Punjab News
  ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ…ਰੂਪ ਸਿੰਘ:::: ਨਗਰ ਸੁਧਾਰ ਟਰੱਸਟ ਖੰਨਾ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ:::: ਬਜ਼ੁਰਗ ਜੋੜੇ ਨੇ ਵਿਆਹ ਕਰਾ ਕੇ ਇਤਿਹਾਸ ਰਚਿਆ:::: ਸਿੱਖ ਭਾਈਚਾਰੇ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ:::: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ:::: ਗਿਆਨ ਸਰੋਵਰੂ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਾਉਣਾ, ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਕਾਰਵਾਈ :- ਮਾਨ:::: ਨਵੇ ਜਿਲਾ ਸਿੱਖਿਆ ਅਫਸਰ ਨੇ ਚਾਰਜ ਸੰਭਾਲਿਆ:::: ਪਤੀ ਤੋਂ ਦੁਖੀ ਮਹਿਲਾ ਦੀ ਹਮਾਇਤ ਤੇ ਉਤਰੀ ਏ ਸੀ ਸੀ ਪੀ ਸੰਸਥਾ-ਸੰਸਥਾ ਦਾ ਵਫ਼ਦ ਮਹਿਲਾ ਨੂੰ ਲੈ ਕੇ ਐਸ ਪੀ (ਐਚ) ਨੂੰ ਮਿਲਿਆ:::: ਹਵਾਲਾਤੀਆਂ ਵਲੋਂ ਜੇਲ ਹੌਲਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ:::: ਮਹਿੰਗਾਈ ਦੇ ਮੁੱਦੇ ’ਤੇ ਸੰਸਦ ’ਚ ਭਾਰੀ ਹੰਗਾਮਾ-ਕਾਰਵਾਈ ਠੱਪ-ਕੰਮ-ਰੋਕੂ ਮਤੇ ਨੂੰ ਇਜਾਜ਼ਤ ਨਹੀਂ ਦਿੱਤੀ:::: ਚਾਰ ਲੱਖ ਦੀ ਧੋਖਾਧੜੀ ਦੇ ਕੇਸ ਵਿੱਚ ਇਕ ਵਿਰੁਧ ਕੇਸ ਦਰਜ:::: 45 ਸਾਲ ਬਾਦ ਵੀ ਨਹੀ ਮਿਲੀ 1965 ਦੇ ਸ਼ਹੀਦ ਦੀ ਵਿਧਵਾ ਨੂ ਪੈਨਸ਼ਨ:::: ਅਖੰਡ ਕੀਰਤਨੀ ਜਥਾ ਅਤੇ ਸਿਖ ਸੇਵਕ ਸੁਸਾਇਟੀ ਵ¤ਲੋਂ ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ:::: :::: ਕਾਮਾਗਾਟਾਮਾਰੂ ਦੁਖਾਂਤ ਦੀ 96ਵੀਂ ਵਰ੍ਹੇਗੰਢ ’ਤੇ ਮੋਮਬੱਤੀਆਂ ਜਗਾਈਆਂ:::: ਸੀ. ਬੀ. ਆਈ. ਵੱਲੋਂ ਅਮਿਤ ਸ਼ਾਹ ਗ੍ਰਿਫ਼ਤਾਰ- 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਿਆ:::: ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਿਊਯਾਰਕ ਪੁੱਜਣ ’ਤੇ ਭਰਵਾਂ ਸਵਾਗਤ:::: ਦੁਸ਼ਮਣ ਬਾਤ ਕਰੇ ਅਣਹੋਣੀ-ਦਰਸ਼ਨ ਸਿੰਘ ਕਿੰਗਰਾ, ਬੇਕਰਸਫੀਲਡ:::: ਹੁਸ਼ਿਆਰਪੁਰ ਨੇੜੇ ਇੱਜ਼ਤ ਖ਼ਾਤਰ ਭਰਾ ਵੱਲੋਂ ਭੈਣ ਦੀ ਹੱਤਿਆ:::: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਦਿਵਾਉਣ-ਕੀਥ ਵਾਜ਼:::: ਜਗਾ ਜਗਾ ਬੱਸਾਂ ਖੜਿਆਂ ਕਰਨ ਨਾਲ ਕਾਦੀਆਂ ਨਿਵਾਸੀ ਪਰੇਸ਼ਾਨ:::: ਫਲੈਟ ਮਾਲਕਾਂ ਨੂੰ ਧੜਾਧੜ ਜਾਰੀ ਕੀਤੇ ਜਾ ਰਹੇ ਨੋਟਿਸਾਂ ਦੀ ਸਖ਼ਤ ਮੁਖ਼ਾਲਫਤ:::: ਐਡਵੋਕੇਟ ਫੁਲਕਾ ਗਿੱਦੜ ਭਬਕੀਆਂ ਦੀ ਪਰਵਾਹ ਕੀਤੇ ਬਿਨਾਂ ਪੀੜਤਾ ਦੀ ਪੈਰਵਾਈ ਕਰਨ – ਜਥੇ. ਬਲਦੇਵ ਸਿੰਘ:::: ਮੂਲੇਪੁਰ ਪੁਲਿਸ ਨੇ ਨੌਜਵਾਨ ਵਿਰੁਧ ਕੇਸ ਦਰਜ ਕੀਤਾ:::: ਬੱਚੇ ਡੁੱਬਣ ਮਗਰੋਂ ਪੰਚਾਇਤ ਖ਼ਿਲਾਫ਼ ਕੇਸ ਦਰਜ::::  
  ਫਿਲਮੀ

ਰੰਗਮੰਚ ਦੀ ਸਟੇਜ ਤੇ ਕੰਮ ਕਰਕੇ ਹਮੇਸ਼ਾ ਮੇਰੇ ਮੰਨ ਨੂੰ ਸੰਤੁਸਟੀ ਮਿਲੀ ਹੈ-ਜੂਹੀ ਬੱਬਰ

j-babbar-ldh

ਫ਼ਿਲਮ ਅਭੀਨੇਤਰੀ ਅਤੇ ਰੰਗਮੰਚ ਦੀ ਕਲਾਕਾਰ ਜੂਹੀ ਬੱਬਰ ਨੇ ਲੁਧਿਆਣਾ ਪਹੁੰਚਣ ਤੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਨਾਲ ਮੇਰਾ ਖਾਸ ਰਿਸਤਾ ਹੈ ਪੰਜਾਬ ਆਉਣ ਲਈ ਮੇਰਾ ਦਿਲ ਹਰ ਵਕਤ ਤੱਤਪਰ ਰਹਿੰਦਾ ਹੈ ਪੰਜਾਬ ਦੀ ਆਬੋ ਹਵਾਂ ਪੰਜਾਬ ਦੇ ਲੋਕਾਂ ਦਾ ਪਿਆਰ ਮੈਨੂੰ ਹਮੇਸਾ ਪੰਜਾਬ ਲੈ ਆਉਂਦਾ ਹੈ ਫਿਲਮ ਇੰਡਸਟਰੀ ਅਤੇ ਰੰਗਮੰਚ ਦੇ ਪੁੱਛੇ ਗਏ ਸਵਾਲ ਦਾ ਜਬਾਵ ਦਿੰਦੇ ਹੋਏ ਜੂਹੀ ਨੇ ਕਿਹਾ  ਮੈ ਚਾਹੁੰਦੀ ਹਾ ਕਿ ਪੰਜਾਬ ਸਰਕਾਰ ਵੀ ਰੰਗਮੰਚ ਨੂੰ ਪ੍ਰਫੁੱਲਤ ਕਰਨ ਲਈ ਕੋਈ ਗੰਭੀਰ ਕਦਮ ਚੁੱਕੇ ਵੱਡੇ-ਵੱਡੇ ਐਡੀਟੋਰੀਅਮ ਬਨਾਉਣ ਦੀ ਜਗ੍ਹਾਂ ਰੰਗਮੰਚ ਦੇ ਪ੍ਰੋਗਰਾਮ ਅਯੋਜਿਤ ਕਰਨ ਲਈ ਛੋਟੇ-ਛੋਟੇ ਐਡੀਟੋਰੀਅਮ ਬਣਾਏ ਤਾਂ ਜੋ ਰੰਗਮੰਚ ਦੇ ਕਲਾਕਾਰਾਂ ਨੂੰ ਅਪਣੇ ਅੰਦਰ ਛੁੱਪੀ ਪ੍ਰਭੀਤਾਂ ਨੂੰ ਦਿਖਾਉਣ ਦਾ ਮੌਕਾ ਮਿਲੇ ਅਤੇ ਰੰਗਮੰਚ ਰਾਹੀ ਸਮਾਜ ਵਿੱਚ ਫੈਲੀਆ ਕੁਰੀਤੀਆ ਨੂੰ  ਲੋਕਾਂ ਸਾਹਮਣੇ ਪੇਸ਼ ਕਰਕੇ ਦੂਰ ਕਰਨ ਦਾ ਮੌਕਾ ਮਿਲ ਸਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਬਸੁਰਤੀ ਪੰਜਾਬ ਦੀ ਮਿੱਟੀ ਦੀ ਸ਼ਾਨ ਹੈ ਇਸੇ ਕਾਰਨ ਬਾਲੀਵੁੱਡ ਵਿੱਚ 90 ਪ੍ਰਤੀਸਤ ਕਲਾਕਾਰ ਪੰਜਾਬੀ ਹਨ ਫਿਲਮਾਂ ਵਿੱਚ ਜਿਆਦਾ ਕਾਮਜਾਬੀ ਨਾ ਮਿਲਣ ਦੀ ਗੱਲ ਤੇ ਜਬਾਵ ਵਿੱਚ ਜੂਹੀ ਨੇ ਕਿਹਾ ਕਿ ਜਿਸ ਤਰ੍ਹਾ ਦੇ ਰੋਲ ਉਹ ਕਰਨਾ ਪਸੰਦ ਕਰਦੀ ਹੈ ਉਸ ਤਰ੍ਹਾ ਦੇ ਰੋਲ ਉਸ ਨੂੰ ਨਹੀ ਮਿਲ ਰਹੇ ਪਰ ਫਿਰ ਵੀ ਫਿਲਮ ਇੰਡਸਟਰੀਜ਼ ਵਿੱਚ ਉਸ ਦਾ ਨਾਲ ਉਸ ਦੇ ਪਿਤਾ ਦੀ ਸਫਲਤਾ ਕਾਰਨ ਲਿਆ ਜਾ ਰਿਹਾ ਹੈ ਹਰ ਮਾਂ-ਬਾਪ ਦਾ ਸਪਨਾ ਜਰੂਰ ਹੁੰਦਾ ਹੈ ਕਿ ਉਸ ਦਾ ਧੀ-ਪੁੱਤਰ ਉਸ ਦੀ ਤਰ੍ਹਾ ਫਿਲਮ ਇੰਡਸਟ੍ਰੀਜ਼ ਵਿੱਚ ਨਾਮ ਕਮਾਏ ਪਰ ਪਹਿਲਾ ਤੋਂ ਹੀ ਮੇਰਾ ਰੁਝਾਨ ਰੰਗਮੰਚ ਵੱਲ ਜਿਆਦਾ ਰਿਹਾ ਹੈ ਜੋ ਸੰਤੁਸਟੀ ਮੈਨੂੰ ਰੰਗਮੰਚ ਦੀ ਸਟੇਜ ਤੇ ਕੰਮ ਕਰਕੇ ਮਿਲਦਾ ਹੈ ਉਹ ਹੋਰ ਜਗ੍ਹਾਂ ਕੰਮ ਕਰਕੇ ਨਹੀ ਮਿਲਦਾ ਪੰਜਾਬੀ ਫਿਲਮਾ ਦੀ ਗੱਲ ਕਰਨ ਤੇ ਜੂਹੀ ਨੇ ਕਿਹਾ ਕਿ ਪੰਜਾਬੀ ਫਿਲਮਾ ਦੀ ਇੱਕ ਅਲੱਗ ਜਗ੍ਹਾਂ ਹੈ ਤੇ ਪੰਜਾਬੀ ਸੰਗੀਤ ਦਾ ਬਾਲੀਵੁੱਡ ਦੀਆਂ ਫ਼ਿਲਮਾਂ ਤੇ ਪੂਰਨ ਤੋਰ ਤੇ ਕਬਜਾ ਹੋ ਚੁੱਕਿਆ ਹੈ ਬਾਲੀਵੁੱਡ ਦੀ ਤਕਰੀਬਨ ਹਰ ਫ਼ਿਲਮ ਵਿੱਚ ਫਿਲਮ ਦੀ ਕਾਮਜਾਬੀ ਵਾਸਤੇ ਪੰਜਾਬੀ ਗੀਤ ਦਾ ਤੜਕਾ ਜਰੂਰ ਲਗਾਇਆ ਜਾਂਦਾ ਹੈ ਰਾਜਨੀਤੀ ਵਿੱਚ ਆਉਣ ਦੀ ਇੱਛਾ ਵਾਰੇ ਪੱਤਰਕਾਰਾ ਦੀ ਗੱਲ ਦਾ ਜਬਾਵ ਦਿੰਦੇ ਜੂਹੀ ਨੇ ਕਿਹਾ ਕਿ ਮੇਰੇ ਪਿਤਾ ਰਾਜ ਬੱਬਰ ਪੰਜਾਬੀ ਹੋਣ ਦੇ ਨਾਤ ੇਉਤੱਰ ਪ੍ਰਦੇਸ ਤੋਂ ਸਮਾਜਬਾਦੀ ਪਾਰਟੀ ਵਿੱਚ ਰਹਿ ਚੁੱਕੇ ਹਨ ਪਰ ਹੁਣ ਕਾਗਰਸ ਪਾਰਟੀ ਦੀ ਤਰਫੋ ਚੋਣ ਜਿੱਤ ਕੇ ਲੋਕ ਸਭਾ ਦੇ ਮੈਬਰ ਚੁਣੇ ਗਏ ਹਨ ਉਨ੍ਹਾਂ ਕਿਹਾ ਕਿ ਜੇ ਕਰ ਮੈਨੂੰ ਪੰਜਾਬ ਤੋਂ ਚੋਣ ਲੜਣ ਦਾ ਮੌਕਾ ਮਿਲਿਆ ਤਾਂ ਉਹ ਜਰੂਰ ਚੋਣ ਮੈਦਾਨ ਵਿੱਚ ਅਪਣੀ ਕਿਸਮਤ ਅਜਮਾਏਗੀ।
                                                                     ਮੁਲਾਕਾਤੀ-ਗੁਰਮੀਤ ਸਿੰਘ ਨਿੱਝਰ


ਲੋਕ ਦਿਲਾਂ ਦੀ ਤਰਜਮਾਨੀ ਕਰਦੀ ਹੈ ਬਲਜੀਤ ਮਾਲਵੇ ਦੀ ‘‘ਤਰੱਕੀਆਂ’’-ਹਰਮਿੰਦਰ ਢਿੱਲੋਂ ਮੌ ਸਾਹਿਬ

baljit

ਗੀਤ ਉਹੀ ਹੈ ਜੋ ਦਿਲ ਵਿਚੋਂ ਉਠ ਕੇ ਦਿਲ ਵਿਚ ਜਾ ਵੜੇ। ਜਿਹੜੇ ਗੀਤ ਦਿਲਾਂ ਵਿਚ ਸਦੀਵੀ ਆਲਣਾ ਪਾ ਲੈਂਦੇ ਨੇ, ਉਨਾਂ ਦਾ ਰਿਸ਼ਤਾ ਰੂਹ ਨਾਲ ਹੁੰਦਾ ਹੈ। ਇਸੇ ਸੰਦਰਭ ’ਚ ਠੀਕ ਡੇਢ ਸਾਲ ਪਹਿਲਾਂ  ਖੂਹ ਦੀਆਂ ਟਿੰਡਾਂ ’ਚੋਂ ਨਿਕਲਦੇ ਚਾਂਦੀ ਰੰਗੇ ਪਾਣੀ ’ਤੇ ਪੈਂਦੀ ਪਹੁ-ਫੁਟਾਲੇ ਦੀ ਪਹਿਲੀ ਲਿਸ਼ਕੋਰ ਵਰਗੇ ਗੀਤ ਸੁਣਨ ਨੂੰ ਮਿਲੇ। ਇਨਾਂ ਗੀਤਾਂ ਰੂਪੀ ਬੁ¦ਦ ਅਵਾਜ਼ ਦਾ ਨਾਂ ਸੀ ਬਲਜੀਤ ਮਾਲਵਾ। ‘ਮੌਜਾਂ’ ਟੇਪ ਦੇ ਰੂਪ ’ਚ ਉਸ ਨੇ ਜੋ ਗੁਲਦਸਤਾ ਪੰਜਾਬੀਆਂ ਦੀ ਝੋਲੀ ਪਾਇਆ, ਉਸ ਨੂੰ ਹਰ ਤਬਕੇ ਨੇ ਪਿਆਰਿਆ ਤੇ ਸਤਿਕਾਰਿਆ। ‘ਮੌਜਾਂ’ ਵਿਚਨੇ ਗੀਤ ‘‘ਓ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ’ਤੇ ਕਰੀਆਂ’’ ਨੂੰ ਜੇ ਲੋਕਗੀਤਾਂ ਦੇ ਹਮਰੁਤਬਾ ਸ਼ਬਦ ਨਾਲ ਸੰਬੋਧਨ ਕਰੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਟੇਪ ਨਾਲ ਬਲਜੀਤ ਦੀ ਗਾਇਕੀ ਦਾ ਦਾਇਰਾ ਵਿਸ਼ਾਲ ਹੋਇਆ ਤੇ ਉਸ ਨੂੰ ਸਰੋਤਿਆਂ ਨੇ ਅੰਤਾਂ ਦਾ ਲਾਡ ਲਡਾਇਆ। ਜੋ ਕੁਝ ਉਹ ਕਹਿਣਾ ਚਾਹੁੰਦਾ ਸੀ, ਉਸ ਨੂੰ ਸਭ ਨੇ ਸੁਣਿਆ, ਮਾਣਿਆਂ ਤੇ ਪ੍ਰਵਾਨਿਆ। Read More..


‘ਯਮਲਾ ਪਗਲਾ ਦੀਵਾਨਾ’ ਫ਼ਿਲਮ ਦੇ ਦੂਜੇ ਪੜਾਅ ਦੀ ਸ਼ੂਟਿੰਗ ਮੁਕੰਮਲ

‘ਯਮਲਾ ਪਗਲਾ ਦੀਵਾਨਾ’ ਫ਼ਿਲਮ ਦੇ ਦੂਜੇ ਪੜਾਅ ਦੀ ਸ਼ੂਟਿੰਗ ਮੁਕੰਮਲ

70

 
ਖੰਨਾ 18 ਅਪ੍ਰੈਲ, (ਨਰਪਿੰਦਰ ਸਿੰਘ ਬੈਨੀਪਾਲ)- ਹਿੰਦੀ ਫ਼ਿਲਮਾਂ ਦੇ ਸਦਾ ਬਹਾਰ ਅਦਾਕਾਰ ਧਰਮਿੰਦਰ ਅਤੇ ਉਹਨਾਂ ਦੇ ਦੋਵੇਂ ਪੁੱਤਰ ਸ਼ੰਨੀ ਦਿਉਲ ’ਤੇ ਬੌਬੀ ਦਿਉਲ ਹਿੰਦੀ ਫ਼ਿਲਮ ‘ਯਮਲਾ ਪਗਲਾ ਦੀਵਾਨਾ’ ਦੀ ਸੂਟਿੰਗ ਮੰਜੀ ਸਾਹਿਬ ਨੇੜੇ ਕਰ ਰਹੇ ਸਨ। ਇਸ ਫ਼ਿਲਮ ਦੇ ਦੂਜੇ ਪੜਾਅ ਦੀ ਸ਼ੂਟਿੰਗ ਮੁਕੰਮਲ ਹੋ ਜਾਣ ਉਪਰੰਤ ਇਲਾਕਾ ਨਿਵਾਸੀਆਂ ਨੇ ਧਰਮਿੰਦਰ ਅਤੇ ਉਹਨਾ ਦੇ ਦੋਵੇਂ ਪੁੱਤਰਾਂ ਨੂੰ ਸ਼ਾਨਦਾਰ ਢੰਗ ਨਾਲ ਵਿਦਾਇਗੀ ਦਿੱਤੀ। ਪ੍ਰਪਾਤ ਜਾਣਕਾਰੀ ਅਨੁਸਾਰ ਅਦਾਕਾਰ ਧਰਮਿੰਦਰ ਅਪਣੇ ਦੋਵਾਂ ਪੁੱਤਰਾਂ ਅਤੇ ਬਾਲੀਵੁੱਡ ਦੇ ਹੋਰ ਕਲਾਕਾਰਾਂ ਨਾਲ ‘ਯਮਲਾ ਪਗਲਾ ਦੀਵਾਨਾ’ ਫ਼ਿਲਮ ਦੀ ਸੂਟਿੰਗ ਪਿਛਲੇ ਮਹੀਨੇ ਤੋਂ ਮੰਜੀ ਸਾਹਿਬ ਕੋਟਾ ਨੇੜੇ ਇਕ ਸਰਾਂ ਵਿੱਚ ਪੂਰੇ ਲਾਮ ਲਸ਼ਕਰ ਸਮੇਤ ਕਰ ਰਹੇ ਸਨ। ਸੂਟਿੰਗ ਦੌਰਾਨ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਲਈ ਆਮ ਜਨਤਾ ਨੂੰ ਦਿਓਲ ਪ੍ਰੀਵਾਰ ਨਾਲ ਮਿਲਣਾ ਕਾਫ਼ੀ ਮੁਸ਼ਕਿਲ ਸੀ। ਪਰ ਫ਼ਿਲਮ ਦੇ ਦੂਜੇ ਪੜਾਅ ਦੀ ਸ਼ੂਟਿੰਗ ਮੁਕੰਮਲ ਕਰਕੇ ਜਾਦੇ ਸਮੇਂ ਦਿਓਲ ਪ੍ਰੀਵਾਰ ਨੇ ਆਮ ਜਨਤਾ ਨਾਲ ਖੁਲਦਿਲੀ ’ਤੇ ਫਰਾਖਦਿਲੀ ਨਾਲ ਮਿਲਣੀ ਕੀਤੀ ਅਤੇ ਆਪਣੇ ਚੁਹੇਤਿਆ ਨਾਲ ਫੋਟੋਆਂ ਵੀ ਕਰਵਾਈਆਂ।


ਲੋਕ ਗਾਇਕ ਕਲਾਂ ਮੰਚ ਜਿਲਾ ਮੁਕਤਸਰ ਵੱਲੋਂ ਇੱਕ ਸੱਭਿਆਚਾਰ ਸਮਾਗਮ

10parmjeet1

ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਸ਼ਮਿੰਦਰਪਾਲ)-ਲੋਕ ਗਾਇਕ ਕਲਾਂ ਮੰਚ ਜਿਲਾ ਮੁਕਤਸਰ ਵੱਲੋਂ ਸੰਧੂ ਮਾਰਕਿਟ ਨੇੜੇ ਬੱਸ ਸਟੈਂਡ ਮੁਕਤਸਰ ਵਿਖੇ ਇੱਕ ਸੱਭਿਆਚਾਰ ਸਮਾਗਮ ‘ਗੀਤਾਂ ਭਰੀ ਦੁਪਹਿਰ’ ਕਰਵਾਇਆ ਗਿਆ। ਜਿਸ ਵਿੱਚ ਇਸ ਖੇਤਰ ਦੇ ਗਾਇਕਾਂ ਨੇ ਆਪਣੀ ਕਲਾਂ ਤੇ ਜੌਹਰ ਵਿਖਾਏ। ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਗੁਰਚਰਨ ਸੱਲਣ ਨੇ ਆਪਣੇ ਗੀਤ ‘ਪੁੱਤ ਵੰਡਾਉਣ ਜ਼ਮੀਨਾ ਧੀਆਂ ਦੁੱਖ ਵੰਡਾਉਦੀਆ ਨੇ’ ਗਾ ਕੇ ਕੀਤੀ। ਫਿਰ ਪ੍ਰਸਿੱਧ ਗਾਇਕ ਰੰਗਾ ਸਿੰਘ ਮਾਨ ਨੇ ‘ਸੱਭਿਆਚਾਰ ਬਚਾਉ ਮੇਰੇ ਦੋਸਤੋਂ’ ਅਤੇ ਸਾਗਰ ਮੁਕਤਸਰੀ ਨੇ ਲੋਕ ਬੋਲੀਆਂ ਪੇਸ਼ ਕੀਤੀਆਂ। ਗਾਇਕ ਛਿੰਦਾ ਬਰਾੜ ਤੇ ਉਸਦੀ ਸਾਥਨ ਬੀਬਾ ਕਰਨਪ੍ਰੀਤ ਬਰਾੜ ਨੇ ‘ਗੱਲਾਂ ਗੋਰੀਆ ਦੇ ਵਿੱਚ ਟੋਏ’ ,ਕੁਲਦੀਪ ਦੀਪੂ ਨੇ ‘ਚਰਖਾ ਮੈਂ ਜਦੋਂ ਕੱਤਦੀ ਤੰਦ ਤੇਰਿਆਂ ਦੁੱਖਾਂ ਦੇ ਪਾਵਾ’, ਰਜਿੰਦਰ ਸੰਧੂ ਤੇ ਮਨਜੀਤ ਮਾਨ ਨੇ ‘ਪਰਸੋਂ ਲੈ ਜਾਣਾ ਵਿਆਹ ਕੇ ਸੋਹਣਿਆ ਤੇਰੀ ਨੂਰਾਂ ਨੂੰ’ ਅਤੇ ਕਰਨੈਲ ਸ਼ੌਕੀ ਤੇ ਮਨਜੀਤ ਸੇਖੋਂ ਦੀ ਜੋੜੀ ਨੇ ‘ਸੋ ਦਾ ਨੋਟ’ ਗੀਤਾ ਗਾ ਕੇ ਮੰਨੋਰੰਜਨ ਕੀਤਾ। ਇਸ ਮੌਕੇ ਤੇ ਗੁਰਨਾਮ ਕੋਮਲ ਤੇ ਸੰਦੀਪ ਕੌਰ, ਮਿੱਠੂ ਚੰਨ, ਨਛੱਤਰ ਸੱਕਾਂ ਵਾਲੀ, ਪ੍ਰਗਟ ਸਰਾਂ, ਗੁਰਪ੍ਰੀਤ ਅਤੇ ਹੋਰ ਗਾਇਕਾਂ ਨੇ ਵੀ ਆਪਣੀ ਹਾਜ਼ਰੀ ਲਵਾਈ। ਸੁਖਪਾਲ ਗਿੱਲ, ਬਲਕਰਨ ਬਰਾੜ, ਹਰਦੀਪ ਰੁਪਾਣਾ, ਪ੍ਰੀਤ ਭੰਗਚੜੀ ਤੇ ਗੁਰਵੰਤ ਭੁੱਲਰ ਆਦਿ ਵੀ ਇਸ ਸਮੇਂ ਮੌਜ਼ੂਦ ਸਨ।
ਫੋਟੋ ਕੈਪਸ਼ਨ; ਲੋਕ ਗਾਇਕ ਕਲਾਂ ਮੰਚ ਮੁਕਤਸਰ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਆਪਣੀ ਕਲਾਂ ਦੇ ਜੌਹਰ ਵਿਖਾਉਦੇ ਹੋਏ ਗਾਇਕ।


ਦੋਗਾਣਿਆ ਦੀ ਕੈਸਟ ‘ਪੀਰਾਂ ਦਰ ਲੱਡੂ ਵੰਡਣੇ’ ਦਾ ਰਿਲੀਜ਼ ਸਮਾਰੋਹ

01paramjeet03

ਗੁਰਬੰਸ ਰਾਹੀ ਦੀ ਕੈਸਿਟ ‘ਪੀਰਾਂ ਦਰ ਲੱਡੂ ਵੰਡਣੇ’ ਨੂੰ ਰਿਲੀਜ਼ ਕਰਦੇ ਹੋਏ ਰੁਪਾਣਾ ਗਰੁੱਪ ਦੇ ਚੇਅਰਮੈਨ ਸ਼੍ਰੀ ਸੁਭਾਸ਼ ਰੁਪਾਣਾ ਤੇ ਹੋਰ ਪਤਵੰਤੇ।

ਸ਼੍ਰੀ ਮੁਕਤਸਰ ਸਾਹਿਬ, 1 ਅਪ੍ਰੈਲ(ਸ਼ਮਿੰਦਰਪਾਲ)- ਮਸ਼ਹੂਰ ਗਾਇਕ ਜੋੜੀ ਗੁਰਬੰਸ਼ ਰਾਹੀ ਅਤੇ ਮਿਸ ਅਮਨ ਦੀ ਦੋਗਾਣਿਆ ਦੀ ਕੈਸਟ ‘ਪੀਰਾਂ ਦਰ ਲੱਡੂ ਵੰਡਣੇ’ ਦਾ ਰਿਲੀਜ਼ ਸਮਾਰੋਹ ਬੀਤੀ ਸ਼ਾਮ ਸਥਾਨਕ ਅਬੋਹਰ ਰੋਡ ਸਥਿਤ ਰੁਪਾਣਾ ਦੇ ਦਫ਼ਤਰ ਵਿਖੇ ਹੋਇਆ । ਰੁਪਾਣਾ ਗਰੁੱਪ ਦੇ ਚੇਅਰਮੈਨ ਸੁਭਾਸ਼ ਰੁਪਾਣਾ ਨੇ ਕੈਸਿਟ ਰਿਲੀਜ਼ ਕਰਨ ਦੀ ਰਸਮ ਆਪਣੇ ਹੱਥੀ ਨਿਭਾਈ । ਇਸ ਮੋਕੇ ਗਾਇਕ ਗੁਰਬੰਸ਼ ਰਾਹੀ , ਰੋਹਿਤ ਕੁਮਾਰ, ਰਾਜੇਸ਼ ਕੁਮਾਰ , ਕੁਲਦੀਪ ਰਿਣੀ, ਅਮਿਤ ਕੁਮਾਰ ਆਦਿ ਮੌਜੂਦ ਸਲ । ਇਸ ਮੋਕੇ ਗਾਇਕ ਗੁਰਬੰਸ਼ ਰਾਹੀ ਨੇ ਦੱਸਿਆ ਕਿ ਇਸਤੋ ਪਹਿਲਾ ਵੀ ਮਾਰਕੀਟ ਵਿੱਚ ਉਹਨਾਂ ਦੀਆਂ ਧਾਰਮਿਕ ਕੈਸਿਟਾਂ ਆ ਜਾ ਬਾਲਾ, ਮਾਂ ਕਾ ਸ਼ਿੰਗਾਰ , ਧਾਮ ਰੁਨੇਚਾ ਆ ਚੁੱਕੀਆਂ ਹਨ ਜਿੰਨਾਂ ਨੂੰ ਸਰੋਤਿਆਂ ਨੰ ਖੂਬ ਪਿਆਰ ਦਿੱਤਾ । ਆਪਣੀ ਕੈਸਟ ਪੀਰਾਂ ਦਰ ਲੱਡੂ ਵੰਡਣੇ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਉਹਨਾ ਕਿਹਾਕਿ ਇਸ ਕੈਸਿਟ ਵਿੱਚ 9 ਗੀਤ ਹਨ । ਜਿਸ ਵਿੱਚ ਮੀਨੂ , ਪੀਰ ਦੇ ਦੁਆਰੇ ਸੋਹਣੇ ਲੱਗਦੇ , ਪੀਰਾਂ ਦਰ ਲੱਡੂ ਵੰਡਣੇ , ਵੰਡਦਾ ਹੈ ਪੀਰ ਮੁਰਾਦਾ , ਮੇਰਾ ਸਖੀ ਸੁਲਤਾਨ , ਦਰਸ਼ਨ ਦੇ ਪੀਰਾ , ਪੀਰਾਂ ਦਰ ਜਾਵਾਂਗੇ , ਮਸਤ ਫਕੀਰਾਂ ਦੀ , ਲਾਲ ਝੋਲੀ ਵਿੱਚ ਪਾ ਦਿੱਤਾ ਆਦਿ ਗੀਤ ਹਨ । ਇਹ ਗੀਤ ਸੁੱਖਾ 38 ਵਾਲਾ ਅਤੇ ਪੰਮਾ ਰੋਡਿਆ ਵਾਲੇ ਪੰਮਾ 28 ਵਾਲਾ ਦੇ ਲਿਖੇ ਹੋਏ ਹਨ ਅਤੇ ਸੰਗੀਤ ਪੰਮਾ ਰੋਡਿਆ ਵਾਲਾ ਦਾ ਹੈ ।


ਜੋ ਫ਼ਿਲਮਾਂ ਸਰਾਂ ਵਿੱਚ ਸੂਟ ਹੁੰਦੀਆਂ ਨੇ ਉਹ ਹਿੱਟ ਹੁੰਦੀਆ ਨੇ -ਪਾਲੀ ਮਾਂਗਟ

 8

 ਖੰਨਾ, 19 ਮਾਰਚ (ਨਰਪਿੰਦਰ ਸਿੰਘ ਬੈਨੀਪਾਲ)- ਅਦਾਕਾਰ ਪਾਲੀ ਮਾਂਗਟ ਨੇ ਅੱਜ ਮੰਜੀ ਸਾਹਿਬ ਕੋਟਾ ਕੋਲ ਸਰਾਂ ਤੋਂ ਬਾਹਰ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਖਿਆ ਕਿ ਹਿੰਦੀ ਫ਼ਿਲਮਾਂ ਦੇ ਸਦਾ ਬਹਾਰ ਅਦਾਕਾਰ ਧਰਮਿੰਦਰ ਅਤੇ ਉਨਾਂ ਦੇ ਦੋਵੇਂ ਬੇਟੇ ਸ਼ੰਨੀ ਅਤੇ ਬੌਬੀ ਦਿਉਲ ਇੱਥੇ ਫ਼ਿਲਮ ਯਮਲਾ ਪਗਲਾ ਦੀਵਾਨਾ ਦੇ ਕੁਝ ਦ੍ਰਿਸ਼ਾ ਦੀ ਸੂਟਿੰਗ ਕਰ ਰਹੇ ਹਨ। ਪਾਲੀ ਮਾਂਗਟ ਨੇ ਆਖਿਆ ਕਿ ਪਹਿਲਾ ਵੀ ਅਦਾਕਾਰਾ ਆਮਿਰ ਖਾਨ ਵੱਲੋਂ ਵੀ ਫ਼ਿਲਮ ਰੰਗ ਦੇ ਬੰਸਤੀ ਦੀ ਸੂਟਿੰਗ ਵੀ ਇਸੇ ਸਰਾਂ ਵਿੱਚ ਕੀਤੀ ਗਈ ਹੈ। ਜੋ ਫ਼ਿਲਮ ਦੇ ਦ੍ਰਿਸ਼ ਇਸ ਸਰਾਂ ਵਿੱਚ ਸੂਟ ਕੀਤੇ ਗਏ ਹਨ। ਉਹ ਫ਼ਿਲਮਾਂ ਲੱਗਭਗ ਹਿੱਟ ਹੋਇਆ ਹਨ। ਇਸ ਮੌਕੇ ਪ੍ਰਸਿੱਧ ਅਦਾਕਾਰਾ ਅਨੁਬਮਖੇਰ ਨੇ ਪੱਤਰਕਾਰਾਂ ਨਅਲ ਗੱਲਬਾਤ ਕਰਦਿਆ ਦੱਸਿਆ ਕਿ ਮੈਂ ਯੂਨੀਵਰਸਟੀ ਚੰਡੀਗੜਵਿਖੇ ਪੜਦਾ ਰਿਹਾ ਹਾਂ ਮੈਨੂੰ ਪੰਜਾਬ ਨਾਲ ਬਹੁਤ ਜਿਆਦਾ ਲਗਾਉ ਹੈ।


ਮਾਈ ਨੇਮ ਇਜ ਖਾਨ,ਬਟ ਆਈ ਐਮ ਨਾਟ ਟੈਰੀਰਿਸਟ…’

1228ਭਾਵੇਂ ਹੀ ਸ਼ੇਕਸਪੀਅਰ ਨੇ ਕਿਹਾ ਹੋਵੇ ਕਿ ਨਾਮ ਵਿਚ ਕੀ ਰੱਖਿਆ ਹੈ, ਪਰ ਅੱਜ ਦੀ ਦੁਨੀਆ ਵਿਚ ਇਹ ਗੱਲ ਲਾਗੂ ਹੁੰਦੀ ਨਹੀਂ ਦਿਖਦੀ। ਸੋਚੋ ਕਿ ਜੇਕਰ ਸ਼ਾਹਰੁਖ ‘ਖਾਨ’ ਨਹੀਂ ਹੁੰਦੇ ਤਾਂ ਕੀ ਅਜਿਹੀ ਮਾੜੀ ਰਾਜਨੀਤੀ ਹੁੰਦੀ ਅਤੇ ਇੰਨਾ ਬਖੇੜਾ ਖੜ੍ਹਾ ਕੀਤਾ ਜਾਂਦਾ?  ਫਿਲਮ ‘ਮਾਈ ਨੇਮ ਇਜ ਖਾਨ’ ਵਿਚ ਵੀ ਸ਼ਾਹਰੁਖ ਦੇ ਨਿਭਾਏ ਕਿਰਦਾਰ ਰਿਜਵਾਨ ਨੂੰ ‘ਖਾਨ’ ਸਰਨੇਮ ਕਾਰਨ ਹੀ ਗੈਰ ਮਨੁੱਖੀ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਐਸਪਰਜਰ ਨਾਮ ਦੀ ਦਿਮਾਗੀ ਬੀਮਾਰੀ ਦਾ ਬਚਪਨ ਤੋਂ ਹੀ ਸ਼ਿਕਾਰ ਰਿਜਵਾਨ ਉਂਝ ਤਾਂ ਕਾਫੀ ਬੁੱਧੀਮਾਨ ਹੈ ਪਰ ਉਸ ਨੂੰ ਰੌਲਾ ਅਤੇ ਕੁੱਝ ਰੰਗਾਂ ਤੋਂ ਸਖਤ ਐਲਰਜੀ ਹੈ। Read More..


ਸਲਮਾਨ ਨੇ ਖੁਦ ਲਿਖੀ ਹੈ ਵੀਰ ਦੀ ਕਹਾਣੀ

veerਸਲਮਾਨ ਖਾਨ ਦੀ ‘ਵੀਰ’ ਅੱਜਕੱਲ੍ਹ ਬਹੁਤ ਚਰਚਾ ਵਿਚ ਹੈ। ਸ਼ਾਇਦ ਤੁਹਾਨੂੰ ਸੁਣ ਕੇ ਹੈਰਾਨੀ ਹੋਵੇ ਕਿ ਇਸ ਫਿਲਮ ਦਾ ਪ੍ਰੀਮੀਅਰ ਅਮਿਤਾਭ ਬਚਨ ਵੀ ਦੇਖਣ ਦਾ ਮਨ ਬਣਾ ਚੁੱਕੇ ਹਨ। ਸਲਮਾਨ ਖਾਨ ਜਦੋਂ ਫ਼ਿਲਮਾਂ ਵਿਚ ਨਵਾਂ ਨਵਾਂ ਆਇਆ ਸੀ ਤਾਂ ਉਦੋਂ ਉਸ ਨੇ ਰਾਜਾ-ਰਜਵਾੜੇ ਦੀ ਕਹਾਣੀ ਵਾਲੀ ਫ਼ਿਲਮ ‘ਸੂਰਿਆਵੰਸ਼ੀ’ ਵਿਚ ਕੰਮ ਕੀਤਾ ਸੀ। ਇਹ ਫ਼ਿਲਮ ਆਪਣੇ ਜ਼ਮਾਨੇ ਦੀ ਹਿੱਟ ਫ਼ਿਲਮ ਸੀ ਅਤੇ ਇਸ ਦਾ ਨਿਰਮਾਣ ਨਿਰਮਾਤਾ ਵਿਜੈ ਗਿਲਾਨੀ ਵੱਲੋਂ ਕੀਤਾ ਗਿਆ ਸੀ। ਹੁਣ ਵਿਜੈ ਗਿਲਾਨੀ ਫਿਰ ਇਕ ਵਾਰ ਰਾਜਾ-ਰਜਵਾੜੇ ਦੀ ਕਹਾਣੀ ਵਾਲੀ ਫ਼ਿਲਮ ਲੈ ਕੇ ਆਏ ਹਨ ਅਤੇ ਉਨ੍ਹਾਂ ਦੀ ਇਸ ਫ਼ਿਲਮ ਦਾ ਨਾਂਅ ਹੈ ‘ਵੀਰ’। ਉਨ੍ਹਾਂ ਦੀ ਇਸ ਫ਼ਿਲਮ ਵਿਚ ਸਲਮਾਨ ਖਾਨ ਮੁੱਖ ਭੂਮਿਕਾ ਵਿਚ ਹੈ ਅਤੇ ਇਹ ਫ਼ਿਲਮ ਅਨਿਲ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। ‘ਸੂਰਿਆਵੰਸ਼ੀ’ ਵਿਚ ਸਲਮਾਨ ਖਾਨ ਦੇ ਨਾਲ ਦੋ ਹੀਰੋਇਨਾਂ ਅੰਮ੍ਰਿਤਾ ਸਿੰਘ ਤੇ ਸ਼ੀਬਾ ਸਨ। ਇਸ ਫ਼ਿਲਮ ਵਿਚ ਵੀ ਸਲਮਾਨ ਦੇ ਸਾਹਮਣੇ ਦੋ ਨਾਇਕਾਵਾਂ ਹਨ। Read More..


ਰਿਟਾਇਰ ਹੋਣਾ ਚਾਹੁੰਦੇ ਨੇ ‘ਬਿਗ ਬੀ’ ਸ਼ਾਹਰੁਖ ਦੀ ਵੈਨਿਟੀ ਵੈਨ ਵਿਚੋਂ ਸਲਾਦ ਚੁੱਕਿਆ!

ਸੰਪੰਨ ਹੋਏ ਇਕ ਪੁਰਸਕਾਰ ਸਮਾਰੋਹ ਵਿਚ ਲਾਈਫਟਾਈਮ ਅਚੀਵਮੈਂਟ ਐਵਾਰਡ ਹਾਸਲ ਹੋਣ ਤੋਂ ਅੰਮਿਤਾਬ ਬਾਅਦ ਥੋੜੇ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਬੇਟੇ ਅਭਿਸ਼ੇਕ ਬੱਚਨ ਨੂੰ ਹਾਲੇ ਬਹੁਤ ਅੱਗੇ ਜਾਣਾ ਹੈ ਪਰ ਉਨ੍ਹਾਂ ਲਈ ਹੁਣ ਸੀਮਿਤ ਵਿਕਲਪ ਬਚੇ ਹਨ। ਸ਼ਹਿਨਸ਼ਾਹ ਦੀ ਚੋਰੀ ਅਤੇ ਸੀਨਾ ਜੋਰੀ : ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਬ ਬੱਚਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ‘ਪਾ’ ਵਿਚ ਨਿਭਾਏ ਗਏ ਕਿਰਦਾਰ ‘ਆਰੋ’ ਤੋਂ ਅਸਲ ਜ਼ਿੰਦਗੀ ਵਿਚ ਉਹ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ। ਅਜੇ ਹਾਲ ਹੀ ਵਿਚ ਹੋਏ ਇਕ ਪੁਰਸਕਾਰ ਸਮਾਰੋਹ ਵਿਚ ਜਾਂਦੇ ਹੋਏ ਬੱਚਨ ਨੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਵੈਨਿਟੀ ਵੈਨ ਤੋਂ ਖਾਣਾ ਚੋਰੀ ਕਰ ਲਿਆ। ਜੇ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬਚਪਨਾ ਇਥੇੋਂ ਤੱਕ ਸੀਮਤ ਸੀ ਤਾਂ ਜਨਾਬ ਤੁਸੀਂ ਗਲਤ ਹੋ। ਉਨ੍ਹਾਂ ਨੇ ਪਹਿਲਾਂ ਚੋਰੀ ਕੀਤੀ ਅਤੇ ਉਸ ਤੋਂ ਬਾਅਦ ਸੀਨਾ ਜੋਰੀ ਦੀ ਤਰਜ ’ਤੇ ਇਸ ਦਾ ਐਲਾਨ ਆਪਣੇ ਬਲਾਗ ’ਤੇ ਕੀਤਾ। ਉਨ੍ਹਾਂ ਲਿਖਿਆ ਹੈ ਕਿ ਆਉਣ ਵਾਲੀ ਫਿਲਮ ‘ਤਿੰਨ ਪੱਤੀ’ ਦੇ ਪ੍ਰਮੋਸ਼ਨ ਲਈ ਉਹ ਆਪਣੀ ਵੈਨਿਟੀ ਵੈਨ ਵਿਚ ਤਿਆਰ ਹੋ ਰਹੇ ਸਨ। ਇਸ ਵਿਚ ਉਨ੍ਹਾਂ ਨੂੰ ਕਾਫੀ ਜ਼ੋਰ ਨਾਲ ਭੁੱਖ ਲੱਗਣ ਲੱਗੀ। ਆਪਣੀ ਵੈਨ ਪੇਟ ਦੀ ਜਵਾਲਾ ਸ਼ਾਂਤ ਕਰਨ ਦਾ ਜਦੋਂ ਕੋਈ ਸਮਾਨ ਉਨ੍ਹਾਂ ਨੂੰ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਬਾਹਰ ਨਿਕਲ ਕੇ ਆਸ ਪਾਸ ਉਸ ਦੀ ਤਲਾਸ਼ ਕਰਨ ਦੀ ਸੋਚੀ। ਉਹ ਆਪਣੀ ਵੈਨ ਤੋਂ ਬਾਹਰ ਨਿਕਲੇ ਤਾਂ ਦੇਖਿਆ ਕੋਲ ਹੀ ਸ਼ਾਹਰੁਖ ਖਾਨ ਦੀ ਵੈਨਿਟੀ ਵੈਨ ਖੜ੍ਹੀ ਸੀ, ਉਹ ਬਿਨਾਂ ਦੇਰ ਕੀਤੇ ਉਸ ਵਿਚ ਘੁਸ ਗਏ ਅਤੇ ਉਥੋਂ ਥੋੜਾ ਜਿਹਾ ਸਲਾਦ ਚੋਰੀ ਕਰ ਲਿਆਏ। ਉਨ੍ਹਾਂ ਬਰੀਕੀ ਨਾਲ ਇਸ ਘਟਨਾ ਦਾ ਉਲੇਖ ਕਰਨ ਤੋਂ ਬਾਅਦ ਲਿਖਿਆ ਹੈ ਕਿ ਸਲਾਦ ਨਾ ਮਿਲਣ ’ਤੇ ਸ਼ਾਹਰੁਖ ਨੂੰ ਦੁਖ ਹੋਇਆ ਹੋਵੇਗਾ। ਜ਼ਿਕਰਯੋਗ ਹੈ ਕਿ ਸਦਾਬਹਾਰ ਫਿਲਮ ਅਭਿਨੇਤਾ ਅਮਿਤਾਭ ਬਚਨ ਨੇ ਫਿਲਮ ਨਗਰੀ ਵਿਚ ਆਪਣੀ ਇਕ ਅਲੱਗ ਹੀ ਪਛਾਣ ਬਣਾ ਲਈ ਹੈ।


 Previous

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO