Punjab News

May 17, 2010

ਅਸਟ੍ਰੇਲੀਆ ‘ਚ ਪਰਵਾਸ ਹੋਣ ਲਈ ਕਿੱਤਾ ਯੋਗਤਾਵਾਂ ‘ਚ ਤਬਦੀਲੀ-ਨਸਲੀ ਵਿਤਕਰੇ ਤੋਂ ਉਪਰ ਉਠ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੀ ਭਾਰੀ ਰਾਹਤ

AustralianFlag ਅਸਟ੍ਰੇਲੀਆ, 17 ਮਈ (ਦਰਦੀ), ਅਸਟ੍ਰੇਲ਼ੀਆ ਦੇਸ਼ ‘ਚ ਦੁਨੀਆਂ ਦੇ ਵੱਖੋ-ਵੱਖਰੇ ਅੰਦਾਜਨ ਦੋ ਦੇਸ਼ਾਂ ਤੋਂ ਲੋਕੀਂ ਪਰਵਾਸ ਕਰਕੇ ਇੱਥੇ ਰਹਿ ਰਹੇ ਹਨ।ਜਿੱਥੇ ਕਿ ਕਿਸੇ ਵੀ ਤਰ੍ਹਾਂ ਦਾ ਨਸਲੀ ਭੇਦ-ਭਾਵ ਬਿਲੱਕੁਲ ਵੀ ਨਹੀਂ ਹੈ।ਇੱਥੇ ਇਸ ਦੇਸ਼ ‘ਚ ਮਲਟੀਕਲਚਰਿਜਮ ਹੈ।ਇਸ ਦੇਸ਼ ‘ਚ ਅਗਰ ਕੋਈ ਨਸਲੀ ਵਿਤਕਰਾ ਸਾਬਤ ਕਰ ਦੇਵੇ,ਨਸਲੀ ਵਿਤਕਰਾ ਕਰਨ ਵਾਲੇ ਸ਼ਖਸ਼,ਸੰਸਥਾ,ਕਮਿਉਨਟੀ,ਅਫਸਰ,ਕਰਮਚਾਰੀ ਅਥਵਾ ਸਰਕਾਰ ਖਿਲਾਫ ਨਿਆਂਪਾਲਿਕਾ ਵਲੋਂ ਫੌਰੀ ਤੌਰ ‘ਤੇ ਡਿਸਕਰੀਮੀਨੇਸ਼ਨ ਦੀ ਧਾਰਾ ਅਧੀਨ ਕੇਸ ਦਰਜ ਕਰ ਲਿਆ ਜਾਂਦਾ ਹੈ ਅਤੇ ਫੋਰੀ ਤੌਰ ‘ਤੇ ਸੱਖਤ ਤੋਂ ਸੱਖਤ ਸਜਾ ਦਿੱਤੀ ਜਾਂਦੀ ਹੈ।ਇਸ ਸੱਭ ਦੇ ਬਾਵਯੂਦ ਵੀ ਕੁੱਝ ਕੁ ਵਲੋਂ ਨਸਲੀ ਵਿਤਕਰੇ ਦਾ ਬਿਲੱਕੁਲ ਝੂਠਾ ਪ੍ਰਚਾਰ ਕੀਤਾ ਗਿਆ।ਜਿਸ ਦੇ ਸਿੱਟੇ ਵਜੋਂ ਇੰਡੀਅਨ ਇਲੇਕਟੋਨਿਕ ਅਤੇ ਪ੍ਰਿੰਟ ਮੀਡੀਏ ਵਲੋਂ ਨਸਲੀ ਵਿਤਕਰੇ ਦਾ ਝੂਠਾ ਇਲਜਾਮ ਲਾ ਕੇ ਅਸਟ੍ਰੇਲੀਏ ਦਾ ਅਕਸ਼ ਖਰਾਬ ਕੀਤਾ ਗਿਆ ਅਤੇ ਬਦਨਾਮ ਕੀਤਾ ਗਿਆ।ਜਿਸ ਕਰਕੇ ਅਸਟ੍ਰੇਲੀਅਨ ਲੋਕਾਂ ਨੇ ਆਪਣੇ ਮੌਲਿਕ-ਸੰਵਿਧਾਨਿਕ ਹੱਕਾਂ ਸਮੇਤ ਕੰਮਾਂ-ਕਾਰਾਂ ਉਤੇ ਡਾਕਾ ਮਾਰਨ ਵਾਲੇ ਗੈਰ-ਅਸਟ੍ਰੇਲੀਅਨ ਜੋ ਗੈਰ ਕਨੂੰਨੀ ਤੌਰ ‘ਤੇ ਆਪਣੇ ਮਿਥੇ ਸਮੇਂ ਤੋਂ ਵੀ ਬਹੁਤ ਵੱਧ ਕੰਮ ਕਰ ਰਹੇ ਸਨ।ਇਸ ਦੇ ਬਾਵਯੂਦ ਵੀ ਇਹੋ ਹੀ ਲੋਕੀਂ ਅਸ਼ਟ੍ਰੇਲੀਅਨ ਲੋਕਾਂ ਦੀ ਬਦਨਾਮੀ ਕਰ ਰਹੇ ਸਨ।ਇਸ ਵਾਰੇ ਅਸਟ੍ਰੇਲੀਅਨ ਨਾਗਰਿਕਾਂ ਨੇ ਠੋਸ ਨੀਤੀ ਬਨਾਉਣ ਵਾਰੇ ਸਰਕਾਰ ਨੂੰ ਕਿਹਾ।ਅਸਟ੍ਰੇਲੀਅਨ ਮੀਡੀਆ ਹਰਕਤ ‘ਚ ਆਇਆ ਜਿਸ ਨੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਲਈ ਸਰਕਾਰ ਨੂੰ ਜਾਗਰਿਤ ਕੀਤਾ।ਸਰਕਾਰ ਨੇ ਮਾਈਗ੍ਰੇਸ਼ਨ ਸਿਸਟਮ ਨੂੰ ਘੋਖਿਆ ਅਤੇ ਸੁਧਾਰ ਕਰਨ ਲਈ ਕਮੇਟੀਆ ਬਣਾਈਆ।ਜਿਸ ਦੀ ਬਿਨਾ ‘ਤੇ ਅਸਟ੍ਰੇਲੀਆ ਨੂੰ ਪਰਵਾਸ ਹੋਣ ਵਾਲੀਆਂ ਕਿੱਤਾ-ਮੁਖੀ ਯੋਗਤਾਵਾਂ ਦੀ ਸੂਚੀ ‘ਚ ਤਬਦੀਲੀ ਕਰ ਕੇ ਇੰਮੀਗ੍ਰੇਸ਼ਨ ਮਨਿਸਟਰ ਨੇ ਅੱਜ ਮਿਤੀ 17 ਮਈ 2010 ਨੂੰ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ।ਜਿਸ ‘ਚੋਂ ਬਹੁਤ ਸਾਰੀਆਂ ਯੋਗਤਾਵਾਂ ਨੂੰ ਸੂਚੀ ਵਿਚੋਂ ਕੱਢ ਦਿੱਤਾ ਗਿਆ ਹੈ ਅਤੇ ਬਹੁਤ ਸਾਰੀਆਂ ਹੋਰ ਨਵੀਆਂ ਯੋਗਤਾਵਾਂ ਨੂੰ ਪਾ ਦਿੱਤਾ ਗਿਆ ਹੈ।ਬੇਸ਼ਕ ਕੁਕਰੀ,ਕਮਿਉਨਟੀ ਵੈਲਫੇਅਰ ਆਦਿ ਹੋਰਨਾ ਨੂੰ ਵੀ ਲਿਸਟ ‘ਚੋਂ ਹਾਲ ਦੀ ਘੜੀ ਕੱਢ ਦਿੱਤਾ ਗਿਆ ਹੈ।ਇਹ ਜਰੂਰੀ ਨਹੀਂ ਕਿ ਇਨ੍ਹਾਂ ਨੂੰ ਦੁਬਾਰਾ ਲਿਸਟ ‘ਚ ਪਾਇਆ ਨਹੀਂ ਜਾ ਸਕਦਾ ਸਮੇਂ ਅਨੁਸਾਰ ਦੁਵਾਰਾ ਵੀ ਇਹ ਪੈ ਸਕਦੇ ਹਨ।ਸਰਕਾਰ ਨੇ ਆਪਣੀ ਨਵੀਂ ਲਿਸਟ ਜਾਰੀ ਕਰਦਿਆਂ ਹੋਇਆਂ ਨੇ ਅਸਟ੍ਰੇਲੀਆ ‘ਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਭਵਿਖ ਵਾਰੇ ਬਹੁਤ ਹੀ ਹਮਦਰਦੀ ਭਰਿਆ ਫੈਸਲਾ ਲਿਆ ਹੈ।ਭਾਵੇਂ ਕਿ ਇਨ੍ਹਾਂ ਵਲੋਂ ਨਸਲੀ ਵਿਤਕਰੇ ਦਾ ਇਲਜਾਮ ਲਗਾ ਕੇ ਸਰਕਾਰ ਦੀ ਬਦਨਾਮੀ ਕੀਤੀ ਗਈ ਸੀ।ਇਨ੍ਹਾਂ ਵਿਦਿਆਰਥੀਆਂ ਦੀ ਭਲਾਈ ਲਈ ਹੀ ਸਰਕਾਰ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਭਾਂਵੇਂ ਇਨ੍ਹਾਂ ਵਲੋਂ ਪੜ੍ਹੇ ਜਾਂਦੇ ਕੋਰਸ ਲਿਸਟ ‘ਚੋਂ ਨਿਕਲ ਗਏ ਹਨ ਅਤੇ ਉਹ 8 ਫਰਬਰੀ 2010 ਤੋਂ ਪਹਿਲਾਂ ਇੱਥੇ ਪੜ੍ਹਦੇ ਹਨ ਨੂੰ 31 ਦਸੰਬਰ 2012 ਤੱਕ ਆਪਣੀਆਂ ਜਰੁਰੀ ਯੋਗਤਾਵਾਂ ਪੂਰੀਆਂ ਕਰਨ ਉਪਰੰਤ ਇੰਮੀਗ੍ਰੇਸ਼ਨ ਵਿਭਾਗ ਤੋਂ ਪੱਕੇ ਤੌਰ ‘ਤੇ ਸੱਬ ਕਲਾਸ 485 (ਸਕਿਲਡ ਗਰੇਜੁਏਟ) ਧਾਰਾ ਅਧੀਨ ਰਿਹਾਇਸ਼ ਲੈਣ ਲਈ ਐਪਲੀਕੇਸ਼ਨ ਲਾਉਣ ਦਾ ਪੂਰਾ-ਪੂਰਾ ਹੱਕ ਹੈ।ਜਿਸ ਅਧੀਨ ਉਹ ਬਿਨਾ ਕਿਸੇ ਭੇਦ-ਭਾਵ ਬਿਨਾ ਕਿਸੇ ਨਸਲੀ ਵਿਤਕਰੇ ਸੱਬ ਕਲਾਸ 485 (ਸਕਿਲਡ ਗਰੇਜੁਏਟ) ਧਾਰਾ ਅਧੀਨ ਪੱਕੇ ਹੋ ਸਕਦੇ ਹਨ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO