Punjab News

April 26, 2010

ਦੂਸ਼ਿਤ ਪਾਣੀ ਪਿਲਾਉਣ ਵਾਲੇ ਤਿੰਨ ਸਕੂਲ- ਕਿਸਾਨਾਂ ਨੇ ਧਰਨਾ ਦਿੱਤਾ -ਇਕ ਮੁਸ਼ਤ ਕਿਰਾਏ ਵਿੱਚ ਪੰਜਾਹ ਪ੍ਰਤੀਸ਼ਤ ਦੀ ਛੂਟ

  • ਬੱਚਿਆਂ ਨੂੰ ਦੂਸ਼ਿਤ ਪਾਣੀ ਪਿਲਾਉਣ ਵਾਲੇ ਤਿੰਨ ਸਕੂਲਾਂ ਨੂੰ ਸਿਹਤ ਵਿਭਾਗ ਨੇ ਹਿਦਾਇਤਾਂ ਜਾਰੀ ਕੀਤੀਆਂ
  •  26_April_FGS_3ਪਾਣੀ ਦੇ ਭਰੇ ਸੈਂਪਲਾਂ ਦਾ ਦ੍ਰਿਸ਼। ਫੋਟੋ ਗੁਰਪ੍ਰੀਤ ਮਹਿਕ
    ਫਤਿਹਗੜ ਸਾਹਿਬ, 26 ਅਪ੍ਰੈਲ(ਗੁਰਪ੍ਰੀਤ ਮਹਿਕ) : ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ ਹੋਣ ਦੀ ਰਿਪੋਰਟ ਪਹੁੰਚਦੇ ਹੀ ਸਿਹਤ ਵਿਭਾਗ ਵੱਲੋਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਲ। ਜ਼ਿਲਾ ਸਿਹਤ ਅਧਿਕਾਰੀ ਡਾ ਜਗਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਨਵਰੀ ਮਹੀਨੇ ਵਿੱਚ ਵਿਭਾਗ ਵੱਲੋਂ ਜ਼ਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਸੱਤ ਅਤੇ ਇਕ ਡਿਸਪੈਂਸਰੀ ਸਮੇਤ ਅੱਠ ਪੀਣ ਵਾਲੇ ਪਾਣੀ ਦੇ ਸੈਂਪਲ ਲੈ ਕੇ ਲੈਬੋਟਰੀ ਵਿੱਚ ਜਾਂਚ ਦੇ ਲਈ ਭੇਜ ਗਏ ਸਨ। ਜਿਸਦੀ ਹਾਲ ਹੀ ਵਿੱਚ ਆਈ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਖੇੜੀ ਵੀਰ ਸਿੰਘ ਦੇ ਸਰਕਾਰੀ ਸਕੂਲ ਵਿੱਚ ਰੂਰਲ ਵਾਟਰ ਸਪਲਾਈ ਦੇ ਰਾਹੀਂ ਆ ਰਿਹਾ ਪਾਣੀ ਦੂਸ਼ਿਤ ਹੋਣ ਦੇਕਾਰਨ ਇਸਦਾ ਸੈਂਪਲ ਫੇਲ ਹੋਏ ਹਨ। ਇਸਦੇ ਇਲਾਵਾ ਪਿੰਡ ਸੈਂਪਲੀ ਅਤੇ ਖਰੋੜਾ ਦੇ ਸਰਕਾਰੀ ਸਕੂਲ ਵਿੱਚ ਲੱਗੇ ਸਬਰਸੀਬਲ ਪੰਪਾਂ ਦੇ ਪਾਣੀ ਦੀ ਰਿਪੋਰਟ ਵੀ ਨਿਰਾਸ਼ਾਜਨਕ ਰਹੀ ਹੈ। ਡੀ ਐਚ ਓ ਨੇ ਦੱਸਿਆ ਕਿ ਰਿਪੋਰਟ ਆਉਂਦੇ ਹੀ ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾ ਕੇਵਲ ਸਬੰਧਿਤ ਸਕੂਲਾਂ ਦੇ ਪ੍ਰਬੰਧਕਾਂ ਨੂੰ ਬੱਚਿਆ ਨੂੰ ਉਬਲਿਆ ਪਾਣੀ ਜਾਂ ਫਿਰ ਕਿਸੇ ਮਾਹਿਰ ਤੋਂ ਪਾਣੀ ਕਲੋਰੀਨਾਇਟ ਕਰਵਾਉਣ ਦੇ ਬਾਦ ਹੀ ਪਾਣੀ ਦੇ ਲਈ ਲਿਖਿਆ ਗਿਆ ਹੈ,ਬਲਕਿ ਸਬੰਧਿਤ ਵਿਭਾਗਾਂ ਨੂੰ ਵੀ ਜਰੂਰੀ ਕਦਮ ਚੁੱਕਣ ਨੂੰ ਕਿਹਾ ਗਿਆ ਹੈ।
    ਡੀ ਐਸ ਓ ਡਾ ਜਗਪਾਲ ਨੇ ਦੱਸਿਆ ਕਿ ਬਾਬਾ ਬੰਦਾ ਸਿਘ ਬਹਾਦਰ ਦੀ 300 ਸਾਲਾ ਸਹੀਦੀ ਸਤਾਬਦੀ ਵਿੱਚ ਭਾਰੀ ਗਿਣਤੀ ਵਿੱਚ ਸਰਧਾਲੂਆਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੋਮਵਾਰ ਨੂੰ ਫਤਿਹਗੜ ਸਾਹਿਬ ਅਤੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਸਮੇਤ 10 ਜਗਾ ਤੋਂ ਸੈਂਪਲ ਲਏ ਗਏ ਹਨ। ਇਸਦੇ ਇਲਾਵਾ ਇਕ ਕੋਲਡ ਸਟੋਰ ਅਤੇ ਆਇਸ ਫੈਕਟਰੀ ਦੇ ਸੈਂਪਲ ਵੀ ਲੈ ਕੇ ਜਾਂਚ ਦੇ ਲਈ ਭੇਜ ਜਾਣਗੇ। ਉਨਾਂ ਨੇ ਦੱਸਿਆ ਕਿ 14 ਮਈ ਨੂੰ ਹੋਣ ਵਾਲੇ ਸਮਾਗਮਾਂ ਤੋਂ ਪਹਿਲਾਂ ਪਹਿਲਾ ਇਨਾਂ ਸੈਂਪਲਾਂ ਦੇ ਅਧਾਰ ਤੇ ਜਰੂਰੀ  ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ। 
     ਕਿਸਾਨਾਂ ਨੇ ਧਰਨਾ ਦਿੱਤਾ
  • 26_April_FGS_5
    ਫਤਿਹਗੜਸਾਹਿਬ, 26 ਅਪ੍ਰੈਲ(ਗੁਰਪ੍ਰੀਤ ਮਹਿਕ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਲੜੀਵਾਰ ਭੁੱਖ ਹੜਤਾਲ ਡਿਪਟੀ ਕਮਿਸ਼ਨਰ ਕੰਪਲੈਕਸ਼ ਦੇ ਸਾਹਮਣੇ ਬਹਾਦਰ ਸਿੰਘ ਰਸੂਲਪੁਰ ਬਲਾਕ ਖੇੜਾ ਨੂੰ ਭੁੱਖ ਹੜਤਾਲ ਤੇ ਬਿਠਾ ਕੇ ਜ਼ਿਲਾ ਪ੍ਰਧਾਨ ਸੁਖਦੇਵ ਸਿੰਘ ਬਡਾਲੀ ਮਾਈ ਕੀ ਦੀ ਪ੍ਰਧਾਨਗੀ ਹੇਠ ਜਾਰੀ ਰਹੀ। ਧਰਨੇ ਵਿੱਚ ਪਿਸ਼ੋਰਾ ਸਿੰਘ ਸਿੱਧੂਪੁਰਵੀ ਉਚੇਚੇ ਤੌਰ ਤੇ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਸਿੱਧੂਪੁਰ ਨੇ ਦੱਸਿਆ ਕਿ ਸਰਕਾਰਾਂ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਦੀਆਂ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਨਾਂ ਤੋਂ ਇਸ ਸਵਾਲ ਦਾ ਜਵਾਬ ਮੰਗਿਆ ਜਾਵੇ। ਕਿਸਾਨਾਂ ਨਾਲ ਕੀਤੇ ਵਾਅਦੇ ਬਿਜਲੀ ਪਾਣੀ ਮੁਫਤ ਕਦੇ ਵੀ ਜਨਤਾ ਦੀ ਮੰਗ ਨਹੀਂ ਸੀ ਪਰ ਵੋਟਾਂ ਲੈਣ ਵਾਸਤੇ ਲੋਕਾਂ ਨੂੰ ਭਰਮਾਇਆ ਗਿਆ ਤੇ  ਇੲ ਵੀ ਕਿਹਾ ਗਿਆ ਕਿ ਰਾਜ ਨਹੀਂ ਸੇਵਾ ਸਾਡੀ ਸਰਕਾਰ ਦਾ ਕੰਮ ਹੋਵੇਗਾ। ਦੂਜੀ ਗੱਲ ਇਹ ਹੈ ਕਿ ਸਰਕਾਰ ਨੇ ਪੰਜਾਬ ਐਗਰੀ ਕਲਚਰ ਯੂਨੀਵਰਸਿਟੀ ਕਾਇਮ ਕੀਤੀ ਜਿਸ ਦਾ ਕੰਮ ਪੜਾਈ ਅਤੇ ਰਿਸਰਚ ਕਰਨਾ ਸੀ। ਇਸ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਲੋਕਾਂ ਰਿਸਰਚ ਕਰਦੇ ਹਨ ਤੇ ਕਈ ਕਈ ਸਾਲ ਦੀ ਰਿਸਰਚ ਕਰਨ ਤੋਂ ਬਾਦ ਕੋਈ ਬੀਜ ਡਿਵੈਲਪ ਹੁੰਦਾ ਹੈ । ਇਸਦੀ ਖੇਤਾਂ ਵਿੱਚ ਟੈਸਟਿੰਗ ਹੁੰਦੀ ਹੈ ਤੇ ਫਿਰ ਇਹ ਮੇਲਿਆਂ ਰਾਹੀਂ ਕਿਸਾਨਾਂ ਤੱਥ ਪਹੁੰਚਦਾ ਹੈ। ਜੇਕਰ ਇੱਥੇ ਸਭ ਕੁਝ ਕਰਨ ਤੋਂ ਬਾਅਦ ਵੀ ਸਰਕਾਰ ਨੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਕੁਝ ਸਿਆਸੀ ਬੰਦਿਆਂ ਦੇ ਕਹੇ ਤੇ ਰੱਦ ਕਰਨੀਆਂ ਹਨ ਤਾਂ ਇਹੋ ਜਿਹੇ ਚਿੱਟੇ ਹਾਥੀਆਂ ਦਾ ਸਰਕਾਰ ਲੋਕਾਂ ਤੇ ਬੋਝ ਕਿਉਂ ਪਾਉਂਦੀ ਹੈ।
    ਕ੍ਰਾਈਵਰਸੀ ਟਿਕੇਸ਼ਨ ਦੇ ਅਧੀਨ ਸਰਕਾਰ ਕਿਸਾਨਾਂ, ਸਬਜੀਆਂ, ਸੂਰਜਮੁਖੀ , ਗੰਨੇ , ਚਾਰੇ ਵੱਲ ਪ੍ਰੇਰਿਤ ਕਰਦੀਆਂ ਹਨ ਪਰ ਬਿਜਲੀ ਸਿਰਫ 1 ਤੋਂ ਡੇਢ ਘੰਟੇ ਆਉਂਦੀ ਹੈ ਜਿਸ ਨਾਲ ਇਸਦੀ ਸਿੰਜਾਈ ਕਰਨੀ ਮੁਸ਼ਕਲ ਹੈ ਪਰ ਇਨਾਂ ਚੀਜਾਂ ਦੀ ਸਮਰਪਣ ਮੁੱਲ ਨੀਅਤ ਨਾ ਹੋਣ ਕਾਰਨ ਮਹਿੰਗੇ ਭਾਅ ਦਾ ਡੀਜਲ ਜਨਰੇਟਰਾਂ ਵਿੱਚ ਫੂਕ ਕੇ ਸਿੰਜਾਈ ਕਰਨੀ ਸੰਭਵ ਹੈ।
    ਅੱਜ ਦੋ ਅਜੋਕੇ ਮਹਿੰਗਾਈ ਦੇ ਸਮੇਂ ਵਿੱਚ ਕਿਸਾਨ ਦੀ ਕਣਕ ਦਾ ਭਾਅ 20 ਰੁਪਏ ਕੁਇੰਟਲ ਵਧਾਉਣਾ ਇਹ ਕੋਜਾ ਮਜਾਕ ਹੈ। ਇਸ ਕਰਕੇ ਹੀ ਜੱਥੇਬੰਦੀ ਸ਼ੁਰੂ ਤੋਂ ਇਸ ਨੂੰ ਕੀਮਤ ਸੂਚਕ ਅੰਕ ਨਾਲ ਜੋੜਨ ਵਾਸਤੇ ਮੰਗ ਰੱਖਦੀ ਰਹੀ ਹੈ।
    ਅੱਜ ਦੇ ਧਰਨੇ ਵਿੱਚ ਬਲਾਕ ਅਮਲੋਹ, ਬਲਾਕ ਬਸੀ ਪਠਾਣਾਂ, ਬਲਾਕ ਖੇੜਾ ਤੇ ਬਲਾਕ ਸਰਹਿੰਦ ਤੋਂ ਬਹੁਤ ਕਿਸਾਨ ਜੱਥੇਬੰਦੀ ਦੇ ਕਹੇ ਤੇ ਧਰਨੇ ਵਿੱਚ ਸ਼ਾਮਲ ਹੋਏ।

    ਬੀ ਐਸ ਐਨ ਐਲ ਦੇ ਲੈਂਡ ਲਾਇਨ ਉਪਭੋਗਤਾਵਾਂ ਨੂੰ ਇਕ ਮੁਸ਼ਤ ਕਿਰਾਏ ਵਿੱਚ ਪੰਜਾਹ ਪ੍ਰਤੀਸ਼ਤ ਦੀ ਛੂਟ : ਅਗਰਵਾਲ

  • 26_April_FGS_2
    ਫਤਿਹਗੜ ਸਾਹਿਬ, 26 ਅਪ੍ਰੈਲ(ਗੁਰਪ੍ਰੀਤ ਮਹਿਕ) : ਉਪਭੋਗਤਾਵਾਂ ਦੀ ਤਾਦਾਤ ਵਧਾਉਣ ਦੇ ਲਈ ਬੀ ਐਸ ਐਨ ਐਲ ਨੇ ਕਈ ਕਈ ਯੋਜਨਾਵਾਂ ਸ਼ੁਰੂ ਕਰ ਦਿੱਤੀਆਂ ਹਨ। ਜਿਨਾਂ ਵਿੱਚ ਮੁੱਖ ਰੂਪ ਵਿੱਚ ਲੈਂਡ ਲਾਇਨ ਉਪਭੋਗਤਾਵਾਂ ਨੂੰ 50 ਹਜਾਰ ਰੁਪਏ ਦੀ ਇੰਸ਼ੋਰੈਂਸ ਦੇਣ ਦੇ ਨਾਲ ਅਡਵਾਂਸ ਰੇਟ ਭਰਨ ਵਾਲੇ ਨੂੰ ਪੰਜਾਹ ਪ੍ਰਤੀਸ਼ਤ ਦੀ ਰਿਆਇਤ ਦਿੱਤੀ ਜਾਂਦੀ ਹੈ। ਇਹ ਜਾਣਕਾਰੀ  ਡਵੀਜਨਲ ਇੰਜੀਨੀਅਰ ਟੈਲੀਕਾਮ ਡੀ ਈ ਟੀ ਸ੍ਰੀ  ਐਸ ਪੀ ਅਗਰਵਾਲ ਨੇ ਵਿਸ਼ੇਸ਼ ਮੁਲਾਕਾਤ ਦੇ ਦੌਰਾਨ ਦਿੱਤੀ। ਉਨਾਂ ਨੇ ਮੰਨਿਆ ਕਿ ਬੇਸ਼ੱਕ ਲੈਂਡ ਲਾਇਨ ਉਪਭੋਗਤਾਵਾਂ ਦੀ ਗਿਣਤੀ ਘੱਟ ਹੋ ਰਹੀ ਹੈ,ਲੇਕਿਨ ਮੋਬਾਇਲ ਯੂਜਰਸ ਦੀ ਗਿਣਤੀ ਵਿੱਚ ਕਾਫੀ ਇਜਾਫਾ ਹੋ ਰਿਹਾ ਹੈ। ਕਿਉਂਕਿ ਬੀ ਐਸ ਐਨ ਐਲ ਦੀਆਂ ਯੋਜਨਾਵਾਂ ਨੂੰ ਕਾਫੀ ਅਕ੍ਰਸ਼ਿਤ ਕਰ ਰਿਹਾ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਜੇ ਲੈਂਡ ਲਾਇਨ ਉਪਭੋਗਤਾ ਦੀ ਮੌਤ ਹੋ ਜਾਂਦੀ ਹੈ ਤਾਂ ਵਿਭਾਗ ਦੀਆਂ ਯੋਜਨਾ ਦੇ ਅਨੁਸਾਰ ਮ੍ਰਿਤਕ ਦੇ ਪਰਿਵਾਰਾਂ ਨੂੰ  50 ਹਜਾਰ ਰੁਪਏ ਇੰਸ਼ੋਰੈਂਸ ਦੇ ਰੂਭ ਵਿੱਚ ਮਿਲਦਾ ਹੈ। ਉਨਾਂ ਨੇ ਦੱਸਿਆ ਕਿ ਉਨਾਂ ਦੇ ਖੇਤਰ ਵਿੱਚ ਚੱਲ ਰਹੀ ਸਾਰੇ 28 ਛੋਟੀ ਵੱਡੀ ਐਂਕਸਚੈਂਜ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਤਾਂ ਕਿ ਕਿਸੇ ਵੀ ਉਪਭੋਗਤਾ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਬ੍ਰਾਡ ਬੈਂਡ ਉਪਭੋਗਤਾਵਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਨਾਂ ਵਿੱਚ ਨਿੱਜੀ ਕੰਪਨੀਆਂ ਦੇ ਮੁਕਾਬਲੇ ਘੱਟ ਪੈਸੇ ਵਿੱਚ ਜ਼ਿਆਦਾ ਡਾਟਾ ਡਾਇਨਲੋਡ ਕਰਨ ਦੀਆਂ ਸਹੂਲਤਾਂ ਸ਼ਾਮਲ ਹਨ। 
    ਬੀ ਐਸ ਐਨ ਐਲ ਦੇ ਡੀ ਈ ਟੀ ਐਸ ਪੀ ਅਗਰਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ । ਫੋਟੋ ਗੁਰਪ੍ਰੀਤ ਮਹਿਕ
     


 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO