Punjab News

May 10, 2010

ਅਤਵਾਦੀ ਬਿਨ ਲਾਦੇਨ ਬਾਰੇ ਪਾਕਿ ਅਧਿਕਾਰੀਆਂ ਨੂੰ ਜ਼ਿਆਦਾ ਜਾਣਕਾਰੀ-ਹਿਲੇਰੀ

Usa_-_Flagਵਾਸ਼ਿੰਗਟਨ- ਪਾਕਿ ਸਰਕਾਰ ਵਿਚ ਕੁਝ ਐਸੇ ਅਨਸਰ ਮੌਜੂਦ ਹਨ ਹਨ ਜਿਹੜੇ ਅਲਕਾਇਦਾ ਅਤੇ ਤਾਲਿਬਾਨ ਬਾਰੇ ਜੋ ਕੁਝ ਦੱਸਦੇ ਹਨ ਉਸ ਨਾਲੋਂ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਹੈ।ਇਹ ਗਲ ਇਥੇ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਗਟਨ ਨੇ ਕਹੀ।ਉਹਨਾਂ ਕਿਹਾ ਕਿ  ਟਾਈਮਜ਼ ਸੁਕੇਅਰ ਬੰਬ ਧਮਾਕੇ ਲਈ  ਵੀ ਪਾਕਿ ਤਾਲਿਬਾਨ  ਜ਼ਿੰਮੇਵਾਰ  ਹੈ। ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਉਹ ਇਹ ਤਾਂ ਨਹੀਂ ਕਹਿੰਦੇ ਕਿ ਉਹ ਉ¤ਚ ਪੱਧਰ ਦੇ ਅਧਿਕਾਰੀ ਹਨ ਪਰ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਸਰਕਾਰ ਵਿਚ ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਓਸਾਮਾ ਬਿਨ ਲਾਦੇਨ ਅਤੇ ਅਲਕਾਇਦਾ ਕਿਥੇ ਹੈ, ਮੁੱਲਾਂ ਉਮਰ ਅਤੇ ਅਫਗਨ ਤਾਲਿਬਾਨ ਲੀਡਰਸ਼ਿਪ ਕਿਥੇ ਰਹਿੰਦੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਕਾਨੂੰਨ ਦੇ ਘੇਰੇ ’ਚ ਲਿਆਉਣ, ਮਾਰਨ ਜਾਂ ਗ੍ਰਿਫ਼ਤਾਰ ਕਰਨ ’ਚ ਮਦਦ ਮਿਲੇਗੀ ਜਿਨ੍ਹਾਂ ਨੇ 9/11 ਦਾ ਹਮਲਾ ਕੀਤਾ ਸੀ। ਸੀ. ਬੀ. ਐਸ. ਟੈਲੀਵੀਜ਼ਨ ਨਾਲ ਮੁਲਾਕਾਤ ਸਮੇਂ ਹਿਲੇਰੀ ਕਲਿੰਟਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਤੋਂ ਅੱਤਵਾਦ ਵਿਰੋਧੀ ਮੁਹਿੰਮ ਵਿਚ ਪੂਰਨ ਸਹਿਯੋਗ ਨਹੀਂ ਮਿਲ ਰਿਹਾ ਤਾਂ ਵਿਦੇਸ਼ ਮੰਤਰੀ ਨੇ ਇਹ ਗੱਲ ਸਵੀਕਾਰ ਕਰਦਿਆਂ ਕਿ ਪਾਕਿਸਤਾਨ ਦੇ ਅਧਿਕਾਰੀਆਂ ਵਿਚ ਸਹਿਯੋਗ ਦੇ ਮਾਮਲੇ ’ਚ ਕਾਫੀ ਤਬਦੀਲੀ ਆਈ ਹੈ ਪਰ ਕਿਹਾ ਕਿ ਅਸੀਂ ਹੋਰ ਸਹਿਯੋਗ ਚਾਹੁੰਦੇ ਹਾਂ।ਪਾਕਿਸਤਾਨ ਵਿਚ ਭਾਰਤ ਵਿਰੋਧੀ ਅੱਤਵਾਦੀ ਜਥੇਬੰਦੀਆਂ ਸਮੇਤ ਵੱਡੇ ਗਰਮ ਖ਼ਿਆਲ ਸੰਗਠਨ ਸ਼ਰੇਆਮ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ। ‘ਦਿ ਵਾਸ਼ਿੰਗਟਨ ਪੋਸਟ’ ਨੇ ਅੱਜ ਆਪਣੀ ਰਿਪੋਰਟ ’ਚ ਕਿਹਾ ਕਿ ਲਸ਼ਕਰੇ ਤਾਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਪਾਬੰਦੀਸ਼ੁਦਾ ਗਰੁੱਪਾਂ ਨੇ ਨਵੇਂ ਨਾਵਾਂ ਹੇਠ ਸੰਗਠਨ ਬਣਾਏ ਹੋਏ ਹਨ ਜਿਹੜੇ ਸ਼ਰੇਆਮ ਵਿਚਰ ਰਹੇ ਹਨ। ਅੱਤਵਾਦੀ ਹਮਲਿਆਂ ਨਾਲ ਸਬੰਧ ਹੋਣ ਕਾਰਨ ਇਨ੍ਹਾਂ ਸੰਗਠਨਾਂ ਦੇ ਕੁਝ ਨੇਤਾ ਗ੍ਰਿਫ਼ਤਾਰ ਵੀ ਕੀਤੇ ਗਏ ਸਨ ਪਰ ਅਦਾਲਤਾਂ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਭਾਰਤ ਦਾ ਕਹਿਣਾ ਕਿ ਪਾਕਿਸਤਾਨ ਲਸ਼ਕਰ ਅਤੇ ਜੈਸ਼ ਵਰਗੇ ਭਾਰਤ ਵਿਰੋਧੀ ਅੱਤਵਾਦੀ ਗਰੁੱਪਾਂ ਅਤੇ ਇਸ ਦੇ ਨੇਤਾਵਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਿਹਾ ਹੈ ਜਿਨ੍ਹਾਂ ਖ਼ਿਲਾਫ਼ ਭਾਰਤ ਨੇ ਸਬੂਤ ਮੁਹੱਈਆ ਕੀਤੇ ਹਨ। ਭਾਰਤ ਦੇ ਦਾਅਵੇ ਨੂੰ ਸਹੀ ਦੱਸਦਿਆਂ ਵਾਸ਼ਿੰਗਟਨ ਪੋਸਟ ਨੇ ਲਿਖਿਆ ਕਿ ਪੰਜਾਬ ਵਿਚ ਵੱਡੇ ਅੱਤਵਾਦੀ ਗਰੁੱਪਾਂ ਅਤੇ ਦੂਸਰੇ ਸੁੰਨੀ ਸੰਗਠਨਾਂ ਨੂੰ ਬਹੁਤ ਹੀ ਥੋੜ੍ਹਾ ਜਿਹਾ ਬਚ ਕੇ ਚੱਲਣ ਦੀ ਲੋੜ ਹੈ। ਇਸ ਦਾ ਕਹਿਣਾ ਕਿ ਪੰਜਾਬ ਦੇ ਦੱਖਣੀ ਸ਼ਹਿਰ ਬਹਾਵਲਪੁਰ ਵਿਚ ਜੈਸ਼-ਏ-ਮੁਹੰਮਦ ਨੇ ਹਾਲ ਹੀ ਵਿਚ ਇਕ ਵੱਡੀ ਚਾਰ ਦੀਵਾਰੀ ਕਰਕੇ ਇਕ ਕੰਪਾਊਂਡ ਬਣਾਇਆ ਹੈ। ਅਖ਼ਬਾਰ ਨੇ ਪਾਕਿਸਤਾਨ ਦੇ ਇਕ ਉ¤ਘੇ ਵਿਸ਼ਲੇਸ਼ਕ ਅਹਿਮਦ ਰਸ਼ੀਦ ਦੇ ਹਵਾਲੇ ਨਾਲ ਲਿਖਿਆ ਕਿ ਕਿਸੇ ਨੇ ਵੀ ਇਨ੍ਹਾਂ ਗਰੁੱਪਾਂ ਦੀ ਹਵਾ ਵੱਲ ਵੀ ਨਹੀਂ ਤੱਕਿਆ



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO