ਐਲ.ਬੀ.ਸੀ.ਟੀ ਨੇ ਕਰਵਾਇਆ ਸਤਿਗੁਰੂ ਰਵੀਦਾਸ ਜੀ ਮਹਾਰਾਜ ਦਾ ਸਤਿਸੰਗ ਅਤੇ ਜਾਗਰਣ
-ਸੰਗਤਾਂ ਨੇ ਰਾਤ ਭਰ ਖੁਸ਼ੀਆਂ ਮਨਾਈਆਂ

ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ (ਸੁਨੀਲ ਬਾਂਸਲ)-ਐਲ.ਬੀ.ਸੀ.ਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬੀਤੀ ਰਾਤ ਸਥਾਨਕ ਤਿਲਕ ਨਗਰ ਵਿਖੇ ਸਤਿਗੁਰੂ ਰਵੀਦਾਸ ਜੀ ਮਹਾਰਾਜ ਦਾ ਸਤਿਸੰਗ ਅਤੇ ਜਾਗਰਣ ਕਰਵਾਇਆ ਗਿਆ। ਟਰੱਸਟ ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ਸਮੇਂ ਸਤਿਗੁਰੂ ਰਵੀਦਾਸ ਜੀ ਮਹਾਰਾਜ ਦੀਆਂ ਸਥਾਨਕ ਨਾਮਲੇਵਾ ਸੰਗਤਾਂ ਤੋਂ ਇਲਾਵਾ ਨੇੜਲੇ ਇਲਾਵਾ ਉਦੇਕਰਨ, ਥਾਂਦੇਵਾਲਾ, ਕੋਟਕਪੂਰਾ, ਬਰੀਵਾਲਾ, ਕਾਉਣੀ, ਗਿਦੱੜਬਾਹਾ , ਲੱਖੇਵਾਲੀ, ਰੁਪਾਣਾ, ਗੋਨਿਆਣਾ ਮੰਡੀ, ਗਿੱਲ ਪੱਤੀ, ਖੁੜੰਜ, ਮਲੋਟ, ਭਾਗਸਰ ਆਦਿ ਸਮੇਤ ਕਈ ਹੋਰ ਪਿੰਡਾਂ ਦੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਬੀਬੀ ਹਰਜੀਤ ਕੌਰ ਐਮ.ਸੀ ਨੇ ਸ਼ਮਾ ਰੋਸ਼ਨ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਪ੍ਰਸਿੱਧ ਸਮਾਜ ਸੇਵਕ ਅਤੇ ਜ਼ਿਲਾ ਬਾਡੀ ਬਿਲਡਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਜੀਤਾ ਸਮਾਰੋਹ ਦੇ ਮੁੱਖ ਮਹਿਮਾਨ ਸਨ, ਜਦੋਂ ਕਿ ਰਾਮ ਸਿੰਘ ਪੱਪੀ ਐਮ.ਸੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਸਮੇਂ ਆਪਣੇ ਸੰਖੇਪ ਪਰੰਤੂ ਪ੍ਰਭ੍ਯਾਵਸ਼ਾਲੀ ਸੰਬੋਧਨ ਵਿੱਚ ਮੁੱਖ ਮਹਿਮਾਨ ਸ. ਜੀਤਾ ਨੇ ਸਤਿਗੁਰੂ ਰਵੀਦਾਸ ਜੀ ਮਹਾਰਾਜ ਵੱਲੋਂ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਹਨਾ ਨੇ ਇਸ ਮੌਕੇ ਆਪਣੇ ਕੋਲੋਂ ਐਲ.ਬੀ.ਸੀ.ਟੀ ਨੁੰ 3100 ਰੁਪਏ ਦੀ ਰਾਸ਼ੀ ਵੀ ਸਹਾਇਤਾ ਵਜੋਂ ਦਿੱਤੀ। ਸਮਾਰੋਹ ਦੌਰਾਨ ਪ੍ਰਸਿੱਧ ਕਲਾਕਾਰ ਚਾਹਤ ਸਲੀਮ, ਸੰਤ ਸ਼ਾਮ ਲਾਲ, ਬਾਬਾ ਲਹਿਰੀ ਨਾਥ, ਬਾਬਾ ਰਾਜਾ ਰਾਮ, ਦੁਰਗਾਦਾਸ ਖਿੱਚੀ, ਰਾਮਾ, ਦੀਪੂ ਕਾਉਣੀਵਾਲਾ ਅਤੇ ਹੋਰਨਾਂ ਨੇ ਸਤਿਗੁਰੂ ਰਵੀਦਾਸ ਜੀ ਮਹਾਰਾਜ ਦੇ ਸ਼ਬਦ ਅਤੇ ਭਜਨ ਗਾ ਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ। ਸਮਾਰੋਹ ਨੁੰ ਸੰਬੋਧਨ ਕਰਦਿਆਂ ਟਰੱਸਟ ਦੇ ਚੇਅਰਮੈਨ ਸ਼੍ਰੀ ਢੋਸੀਵਾਲ ਨੇ ਕਿਹਾ ਕਿ ਸਤਿਗੁਰੂ ਰਵੀਦਾਸ ਜੀ ਮਹਾਰਾਜ ਨੇ ਜਿਸ ਸਮਾਜ ਦੀ ਕਲਪਨਾ ਕੀਤੀ ਸੀ, ਉਹ ਸਮਾਜ ਅਜੇ ਸਿਰਜਿਆ ਨਹੀਂ ਜਾ ਸਕਦਾ ਅਤੇ ਸਾਨੂੰ ਸਾਰਿਆਂ ਨੂੰ ਅਜਿਹੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਢੋਸੀਵਾਲ ਨੇ ਐਲਾਨ ਕੀਤਾ ਕਿ ਪਿਛਲੇ ਸਾਲ ਮਾਨਵਤਾ ਵਿਰੋਧੀਆਂ ਵੱਲੋਂ ਵਿਆਨਾਂ ਵਿਖੇ ਸ਼ਹੀਦ ਕਰ ਦਿੱਤੇ ਗਏ ਇਕ ਬ੍ਰਹਮਲੀਨ 108 ਸੰਤ ਸ਼੍ਰੀ ਰਾਮਾਨੰਦ ਜੀ ਦੀ ਪਹਿਲੀ ਬਰਸੀ ਮੌਕੇ 25 ਮਈ ਮੰਗਲਵਾਰ ਨੁੰ ਮੁਕਤਸਰ ਵਿਖੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਸ ਮੰਦਰ ਵਿੱਚ ਸਤਿਗੁਰੂ ਰਵੀਦਾਸ ਜੀ ਮਹਾਰਾਜ ਦੇ ਸ਼ਰਧਾਲੂਆਂ ਵੱਲੋਂ ਇਕ ਦਿਨ ਪਹਿਲਾਂ ਹੀ ਇਸੇ ਮੰਦਰ ਵਿੱਚ ਮਹਾਨ ਧਾਰਮਿਕ ਪੁਸਤਕ ‘ਅਮ੍ਰਿਤਵਾਣੀ’ ਵੀ ਪ੍ਰਕਾਸ਼ ਕੀਤੀ ਜਾ ਚੁੱਕੀ ਹੈ। ਅੱਜ ਦੇ ਸਮਾਰੋਹ ਸਮੇਂ ਐਲ.ਬੀ.ਸੀ.ਟੀ ਪਰਿਵਾਰ ਦੇ ਮੈਡਮ ਸ਼ੰਕੁਤਲਾ ਚੌਧਰੀ, ਐਨ.ਡੀ ਬਾਂਸਲ, ਸ਼ਾਮ ਲਾਲ ਬਾਂਸਲ, ਸਾਹਿਬ ਕੁਮਾਰ ਹੈਪੀ, ਜਸ਼ਨਦੀਪ ਜਿੰਮੀ, ਡਾ. ਐਨ.ਆਰ ਦੁੱਗਲ, ਡਾ.ਮਦਨ ਮੋਹਨ ਬਾਂਸਲ, ਡਾ.ਵਿਜੈ ਸੁਖੀਜਾ, ਬਲਜੀਤ ਸਿੰਘ, ਮਿਸ ਰੀਤਿਕਾ ਗਲਹੋਤਰਾ, ਮਿਲਖੀ ਰਾਮ ਜੇਈ, ਜਗਦੀਸ਼ ਖਿੱਚੀ, ਮੱਖਣ ਲਾਲ ਖਿੱਚੀ, ਸੰਤ ਲਾਲ ਖਿੱਚੀ ਤੋਂ ਇਲਾਵਾ ਸਮਾਰੋਹ ਨੁੂੰ ਸਫਲ ਬਣਾਉਣ ਵਿੱਚ ਵਿਸੇਸ ਸਹਿਯੋਗ ਦੇਣ ਵਾਲੇ ਗੁਰਮੇਲ ਸਿੰਘ ਕੋਕੀ ਅਤੇ ਮਨਦੀਪ ਕੁਮਾਰ ਆਦਿ ਸਮੇਤ ਸਮੂਹ ਨੌਜਵਾਨ ਵਰਗ ਵੀ
ਕੈਪਸ਼ਨ : ਜਾਗਰਣ ਸਮੇਂ ਸਤਿਗੁਰੂ ਰਵੀਦਾਸ ਜੀ ਦਾ ਸਜਾਇਆ ਗਿਆ ਦਰਬਾਰ ਅਤੇ ਹਾਜ਼ਰ ਸੰਗਤਾਂ।(ਫੋਟੋ: ਬਾਂਸਲ, ਮੁਕਤਸਰ)
‘ਸ੍ਰੀ ਰਾਮ ਮੇਰੇ ਘਰ ਆਏਂਗੇ’ ’ਤੇ ਝੂਮੇ ਸ਼ਰਧਾਲੂ

ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ (ਸੁਨੀਲ ਬਾਂਸਲ)-ਸ੍ਰੀ ਬਾਲਾ ਜੀ ਸੰਘ ਮੁਕਤਸਰ ਵੱਲੋਂ ਹਨੂੰਮਾਨ ਜਯੰਤੀ ਦੇ ਸਬੰਧ ਵਿਚ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਬਾਗ ਵਾਲਾ ਸਕੂਲ ਵਿਖੇ ਸ੍ਰੀ ਬਾਲਾ ਜੀ ਦਾ ਅਰਧ ਰਾਤਰੀ ਜਾਗਰਨ ਕਰਵਾਇਆ ਗਿਆ। ਜਾਗਰਨ ਦੌਰਾਨ ਬਾਲਾ ਜੀ ਦਾ ਸਜਾਇਆ ਗਿਆ ਸੁੰਦਰ ਦਰਬਾਰ ਦਰਸ਼ਨਯੋਗ ਸੀ, ਜਦਕਿ ਪੂਰੇ ਸਕੂਲ ਅਤੇ ਸਕੂਲ ਨੂੰ ਆਉਣ ਵਾਲੇ ਰਸਤਿਆਂ ਨੂੰ ਬਿਜਲੀ ਦੀਆਂ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸੱਜ ਵਿਆਹੀ ਦੁਲਹਨ ਵਾਂਗ ਸਜਾਇਆ ਗਿਆ ਸੀ। ਇਸ ਜਾਗਰਨ ਵਿਚ ਸ੍ਰੀ ਸਾਲਾਸਰ ਧਾਮ ਤੋਂ ਮੁੱਖ ਪੁਜਾਰੀ ਦੀਪਚੰਦ ਦੇ ਲੜਕੇ ਵਿਨੇ ਕੁਮਾਰ ਵਿਸ਼ੇਸ ਤੌਰ ’ਤੇ ਪਧਾਰੇ ਹੋਏ ਸਨ। ਇਥੋਂ ਤੱਕ ਕਿ ਸ੍ਰੀ ਬਾਲਾ ਜੀ ਦੀ ਧਵਜਾ ਵੀ ਸਾਲਾਸਰ ਧਾਮ ਤੋਂ ਵਿਸ਼ੇਸ ਤੌਰ ’ਤੇ ਤਿਆਰ ਕਰਵਾ ਕੇ ਲਿਆਂਦੀ ਗਈ ਸੀ। ਜਾਗਰਨ ਦੌਰਾਨ ਭਜਨ ਗਾਇਕ ਕਨੱਈਆ ਜੀ (ਚੰਡੀਗੜ•) ਨੇ ‘ਸ੍ਰੀ ਰਾਮ ਮੇਰੇ ਘਰ ਆਏਂਗੇ…’, ‘ਹਰਿ ਕ੍ਰਿਸ਼ਨ ਗੋਵਿੰਦ, ਹਰਿ ਮੁਰਾਰੀ…’,‘ ਬਾਬਾ ਮੇਰਾ ਕਾਮ ਕਰੋਗੇ ਕਯਾ ਲੋਗੇ…’,‘ ਕਿਉਂ ਘਬਰਾਤਾ ਹੈ ਸਾਂਵਰੇ…’ ਆਦਿ ਭਜਨ ਸੁਨਾ ਕੇ ਪੰਡਾਲ ਵਿਚ ਬੈਠੇ ਸ਼ਰਧਾਲੂਆਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਜਾਗਰਨ ਦੌਰਾਨ ਇੰਨੀ ਭੀੜ ਸੀ ਕਿ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀਆਂ ¦ਬੀਆਂ ਲਾਈਨਾਂ ਲੱਗ ਗਈਆਂ ਅਤੇ ਪੰਡਾਲ ਵਿਚ ਤਿਲ ਸੁੱਟਣ ਲਈ ਵੀ ਜਗ•ਾ ਨਹੀਂ ਸੀ। ਜਦੋਂ ਕਿ ਲੋਕ ਛੱਤਾਂ ਅਤੇ ਕੰਧਾਂ ’ਤੇ ਬੈਠੇ ਜਾਗਰਨ ਦਾ ਆਨੰਦ ਮਾਣ ਰਹੇ ਸਨ। ਜਾਗਰਨ ਦੌਰਾਨ ਸੂਬੇ ਭਰ ਵਿਚੋਂ 16 ਮੰਡਲਾਂ ਦੇ ਮੈਂਬਰ ਵਿਸ਼ੇਸ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਜੈ ਬਾਬਾ ਖੇਤਰਪਾਲ ਸੇਵਾ ਸੁਸਾਇਟੀ ਵੱਲੋਂ ਫਰੂਟ ਚਾਟ ਦਾ ¦ਗਰ ਲਗਾਇਆ ਗਿਆ ਸੀ, ਜਦਕਿ ਸੰਗਤ ਸੇਵਾ ਸੁਸਾਇਟੀ ਵੱਲੋਂ ਜੋੜੇ ਸੰਭਾਲ ਦੀ ਸੇਵਾ ਬਾਖੂਬੀ ਨਿਭਾਈ ਗਈ।
ਕੈਪਸ਼ਨ : ਬਾਲਾ ਜੀ ਦੇ ਕਰਵਾਏ ਗਏ ਜਾਗਰਣ ਦੇ ਦ੍ਰਿਸ਼।(ਫੋਟੋ: ਬਾਂਸਲ, ਮੁਕਤਸਰ)
ਚੋਰਾਂ ਨੇ ਉਡਾਏ ਦੁਕਾਨ ’ਚੋਂ 5 ਟੀ.ਵੀ.

ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ (ਸੁਨੀਲ ਬਾਂਸਲ)- ਸ਼ਹਿਰ ਅੰਦਰ ਦਿਨ ਬ ਦਿਨ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਜਿਥੇ ਸ਼ਹਿਰ ਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਉਥੇ ਚੋਰਾਂ ਦੇ ਹੌਂਸਲੇ ਇੰਨੇ ਬੁ¦ਦ ਹੋ ਚੁੱਕੇ ਹਨ ਕਿ ਉਹ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਲੱਗਿਆਂ ਜਰ•ਾ ਵੀ ਨਹੀਂ ਘਬਰਾਉਂਦੇ। ਚੋਰੀ ਦੀ ਇੱਕ ਅਜਿਹੀ ਹੀ ਘਟਨਾ ਸਥਾਨਕ ਬਠਿੰਡਾ ਰੋਡ ਸਥਿਤ ਸਿੱਧੂ ਟੀ. ਵੀ. ਸੈਂਟਰ ਦੀ ਦੁਕਾਨ ’ਤੇ ਵਾਪਰੀ। ਜਿਥੋਂ ਚੋਰ ਦੁਕਾਨ ਦਾ ਸ਼ਟਰ ਤੋੜ ਕੇ 5 ਰੰਗੀਨ ਟੀ. ਵੀ. ਚੋਰੀ ਕਰਕੇ ਲੈ ਗਏ ਹਨ। ਦੁਕਾਨ ਦੇ ਮਾਲਕ ਗਿਆਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਗੁਰਦੁਆਰਾ ਸਾਹਿਬ ਵਿਖੇ ਸੀ ਤਾਂ ਉਸ ਦੀ ਦੁਕਾਨ ਦੇ ਇੱਕ ਗੁਆਂਢੀ ਚਾਹ ਵਾਲੇ ਨੇ ਟੈਲੀਫੋਨ ਤੇ ਉਸ ਨੂੰ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ। ਜਦੋਂ ਉਸ ਨੇ ਦੁਕਾਨ ਦੇ ਅੰਦਰ ਜਾ ਕੇ ਵੇਖਿਆ ਤਾਂ ਦੁਕਾਨ ਦੇ ਅੰਦਰ ਪਏ ਟੀ. ਵੀ. ਗਾਇਬ ਸਨ। ਜਿੰਨ•ਾਂ ਵਿਚੋਂ 4 ਟੀ. ਵੀ. ਤਾਂ ਲੋਕਾਂ ਦੇ ਉਸ ਕੋਲ ਰਿਪੇਅਰ ਲਈ ਆਏ ਸਨ ਜਦਕਿ ਇੱਕ ਟੀ. ਵੀ. ਨਵਾਂ ਸੀ। ਇਹ ਸਾਰੇ ਟੀ. ਵੀ. ਰੰਗੀਨ ਸਨ ਤੇ ਵੱਖ ਵੱਖ ਕੰਪਨੀਆਂ ਦੇ ਸਨ। ਦੁਕਾਨਦਾਰ ਨੇ ਥਾਣਾ ਸਿਟੀ ਮੁਕਤਸਰ ਦੀ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ।
ਕੈਪਸ਼ਨ : ਟੀ.ਵੀ. ਵਾਲੀ ਦੁਕਾਨ ਦਾ ਚੋਰਾਂ ਵੱਲੋਂ ਤੋੜਿਆ ਗਿਆ ਸ਼ਟਰ ਤੇ ਉਹ ਜਗ•ਾ ਜਿਥੋਂ ਟੀ.ਵੀ. ਚੋਰੀ ਕੀਤੇ ਗਏ ਹਨ।( ਫੋਟੋ:ਬਾਂਸਲ, ਮੁਕਤਸਰ)
ਬਾਡੀ ਬਿਲਡਿੰਗ ਚੈਂਪੀਅਨਸ਼ਿਪ 2 ਨੂੰ

ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ (ਸੁਨੀਲ ਬਾਂਸਲ) – ਨਿਊ ਸਟਾਰ ਹੈਲਥ ਵੈਲਫੇਅਰ ਕਲੱਬ ਦੀ ਇੱਕ ਅਹਿਮ ਮੀਟਿੰਗ ਸਥਾਨਕ ਮਲੋਟ ਰੋਡ ਸਥਿੱਤ ਸਟਾਰ ਜਿਮ ਵਿਖੇ ਕਲੱਬ ਦੇ ਪ੍ਰਧਾਨ ਤਰਸੇਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਕਲੱਬ ਦੇ ਸਰਪ੍ਰਸਤ ਹਰਪਾਲ ਸਿੰਘ ਬੇਦੀ ਐਮ.ਸੀ., ਉਪ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਜੀਤਾ ਐਮ.ਸੀ., ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਸੋਢੀ, ਪਰਮਜੀਤ ਸਿੰਘ ਪੀਤਾ, ਕੁਲਦੀਪ ਸਿੰਘ ਕੁਲੀਖ, ਮਨੀਸ਼ ਕੁਮਾਰ, ਜਤਿੰਦਰ ਸਿੰਘ ਦੋਦਾ ਅਤੇ ਸੁਰਜੀਤ ਸਿੰਘ ਹਾਜ਼ਿਰ ਸਨ। ਮੀਟਿੰਗ ਦੌਰਾਨ ਕਲੱਬ ਵੱਲੋਂ ਕਰਵਾਈ ਜਾ ਰਹੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਤਰਸੇਮ ਕੁਮਾਰ ਨੇ ਦੱਸਿਆ ਕਿ ਕਲੱਬ ਵੱਲੋਂ 5ਵਾਂ ਮਿਸਟਰ ਮੁਕਤਸਰ ਅਤੇ ਦੂੁਸਰਾ ਮਿਸਟਰ ਮਾਲਵਾ ਬਾਡੀ ਬਿਲਡਿੰਗ ਚੈਂਪੀਅਨਸ਼ਿਪ 2 ਮਈ ਐਤਵਾਰ ਨੂੰ ਸਵੇਰੇ 10 ਵਜੇ ਅਜਮੇਰ ਪੈਲੇਸ ਵਿਖੇ ਕਰਵਾਈ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸੰਤ ਬਾਬਾ ਅਰਜੁਨ ਸਿੰਘ ਗਿਆਰੀ ਵਾਲੇ ਦੋਧਰ (ਮੋਗਾ) ਕਰਨਗੇ। ਉਨ•ਾਂ ਦੱਸਿਆ ਕਿ ਪੰਜਾਬ ਰਾਈਸ ਮਿੱਲਰਜ਼ ਐਸੋ: ਦੇ ਉਪ ਪ੍ਰਧਾਨ ਭਾਰਤ ਭੂੁਸ਼ਨ ਬਿੰਟਾ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਮਾਰਕਿਟ ਕਮੇਟੀ ਮੁਕਤਸਰ ਦੇ ਚੇਅਰਮੈਨ ਜਗਜੀਤ ਸਿੰਘ ਹਨੀ ਫੱਤਣਵਾਲਾ ਮੁੱਖ ਮਹਿਮਾਨ ਅਤੇ ਸਹਿਕਾਰੀ ਖੇਤੀਬਾੜੀ ਬੈਂਕ ਪੰਜਾਬ ਦੇ ਚੇਅਰਮੈਨ ਸੁਖਦਰਸ਼ਨ ਸਿੰਘ ਮਰਾੜ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਣਗੇ।
ਕੈਪਸ਼ਨ : ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਮੈਂਬਰ।(ਫੋਟੋ: ਬਾਂਸਲ, ਮੁਕਤਸਰ)
ਜ਼ਿਲਾ ਮੈਜਿਸਟ੍ਰੇਟ ਵੱਲੋਂ ਵਿਸ਼ੇਸ਼ ਆਦੇਸ਼ ਜਾਰੀ
ਮੁਕਤਸਰ 26 ਅਪ੍ਰੈਲ (ਸੁਨੀਲ ਬਾਂਸਲ) : ਜਿਲਾ ਮੈਜਿਸਟਰੇਟ ਮੁਕਤਸਰ ਸ੍ਰੀ ਵਰੁਣ ਰੂਜਮ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕਰਕੇ ਜਿਲ•ੇ ਦੀ ਹਦੂਦ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ, ਜਲੂਸ ਕੱਢਣ, ਨਾਹਰੇਬਾਜੀ ਕਰਨ ਤੇ ਸਖਤ ਪਾਬੰਦੀ ਲਗਾ ਦਿੱਤੀ ਹੈ, ਪਰੰਤੂ ਇਹ ਹੁਕਮ ਧਾਰਮਿਕ ਜਲੂਸ ਕੱਢਣ,ਸਤਿਸੰਗ,ਬਰਾਤਾਂ ਅਤੇ ਸ਼ੋਕ ਇਕੱਤਰਤਾਵਾਂ ਉਪਰ ਲਾਗੂ ਨਹੀਂ ਹੋਣਗੇ । ਜਿਲ•ਾ ਮੈਜਿਸਟਰੇਟ ਦੇ ਇੱਕ ਹੋਰ ਹੁਕਮ ਅਨੁਸਾਰ ਜਿਲੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਆਮ ਲੋਕਾਂ ਵਲੋਂ ਆਪਣੇ ਹਥਿਆਰ ਨਾਲ ਲੈ ਕੇ ਚੱਲਣ ਦੀ ਵੀ ਸਖਤ ਮਨਾਹੀ ਕੀਤੀ ਗਈ ਹੈ, ਪਰੰਤੂ ਇਹ ਹੁਕਮ ਸੁਰੱਖਿਆ ਬਲਾਂ ਅਤੇ ਪੁਲਿਸ ਵਿਭਾਗ ਤੇ ਲਾਗੂ ਨਹੀਂ ਹੋਣਗੇ । ਇਸ ਤੋਂ ਇਲਾਵਾ ਜਿਲੇ ਵਿੱਚ ਸਬੰਧਿਤ ਉਪ ਮੰਡਲ ਮੇਜਿਸਟਰੇਟ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਲਾਉਡ ਸਪੀਕਰਾਂ ਦੀ ਵਰਤੋਂ ਕਰਨ ਦੀ ਵੀ ਸਖਤ ਮਨਾਹੀ ਕੀਤੀ ਗਈ ਹੈ, ਪਰੰਤੂ ਲਾਉਡ ਸਪੀਕਰਾਂ ਦੀ ਵਰਤੋਂ ਸਬੰਧੀ ਇਹ ਹੁਕਮ ਪੁਲਿਸ ਅਤੇ ਲੋਕ ਸੰਪਰਕ ਵਿਭਾਗ ਤੇ ਲਾਗੂ ਨਹੀਂ ਹੋਣਗੇ ।
ਜਿਲਾ ਮੈਜਿਸਟਰੇਟ ਮੁਕਤਸਰ ਨੇ ਆਪਣੇ ਇੱਕ ਹੋਰ ਹੁਕਮ ਰਾਹੀਂ ਜਿਲੇ ਵਿੱਚ ਸਾਈਕਲ ਨੂੰ ਛੱਡ ਕੇ ਬਾਕੀ ਸਭ ਕਿਸਮ ਦੇ ਦੋ ਪਹੀਆਂ ਵਾਹਨਾਂ ਤੇ ਰਾਤੀਂ 10 ਵਜੇ ਤੋਂ ਸਵੇਰੇ 5 ਵਜੇ ਤੱਕ ਦੋ ਮਰਦ ਸਵਾਰੀਆਂ ਵਲੋਂ ਸਫਰ ਕਰਨ ਤੇ ਸਖਤ ਪਾਬੰਦੀ ਲਗਾਂ ਦਿੱਤੀ ਹੈ । ਇਹ ਹੁਕਮ ਸੈਨਿਕ, ਪੁਲਿਸ ਅਤੇ ਸਰਕਾਰੀ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਤੇ ਲਾਗੂ ਨਹੀਂ ਹੋਣਗੇ । ਇਸ ਤੋਂ ਇਲਾਵਾ ਇੱਕ ਹੋਰ ਹੁਕਮ ਅਨੁਸਾਰ ਜਿਲਾ ਮੁਕਤਸਰ ਵਿੱਚ ਆਮ ਦੁਕਾਨਾਂ ਸਵੇਰੇ 9 ਵਜੇ ਖੁੱਲ•ਣਗੀਆਂ ਅਤੇ ਰਾਤੀਂ 8 ਵਜੇ ਬੰਦ ਹੋਣਗੀਆਂ ,ਪਰੰਤੂ ਹੋਟਲ,ਰੈਸਟੋਰੈਂਟ,ਢਾਬੇ, ਚਾਹ ਅਤੇ ਹਲਵਾਈਆਂ ਦੀਆਂ ਦੁਕਾਨਾਂ,ਰਿਫਰੈਸ਼ਮੇਂਟ ਅਤੇ ਪਾਨ ਬੀੜੀ ਦੀਆਂ ਦੁਕਾਨਾਂ ਸ਼ਹਿਰੀ ਇਲਾਕਿਆਂ ਵਿੱਚ ਰਾਤੀਂ 11 ਵਜੇ ਬੰਦ ਹੋਣਗੀਆਂ ਅਤੇ ਪੇਂਡੂ ਇਲਾਕਿਆਂ ਵਿੱਚ ਰਾਤੀ 8.30 ਵਜੇ ਤੋਂ ਸਵੇਰੇ 8.00 ਵਜੇ ਤੱਕ ਬੰਦ ਰਹਿਣਗੀਆਂ । ਜਿਲਾ ਮੈਜਿਸਟਰੇਟ ਵਲੋਂ ਜਾਰੀ ਇੱਕ ਹੋਰ ਹੁਕਮ ਅਨੁਸਾਰ ਜਿਲ•ੇ ਵਿੱਚ ਅੰਗਰੇਜੀ ਅਤੇ ਦੇਸੀ ਸ਼ਰਾਬ ਦੇ ਸਾਰੇ ਠੇਕੇ ਅਤੇ ਅਹਾਤੇ ਸ਼ਹਿਰੀ ਇਲਾਕਿਆਂ ਵਿੱਚ ਰਾਤੀਂ 10.30 ਵਜੇ ਤੋਂ ਸਵੇਰੇ 8 ਵਜੇ ਤੱਕ ਅਤੇ ਪੇਂਡੂ ਇਲਾਕਿਆਂ ਵਿੱਚ ਰਾਤੀਂ 8.30 ਵਜੇ ਤੋਂ ਸਵੇਰੇ 8 ਵਜੇ ਤੱਕ ਬੰਦ ਰਹਿਣਗੇ । ਇਸ ਤੋਂ ਇਲਾਵਾ ਜਿਲਾ ਮੈਜਿਸਟਰੇਟ ਮੁਕਤਸਰ ਦੇ ਇੱਕ ਹੋਰ ਹੁਕਮ ਅਨੁਸਾਰ ਰੇਲਵੇ ਰੋਡ, ਕੋਟਕਪੂਰਾ ਰੋਡ ਅਤੇ ਬਠਿੰਡਾ ਰੋਡ ਮੁਕਤਸਰ ਵਿਖੇ ਰੇਹੜੀਆਂ ਖੜੀਆਂ ਕਰਨ ਅਤੇ ਸ਼ਹਿਰ ਅੰਦਰ ਰੇਹੜੀਆਂ ਲੈ ਕੇ ਇੱਧਰ ਉਧਰ ਘੁੰਮਣ ਫਿਰਨ ਦੀ ਵੀ ਸਖਤ ਮਨਾਹੀ ਕੀਤੀ ਗਈ ਹੈ ।
ਜਿਲਾ ਮੈਜਿਸਟਰੇਟ ਦੇ ਇੱਕ ਹੋਰ ਹੁਕਮ ਅਨੁਸਾਰ ਮੁਕਤਸਰ ਦੀਆਂ ਸਾਰੀਆਂ ਨਗਰ ਕੌਸਲਾਂ ਦੀ ਹਦੂਦ ਅੰਦਰ ਵੱਡੇ ਅਤੇ ਛੋਟੇ ਸਭ ਕਿਸਮ ਦੇ ਵਾਹਨਾਂ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਗਈ ਹੈ,ਜਦਕਿ ਚੁੰਗੀ ਤੋਂ ਬਾਹਰ ਪੈਂਦੀਆਂ ਸਾਰੀਆਂ ਸੜਕਾਂ ਤੇ ਸਭ ਕਿਸਮ ਦੇ ਵਾਹਨਾਂ ਦੀ ਸਪੀਡ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ । ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ ਮਿਤੀ 18 ਜੂਨ -2010 ਤੱਕ ਲਾਗੂ ਰਹਿਣਗੇ ।
ਸ੍ਰੀ ਵਰੁਣ ਰੂਜ਼ਮ ਜਿਲ•ਾ ਮੈਜਿਸਟਰੇਟ ਮੁਕਤਸਰ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕਰਕੇ ਮੁਕਤਸਰ ਜਿਲੇ ਵਿੱਚ ਹੈਜ਼ਾ, ਪੀਲੀਆਂ ਆਦਿ ਦੀ ਬਿਮਾਰੀ ਤੋਂ ਬਚਾਅ ਲਈ ਜ਼ਿਆਦਾ ਪੱਕੇ, ਘੱਟ ਪੱਕੇ , ਕੱਟੇ ਅਤੇ ਅਣ ਢੱਕੇ ਫਲਾਂ ਅਤੇ ਸਬਜੀਆਂ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਹੈ । ਇਸ ਤੋਂ ਇਲਾਵਾ ਮਿਠਾਈਆਂ, ਮੀਟ, ਕੇਕ, ਬਿਸਕੁਟ, ਡਬਲਰੋਟੀ, ਭੁੱਜੇ ਹੋਏ ਦਾਣੇ ਅਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਚੰਗੀ ਤਰ•ਾ ਢੱਕ ਕੇ ਰੱਖਣ ਲਈ ਕਿਹਾ ਗਿਆ ਹੈ। ਜਿਲਾ ਮੈਜਿਸਟਰੇਟ ਦੇ ਇਸੇ ਹੁਕਮ ਅਨੁਸਾਰ ਬਰਫ , ਬਰਫ ਦਾ ਗੋਲਾ, ਬਰਫ ਦੀ ਕੈਂਡੀ, ਖਣਿਜੀ ਪਾਣੀ , ਸਥਾਨਕ ਸੋਡਾ ਪਾਣੀ , ਬੋਤਲ ਬੰਦ ਪਾਣੀ ਆਦਿ ਸਪਲਾਈ ਕਰਨ ਵਾਲੀਆਂ ਫਰਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਿਹਤ ਵਿਭਾਗ ਕੋਲੋ ਵਰਤੋਯੋਗ ਹੋਣ ਦਾ ਸਰਟੀਫਿਕੇਟ ਹਾਸਲ ਕਰਨ ਤੋਂ ਬਾਅਦ ਇਸਦੀ ਵਿਕਰੀ ਕਰਨ । ਜਿਲਾ ਮੈਜਿਸਟਰੇਟ ਦੇ ਇਸੇ ਹੁਕਮ ਅਨੁਸਾਰ ਗੰਨੇ ਦਾ ਰਸ, ਲੱਸੀ, ਸ਼ਰਬਤ, ਸ਼ਿਕੰਜਵੀ ਜੇਕਰ ਸਿਹਤ ਦੇ ਅਨੁਕੂਲ ਵਾਤਾਵਰਣ ਵਿੱਚ ਤਿਆਰ ਨਹੀਂ ਕੀਤਾ ਜਾਂਦਾ ਤਾਂ ਉਸਨੂੰ ਵੇਚਣ ਵੀ ਸਖਤ ਮਨਾਹੀ ਕੀਤੀ ਗਈ ਹੈ। ਜਿਲਾ ਮੈਜਿਸਟਰੇਟ ਦੇ ਹੁਕਮ ਅਨੁਸਾਰ ਜੇਕਰ ਜਿਲੇ ਦੇ ਕਿਸੇ ਇਲਾਕੇ ਵਿੱਚ ਹੈਜੇ ਦੀ ਮਹਾਂਮਾਰੀ ਫੈਲਣ ਦਾ ਸ਼ੱਕ ਹੋਵੇ ਤਾਂ ਉਸ ਮਹੱਲੇ, ਬਸਤੀ ਜਾਂ ਪਿੰਡ ਦੇ ਲੋਕਾਂ ਨੂੰ ਸਮੂਹਿਕ ਤੌਰ ਤੇ ਹੈਜੇ ਦੀ ਰੋਕਥਾਮ ਸਬੰਧੀ ਟੀਕੇ ਲਗਵਾਂ ਲੈਣੇ ਚਾਹੀਦੇ ਹਨ। ਸ੍ਰੀ ਵਰੁਣ ਰੂਜ਼ਮ ਨੇ ਮੁਕਤਸਰ ਜਿਲ•ੇ ਵਿੱਚ ਸਿਵਲ ਸਰਜਨ, ਜਿਲੇ ਦੇ ਸਾਰੇ ਕਾਰਜਕਾਰੀ ਮੈਜਿਸਟਰੇਟ, ਸਹਾਇਕ ਸਿਵਲ ਸਰਜਨ, ਜ਼ਿਲਾ ਸਿਹਤ ਅਫਸਰ, ਸਾਰੇ ਸੀਨੀਅਰ ਮੈਡੀਕਲ ਅਫਸਰਾਂ, ਸਰਕਾਰੀ ਫੂਡ ਅਤੇ ਸੈਨਟਰੀ ਇੰਸਪੈਕਟਰਾਂ, ਸਹਾਇਕ ਮਲੇਰੀਆ ਅਫਸਰ, ਸਹਾਇਕ, ਸਹਾਇਕ ਯੂਨਿਟ ਅਫਸਰ ਅਤੇ ਹੈਲਥ ਸੁਪਰਵਾਈਜ਼ਰਾਂ ਨੂੰ ਇਹ ਅਧਿਕਾਰ ਦਿੱਤੇ ਗਏ ਹਨ ਕਿ ਉਹ ਕਿਸੇ ਵੀ ਦੁਕਾਨ, ਸਟਾਲ ਜਾਂ ਜਗਾਂ ਤੇ ਜਿੱਥੇ ਉਕਤ ਚੀਜ਼ਾਂ ਵਿੱਕ ਰਹੀਆਂ ਹੋਣ ਦੀ ਚੈਕਿੰਗ ਕਰਨ ਅਤੇ ਜੇਕਰ ਇਹ ਚੀਜ਼ਾਂ ਮਨੁੱਖੀ ਸਿਹਤ ਲਈ ਠੀਕ ਨਾ ਹੋਣ ਤਾਂ ਉਹਨਾਂ ਨੂੰ ਖਤਮ ਕਰ ਸਕਦੇ ਹਨ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 31 ਦਸੰਬਰ 2010 ਤੱਕ ਲਾਗੂ ਰਹਿਣਗੇ। ਇਹਨਾਂ ਹੁਕਮਾਂ ਦੀ ਉ¦ਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।