Punjab News
  :::: :::: ਵਿਸਾਖੀ ਤੱਕ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪੰਜਾਬ ਭਰ ਵਿੱਚ ਧਰਨੇ ਮੁਜਾਹਰੇ ਕੀਤੇ ਜਾਣਗੇ-ਹਰਗੋਬਿੰਦ ਕੌਰ:::: :::: ਬੱਸੀ ਪਠਾਣਾਂ ਦੀ ਟੀਮ ਜਿੱਤੀ:::: ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਜੀ ਦੀ ਮਾਤਾ ਨਮਿੱਤ ਸ਼ਰਧਾਂਜਲੀ ਸਮਾਰੋਹ 16 ਨੂੰ-ਸੰਤਾਂ, ਮਹਾਂਪੁਰਸ਼ਾਂ ਅਤੇ ਰਾਜਸੀ ਆਗੂਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ:::: ਪਾਂਧੀ ਨੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ-ਨਕਲੀ ਸੀ ਡੀਆਂ ਬਰਾਮਦ-ਦੁਕਾਨਦਾਰਾਂ ਨੇ ਨਾਅਰੇਬਾਜੀ ਕੀਤੀ:::: ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਇਕ ਵੱਡੀ ਰੈਲੀ ਕਰਕੇ ਮੁਲਾਜਮਾਂ ਦੀ ਇਕ ਇਕ ਮੰਗ ਨੂੰ ਜਨਤਾ ਦੀ ਕਚਿਹਰੀ ਵਿੱਚ ਰੱਖਿਆ ਜਾਵੇਗਾ : ਟੌਹੜਾ:::: ਮਿੱਥ ਬਣ ਗਿਆ ਤਾਇਆ ਹਡਆਰੀਆ-ਜਤਿੰਦਰ ਸਿੰਘ ਔਲ਼ਖ:::: :::: ਪੰਡਤ ਲੇਖ ਰਾਮ ਦੀ ਹਲਾਕਤ ਅਹਿਮਦੀਆ ਜਮਾਤ ਦੀ ਸਚਾਈ ਦੀ ਨਿਸ਼ਾਨੀ:ਮੋਲਾਨਾ ਬੁਰਹਾਨ ਅਹਿਮਦ ਜ਼ਫ਼ਰ:::: ਸ਼੍ਰੀ ਸੱਤਿਆ ਸਾਂਈ ਬੀ.ਐਡ ਕਾਲਜ਼ ਕਰਾਈ ਵਾਲਾ ਦੀ ਪੰਜ਼ਵੀ ਦੋ ਰੋਜ਼ਾ ਅਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਸਪੰਨ:::: ਪਿੰਡ ਸੋਹਲ ਜਗੀਰ ‘ਚ ਤੀਸਰਾ ਕਬੱਡੀ ਟੂਰਨਾਮੈਂਟ ਸਮਾਪਤ:::: ਅਕਾਲੀ ਦਲ ਦਿੱਲੀ’ ਚ ਸਾਮਿਲ ਹੋਣ ਵਾਲਿਆਂ’ਚ ਗੋਸ਼ਾ ਨੂੰ ਯੂਥ ਅਕਾਲੀ ਦਲ ਪੰਜਾਬ ਅਤੇ ਭੁੱਲਰ ਨੂੰ ਵਪਾਰ ਵਿੰਗ ਦੇ ਪ੍ਰਧਾਨ ਦੀ ਮਿਲ ਜਾਵੇਗੀ ਵਾਗਡੋਰ।:::: ਅਕਾਲੀ ਦਲ ਨੇ ਸੂਬੇ ਦਾ ਨਹੀਂ , ਪਰਿਵਾਰ ਦਾ ਵਿਕਾਸ ਕੀਤਾ : ਤਿਵਾੜੀ:::: ਕਾਂਗਰਸ ਦੀ ਨੀਤੀ ਧਰਮ ਨਿਰਪੱਖ ਤੇ ਸੋਚ ਗਾਂਧੀਵਾਦੀ : ਤਿਵਾੜੀ:::: ਪੰਜਾਬ ਦੀਆਂ ਫੂਡ ਏਜੰਸੀਆਂ ਵੱਲੋਂ ਟੈਂਡਰਾਂ ਦਾ ਬਾਈਕਾਟ-ਪੰਜਾਬ ਦੀ ਲੇਬਰ ਤੇ ਠੇਕੇਦਾਰ ਯੂਨੀਅਨ ਦੀ ਮੀਟਿੰਗ-ਲਲਕਾਰ ਰੈਲੀ 15 ਨੂੰ ਜਗਰਾਉਂ ’ਚ:::: ਜਗਰਾਉਂ ਦੇ ਤਿੰਨ ਸਾਲ ਪਹਿਲਾਂ ਬਣੇ ਬਾਈਪਾਸ ਦੀ ਖਸਤਾ ਹਾਲਤ, ਪੁਲੀ ਨੀਵੀਂ, ਤੰਗ ਤੇ ਕਮਜ਼ੋਰ, ਪ੍ਰਸ਼ਾਸਨ ਨੇ ਬੋਰਡ ਲਗਾ ਕੇ ਕੰਮ ਚਲਾਇਆ:::: :::: ਖ਼ਾਲਸਾ ਕਾਲਜ ਵਿਖੇ ਪ੍ਰੋ: ਦੀਵਾਨ ਸਿੰਘ ਸਮ੍ਰਿਤੀ ਸਮਾਰੋਹ ਦਾ ਆਯੋਜਨ:::: ਮੈਲਬੌਰਨ ਪੁਲੀਸ ਨੇ ਗੁਰਸ਼ਾਨ ਸਿੰਘ ਨੂੰ ਕਤਲ ਕਰਨ ਦੇ ਦੋਸ਼ ‘ਚ ਇੱਕ ਪੰਜਾਬੀ ਗੁਰਸੇਵਕ ਢਿੱਲੋਂ ਗ੍ਰਿਫਤਾਰ:::: ਨਵੰਬਰ-84 ਦੇ ਮੁੱਦੇ ਤੇ ਪੀੜਤਾਂ ਦਾ ਭਾਵਨਾਤਮਕ, ਰਾਜਨੈਤਿਕ ਅਤੇ ਆਰਥਕ ਸ਼ੋਸ਼ਣ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ-ਜਸਟਿਸ ਆਰ ਐਸ ਸੋਢੀ:::: ‘ਜੀਵੀਏ ਗੁਰਬਾਣੀ ਨਾਲ’ ਪੁਸਤਕ ਸਿਰੀਜ਼ ਵਿਦਿਅਕ ਅਦਾਰਿਆਂ ਲਈ ਇੱਕ ਵਰਦਾਨ: ਡਾ. ਕੰਗ:::: ਆਮ ਲੋਕਾਂ ਨੂੰ ਸੰਵਿਧਾਨਿਕ, ਪ੍ਰਸ਼ਾਸ਼ਨਿਕ ਅਤੇ ਅਦਾਲਤੀ ਅਧਿਕਾਰਾਂ ਦਾ ਕੋਈ ਵੀ ਲਾਭ ਨਹੀਂ : ਪੁਰਖਾਲਵੀ:::: ਵਾਪਰੀ ਇੱਕ ਘਟਨਾ ਦੌਰਾਨ ਦੋ ਨੌਜਵਾਨਾਂ ਦੀ ਮੌਤ::::  
  ਸਿਹਤ

ਸ਼ੂਗਰ ਦੇ ਮਰੀਜ਼ਾਂ ਲਈ ਠੀਕ ਨਹੀਂ ਅੰਬ ਖਾਣਾ

Editor Pick, Health

mangoਅੱਜਕੱਲ੍ਹ ਅੰਬ ਖਾਣ ਦਾ ਮੌਸਮ ਹੈ ਅਤੇ ਮਾਰਕੀਟ ਵਿਚ ਫਲਾਂ ਦਾ ਇਹ ਰਾਜਾ ਧੜੱਲੇ ਨਾਲ ਵਿੱਕ ਰਿਹਾ ਹੈ। ਬਿਨਾਂ ਸ਼ੱਕ ਅੰਬ ਖਾਣ ’ਤੇ ਬੇਹੱਦ ਲੁਤਫ ਮਹਿਸੂਸ ਹੁੰਦਾ ਹੈ ਪਰ ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਖਾਣ ਦੀ ਮੋਟੀ ਕੀਮਤ ਚੁੱਕਾਉਣੀ ਪੈ ਸਕਦੀ ਹੈ। ਤਾਜ਼ਾ ਖੋਜ ਦੇ ਅਧਿਐਨ ਮੁਤਾਬਕ ਸ਼ੂਗਰ ਦੇ ਮਰੀਜ਼ਾਂ ਲਈ ਅੰਬ ਖਾਣੇ ਗੁਰਦੇ ਖਰਾਬ ਹੋਣ ਕਾਰਨ ਬਣ ਸਕਦੇ ਹਨ। ਅਜਿਹਾ ਅੰਬ ’ਚ ਹੋਰਨਾਂ ਫਲਾਂ ਨਾਲੋਂ ਵਧੇਰੇ ਪਾਈ ਜਾਣ ਵਾਲੀ ਸ਼ੂਗਰ ਦੇ ਕਾਰਨ ਹੁੰਦਾ ਹੈ। ਫੇਰ ਵੀ ਜੇ ਸ਼ੂਗਰ ਦੇ ਰੋਗੀਆਂ ਦੇ ਲਈ ਅੰਬ ਖਾਣ ਨੂੰ ਮਨ ਲਲਚਾਏ ਤਾਂ ਮਾਹਰਾਂ ਦੀ ਸਲਾਹ ਹੈ ਕਿ ਉਹ ਅਜਿਹਾ ਕਰਨ ਤੋਂ ਪਹਿਲਾਂ ਗੁਰਦੇ ਦੇ ਇਲਾਜ ਲਈ ਘੱਟੋ-ਘੱਟ ਦੋ ਢਾਈ ਲੱਖ ਰੁਪਏ ਦਾ ਪ੍ਰਬੰਧ ਜ਼ਰੂਰ ਕਰ ਲੈਣ। Read More..


ਸਪਾ ਥੈਰੇਪੀ ਦਾ ਕਮਾਲ, ਤਨ-ਮਨ ਰਹੇ ਖੁਸ਼ਹਾਲ

Health

spaਮਸਾਜ ਨੂੰ ਸਰੀਰ ਲਈ ਅੰਮ੍ਰਿਤ ਮੰਨਿਆ ਜਾਂਦਾ ਹੈ। ਮਸਾਜ ਕਰਾਉਣ ਤੋਂ ਬਾਅਦ ਜਿਥੇ ਸਰੀਰ ਦੇ ਅੰਗਾਂ ਵਿਚ ਇਕ ਨਵੀਂ ਤਾਕਤ ਆ ਜਾਂਦੀ ਹੈ, ਉਥੇ ਹੀ ਦੂਜੇ ਪਾਸੇ ਸਰੀਰ ਇਕ ਦਮ ਤਰੋਤਾਜ਼ਾ ਹੋ ਕੇ ਨਵੀਂ ਊਰਜਾ ਪ੍ਰਾਪਤ ਕਰ ਲੈਂਦਾ ਹੈ। ਸਰੀਰ ਨੂੰ ਚੁਸਤ ਅਤੇ ਸਿਹਤਮੰਦ ਰੱਖਣ ਲਈ ਮਸਾਜ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ। ਅੱਜ ਤੱਕ ਮਸਾਜ ਲਈ ਆਮ ਤੌਰ ’ਤੇ ਸਰ੍ਹੋਂ ਦੇ ਤੇਲ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਪਰ ਹੁਣ ਮਸਾਜ ਲਈ ਸਰ੍ਹੋਂ ਦੇ ਤੇਲ ਦੀ ਜਗ੍ਹਾ ਚਾਕਲੇਟ ਦਾ ਰਸ ਅਤੇ ਫੋਮ ਬਾਥ ਦੀ ਜਗ੍ਹਾ ਟੱਬ ਵਿਚ ਸਫੈਦ, ਗੁਲਾਬੀ ਅਤੇ ਨੀਲੇ ਫੁੱਲਾਂ ਦੀਆਂ ਪੱਤੀਆਂ ਦੇ ਨਾਲ ਅਰੋਮਾ ਦੀ ਖੁਸ਼ਬੋ ਵਾਲੇ ਕੁਦਰਤੀ ਬਿਊਟੀ ਪ੍ਰੋਡਕਟਸ ਦੀ

Read More..


ਕਿਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਡਾਇਬਟੀਜ਼ ਦਾ ਸ਼ਿਕਾਰ

Health

punjabi kidsਚੰਡੀਗੜ੍ਹ : ਡਾਇਬਟੀਜ਼ ਹੁਣ ਸਿਰਫ ਬਜ਼ੁਰਗਾਂ ਦੀ ਬੀਮਾਰੀ ਨਹੀਂ ਰਹਿ ਗਈ ਹੈ, ਦੁਨੀਆ ਭਰ ਵਿਚ 15 ਸਾਲ ਤੋਂ ਘੱਟ ਉਮਰ ਦੇ ਲਗਭਗ 70 ਹਜ਼ਾਰ ਬੱਚੇ ਹਰ ਸਾਲ ਟਾਈਪ ਵਨ ਡਾਇਬਟੀਜ਼ ਦੇ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਬੀਮਾਰੀ ਵੱਧ ਉਮਰ ਕਾਰਨ ਹੁੰਦੀ ਹੈ ਪਰ ਵਿਗੜਦਾ ਖਾਨ-ਪਾਨ ਅਤੇ ਸਰੀਰਕ ਤੌਰ ’ਤੇ ਲਾਪਰਵਾਹ ਜੀਵਨ ਸ਼ੈਲੀ ਇਸ ਦੀ ਮਾਰ ਵਧਾ ਰਹੇ ਹਨ। ਜੀ. ਐਮ. ਐਸ. ਐਚ, ਸੈਕਟਰ 16 ਦੇ ਮੈਡੀਕਲ ਅਫਸਰ ਡਾਕਟਰ ਐਸ. ਕੇ. ਭੰਡਾਰੀ ਅਨੁਸਾਰ ਖਾਣੇ ਵਿਚ ਜ਼ਿਆਦਾ ਫੈਟ, ਫਾਸਟ ਫੂਡ, ਕੋਲਡ ਡਰਿੰਕਸ ਅਤੇ ਸ਼ਰਾਬ ਨਾਲ ਡਾਇਬਟੀਜ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। Read More..


ਬਵਾਸੀਰ ਦਾ ਇਲਾਜ

Health

ਬਵਾਸੀਰ ਇਕ ਆਮ ਬਿਮਾਰੀ ਹੈ, ਜਿਸ ਤੋਂ ਘੱਟੋ-ਘੱਟ ਇਕ-ਤਿਹਾਈ ਮਾਨਵਤਾ ਆਪਣੇ ਜੀਵਨਕਾਲ ਵਿਚ ਕਿਸੇ ਨਾ ਕਿਸੇ ਸਮੇਂ ਪੀੜਤ ਹੁੰਦੀ ਹੈ। ਬਵਾਸੀਰ ਦੀ ਬਿਮਾਰੀ ਆਮ ਤੌਰ ’ਤੇ ਕਰੀਬ 30 ਤੋਂ 70 ਸਾਲ ਦੀ ਉਮਰ ਵਿਚ ਹੁੰਦੀ ਹੈ। ਜ਼ਿਆਦਾ ਲੋਕ ਜੋ ਇਸ ਬਿਮਾਰੀ ਤੋਂ ਪੀੜਤ ਹੁੰਦੇ ਹਨ, ਸ਼ਰਮ ਦੇ ਮਾਰੇ ਇਸ ਦੇ ਇਲਾਜ ਲਈ ਡਾਕਟਰੀ ਸਲਾਹ ਨਹੀਂ ਲੈਂਦੇ ਅਤੇ ਨੀਮ-ਹਕੀਮਾਂ ਅਤੇ ਅਖੌਤੀ ਬਵਾਸੀਰ ਮਾਹਿਰਾਂ ਕੋਲ ਚੱਕਰ ਲਗਾਉਂਦੇ ਰਹਿੰਦੇ ਹਨ, ਜਿਸ ਕਾਰਨ ਪੈਸਾ, ਸਮਾਂ ਅਤੇ ਸਿਹਤ ਦਾ ਨੁਕਸਾਨ ਕਰਦੇ ਰਹਿੰਦੇ ਹਨ। ਕੁਝ ਲੋਕ ਜੋ ਗੁਦਾ ਅੰਤੜੀ ਦੀਆਂ ਹੋਰ ਬਿਮਾਰੀਆਂ ਜਿਵੇਂ ਕਿ ਕੈਂਸਰ, ਸੰਗ੍ਰਹਿਣੀ ਅਤੇ ਫਿਸਚੂਲਾ ਆਦਿ ਤੋਂ ਪੀੜਤ ਹੁੰਦੇ ਹਨ, ਉਹ ਵੀ ਇਸ ਨੂੰ ਬਵਾਸੀਰ ਹੀ ਸਮਝ ਲੈਂਦੇ ਹਨ ਅਤੇ ਬਿਨਾਂ ਡਾਕਟਰੀ ਜਾਂਚ ਦੇ ਨੀਮ-ਹਕੀਮਾਂ ਤੋਂ ਦਵਾਈ ਲਈ ਜਾਂਦੇ ਹਨ ਅਤੇ ਉਸ ਨਾਲ ਇਲਾਜ ਦਾ ਬਹੁਤ ਕੀਮਤੀ ਸਮਾਂ ਬਰਬਾਦ ਕਰ ਲੈਂਦੇ ਹਨ, ਜਿਸ ਕਾਰਨ ਇਹ ਬਿਮਾਰੀਆਂ ਵਧ ਜਾਂਦੀਆਂ ਹਨ ਅਤੇ ਲਾਇਲਾਜ ਹੋ ਜਾਂਦੀਆਂ ਹਨ। Read More..


ਸਹਤਮੰਦ ਜ਼ਿੰਦਗੀ ਦਾ ਰਾਜ

Health

ਸਾਡੇ ਘਰ ਮਾਸ ਨਹੀਂ ਬਣਦਾ ਸੀ, ਨਾ ਹੀ ਮੈਂ ਕਦੀ ਖਾਧਾ ਸੀ ਪਰ ਮੇਰਾ ਬਹੁਤ ਮਨ ਕਰਦਾ ਸੀ ਉਸ ਨੂੰ ਖਾਣ ਨੂੰ। ਕਾਲਜ ਵਿਚ ਜਦੋਂ ਗਈ ਤਾਂ ਛੁੱਟੀਆਂ ਵਿਚ ਆਪਣੀ ਮਾਸੀ ਦੇ ਘਰ ਦਿੱਲੀ ਗਈ ਸੀ। ਉਥੇ ਮਾਸੜ ਦੇ ਭਰਾ ਨੇ ਸਭ ਤੋਂ ਪਹਿਲਾਂ ਚਿਕਨ ਖੁਆਇਆ ਸੀ। ‘ਕਿੱਥੋਂ ਸ਼ੁਰੂ’ ਸਿਰਲੇਖ ਨਾਲ ਆਪਣੇ ਲੇਖ ਦੇ ਸ਼ੁਰੂ ਵਿਚ ਸ੍ਰੀਮਤੀ ਅੰਜੂ ਦੁਆ ਜੈਮਿਨੀ ਵੱਲੋਂ ਲਿਖੇ ਗਏ ਇਹ ਵਾਕ ਇਸੇ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਭਾਰਤ ਦੀ ਨਵੀਂ ਪੀੜ੍ਹੀ ਸ਼ਾਕਾਹਾਰੀ ਪਰਿਵਾਰਾਂ ਦੀ ਨਵੀਂ ਪੀੜ੍ਹੀ ਵੀ, ਨਿਰਾਮਿਸ਼ ਭੋਜਨ ਦੀ ਪਰੰਪਰਾ ਨੂੰ ਤੋੜ ਕੇ ਕਿਸ ਤੇਜ਼ੀ ਨਾਲ ਸਾਮਿਵ ਭੋਜਨ ਵੱਲ ਵੱਧਣਾ ਚਾਹੁੰਦੀ ਹੈ, ਵਧ ਰਹੀ ਹੈ। ਮਹਾਤਮਾ ਗਾਂਧੀ ਦੀ ਆਤਮ-ਕਥਾ ਵਿਚ ਉਨ੍ਹਾਂ ਦੁਆਰਾ ਕੀਤਾ ਮਾਸਾਹਾਰ ਦੀ ਘਟਨਾ ਦਾ ਅਤੇ ਉਸ ਤੋਂ ਉਨ੍ਹਾਂ ਦੇ ਮਨ ਵਿਚ ਪੈਦਾ ਮਾਸਾਹਾਰ ਵਿਰੁੱਧ ਭਾਵਨਾ ਦਾ ਵਰਣਨ ਅਸੀਂ ਪੜ੍ਹਿਆ ਹੈ। ਉਸ ਪ੍ਰਸੰਗ ਦੇ ਨਾਲ ਉਕਤ ਉਦਾਹਰਣ ਦਾ ਜਦੋਂ ਮੁਲਾਂਕਣ ਕਰਦੇ ਹਾਂ, ਉਦੋਂ ਸਾਨੂੰ ਪਤਾ ਲੱਗਦਾ ਹੈ ਕਿ ਸੌ-ਡੇਢ ਸੌ ਸਾਲਾਂ ਵਿਚ ਭੋਜਨ ਸਬੰਧੀ ਸਾਡੀਆਂ ਮਾਨਤਾਵਾਂ ਕਿਸ ਹੱਦ ਤੱਕ ਬਦਲ ਚੁੱਕੀਆਂ ਹਨ। Read More..


ਜਾਨ ਕੱਢ ਦਿੰਦਾ ਹੈ ਜੋੜਾਂ ਦਾ ਦਰਦ

Health

ਮਰਦਾਂ ਦੀ ਥਾਂ ਔਰਤਾਂ ਵਿਚ ਜੋੜਾਂ ਦੇ ਦਰਦ ਦੀ ਸ਼ਿਕਾਇਤ ਜ਼ਿਆਦਾ ਪਾਈ ਜਾਂਦੀ ਹੈ। ਇਸ ਦਰਦ ਨੂੰ ਅਲੱਗ ਅਲੱਗ ਨਾਮ ਦਿਤੇ ਗਏ ਹਨ। ਆਯੂਰਵੈਦ ਵਿਚ ਸੰਧੀਵਾਤ, ਆਮ ਬੋਲ ਚਾਲ ਭਾਸ਼ਾ ਵਿਚ ਗਠੀਆ, ਅੰਗਰੇਜ਼ੀ ਵਿਚ ਗਾਊਟ ਤੇ ਆਧੁਨਿਕ ਸਿਹਤ ਵਿਗਿਆਨ ਵਿਚ ਆਰਥਰਾਈਟਸ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਰੋਗ ਗਿਰਗਿਟ ਵਾਂਗ ਕਈ ਤਰ੍ਹਾਂ ਦੇ ਰੰਗ ਬਦਲਦਾ ਹੈ। ਵੈਸੇ ਤਾਂ ਜੋੜਾਂ ਦਾ ਦਰਦ ਬੁਢਾਪੇ ਦਾ ਦਰਦ ਮੰਨਿਆ ਜਾਂਦਾ ਹੈ ਪਰ ਸਾਡੇ ਗ਼ੈਰ-ਕੁਦਰਤੀ ਖਾਣ ਪੀਣ ਤੇ ਰਹਿਣ ਸਹਿਣ ਦੇ ਢੰਗ ਨੇ ਤੀਹਾਂ ਸਾਲਾਂ ਦੇ ਨੌਜਵਾਨਾਂ ਨੂੰ ਵੀ ਅਪਣੀ ਜਕੜ ਵਿਚ ਲੈ ਲਿਆ ਹੈ। ਨੈਚੂਰੋਪੈਥੀ, ਯੋਗ, ਆਯੂਰਵੈਦ, ਯੂਨਾਨੀ ਇਲਾਜ ਪ੍ਰਣਾਲੀਆਂ ਮੁਤਾਬਕ ਇਹ ਰੋਗ ਸਰੀਰ ਵਿਚ ਹਵਾ ਦੀ ਮਾਤਰਾ ਵਧਣ ਕਾਰਨ ਬਣਦਾ ਹੈ। ਇਹ ਹਵਾ ਦਾ ਰੋਗ ਹੈ। ਸਾਡੇ ਸਰੀਰ ਵਿਚ ਲਗਭਗ 206 ਹੱਡੀਆਂ ਤੇ ਉਨ੍ਹਾਂ ਦੇ 320 ਵੀ ਜੋੜ ਹਨ। ਜਦੋਂ ਇਨ੍ਹਾਂ ਵਿਚ ਦਰਦ ਹੁੰਦਾ ਹੈ ਤਾਂ ਯਕੀਨ ਮੰਨੋ ਮਰੀਜ਼ ਲਈ ਜਿਊਣਾ ਮੁਸ਼ਕਲ ਹੋ ਜਾਂਦਾ ਹੈ। ਜ਼ਿਆਦਾ ਵਧੇ ਹੋਏ ਰੋਗ ਵਿਚ ਔਰਤਾਂ ਸਹਿਣਸ਼ੀਲਤਾ ਦੀ ਘਾਟ ਕਾਰਨ ਮੰਜਾ ਫੜ ਲੈਂਦੀਆਂ ਹਨ ਜਾਂ ਫਿਰ ਜ਼ਿੰਦਗੀ ਘਸਾ ਘਸਾ ਕੇ ਜਿਊਣ ਲਈ ਮਜਬੂਰ ਹੋ ਜਾਂਦੀਆਂ ਹਨ। ਜੇਕਰ ਇਹ ਰੋਗ ਜ਼ਿਆਦਾ ਸਮੇਂ ਤੱਕ ਬਣਿਆ ਰਹੇ ਤਾਂ ਸਾਡੇ ਦਿਲ, ਧਮਣੀਆਂ, ਗੁਰਦੇ ਤੇ ਪਿਸ਼ਾਬ ਦੀ ਥੈਲੀ ਨੂੰ ਵੀ ਖ਼ਰਾਬ ਕਰਨ ਲੱਗ ਜਾਂਦਾ ਹੈ। ਆਮ ਤੌਰ ’ਤੇ ਜੋੜਾਂ ਦੇ ਦਰਦ ਦੇ ਮਰੀਜ਼, ਜਿਹੜੀਆਂ ਬਿਨਾਂ ਕਿਸੇ ਸਲਾਹ ਦੇ ਖ਼ਤਰਨਾਕ ਦਵਾਈਆਂ ਖਾਂਦੇ ਹਨ, ਉਨ੍ਹਾਂ ਵਿਚ ਬਹੁਤਿਆਂ ਨੂੰ ਗੁਰਦੇ ਦੀ ਪਥਰੀ ਵੀ ਬਣਨ ਲੱਗ ਜਾਂਦੀ ਹੈ। ਭਾਵੇਂ ਕਿ ਜੋੜਾਂ ਦਾ ਦਰਦ ਆਮ ਤੌਰ ’ਤੇ ਠੰਢ ਦੇ ਦਿਨਾਂ ਵਿਚ ਹੁੰਦਾ ਹੈ ਪਰ ਔਰਤਾਂ ਨੂੰ ਗਰਮੀ ਦੇ ਦਿਨਾਂ ਵਿਚ ਵੀ ਦਰਦ ਨਾਲ ਰੋਂਦੇ ਹੋਏ ਵੇਖਿਆ ਗਿਆ ਹੈ। ਸਾਡੇ ਗ਼ੈਰ-ਕੁਦਰਤੀ ਖਾਣੇ ਅਤੇ ਜ਼ਹਿਰ ਵਾਲੇ ਭੋਜਨ ਕਾਰਨ ਦਿਨੋ-ਦਿਨ ਜੋੜਾਂ ਦੇ ਦਰਦ ਨਾਲ ਚੀਕਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਜੇਕਰ ਜ਼ਹਿਰ ਮੁਕਤ ਖੇਤੀ ਜਿਸ ਨੂੰ ਆਰਗੈਨਿਕ ਫ਼ਾਰਮਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਲ ਸਾਡਾ ਧਿਆਨ ਜਾਵੇ ਅਤੇ ਅਸੀ ਜ਼ਹਿਰ ਮੁਕਤ ਅਨਾਜ ਖਾਣ ਲਗੀਏ ਤਾਂ ਜੋੜਾਂ ਦੇ ਦਰਦ ਦੇ ਮਰੀਜ਼ਾਂ ਦੀ ਗਿਣਤੀ ਘੱਟ ਸਕਦੀ ਹੈ। ਏਅਰਕੰਡੀਸ਼ਨਰ ਦੀ ਠੰਢੀ ਹਵਾ ਕੂਲਰ ਅਤੇ ਤੇਜ਼ ਪੱਖੇ ਦੀ ਹਵਾ ਵਿਚ ਰਹਿਣਾ ਪਸੀਨਾ ਬਾਹਰ ਨਾ ਕੱਢਣਾ ਆਦਿ ਕਾਰਨਾਂ ਕਰ ਕੇ ਖ਼ੂਨ ਦੇ ਦੌਰੇ ਵਿਚ ਰੁਕਾਵਟ ਪੈਣ ਕਾਰਨ ਜੋੜਾਂ ਵਿਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ। ਨੈਚੂਰੋਪੈਥੀ ਅਤੇ ਯੋਗ ਮੁਤਾਬਕ ਸਰੀਰ ਵਿਚ ਪਏ ਹੋਏ ਜ਼ਹਿਰੀਲੇ ਪਦਾਰਥ ਹੀ ਇਸ ਰੋਗ ਦਾ ਮੁੱਖ ਕਾਰਨ ਹਨ। ਬਿਨਾਂ ਭੁੱਖ ਲੱਗੇ ਭੋਜਨ ਖਾਣਾ ਜਾਂ ਭੁੱਖ ਲੱਗਣ ’ਤੇ ਵੀ ਨਾ ਖਾਣਾ, ਮਾਸ, ਅੰਡੇ ਮੱਛੀ ਜ਼ਿਆਦਾ, ਮੱਖਣ, ਜ਼ਿਆਦਾ ਮਠਿਆਈਆਂ ਖਾਣਾ, ਜ਼ਿਆਦਾ ਚਾਹ ਪੀਣਾ, ਖ਼ੂਨ ਦਾ ਬਹੁਤ ਗਾੜ੍ਹਾ ਹੋਣਾ, ਪਾਣੀ ਬਹੁਤ ਘੱਟ ਪੀਣਾ, ਖ਼ੂਨ ਵਿਚ ਯੂਰਿਕ ਐਸਿਡ ਦਾ ਵਾਧਾ ਹੋਣਾ ਅਤੇ ਉਸ ਦਾ ਜੋੜਾਂ ਵਿਚ ਜੰਮਣਾ, ਜ਼ਿਆਦਾ ਆਰਾਮਪ੍ਰਸਤ ਹੋਣਾ ਜਾਂ ਫਿਰ ਭੁੱਖੇ ਰਹਿ ਕੇ ਬਹੁਤ ਜ਼ਿਆਦਾ ਮਿਹਨਤ ਦਾ ਕੰਮ ਕਰਨਾ, ਪੇਟ ਸਾਫ਼ ਨਾ ਰਹਿਣਾ, ਗੈਸ, ਖੱਟੀਆਂ ਡਕਾਰਾਂ ਦਾ ਆਉਣਾ, ਕੈਲਸ਼ੀਅਮ ਦੀ ਘਾਟ ਹੋਣਾ ਆਦਿ ਜੋੜਾਂ ਦੇ ਦਰਦ ਦੇ ਮੁੱਖ ਕਾਰਨ ਹਨ।
ਪੈਰਾਂ ਤੋਂ ਜੋੜਾਂ ਦਾ ਦਰਦ ਸ਼ੁਰੂ ਹੁੰਦਾ ਹੈ ਜਿਹੜਾ ਪੂਰੇ ਸਰੀਰ ਦੇ ਜੋੜਾਂ ਵਿਚ ਆਉਂਦਾ ਹੈ। ਕਿਸੇ ਨੂੰ ਘੱਟ ਕਿਸੇ ਨੂੰ ਜ਼ਿਆਦਾ ਅਤੇ ਹਰ ਸਮੇਂ ਰਹਿਣ ਵਾਲਾ ਦਰਦ ਹੁੰਦਾ ਹੈ। ਜੋੜਾਂ ਵਿਚ ਸੋਜ ਅਤੇ ਦਰਦ ਜ਼ਿਆਦਾ ਹੁੰਦਾ ਹੈ। ਜੋੜ ਅਤੇ ਸਰੀਰ ਦੀਆਂ ਹੋਰ ਥਾਵਾਂ ਆਕੜੀਆਂ ਰਹਿੰਦੀਆਂ ਹਨ। ਜੋੜਾਂ ’ਤੇ ਲਾਲੀ ਆ ਜਾਂਦੀ ਹੈ ਅਤੇ ਜੋੜ ਸਖ਼ਤ ਹੋ ਜਾਂਦੇ ਹਨ। ਖ਼ੂਨ ਜ਼ਹਿਰੀਲਾ ਅਤੇ ਸਰੀਰ ਵਿਚ ਹਵਾ ਦੀ ਮਾਤਰਾ ਵਧਣ ਕਾਰਨ ਹਲਕਾ ਬੁਖ਼ਾਰ ਵੀ ਰਹਿਣ ਲਗਦਾ ਹੈ। ਰੋਗ ਵੱਧ ਜਾਵੇ ਤਾਂ ਉੁਂਗਲਾਂ ਟੇਢੀਆਂ ਹੋਣ ਲੱਗ ਜਾਂਦੀਆਂ ਹਨ। ਜੇ ਗੁਰਦਿਆਂ ਵਿਚ ਕੋਈ ਖ਼ਰਾਬੀ ਹੈ ਤਾਂ ਪੂਰੇ ਸਰੀਰ ਵਿਚ ਦਰਦ ਰਹੇਗਾ ਅਤੇ ਸਿਰ ਦੇ ਵਾਲ ਵੀ ਝੜਨ ਲੱਗਦੇ ਹਨ। ਮਰੀਜ਼ ਬਹੁਤ ਤਣਾਅ ਵਿਚ ਰਹਿਣਾ ਸ਼ੁਰੂ ਕਰ ਦਿੰਦਾ ਹੈ। ਇਹ ਤਾਂ ਸਨ ਜੋੜਾਂ ਦੇ ਦਰਦ ਦੇ ਲੱਛਣ ਪਰ ਕਿ ਇਸ ਦਾ ਇਲਾਜ ਸਿਰਫ਼ ਇਹੀ ਕਿ ਦਰਦ ਮਾਰਨ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਖਾਧੀਆਂ ਜਾਣ?  ਨਹੀਂ, ਇਹ ਤਾਂ ਕੋਈ ਇਲਾਜ ਨਹੀਂ। ਮੈਂ ਕਹਿੰਦਾ ਹਾਂ ਕਿ ਬਿਮਾਰੀ ਰੂਪੀ ਦਰੱਖ਼ਤ ਦੇ ਪੱਤੇ ਨਾ ਛਾਂਗੋ, ਜੜ੍ਹ ਹੀ ਖ਼ਤਮ ਕਰ ਦਿਉ। ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀ (ਨੈਚਰੂਪੈਥੀ) ਰਾਹੀਂ ਇਹ ਬਿਲਕੁਲ ਸੰਭਵ ਹੈ। ਜੋੜਾਂ ਦੇ ਦਰਦ ਦਾ ਮਰੀਜ਼ ਇਲਾਜ ਕਰਵਾ ਕੇ ਬਿਲਕੁਲ ਤੰਦਰੁਸਤ ਅਤੇ ਆਮ ਜ਼ਿੰਦਗੀ ਜੀਅ ਸਕਦਾ ਹੈ। ਜੇ ਮਰੀਜ਼ ਵਿਚ ਸਬਰ ਹੈ ਤਾਂ ਇਸ ਜਾਨ ਕੱਢਣ ਵਾਲੀ ਬਿਮਾਰੀ ਦਾ ਇਲਾਜ ਵੀ ਸੰਭਵ ਹੈ। ਯੋਗ ਨਾਲ ਅਸੀ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ। ਯੋਗ ਆਸਨ ਕਿਸੇ ਮਾਹਰ ਯੋਗ ਸਾਧਕ ਜਾਂ ਯੋਗ ਗੁਰੂ ਜਾਂ ਮਾਹਿਰ ਨੈਚੂਰੋਪੈਥੀ ਡਾਕਟਰ ਦੀ ਹਾਜ਼ਰੀ ਵਿਚ ਆਸਾਨੀ ਨਾਲ ਸਿਖੇ ਜਾ ਸਕਦੇ ਹਨ।
ਨੈਚੂਰੋਪੈਥੀ ਅਨੁਸਾਰ ਸਾਦਾ, ਹਲਕਾ, ਪਚਣਯੋਗ, ਬਿਨਾਂ ਮਿਰਚ ਮਸਾਲੇ ਅਤੇ ਬਹੁਤ ਹੀ ਘੱਟ ਨਮਕ ਵਾਲਾ ਭੋਜਨ, ਸਲਾਦ ਸਮੇਤ ਉਬਲੀ ਹੋਈ ਸਬਜ਼ੀ ਖਾਉ। ਚਾਵਲ ਅਤੇ ਰੋਟੀ ਬਹੁਤ ਘੱਟ ਖਾਉ। ਮਿੱਠੇ ਫੱਲ, ਗਾਂ ਦੇ ਦੁੱਧ ਤੋਂ ਬਣੀ ਲੱਸੀ, ਹਰੀਆਂ ਸਬਜ਼ੀਆਂ ਖਾਉ। ਜ਼ਿਆਦਾ ਪਾਣੀ ਪੀਉ। ਸਵੇਰੇ ਸ਼ਾਮ ਨਿੰਬੂ ਪਾਣੀ ਪੀਉ। ਚਾਹ, ਕੌਫ਼ੀ, ਆਚਾਰ, ਨਮਕ, ਮਠਿਆਈ, ਗਰਮ ਭੋਜਨ, ਮੈਦੇ ਦੀਆਂ ਚੀਜ਼ਾਂ, ਆਈਸ ਕ੍ਰੀਮ, ਠੰਢੀਆਂ ਚੀਜ਼ਾਂ, ਜ਼ਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਅਤੇ ਖੱਟੀਆਂ ਚੀਜ਼ਾਂ ਨਾ ਖਾਧੀਆਂ ਜਾਣ ਪਰ ਵਿਟਾਮਿਨ ਏ, ਸੀ., ਡੀ. ਦੀ ਵਰਤੋਂ ਕਰੋ। ਸੇਬ, ਗਾਜਰ, ਚੁਕੰਦਰ, ਪਪੀਤਾ ਖਾਉ। ਸੰਤਰੇ ਅਤੇ ਪੇਠੇ ਦਾ ਰਸ ਵੀ ਫ਼ਾਇਦੇਮੰਦ ਹੈ। ਵੇਸਣ ਦੀ ਰੋਟੀ ਦੇਸੀ ਗਾਂ ਦੇ ਘਿਉ ਨਾਲ ਹਲਕੀ ਜਹੀ ਚੋਪੜ ਕੇ ਖਾਉ ਪਰ ਨਮਕ ਨਾ ਵਰਤੋ। ਤਾਜ਼ੇ ਔਲਿਆਂ ਦਾ ਰਸ ਸ਼ਹਿਦ ਵਿਚ ਮਿਲਾ ਕੇ ਖਾਂਦੇ ਰਹੋ। ਜੇਕਰ ਚਾਹੋ ਤਾਂ ਆਪਣੇ ਨਜ਼ਦੀਕੀ ਕਿਸੇ ਨੈਚਰੂਪੈਥੀ ਡਾਕਟਰ ਨਾਲ ਸੰਪਰਕ ਵੀ ਕਰ ਸਕਦੇ ਹੋ। ਮੁੱਕਦੀ ਗੱਲ ਇਹ ਕਿ ਰੋਗ ਕੋਈ ਵੀ ਵੱਡਾ ਨਹੀਂ ਹੁੰਦਾ, ਰੋਗ ਦਾ ਡਰ ਹੀ ਵੱਡਾ ਹੁੰਦਾ ਹੈ। ਆਤਮ ਵਿਸ਼ਵਾਸ ਬਣਾਈ ਰੱਖੋ। ਦ੍ਰਿੜ ਇਰਾਦੇ ਨਾਲ ਜ਼ਿੰਦਗੀ ਜਿਊਣ ਦਾ ਢੰਗ ਸਿੱਖੋ। ਪ੍ਰਮਾਤਮਾ ਅੱਗੇ ਰੋਜ਼ਾਨਾ ਅਰਦਾਸ ਕਰੋ। ਅਰਦਾਸ ਵਿਚ ਬਹੁਤ ਤਾਕਤ ਹੈ। ਨੈਚਰੂਪੈਥੀ ਅਤੇ ਯੋਗ ਦੇ ਇਲਾਜ ਨਾਲ ਤੁਸੀਂ ਵੀ ਛੇਤੀ ਹੀ ਭਿਆਨਕ ਜੋੜਾਂ ਦੇ ਦਰਦ/ਸੋਜ ਤੋਂ ਰਾਹਤ ਪਾ ਸਕਦੇ ਹੋ।
-ਡਾ. ਹਰਪ੍ਰੀਤ ਸਿੰਘ ਭੰਡਾਰੀ


ਦੇਸੀ ਇਲਾਜ ਨਾਲ ਸਰੀਰਕ ਤੰਦਰੁਸਤੀ ਅਤੇ ਸੁੰਦਰਤਾ ਚ ਨਿਖਾਰ

Health

foto_Kanwakjit_Kaur_Germany

ਲੇਖਕ ਕੰਵਲਜੀਤ ਕੋਰ ਜਰਮਨੀ                     

( ਭਾਗਾ ਚੋਥਾ )

ਤੀਸਰੇ ਭਾਗ ਵਿਚ ਇਹ ਵਾਅਦਾ ਕੀਤਾ ਸੀ ਕੀ ਚੋਥੇ ਭਾਗ ਵਿਚ ਇਹਨਾਂ ਬਿਮਾਰੀਆਂ ਦੇ ਇਲਾਜ ਜਿਵੇਂ ,ਸੂਗਰ ਦਾ ਇਲਾਜ ਅਤੇ ਖੂਨ ਦੀ ਕਮੀ ਦਾ ਇਲਾਜ ਕਿਵੇਂ ਅਤੇ ਕਿਹੜੇ ਫਰੂਟਾਂ ਅਤੇ ਸਬਜੀਆਂ ਨਾਲ ਹੁੰਦਾ ਹੈ ਲਿਖਿਆ ਜਾਵੇਗਾ।ਆਉ ਸੁਰੂ ਕਰੀਏ ਇਹਨਾਂ ਬਿਮਾਰੀਆਂ ਦੇ ਇਲਾਜ ਦੇ ਨੁਸੱਖੇ ਤੇ ਵਿਧੀਆਂ । ਸਭ ਤੋਂ ਪਹਿਲਾਂ ਖੂਨ ਦੀ ਕਮੀ ਕਿਉ ਅਤੇ ਕਿਸ ਕਰਕੇ ਹੁੰਦੀ ਹੈ ਅਤੇ ਇਸ ਵਿਚ ਕਿਹੜੇ ਬਿਟਾਮਿਨਾਂ ਦੀ ਘਾਟ ਹੁੰਦੀ ਹੈ ਤੇ ਇਹਨਾਂ ਦੀਆਂ ਨਿਸ਼ਾਨੀਆਂ ਕੀ ਹਨ ਅਤੇ ਕਿਹੜੀਆਂ ਕਿਹੜੀਆਂ ਚੀਜਾਂ ਖਾਣ ਨਾਲ ਖੂਨ ਦੀ ਕਮੀ ਦੂਰ ਹੋਵੇਗੀ ਅਤੇ ਸਰੀਰ ਤੰਦਰੁਸਤ ਹੋਵੇਗਾ।

                        ਬਿਟਾਮਿਨਾਂ ਦੀ ਘਾਟ

ਸਭ ਤੋਂ ਪਹਿਲਾਂ ਸਰੀਰ ਵਿਚ ਬਿਟਾਮਿਨਾਂ ਦੀ ਕਮੀ ਬਾਰੇ ਕਿਵੇਂ ਜਾਣਕਾਰੀ ਰੱਖਣੀ ਹੈ ਉਸ ਦੀਆਂ ਕਿਹੜੀਆਂ ਨਿਸ਼ਾਨੀਆਂ ਹੁੰਦੀਆ ਹਨ । ਜਦੋਂ ਸਾਨੂੰ ਸਰੀਰ ਅੰਦਰ ਹੁੰਦੀ ਕਿਸੇ ਪ੍ਰਕਾਰ ਦੀ ਕਮੀ ਬਾਰੇ ਪਹਿਲਾਂ ਜਾਣਕਾਰੀ ਹੋਵੇਗੀ ਤਾਂ ਅਸੀਂ ਬਹੁਤ ਜਲਦੀ ਇਸ ਹੁੰਦੀ ਸਰੀਰਕ ਕਮਜੋਰੀ ਤੇ ਕਾਬੂ ਪਾ ਲਵਾਗੇ। ਇਹਨਾਂ ਕਮੀਆਂ ਬਾਰੇ ਜਾਣਕਾਰੀ ਲਈ ਆਉ ਇਸ ਗੱਲ ਵਲ ਧਿਆਨ ਦਈਏ ਕੀ ਕਦੋਂ ਅਤੇ ਕਿਵੇਂ ਸਾਡੇ ਸਰੀਰ ਵਿਚ ਕਿਸ ਤਰੀਕੇ ਦੀ ਹਲਚਲ ਹੋ ਰਹੀ ਹੈ ।

                            ਬਿਟਾਮਿਨ ਏ

Read More..


ਖੁਰਾਕ ’ਚ ਰੇਸ਼ੇਦਾਰ ਫਲ ਤੇ ਸਬਜ਼ੀਆਂ ਦੀ ਮਹੱਤਤਾ

Health

ਚੰਗੀ ਸਿਹਤ ਤੇ ਲੰਬੀ ਉਮਰ ਦਾ ਰਾਜ਼, ਮੁੱਖ ਤੌਰ ’ਤੇ ਭੋਜਨ ਨਾਲ ਜੁੜਿਆ ਹੋਇਆ ਹੈ। ਤੁਸੀਂ ਕੀ ਖਾਂਦੇ ਹੋ, ਕਿੰਨਾ ਖਾਂਦੇ ਹੋ ਅਤੇ ਤੁਹਾਡੀ ਖੁਰਾਕ ਆਦਤਾਂ ਕਿਹੋ ਜਿਹੀਆਂ ਹਨ, ਇਸ ਦਾ ਤੁਹਾਡੀ ਸਿਹਤ ਨਾਲ ਸਿੱਧਾ ਸਬੰਧ ਹੈ। ਜੇਕਰ ਤੁਸੀਂ ਆਪਣੇ ਸਰੀਰ ਨੂੰ ਅਰੋਗ ਅਤੇ ਠੀਕ-ਠਾਕ ਹਾਲਤ ਵਿਚ ਰੱਖਣ ਦੇ ਇਛੁੱਕ ਹੋ ਤਾਂ ਤੁਹਾਨੂੰ ਸਹੀ ਖੁਰਾਕ ਦੀ ਚੋਣ ਕਰਨੀ ਪਵੇਗੀ। ਕੀ ਖਾਣਾ, ਕੀ ਨਹੀਂ ਖਾਣਾ ਤੇ ਕਿੰਨਾ ਖਾਣਾ ਹੈ, ਦੀ ਸੂਚੀ ਕੰਠ ਕਰਕੇ ਇਸ ਉਤੇ ਇਮਾਨਦਾਰੀ ਨਾਲ ਅਮਲ ਕਰਨਾ ਪਵੇਗਾ। Read More..


ਆਪਣੇ ਮਸੂੜਿਆਂ ਨੂੰ ਸੜਨ ਤੋਂ ਬਚਾਉਣ ਲਈ

Health

teen-girl-teeth-smile-400a061807ਮਸੂੜਿਆਂ ਵਿਚੋਂ ਖੂਨ ਆਉਣ ’ਤੇ ਜ਼ਿਆਦਾਤਰ ਮਾਮਲੇ ਗਲਤ ਤਰੀਕੇ ਨਾਲ ਬੁਰਸ਼ ਕਰਨ ਦੇ ਕਾਰਨ ਹੁੰਦੇ ਹਨ ਇਸ ਤੋਂ ਇਲਾਵਾ ਮਸੂੜਿਆਂ ਦੇ ਕਿਨਾਰਿਆਂ ਉਪਰ ਪਲਾਕ ਜਮ੍ਹਾਂ ਹੋ ਜਾਣ ਨਾਲ ਵੀ ਇਹ ਸਮੱਸਿਆ ਉਤਪੰਨ ਹੁੰਦੀ ਹੈ। ਇਸ ਅਵਸਥਾ ਵਿਚ ਮਸੂੜਿਆਂ ਨੂੰ ਸਿਹਤਮੰਦ ਰੱਖਣ ਵਾਲੀਆਂ ਸੂਖਮ ਕੈਪਿਲਰੀ ਨਲੀਆਂ ਵੀ ਖਰਾਬ ਹੋਣ ਲੱਗਦੀਆਂ ਹਨ ਜਿਸ ਨਾਲ ਮਸੂੜੇ ਸੜਨ ਲੱਗਦੇ ਹਨ। ਜਿਨ੍ਹਾਂ ਕੋਸ਼ਿਕਾਵਾਂ ਨੂੰ ਦੰਦਾਂ ਉਤੇ ਜੰਮੀ ਪਲਾਕ ਨਾਲ ਹੋਏ ਸੰਕ੍ਰਮਣ ਨਾਲ ਲੜਨਾ ਚਾਹੀਦਾ ਸੀ ਉਹ ਮਸੂੜਿਆਂ ਦੀ ਸੜਨ ਨਾਲ ਹੋਏ ਬੈਕਟੀਰੀਆ ਨਾਲ ਮੁਕਾਬਲੇ ਵਿਚ ਲੱਗੇ ਰਹਿੰਦੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਸੂੜਿਆਂ ’ਚੋਂ ਨਿਕਲਣ ਵਾਲਾ ਖੂਨ ਮਸੂੜਿਆਂ ਵਿਚ ਸੜਨ ਤੋਂ ਇਲਾਵਾ ਹੋਰ ਕਾਰਨਾਂ ਨਾਲ ਵੀ ਆ ਸਕਦਾ ਹੈ। Read More..


 Previous

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO