ਕਿਸੇ ਨੇ ਬੜਾ ਵਧੀਆ ਲਿਖਿਆ ਹੈ ਕਿ ਖੂਬਸੂਰਤੀ ਕਿਸੇ ਦੀ ਮੁਥਾਜ ਜਾਂ ਗੁਲਾਮ ਨਹੀਂ ਹੁੰਦੀ,ਪਰ ਇਹ ਹਰੇਕ ਇਨਸਾਨ ਦੇ ਹਿਸੇ ਆਉਂਦੀ ਵੀ ਨਹੀਂ। ਖੂਬਸੂਰਤ ਤਾਂ ਬਹੁਤ ਲੋਕ ਹੁੰਦੇ ਨੇ ਪਰ ਸਾਦੇਪਨ ਵਿਚ ਜੋ ਖੂਬਸੂਰਤੀ ਸਮੋਈ ਹੁੰਦੀ ਹੈ ਉਹ ਦੁਨੀਆ ਵਿਚ ਕੁਝ ਕੁ ਵਿਰਲੇ ਹੀ ਲੋਕਾਂ ਦੇ ਨਸੀਬਾਂ ਚ ਹੁੰਦੀ ਹੈ। ਅਜ ਗੀਤ-ਸੰਗੀਤ ਦੇ ਖੇਤਰ ਵਿਚ ਦੇਖਿਆ ਜਾਵੇ ਤਾਂ ਕੁਦਰਤ ਵਲੋਂ ਬਣਾਏ ਖੂਬਸੂਰਤ ਚਿਹਰਿਆਂ ਦੀ ਬਹੁਤ ਘਾਟ ਹੈ,ਪਰ ਜੋ ਚਿਹਰੇ ਪਰਮਾਤਮਾ ਨੇ ਬਣਾ ਕੇ ਇਸ ਧਰਤੀ ਤੇ ਭੇਜੇ ਹਨ ਜੇ ਕਿਤੇ ਭੁਲੇਖੇ ਨਾਲ ਵੀ ਕਿਸੇ ਵਿਅਕਤੀ ਦੀ ਨਜਰ ਉਹਨਾਂ ਤੇ ਪੈ ਜਾਵੇ ਤਾਂ ਸ਼ਾਇਦ ਹੀ ਉਸ ਵਿਅਕਤੀ ਨੂੰ ਦੋ-ਚਾਰ ਰਾਤਾਂ ਠੀਕ ਤਰਾਂ ਨੀਂਦ ਆ ਸਕੇ, ਕਿਉਂਕਿ ਜੋ ਖੂਬਸੂਰਤੀ ਸਾਦੇਪਨ ਵਿਚ ਹੁੰਦੀ ਹੈ ਉਹ ਬਿਊਟੀ ਪਾਰਲਰਾਂ ਤੋਂ ਆਪਣਾ ਮੂੰਹ ਲਿੰਬ-ਪੋਚ ਕੇ ਨਿਕਲਣ ਵਾਲੀਆਂ ਮੁਟਿਆਰਾਂ ਵਿਚ ਕਦੇ ਨਹੀਂ ਆ ਸਕਦੀ ਅਤੇ ਇਹ ਸਾਰਾ ਕੁਝ ਉਸ ਸ¤ਚੇ ਪਾਤਸ਼ਾਹ ਵਾਹਿਗੁਰੂ ਦੀ ਮੇਹਰ ਸਦਕਾ ਹੀ ਨਸੀਬ ਹੁੰਦਾ ਹੈ।
ਦੋਸਤੋ ਸਾਦੇਪਨ ਤੇ ਖੂਬਸੂਰਤੀ ਦੀ ਜਿਸ ਮੂਰਤ ਦੀ ਗ¤ਲ ਕਰਨ ਜਾ ਰਹੇ ਹਾਂ ਉਹ ਕਿਸੇ ਜਾਣ-ਪਹਿਚਾਣ ਦੀ ਮੁਥਾਜ ਨਹੀਂ ਤੇ ਨਾਂ ਹੀ ਉਹ ਕਿਸੇ ਸ਼ਾਇਰ ਦਾ ਖੁਆਬ ਹੈ ਉਹ ਤਾਂ ਹੂ-ਬ-ਹੂ ਅਸਮਾਨੋਂ ਉਤਰੀ ਉਸ ਪਰੀ(ਅਪਸਰਾ) ਵਰਗੀ ਹੈ ਜਿਸਨੂੰ ਦੇਖਕੇ ਤਾਂ ਦੇਵਤਿਆਂ ਦੀ ਤਪ¤ਸਿਆ ਭੰਗ ਹੋ ਜਾਵੇ। ਜੀ ਹਾਂ ਉਸ ਸਾਦਗੀ ਭਰੀ ਮੂਰਤ ਦਾ ਨਾਮ ਹੈ ਸ਼ਰਨਜੀਤ ਕੌਰ ਜਿਸਨੂੰ ਮਾਡਲਿੰਗ ਦੀ ਦੁਨੀਆਂ ਵਿਚ ਸਾਰੇ ਲੋਕ ਬ¤ਬੂ ਦੇ ਨਾਮ ਨਾਲ ਜਾਣਦੇ ਹਨ। ਬ¤ਬੂ ਦਾ ਭੋਲਾਭਾਲਾ ਚਿਹਰਾ ਅਤੇ ਅਥਾਹ ਖੂਬਸੂਰਤੀ ਦੇਖਣ ਵਾਲੇ ਨੂੰ ਬਦੋਬਦੀ ਆਪਣੇ ਵਲ ਖਿ¤ਚਣ ਦੀ ਸਮਰ¤ਥਾ ਰ¤ਖਦੇ ਹਨ। ਅ¤ਜ ਹਰ ਕਲਾਕਾਰ ਆਪਣੇ ਗੀਤ ਦੀ ਵੀਡੀਉ ਵਿਚ ਬ¤ਬੂ ਨੂੰ ਹੀ ਮਾਡਲ ਵਜੋਂ ਲੈਣ ਦਾ ਇਛੁਕ ਹੁੰਦਾ ਹੈ। ਉਸਦੀ ਖਾਸੀਅਤ ਹੈ ਕਿ ਸਹੀ ਮਾਅਨਿਆਂ ਵਿਛ ਆਪਣੇ ਕੰਮ ਨੂੰ ਪੂਜਾ ਮੰਨਦੀ ਹੈ ਤੇ ਪੂਰੀ ਲਗਨ ਤੇ ਤਨਦੇਹੀ ਨਾਲ ਆਪਣਾ ਕਿਰਦਾਰ ਨਿਭਾਉਂਦੀ ਹੈ। ਬ¤ਬੂ ਜੋਕਿ ਹੁਣ ਤ¤ਕ 200 ਦੇ ਕਰੀਬ ਪੰਜਾਬੀ ਗੀਤਾਂ ਵਿਚ ਮਾਡਲਿੰਗ ਕਰ ਚੁਕੀ ਹੈ,ਉਸਦਾ ਜਨਮ 31 ਅਗਸਤ ਨੂੰ ਪੰਜਾਬ ਦੇ ਮੁਹਾਲੀ ਸ਼ਹਿਰ ਵਿਚ ਹੋਇਆ।
ਅ¤ਜ ਜਿਸ ਮੁਕਾਮ ਤੇ ਉਹ ਪਹੁੰਚੀ ਹੈ ਉਸਦਾ ਸਿਹਰਾ ਉਹ ਵਾਹਿਗੁਰੂ ਦੀ ਅਪਾਰ ਕਿਰਪਾ ਤੇ ਆਪਣੇ ਪਰਿਵਾਰ ਵਲੋਂ ਮਿਲੇ ਸਹਿਯੋਗ ਨੂੰ ਦਿੰਦੀ ਹੈ। ਬਚਪਨ ਤੋਂ ਹੀ ਗੀਤ-ਸੰਗੀਤ ਨੂੰ ਪਿਆਰ ਕਰਨ ਵਾਲੀ ਇਹ ਅਦਾਕਾਰਾ ਬਚਪਨ ਤੋਂ ਹੀ ਸਕੂਲ ਵਿਚ ਆਪਣੀ ਕਲਾ ਦੇ ਜੌਹਰ ਦਿਖਾਉਣ ਲਗ ਪਈ ਸੀ। ਬੀਤੇ ਦਿਨੀਂ ਰਾਜ ਬਰਾੜ ਦੀ ਰਿਲੀਜ ਹੋਈ ਫਿਲਮ ਜਵਾਨੀ ਜਿੰਦਾਬਾਦ ਵਿਚ ਵੀ ਉਸਨੇ ਬਹੁਤ ਵਧੀਆ ਕਿਰਦਾਰ ਨਿਭਾਇਆ ਹੈ। ਬਕੌਲ ਬ¤ਬੂ ਸਕੂਲੀ ਪੜਾਈ ਖਤਮ ਕਰਨ ਤੋਂ ਬਾਅਦ ਉਸਨੇ ਮੁਹਾਲੀ ਕਾਲਜ ਵਿਚ ਦਾਖਲਾ ਲੈ ਲਿਆ ਅਤੇ ਉਥੇ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮਾਂ ਅਤੇ ਯੂਥ ਫੈਸਟੀਵਲਾਂ ਵਿਚ ਵ¤ਧ-ਚੜ ਕੇ ਹਿਸਾ ਲਿਆ ਅਤੇ ਕਾਫੀ ਇਨਾਮ ਅਤੇ ਨਾਮਣਾ ਖਟਿਆ। 2004 ਵਿਚ ਮਾਡਲਿੰਗ ਦੇ ਖੇਤਰ ਵਿਚ ਆਉਣ ਤੋਂ ਬਾਅਦ ਅਜ ਤਕ ਉਸਨੇ ਕਦੇ ਪਿਛੇ ਮੁੜ ਕੇ ਨਹੀਂ ਦੇਖਿਆ,ਪਰ ਉਹ ਇਸ ਖੇਤਰ ਨੂੰ ਸਿਰਫ ਆਪਣਾ ਸੌਂਕ ਪੂਰਾ ਕਰਨ ਲਈ ਹੀ ਅਪਣਾ ਰਹੀ ਹੈ ਅਤੇ ਨਾਲ ਵੀ ਆਪਣੀ ਪੜਾਈ ਵੀ ਪੂਰੀ ਕਰ ਰਹੀ ਹੈ। ਉਹ ਆਪਣੀ ਜਿੰਦਗੀ ਵਿਚ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਨਿੰਦਰ ਮੰਗਾ ਦੇ ਗੀਤ ਬੇਬੇ ਕਹਿੰਦੀ ਕ¤ਢ ਚਾਦਰਾ ਦੇ ਨਾਲ ਕੀਤੀ। ਉਸਤੋਂ ਬਾਅਦ ਹੁਣ ਤ¤ਕ ਬ¤ਬੂ ਅਮਰ ਅਰਸ਼ੀ,ਸੁਦੇਸ਼ ਕੁਮਾਰੀ,ਲਵਲੀ ਨਿਰਮਾਣ,ਬਲਕਾਰ ਅਣਖੀਲਾ,ਮਿਸ ਪੂਜਾ,ਸ਼ਿੰਦਾ ਸੁਰੀਲਾ ਸਮੇਤ ਅਨੇਕਾਂ ਗਾਇਕਾਂ ਨਾਲ ਆਪਣੀ ਕਲਾ ਦੇ ਜੌਹਰ ਦਿਖਾ ਚੁਕੀ ਹੈ। ਇਸ ਤੋਂ ਇਲਾਵਾ ਉਹ ਟੈਲੀਫਿਲਮ ਨਾਨਕ ਨਾਮ ਮਿਲੇ ਤਾਂ ਜੀਵਾਂ ਅਤੇ ਲੜੀਵਾਰ ਸ਼ਾਦੀਲਾਲ ਵਿਚ ਵੀ ਕੰਮ ਕਰ ਚੁਕੀ ਹੈ। ਹੁਣ ਤਕ ਬਬੂ ਅਮਰੀਕਾ,ਇੰਗਲੈਂਡ,ਮਲੇਸ਼ੀਆ,ਸਿੰਗਾਪੁਰ,ਥਾਈਲੈਂਡ,ਪਾਕਿਸਤਾਨ ਆਦਿ ਦੇਸ਼ਾਂ ਵਿਚ ਸ਼ੋਅ ਕਰ ਚੁਕੀ ਹੈ। ਕੁਝ ਦਿਨ ਪਹਿਲਾਂ ਹੀ ਬ¤ਬੂ ਅਮਰੀਕਾ ਦੇ ਆਪਣੇ ਦੌਰੇ ਤੋਂ ਵਾਪਿਸ ਭਾਰਤ ਪਹੁੰਚੀ ਹੈ ਅਤੇ ਜਲਦੀ ਹੀ ਉਹ ਕੁਝ ਵਧੀਆ ਗੀਤਾਂ ਦੇ ਵੀਡੀਉ ਵਿਚ ਆਪਣੀ ਕਲਾ ਦੇ ਜੌਹਰ ਦਿਖਾਉਦੇ ਹੋਏ ਨਜਰ ਆਵੇਗੀ। ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਬਾਵਜੂਦ ਵੀ ਉਸ ਵਿਚ ਕਿਸੇ ਤਰਾਂ ਦੀ ਬੋਅ-ਮਜਾਜ ਦਿਖਾਈ ਨਹੀਂ ਦਿੰਦੀ। ਉਸਦਾ ਹਸੂੰ-ਹਸੂੰ ਕਰਦਾ ਚਿਹਰਾ ਹਰ ਕਿਸੇ ਦੇ ਮਨ ਨੂੰ ਮੋਹ ਲੈਂਦਾ ਹੈ। ਸ਼ਿਮਲੇ ਦੀਆਂ ਹੁਸੀਨ ਵਾਦੀਆਂ ਵਿਚ ਆਪਣਾ ਵਕਤ ਗੁਜਾਰਨ ਨੂੰ ਉਹ ਪਹਿਲ ਦਿੰਦੀ ਹੈ ਕਿਉਂਕਿ ਬ¤ਬੂ ਦੇ ਮੁਤਾਬਿਕ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਉ ਪਰ ਹਿਮਾਚਲ ਦੀਆਂ ਹੁਸੀਨ ਵਾਦੀਆਂ ਵਰਗਾ ਕੁਦਰਤੀ ਨਜਾਰਾ ਤੇ ਰੂਹ ਨੂੰ ਮਿਲਣ ਵਾਲਾ ਸਕੂਨ ਹੋਰ ਕਿਤੇ ਵੀ ਨਹੀਂ ਮਿਲ ਸਕਦਾ। ਉਸਦੇ ਪਸੰਦੀਦਾ ਗਾਇਕਾਂ ਵਿਚ ਗੁਰਦਾਸ ਮਾਨ,ਬ¤ਬੂ ਮਾਨ ਅਤੇ ਦੇਬੀ ਮਖਸੂਸਪੁਰੀ ਸਾਮਿਲ ਹਨ। ਬਾਲੀਵੁਡ ਦੀ ਗ¤ਲ ਕਰੀਏ ਤਾਂ ਸੋਨੂੰ ਨਿਗਮ,ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਉਸਦੇ ਪਸੰਦੀਦਾ ਕਲਾਕਾਰ ਹਨ। ਬਕੌਲ ਬ¤ਬੂ ਇਸ ਮਤਲਬੀ ਦੁਨੀਆਂ ਵਿਚ ਸਾਥੀ ਤਾਂ ਬਹੁਤ ਮਿਲਦੇ ਨੇ,ਪਰ ਸਾਥੀ ਉਹ ਜਿਸ ਨਾਲ ਜਨਮਾਂ ਦੀ ਸਾਂਝ ਪੈ ਜਾਵੇ ਤੇ ਜਿਸ ਉਪਰ ਤੁਸੀਂ ਆਪਣੇ ਤੋਂ ਵ¤ਧ ਕੇ ਭਰੋਸਾ ਕਰ ਸਕੋ ਅਜਿਹੇ ਦੋਸਤ ਬਹੁਤ ਘਟ ਮਿਲਦੇ ਹਨ, ਜੋਰ ਦੇਣ ਦੇ ਬਾਅਦ ਬ¤ਬੂ ਨੇ ਦ¤ਸਿਆ ਕਿ ਉਸਨੂੰ ਇਸ ਤਰਾਂ ਦਾ ਇਕ ਸਾਥੀ ਮਿਲ ਗਿਆ ਹੈ ਤੇ ਉਹ ਹੈ ਅਮਰੀਕਾ ਵਿਚ ਵ¤ਸਿਆ ਹੋਇਆ ਭਾਰਤੀ ਪ੍ਰੋਮੋਟਰ ਬੂਟਾ ਬਾਸੀ। ਆਪਣੀ ਮਾਂ-ਬੋਲੀ ਨਾਲ ਹ¤ਦੋਂ ਵ¤ਧ ਪਿਆਰ ਕਰਨ ਵਾਲੀ ਬਬੂ ਦਾ ਕਹਿਣਾ ਹੈ ਕਿ ਉਹ ਚਾਹੇ ਜਿਥੇ ਵੀ ਰਹੇ ਪਰ ਜੋ ਮਾਣ ਉਸਨੂੰ ਪੰਜਾਬੀ ਹੋਣ ਕਰਕੇ ਮਿਲਿਆ ਹੈ ਉਹ ਇਸਨੂੰ ਕਦੇ ਭੁਲਾ ਨਹੀਂ ਸਕਦੀ। ਬ¤ਬੂ ਦਾ ਕਹਿਣਾ ਹੈ ਕਿ ਉਹ ਤਾਂ ਸਿਰਫ ਆਪਣਾ ਰੋਲ ਅਦਾ ਕਰਦੀ ਹੈ ਉਸ ਰੋਲ ਨੂੰ ਸਹੀ ਤਰੀਕੇ ਨਾਲ ਕਰਵਾਉਣ ਲਈ ਤਾਂ ਪਰਮਾਤਮਾ ਦਾ ਅਸ਼ੀਰਵਾਦ ਤੇ ਸਹੀ ਦਿਸ਼ਾ ਨਿਰਦੇਸ਼ਾਂ ਦਾ ਹੋਣਾ ਜਰੂਰੀ ਹੁੰਦਾ ਹੈ। ਸ਼ਾਲਾ…………….. ..ਬਬੂ ਦਿਨ ਦੁਗਣੀ ਰਾਤ ਚੌਗੁਣੀ ਤਰ¤ਕੀ ਕਰੇ….ਆਮੀਨ!









