Punjab News

April 18, 2010

‘ਯਮਲਾ ਪਗਲਾ ਦੀਵਾਨਾ’ ਫ਼ਿਲਮ ਦੇ ਦੂਜੇ ਪੜਾਅ ਦੀ ਸ਼ੂਟਿੰਗ ਮੁਕੰਮਲ

‘ਯਮਲਾ ਪਗਲਾ ਦੀਵਾਨਾ’ ਫ਼ਿਲਮ ਦੇ ਦੂਜੇ ਪੜਾਅ ਦੀ ਸ਼ੂਟਿੰਗ ਮੁਕੰਮਲ

70

 
ਖੰਨਾ 18 ਅਪ੍ਰੈਲ, (ਨਰਪਿੰਦਰ ਸਿੰਘ ਬੈਨੀਪਾਲ)- ਹਿੰਦੀ ਫ਼ਿਲਮਾਂ ਦੇ ਸਦਾ ਬਹਾਰ ਅਦਾਕਾਰ ਧਰਮਿੰਦਰ ਅਤੇ ਉਹਨਾਂ ਦੇ ਦੋਵੇਂ ਪੁੱਤਰ ਸ਼ੰਨੀ ਦਿਉਲ ’ਤੇ ਬੌਬੀ ਦਿਉਲ ਹਿੰਦੀ ਫ਼ਿਲਮ ‘ਯਮਲਾ ਪਗਲਾ ਦੀਵਾਨਾ’ ਦੀ ਸੂਟਿੰਗ ਮੰਜੀ ਸਾਹਿਬ ਨੇੜੇ ਕਰ ਰਹੇ ਸਨ। ਇਸ ਫ਼ਿਲਮ ਦੇ ਦੂਜੇ ਪੜਾਅ ਦੀ ਸ਼ੂਟਿੰਗ ਮੁਕੰਮਲ ਹੋ ਜਾਣ ਉਪਰੰਤ ਇਲਾਕਾ ਨਿਵਾਸੀਆਂ ਨੇ ਧਰਮਿੰਦਰ ਅਤੇ ਉਹਨਾ ਦੇ ਦੋਵੇਂ ਪੁੱਤਰਾਂ ਨੂੰ ਸ਼ਾਨਦਾਰ ਢੰਗ ਨਾਲ ਵਿਦਾਇਗੀ ਦਿੱਤੀ। ਪ੍ਰਪਾਤ ਜਾਣਕਾਰੀ ਅਨੁਸਾਰ ਅਦਾਕਾਰ ਧਰਮਿੰਦਰ ਅਪਣੇ ਦੋਵਾਂ ਪੁੱਤਰਾਂ ਅਤੇ ਬਾਲੀਵੁੱਡ ਦੇ ਹੋਰ ਕਲਾਕਾਰਾਂ ਨਾਲ ‘ਯਮਲਾ ਪਗਲਾ ਦੀਵਾਨਾ’ ਫ਼ਿਲਮ ਦੀ ਸੂਟਿੰਗ ਪਿਛਲੇ ਮਹੀਨੇ ਤੋਂ ਮੰਜੀ ਸਾਹਿਬ ਕੋਟਾ ਨੇੜੇ ਇਕ ਸਰਾਂ ਵਿੱਚ ਪੂਰੇ ਲਾਮ ਲਸ਼ਕਰ ਸਮੇਤ ਕਰ ਰਹੇ ਸਨ। ਸੂਟਿੰਗ ਦੌਰਾਨ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਲਈ ਆਮ ਜਨਤਾ ਨੂੰ ਦਿਓਲ ਪ੍ਰੀਵਾਰ ਨਾਲ ਮਿਲਣਾ ਕਾਫ਼ੀ ਮੁਸ਼ਕਿਲ ਸੀ। ਪਰ ਫ਼ਿਲਮ ਦੇ ਦੂਜੇ ਪੜਾਅ ਦੀ ਸ਼ੂਟਿੰਗ ਮੁਕੰਮਲ ਕਰਕੇ ਜਾਦੇ ਸਮੇਂ ਦਿਓਲ ਪ੍ਰੀਵਾਰ ਨੇ ਆਮ ਜਨਤਾ ਨਾਲ ਖੁਲਦਿਲੀ ’ਤੇ ਫਰਾਖਦਿਲੀ ਨਾਲ ਮਿਲਣੀ ਕੀਤੀ ਅਤੇ ਆਪਣੇ ਚੁਹੇਤਿਆ ਨਾਲ ਫੋਟੋਆਂ ਵੀ ਕਰਵਾਈਆਂ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO