Punjab News

April 20, 2010

ਹਲਕਾ ਰਾਜਾਸਾਂਸੀ ’ਚ ਸੰਗਤ ਦਰਸ਼ਨ ਕਰਨ ਲਈ ਸ. ਬਾਦਲ ਨੂੰ ਅਕਾਲੀ ਆਗੂਆਂ ਕੀਤੀ ਅਪੀਲ

20ASR_SARCHAND
ਅੰਮ੍ਰਿਤਸਰ, 20 ਅਪ੍ਰੈਲ – ਹਲਕਾ ਰਾਜਾਸਾਂਸੀ ਦੇ ਪਿੰਡ ਕੋਟਲਾ ਡੂਮ ਦੇ ਮੁਰਗੀ ਖ਼ਾਨੇ ਦੇ ਮਸਲੇ ਨੇ ਅਕਾਲੀ ਹਲਕਿਆਂ ਵਿਚ ਗਰਮਾਹਟ ਲਿਆ ਦਿਤੀ ਹੈ। ਵੀਰ ਸਿੰਘ ਲੋਪੋਕੇ ਤੋਂ ਬਾਗੀ ਹੋ ਕੇ ਬਣੇ ਹਲਕੇ ਦੀ ਸਰਪੰਚ ਯੂਨੀਅਨ ਦੇ ਪ੍ਰਧਾਨ ਅਤੇ ਪਿੰਡ ਕੋਟਲਾ ਡੂਮ ਦੇ ਮੋਹਤਬਰਾਂ ਨੇ ਪ੍ਰੋਂ ਸਰਚਾਂਦ ਸਿੰਘ ਵਿਰੁਧ ਦੂਸ਼ਣ ਬਾਜ਼ੀ ਅਤੇ ਅਨੁਸਾਸਨੀ ਕਾਰਵਾਈ ਦੀ ਮੰਗ ਕਰਨ ਵਾਲਿਆਂ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਉਨਾਂ ਨੂੰ ਚਾਹੀਦਾ ਹੈ ਕਿ ਉਹ ਹਲਕੇ ਦੇ ਸਾਰੇ ਹਲਾਤਾਂ ਤੋਂ ਇਲਾਵਾ ਕੋਟਲਾ ਡੂਮ ਦਾ ਸੱਚ ਪਾਰਟੀ ਅਗੇ ਰਖਕੇ ਅਤੇ ਸ. ਲੋਪੋਕੇ ਦੇ ਕਹਿਰ ਨੂੰ ਜਗ ਜਾਹਿਰ ਕਰਕੇ ਉਸ ਤੋਂ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਲੈਣ ਦਾ ਮੁਦਾ ਉਠਾਉਣਾ ਚਾਹੀਦਾ ਹੈ। ਕਿਉਂਕਿ ਵੀਰ ਸਿੰਘ ਹੀ ਅਜਿਹਾ ਅਕਾਲੀ ਲੀਡਰ ਹੈ ਜੋ ਪੰਜਾਬ ਸਰਕਾਰ ਅਤੇ ਸੋਮਣੀ ਅਕਾਲੀ ਦਲ ਲਈ ਗੰਭੀਰ ਹਲਾਤ ਪੈਦਾ ਕਰਨ ਲਈ ਜ਼ਿਮੇਵਾਰ ਰਿਹਾ ਹੈ। ਸਥਾਨਕ ਇਕ ਹੋਟਲ ਵਿਚ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦਿਆਂ  ਸਰਪੰਚ ਯੂਨੀਅਨ ਦੇ ਪ੍ਰਧਾਨ ਸ.ਜਗੀਰ ਸਿੰਘ ਚੱਕ ਮਿਸ਼ਰੀ ਖਾਂ, ਸਰਦੂਲ ਸਿੰਘ ਕੋਟਲਾ ਡੂਮ, ਸੁਰਜੀਤ ਸਿੰਘ, ਲਾਲ ਸਿੰਘ, ਕੁਲਦੀਪ ਸਿੰਘ ਕੋਟਲਾ ਡੂਮ ਅਤੇ ਮਨਜੀਤ ਸਿੰਘ ਆਦਿ ਨੇ ਲੋਪੋਕੇ ਉਪਰ ਤਿਖੇ ਸ਼ਬਦੀ ਬਾਣਾਂ ਨਾਲ ਹਮਲਾ ਕਰਦਿਆਂ ਕਿਹਾ ਕਿ ਸ. ਲੋਪੋਕੇ ਪ੍ਰੋ. ਸਰਚਾਂਦ ਸਿੰਘ ਵਲੋਂ ਅਸਰ ਰਸੂਖ ਰੱਖਣ ਵਾਲੇ ਸਿਆਸੀ ਆਗੂਆਂ ਵਲੋਂ ਚਲਾਈ ਜਾ ਰਹੀ ਨਾਦਰਸ਼ਾਹੀ ਨੂੰ ਰੋਕ ਲਾਉਣ, ਹਲਕੇ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਲੜੀ ਜਾ ਰਹੀ ਲੜਾਈ ਅਤੇ ਹੱਕ ਸੱਚ ਦੀ ਮੁਹਿੰਮ ਪ੍ਰਤੀ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਵੇਖ ਕੇ ਬੁਖਲਾ ਗਏ ਹਨ।  ਸ. ਚੱਕ ਮਿਸ਼ਰੀ ਖਾਂ ਨੇ ਕਿਹਾ ਕਿ ਸ. ਲੋਪੋਕੇ ਦੀਆਂ ਗਲਤ ਨੀਤੀਆਂ ਦੇ ਹਮਾਇਤੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤਖਤੂਪੁਰਾ ਕਤਲ ਕਾਂਡ ਦੇ ਵਾਂਗ ਕੋਟਲਾ ਡੂਮ ਦੇ ਮਾਮਲੇ ਵਿਚ ਵੀ ਕੋਣ ਸੱਚਾ ਕੌਣ ਝੂਠਾ ਹੈ ਲੋਕਾਂ ਦੀ ਜੁਬਾਨ ’ਤੇ ਚੜ ਚੁੱਕਾ ਹੈ। ਕੁਝ ਲੋਕਾਂ ਵਲੋਂ ਸੱਚ ਨੂੰ ਦਬਾਅ ਕੇ ਜੋ ਝੂਠ ਉਗਲਿਆ ਜਾ ਰਿਹਾ ਹੈ ਉਹ ਹੋਛੇਪਣ ਦਾ ਪ੍ਰਤੀਕ ਹੈ।  ਅਕਾਲੀ ਆਗੂਆਂ ’ਤੇ ਕਾਂਗਰਸੀ ਹੋਣ ਵਰਗੇ ਦੋਸ਼ ਲਵਾਕੇ ਆਪਣੇ ਲਈਂ ਹਾਸੋਹੀਣੀ ਸਥਿਤੀ ਪੈਦਾ ਕਰ ਲੲਂੀ ਹੈ। ਉਨਾ ਕਿਹਾ ਕਿ ਵੀਰ ਸਿੰਘ ਮਜਾਕ ਦਾ ਪਾਤਰ ਬਣ ਗਿਆ ਹੈ। ਕਿਉਕਿ ਹਲਕੇ ਦੇ ਲੋਕ ਜਾਣਦੇ ਹਨ ਅਕਾਲੀ ਕੋਣ ਤੇ ਕਾਂਗਰਸੀ ਕੌਣ ਹੈ।  ਵੀਰ ਸਿੰਘ ਹਮਾਇਤੀ ਨਿਸ਼ਾਨ ਸਿੰਘ ਅਤੇ ਹੋਰਾਂ ਵਲੋਂ ਕੀਤੀ ਗਈ ਬਿਆਨਬਾਜ਼ੀ ’ਤੇ ਤਿਖੀ ਟਿੱਪਣੀ ਦੌਰਾਨ ਉਹਨਾਂ ਕਿਹਾ ਕਿ ਸ. ਲੋਪੋਕੇ ਨੂੰ ਕਿਸੇ ਦਾ ਮੋਢਾ ਵਰਤਣ ਦੀ ਥਾਂ ਆਪ ਸਾਹਮਣੇ ਆਉਣ ਦਾ ਸਦਾ ਦਿੰਦਿਆਂ ਕਿਹਾ ਕਿ ਲਗਦਾ ਹੈ ਕਿ ਸਾਫ ਸੁਥਰੇ ਅਕਸ ਵਾਲੇ  ਲੋਕਾਂ ਅਤੇ ਆਗੂਆਂ ਨੇ ਲੋਪੋਕੇ ਦਾ ਸਾਥ ਛੱਡ ਦਿੱਤਾ ਹੈ ਤਾਂ ਹੀ ਉਹ ਹੁਣ  ਲੋਕ ਹਿੱਤਾਂ ਲਈ ਲੜਨ ਵਾਲਿਆਂ ਖ਼ਿਲਾਫ਼ ਉਨਾਂ ਲੋਕਾਂ ਨੂੰ ਅੱਗੇ ਕਰ ਰਿਹਾ ਹੈ ਜਿਨ੍ਹਾਂ ’ਤੇ ਕਈ ਸੰਗੀਨ ਦੋਸ਼ ਹਨ। ਉਹਨਾਂ ਕਿਹਾ ਕਿ ਨਿਸ਼ਾਨ ਸਿੰਘ ਨੂੰ ਕਿਸੇ ਉਪਰ ਦੋਸ਼ ਲਾਉਣ ਤੋਂ ਪਹਿਲਾਂ ਇਹ ਵੀ ਚੇਤੇ ਰਖਣਾ ਚਾਹੀਦਾ ਸੀ ਕਿ ਉਸ ਉਪਰ ਵੀੇ ਸ਼ਹੀਦ ਊਧਮ ਸਿੰਘ ਨਗਰ, ਉਤਰਾਚਲ ਦੇ ਇਕ ਥਾਣੇ ਵਿਖੇ 6 ਸਾਲ ਪਹਿਲਾਂ ਇਕ ਸਕਾਰਪਿਓ ਗਡੀ ਅਗਵਾ ਕਰਕੇ ਉਸ ਦੇ ਡਰਾਈਵਰ ਨੂੰ ਕਤਲ ਕਰਨ ਅਤੇ ਗੱਡੀ ਵਿਚਲੇ ਸਮਾਨ ਨੂੰ ਲੁੱਟ ਲੈਣ ਦਾ ਸੰਗੀਨ ਕੇਸ ਦਰਜ ਹੈ,ਅਤੇ ਰਾਜਾਸਾਂਸੀ ਥਾਣੇ ਵਿਖੇ ਹੀ ਚੋਰੀ ਸੰਬੰਧੀ ਧਾਰਾ 379 ਅਤੇ 411 ਦਰਜ ਹੋਣ ਤੋਂ ਇਲਾਵਾ ਹੋਰ ਕੇਸਾਂ ਵਿਚ ਸ਼ਾਮਿਲ ਹੈ।
          ਉਨਾਂ ਕਿਹਾ ਕਿ ਪਾਰਟੀ ਪ੍ਰਤੀ ਜੋ ਸੇਵਾ ਸਰਚਾਂਦ ਸਿੰਘ ਨੇ ਨਿਭਾਈ ਜਾਂ ਨਿਭਾਈ ਜਾ ਰਹੀ ਹੈ ਉਸ ਸੰਬੰਧੀ ਲੋਪੋਕੇ ਵਰਗਿਆਂ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ। ਉਨਾਂ ਕਿਹਾ ਕਿ ਹਲਕਾ ਰਾਜਾਸਾਂਸੀ ਨਾਲ ਸੰਬੰਧਿਤ ਜਾਗਦੇ ਜਮੀਰ ਵਾਲੇ ਕਈ ਅਕਾਲੀ ਆਗੂਆਂ ਵਲੋਂ ਨਾਦਰਸ਼ਾਹੀ ਵਰਤਾਰਿਆਂ ਵਿਰੁਧ ਆਵਾਜ਼ ਬੁ¦ਦ ਕਰਨ ਨਾਲ ਮਝੈਲਾਂ ਦਾ ਮਾਣ ਵਧਿਆ ਹੈ।  ਕਈ ਲੋਕਾਂ ਵਲੋਂ ਉਨਾਂ ਨੂੰ ਵਧਾਈ ਦੇ ਫੋਨ ਆਏ ਹਨ। ਉਨਾ ਕਿਹਾ ਕਿ ਲੋਪੋਕੇ ਸਰਪੰਚ ਯੂਨੀਅਨ ਦੀ ਚੜਤ ਤੋਂ ਪੂਰੀ ਤਰਾਂ ਬੁਖਲਾ ਗਿਆ ਹੈ ਅਤੇ ਅਜ ਜਿਵੇਂ ਦੀ ਲੜਾਈ ਉਸ ਦੀਆਂ ਧੱਕੇਸ਼ਾਹੀਆਂ ਖਿਲਾਫ ਲੜੀ ਜਾ ਰਹੀ ਹੈ ਉਸ ਨਾਲ ਉਸ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ ਹੈ।
          ਅਕਾਲੀ ਆਗੂਆਂ ਨੇ ਹਲਕਾ ਰਾਜਾਸਾਂਸੀ ਦੇ ਵਸਨੀਕਾਂ ’ਤੇ ਹੋ ਰਹੀ ਧੱਕੇਸ਼ਾਹੀ ਦੀ ਗਲ ਕਰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕਰਦਿਆਂ ਕਿਹਾ, ‘‘ ਬਾਦਲ ਸਾਹਿਬ ਰਾਜਾਸਾਂਸੀ ਹਲਕੇ ਵਿਚ ਇਕ ਵਾਰ ਸੰਗਤ ਦਰਸ਼ਨ ਜਰੂਰ ਕਰਨ  ਪਰ ਸੰਗਤ ਦਰਸ਼ਨ ਗ੍ਰਾਂਟਾਂ ਦੇਣ ਲਈ ਨਾ ਹੋ ਕੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣਨ ਲਈ ਹੋਵੇ। ’’ ਉਨਾ ਕਿਹਾ ਕਿ ਭੂ ਮਾਫੀਆ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ ਅਤੇ ਭੂ ਮਾਫੀਆ ਤੇ ਸਿਆਸੀ ਲੋਕਾਂ ਦਾ ਆਪਸੀ ਸੰਬੰਧ ਲੋਕਾਂ ਸਾਹਮਣੇ ਲਿਆਉਣ ਲਈ ਕਿਸੇ ਨਿਰਪਖ ਏਜੰਸੀ ਤੋਂ ਜਾਂਚ ਕਰਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਸ. ਲੋਪੋਕੇ ਦਾ ਜੋ ਰੁਤਬਾ ਹੈ ਉਹ ਪਾਰਟੀ ਅਤੇ ਸਰਕਾਰ ਸਦਕਾ ਹੈ। ਇਸ ਲਈ ਸ. ਲੋਪੋਕੇ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਸਰਕਾਰ ਦੇ ਅਕਸ ਨੂੰ ਧੱਬਾ ਤੇ ਨੁਕਸਾਨ ਪਹੁੰਚਾਉਣ ਵਾਲੀਆਂ ਗਤੀ ਵਿਧੀਆਂ ਤੋਂ ਆਪਣੇ ਆਪ ਨੂੰ ਅਲਗ ਕਰ ਲੈਣ।  ਚਰਚਿਤ ਮੁਰਗੀ ਖਾਨੇ ਬਾਰੇ ਗਲ ਕਰਦਿਆਂ ਉਹਨਾਂ ਕਿਹਾ ਕਿ ਮੁਰਗੀ ਖਾਨੇ ਦਾ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਕਸ਼ਮੀਰ ਸਿੰਘ ਝੂਠਾ ਹੈ ਮਾਣਯੋਗ ਤਹਿਸੀਲਦਾਰ ਦੀ ਅਦਾਲਤ ਵਲੋ ਕੀਤੀ ਗਈ ਪੜਤਾਲ ਰਿਪੋਰਟ ਅਤੇ ਹੁਕਮ ਵਿਚ ਪਿੰਡ ਦੇ ਮੌਜੂਦਾ ਸਰਪੰਚ ਸਮੇਤ ਪੰਚਾਇਤ ਨੇ ਮੁਰਗੀਖਾਨਾ ਮਖਤੂਲ ਸਿੰਘ ਦਾ ਹੋਣ ਸੰਬੰਧੀ ਗਵਾਈਆਂ ਦਿਤੀਆਂ ਹਨ। ਉਨਾਂ ਕਿਹਾ ਕਿ ਕਸ਼ਮੀਰ ਸਿੰਘ ਵਲੋਂ ਜਾਹਲੀ ਤੌਰ ’ਤੇ ਜਮੀਨ ਦੀ ਮਾਲਕੀ ਸੰਬੰਧੀ ਬਣਵਾਈ ਗਈ ਗਰਦੌਰੀ ਅਦਾਲਤ ਵਲੋਂ ਖਾਰਜ ਕਰਦਿਆਂ ਗਲਤ ਕੰਮ ਕਰਨ ਵਲੇ ਸੰਬੰਧਿਤ ਪਟਵਾਰੀ ਖਿਲਾਫ ਕਾਰਵਾਈ ਕਰਨ ਲਈ ਸਿਫਾਰਸ਼ ਕੀਤੀ ਗਈ ਹੈ।  ਸ. ਜਗੀਰ ਸਿੰਘ ਚੱਕ ਮਿਸ਼ਰੀ ਖਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸ. ਲੋਪੋਕੇ ਅਤੇ ਉਸ ਦੇ ਹਮਾਹਿਤੀਆਂ ਵਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਨਜਾਇਜ਼ ਕਬਜਿਆਂ ਸੰਬੰਧੀ ਲੜੀਵਾਰ ਵੇਰਵਾ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਇਸ ਮੌਕੇ ਮਖਤੂਲ ਸਿੰਘ ਧੌਲ,ਅਮਰਜੀਤ ਸਿੰਘ ਦਬੁਰਜੀ, ਦਿਲਬਾਗ ਸਿੰਘ, ਕੁਲਦੀਪ ਸਿੰਘ ਧੌਲ, ਸਤਨਾਮ ਸਿੰਘ ਘਣੂਪੁਰ ਆਦਿ ਹਾਜ਼ਰ ਸਨ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO