Punjab News
  ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ…ਰੂਪ ਸਿੰਘ:::: ਨਗਰ ਸੁਧਾਰ ਟਰੱਸਟ ਖੰਨਾ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ:::: ਬਜ਼ੁਰਗ ਜੋੜੇ ਨੇ ਵਿਆਹ ਕਰਾ ਕੇ ਇਤਿਹਾਸ ਰਚਿਆ:::: ਸਿੱਖ ਭਾਈਚਾਰੇ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ:::: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ:::: ਗਿਆਨ ਸਰੋਵਰੂ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਾਉਣਾ, ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਕਾਰਵਾਈ :- ਮਾਨ:::: ਨਵੇ ਜਿਲਾ ਸਿੱਖਿਆ ਅਫਸਰ ਨੇ ਚਾਰਜ ਸੰਭਾਲਿਆ:::: ਪਤੀ ਤੋਂ ਦੁਖੀ ਮਹਿਲਾ ਦੀ ਹਮਾਇਤ ਤੇ ਉਤਰੀ ਏ ਸੀ ਸੀ ਪੀ ਸੰਸਥਾ-ਸੰਸਥਾ ਦਾ ਵਫ਼ਦ ਮਹਿਲਾ ਨੂੰ ਲੈ ਕੇ ਐਸ ਪੀ (ਐਚ) ਨੂੰ ਮਿਲਿਆ:::: ਹਵਾਲਾਤੀਆਂ ਵਲੋਂ ਜੇਲ ਹੌਲਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ:::: ਮਹਿੰਗਾਈ ਦੇ ਮੁੱਦੇ ’ਤੇ ਸੰਸਦ ’ਚ ਭਾਰੀ ਹੰਗਾਮਾ-ਕਾਰਵਾਈ ਠੱਪ-ਕੰਮ-ਰੋਕੂ ਮਤੇ ਨੂੰ ਇਜਾਜ਼ਤ ਨਹੀਂ ਦਿੱਤੀ:::: ਚਾਰ ਲੱਖ ਦੀ ਧੋਖਾਧੜੀ ਦੇ ਕੇਸ ਵਿੱਚ ਇਕ ਵਿਰੁਧ ਕੇਸ ਦਰਜ:::: 45 ਸਾਲ ਬਾਦ ਵੀ ਨਹੀ ਮਿਲੀ 1965 ਦੇ ਸ਼ਹੀਦ ਦੀ ਵਿਧਵਾ ਨੂ ਪੈਨਸ਼ਨ:::: ਅਖੰਡ ਕੀਰਤਨੀ ਜਥਾ ਅਤੇ ਸਿਖ ਸੇਵਕ ਸੁਸਾਇਟੀ ਵ¤ਲੋਂ ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ:::: :::: ਕਾਮਾਗਾਟਾਮਾਰੂ ਦੁਖਾਂਤ ਦੀ 96ਵੀਂ ਵਰ੍ਹੇਗੰਢ ’ਤੇ ਮੋਮਬੱਤੀਆਂ ਜਗਾਈਆਂ:::: ਸੀ. ਬੀ. ਆਈ. ਵੱਲੋਂ ਅਮਿਤ ਸ਼ਾਹ ਗ੍ਰਿਫ਼ਤਾਰ- 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਿਆ:::: ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਿਊਯਾਰਕ ਪੁੱਜਣ ’ਤੇ ਭਰਵਾਂ ਸਵਾਗਤ:::: ਦੁਸ਼ਮਣ ਬਾਤ ਕਰੇ ਅਣਹੋਣੀ-ਦਰਸ਼ਨ ਸਿੰਘ ਕਿੰਗਰਾ, ਬੇਕਰਸਫੀਲਡ:::: ਹੁਸ਼ਿਆਰਪੁਰ ਨੇੜੇ ਇੱਜ਼ਤ ਖ਼ਾਤਰ ਭਰਾ ਵੱਲੋਂ ਭੈਣ ਦੀ ਹੱਤਿਆ:::: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਦਿਵਾਉਣ-ਕੀਥ ਵਾਜ਼:::: ਜਗਾ ਜਗਾ ਬੱਸਾਂ ਖੜਿਆਂ ਕਰਨ ਨਾਲ ਕਾਦੀਆਂ ਨਿਵਾਸੀ ਪਰੇਸ਼ਾਨ:::: ਫਲੈਟ ਮਾਲਕਾਂ ਨੂੰ ਧੜਾਧੜ ਜਾਰੀ ਕੀਤੇ ਜਾ ਰਹੇ ਨੋਟਿਸਾਂ ਦੀ ਸਖ਼ਤ ਮੁਖ਼ਾਲਫਤ:::: ਐਡਵੋਕੇਟ ਫੁਲਕਾ ਗਿੱਦੜ ਭਬਕੀਆਂ ਦੀ ਪਰਵਾਹ ਕੀਤੇ ਬਿਨਾਂ ਪੀੜਤਾ ਦੀ ਪੈਰਵਾਈ ਕਰਨ – ਜਥੇ. ਬਲਦੇਵ ਸਿੰਘ:::: ਮੂਲੇਪੁਰ ਪੁਲਿਸ ਨੇ ਨੌਜਵਾਨ ਵਿਰੁਧ ਕੇਸ ਦਰਜ ਕੀਤਾ:::: ਬੱਚੇ ਡੁੱਬਣ ਮਗਰੋਂ ਪੰਚਾਇਤ ਖ਼ਿਲਾਫ਼ ਕੇਸ ਦਰਜ::::  
  ਭਾਰਤ ਖ਼ਬਰਾਂ

ਮਹਿੰਗਾਈ ਦੇ ਮੁੱਦੇ ’ਤੇ ਸੰਸਦ ’ਚ ਭਾਰੀ ਹੰਗਾਮਾ-ਕਾਰਵਾਈ ਠੱਪ-ਕੰਮ-ਰੋਕੂ ਮਤੇ ਨੂੰ ਇਜਾਜ਼ਤ ਨਹੀਂ ਦਿੱਤੀ

untitledਨਵੀਂ ਦਿੱਲੀ-ਸੰਸਦ ਦੇ ਦੋਵਾਂ ਸਦਨਾਂ ਨੂੰ ਵਿਰੋਧੀ ਧਿਰਾਂ ਨੇ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਦੇ ਮੁੱਦੇ ਉ¤ਤੇ ਅੱਜ ਚੱਲਣ ਨਹੀਂ ਦਿੱਤਾ। ਅਖੀਰ ਬਿਨਾਂ ਕਿਸੇ ਕੰਮ-ਕਾਜ ਦੇ ਦੋਵਾਂ ਸਦਨਾਂ ਨੂੰ ਦਿਨ ਭਰ ਲਈ ਬਰਖਾਸਤ ਕਰਨਾ ਪਿਆ। ਜਿਉਂ ਹੀ ਦੋਵੇਂ ਸਦਨ 11 ਵਜੇ ਸ਼ੁਰੂ ਹੋਇਆ, ਭਾਜਪਾ ਅਤੇ ਦੂਸਰੇ ਵਿਰੋਧੀ ਦਲ ਦੇ ਮੈਂਬਰ ਮਹਿੰਗਾਈ ਵਿਰੁੱਧ ਨਾਅਰੇ ਮਾਰਨ ਲੱਗੇ। ਲੋਕ ਸਭਾ ਵਿਚ ਤਾਂ ਨਾਅਰੇ ਮਾਰਦੇ ਮੈਂਬਰ ਸਦਨ ਦੇ ਐਨ ਵਿਚਕਾਰ ਦਾਖਲ ਹੋ ਗਏ ਤਾਂ ਸਪੀਕਰ ਮੀਰਾ ਕੁਮਾਰ ਨੂੰ ਦੋ ਵਜੇ ਤੱਕ ਸਦਨ ਨੂੰ ਬਰਖਾਸਤ ਕਰਨਾ ਪਿਆ। Read More..


ਸੀ. ਬੀ. ਆਈ. ਵੱਲੋਂ ਅਮਿਤ ਸ਼ਾਹ ਗ੍ਰਿਫ਼ਤਾਰ- 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਿਆ

amitਅਹਿਮਦਾਬਾਦ-ਸੋਹਰਾਬੂਦੀਨ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿਚ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਨੇ ਅੱਜ ਸੀ.ਬੀ.ਆਈ ਅੱਗੇ ਆਤਮਸਮਰਪਣ ਕਰ ਦਿੱਤਾ ਜਿਸ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰਕੇ ਵਿਸ਼ੇਸ਼ ਸੀ.ਬੀ.ਆਈ ਜੱਜ ਏ. ਵਾਈ. ਦਵੇ ਦੀ ਅਦਾਲਤ ਵਿਚ ਪੇਸ਼ ਕੀਤਾ ਜਿਨ੍ਹਾਂ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਅਦਾਲਤ ਵਿਚ ਪੇਸ਼ੀ ਮੌਕੇ ਹੈਰਾਨੀਜਨਕ ਗੱਲ ਇਹ ਰਹੀ ਕਿ ਸੀ.ਬੀ.ਆਈ ਨੇ ਸ਼ਾਹ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲੈਣ ਦੀ ਮੰਗ ਨਹੀਂ ਕੀਤੀ ਜਿਸ ਕਾਰਨ ਅਦਾਲਤ ਨੇ ਉਸ ਨੂੰ 7 ਅਗਸਤ ਤੱਕ ਨਿਆਇਕ ਹਿਰਾਸਤ ਵਿਚ ਸਾਬਰਮਤੀ ਕੇਂਦਰੀ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਜਿਥੇ ਉਸ ਨੂੰ ਇਕ ਬੱਤੀ ਤੇ ਪੱਖੇ ਦੀ ਸਹੂਲਤ ਦਿੱਤੀ ਗਈ ਹੈ। Read More..


ਜੱਜ ਦੇ ਛੁੱਟੀ ਜਾਣ ਕਾਰਨ ਮਾਤਾ ਜਗਦੀਸ਼ ਕੌਰ ਦੇ ਬਿਆਨ ਦਰਜ ਨਾ ਹੋ ਸਕੇ

ਨਵੀਂ ਦਿੱਲੀ-ਨਵੰਬਰ ’84 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਤੇ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁੱਧ ਅੱਜ ਚਸ਼ਮਦੀਦ ਗਵਾਹ ਮਾਤਾ ਜਗਦੀਸ਼ ਕੌਰ ਦੇ ਬਿਆਨ ਦਰਜ ਨਹੀਂ ਹੋ ਸਕੇ। ਬੀਤੇ ਕੱਲ੍ਹ ਵੀ ਬਿਆਨ ਦਰਜ ਨਹੀਂ ਹੋਏ ਸਨ। ਅੱਜ ਮਾਣਯੋਗ ਜੱਜ ਸੁਨੀਤਾ ਗੁਪਤਾ ਵੱਲੋਂ ਕਿਸੇ ਜ਼ਰੂਰੀ ਕੰਮ ਲਈ ਛੁੱਟੀ ਜਾਣ ਕਾਰਨ ਬਿਆਨ ਦਰਜ ਨਹੀਂ ਹੋ ਸਕੇ। ਇਸ ਮੌਕੇ ਮਾਤਾ ਜਗਦੀਸ਼ ਕੌਰ ਅਤੇ ਸੀ. ਬੀ. ਆਈ. ਦੇ ਵਕੀਲ ਸ: ਆਰ. ਐਸ. ਚੀਮਾ (ਚੰਡੀਗੜ੍ਹ), ਸ: ਡੀ. ਪੀ. ਸਿੰਘ ਅਤੇ ਦੋਸ਼ੀ ਸੱਜਣ ਕੁਮਾਰ, ਕੈਪਟਨ ਭਾਗ ਮੱਲ, ਗਿਰਧਾਰੀ ਲਾਲ, ਮਹਿੰਦਰ ਯਾਦਵ, ਬਲਵਾਨ ਖੋਖਰ ਆਦਿ ਆਪਣੇ ਵਕੀਲ ਸ੍ਰੀ ਅਨਿਲ ਕੁਮਾਰ ਸ਼ਰਮਾ ਸਮੇਤ ਹਾਜ਼ਰ ਸਨ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ ਤੇ ਬੀਬੀ ਨਿਰਪ੍ਰੀਤ ਕੌਰ ਵੀ ਇਸ ਮੌਕੇ ਮੌਜੂਦ ਸਨ। ਮਾਤਾ ਜਗਦੀਸ਼ ਕੌਰ ਨੇ ਦੱਸਿਆ ਕਿ ਸੱਜਣ ਕੁਮਾਰ ਬਾਰੇ ਕੱਲ੍ਹ ਦੇ ਹਾਈ ਕੋਰਟ ਦੇ ਫ਼ੈਸਲੇ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਘਰ ਦੇਰ ਹੈ, ਅੰਧੇਰ ਨਹੀਂ। ਮੈਨੂੰ ਪੂਰਾ ਭਰੋਸਾ ਹੈ ਕਿ ਕਾਨੂੰਨ ਮੈਨੂੰ ਇਕ ਦਿਨ ਜ਼ਰੂਰ ਇਨਸਾਫ਼ ਦਿਵਾਏਗਾ।


ਹਰਮਿੰਦਰ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਡੂੰਘੀ ਸ਼ਾਜਿਸ :- ਮਾਨ

ਫਤਿਹਗੜ ਸਾਹਿਬ, 19 ਜੁਲਾਈ (ਗੁਰਪ੍ਰੀਤ ਮਹਿਕ) :- ‘‘ਜਦੋਂ ਹੁਣ ਪੰਜਾਬ ਵਿੱਚ ਕੋਈ ਖਾੜਕੂ ਕਾਰਵਾਈ ਨਹੀਂ ਹੋ ਰਹੀ ਅਤੇ ਨਾ ਕੀ ਕੋਈ ਸਿੱਖ ਨੌਜਵਾਨ ਕਿਸੇ ਖਾੜਕੂ ਕਾਰਵਾਈ ਵਿੱਚ ਸ਼ਾਮਿਲ ਹੋ ਰਿਹਾ ਹੈ, ਉਦੋਂ ਸ: ਹਰਮਿੰਦਰ ਸਿੰਘ ਅਤੇ ਉਸਦੇ ਤਿੰਨ ਸਾਥੀਆਂ ਸ: ਗੁਰਜੰਟ ਸਿੰਘ ਜੰਗਪੁਰ (ਮੋਹਾਲੀ), ਸ: ਜਸਮਿੰਦਰ ਸਿੰਘ ਹੁਸੈਨਪੁਰ (ਪਟਿਆਲਾ), ਸ: ਮਨਜਿੰਦਰ ਸਿੰਘ ਰਾਗੀ ਹੁਸੈਨਪੁਰ (ਪਟਿਆਲਾ) ਇਨ•ਾ ਸਾਰੇ ਨੌਜਵਾਨਾਂ ਨੂੰ ਜਿਨਾ ਨੁੰ ਪੁਲਿਸ ਵੱਲੋ ਉਨ•ਾ ਦੇ ਘਰਾਂ ਤੋਂ ਸਵੇਰੇ ਚਾਰ ਵਜੇ ਚੁੱਕ ਕੇ ਲੈ ਗਈ ਸੀ, ਉਨਾ ਨੂੰ ਲੁਧਿਆਣਾ ਤੋਂ ਭਾਰੀ ਵਿਸਫੋਟਕ ਸਮੱਗਰੀ ਤਿੰਨ ਕਿਲੋ ਆਰ ਡੀ ਐਕਸ, ਚਾਰ ਡੋਟਨੇਟਰ, ਚਾਰ ਟਾਈਮਰ, ਇੱਕ ਏ ਕੇ 47, ਪੰਜਾਬ ਰੌਦ ਅਤੇ ਇੱਕ 30 ਬੋਰ ਦਾ ਪਿਸਟਲ ਅਤੇ 68 ਰੋਂਦ, 320 ਅਮਰੀਕੀ ਡਾਲਰ ਅਤੇ 57000 ਭਾਰਤੀ ਕਰੰਸੀ ਅਤੇ ਦੋ ਖਾਲੀ ਪਾਈਪਾਂ ਵਿਖਾ ਕੇ, ਇਸ ਕਹਾਣੀ ਨੂੰ ਸੱਚ ਸਾਬਿਤ ਕਰਨ ਲਈ ਬਣਾਇਆ ਗਿਆ ਡਰਾਮਾ ਕੇਵਲ ਤੇ ਕੇਵਲ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇੱਕ ਡੂੰਘੀ ਸ਼ਾਜਿਸ ਹੈ।
 ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਪੁਲਿਸ ਵੱਲੋਂ ਫਿਰ ਤੋਂ ਕੇ ਪੀ ਐਸ ਗਿੱਲ ਅਤੇ ਇਜ਼ਹਾਰ ਆਲਮ ਸੈਨਾ ਦੇ ਬਣਾਏ ਪੰਜਾਬ ਅਤੇ ਸਿੱਖ ਵਿਰੋਧੀ ਫਾਰਮੂਲੇ ਨੂੰ ਲਾਗੂ ਕਰਕੇ ਪੰਜਾਬ ਵਿੱਚ ਫਿਰ ਤੋਂ ਦਹਿਸ਼ਤ ਪਾਉਣ ਅਤੇ ਸਿੱਖ ਨੌਜਵਾਨੀ ਨੂੰ ਨਿਸ਼ਾਨਾ ਬਣਾਉਣ ਦੇ ਅਪਣਾਏ ਜਾ ਰਹੇ ਸਮਾਜ ਅਤੇ ਪੰਜਾਬ ਵਿਰੋਧੀ ਹੱਥਕੰਡਿਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ Read More..


ਧਰਮ ਪ੍ਰਚਾਰ ਕਮੇਟੀ ਵਲੋਂ ਗ੍ਰੰਥੀ ਸਿੰਘਾਂ ਦਾ ਸੂਬਾ ਪਧਰੀ ਗੁਰਮਤਿ ਗਿਆਨ ਕੈਂਪ ਸੰਪੰਨ-ਪੰਥਕ ਮਰਯਾਦਾ ਦੇ ਧਾਰਨੀ ਹੋਣ ਲਈ ਲਿਆ ਗਿਆ ਪ੍ਰਣ

122ਸ੍ਰੀ ਮੁਕਤਸਰ ਸਾਹਿਬ, 18 ਜੁਲਾਈ – ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ, ਮੁਕਤਸਰ ਵਿਖੇ ਗ੍ਰੰਥੀ ਸਿੰਘਾਂ ਲਈ ਲਗਾਇਆ ਗਿਆ ਸੂਬਾ ਪੱਧਰੀ ਤਿੰਨ ਦਿਨਾਂ ਗੁਰਮਤਿ ਗਿਆਨ ਕੈਂਪ ਅੱਜ ਸੰਪੰਨ ਹੋਇਆ। ਕੈਂਪ ਦੌਰਾਨ ਪੰਥਕ ਬੁਲਾਰਿਆਂ, ਵਿਦਵਾਨਾਂ ਅਤੇ ਸਿੰਘ ਸਾਹਿਬਾਨ ਨੇ ਗ੍ਰੰਥੀ ਸਿੰਘਾਂ ਨਾਲ ਦੀਰਘ ਵਿਚਾਰਾਂ ਕੀਤੀਆਂ ਅਤੇ ਉੇਨਾਂ ਨੂੰ ਗਰਬਾਣੀ ਦੇ ਚਾਣਨ ਨੂੰ ਪਿੰਡ-ਪਿੰਡ ਅਤੇ ਘਰ-ਘਰ ਪਹੁੰਚਾਉਣ ਲਈ ਕਿਹਾ। ਕੈਂਪ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਬਾਬਾ ਬੁੱਡਾ ਜੀ ਦੇ ਵਾਰਿਸ ਦਸਦਿਆਂ ਉਨਾਂ ਨੂੰ ਗੁਰਬਾਣੀ ਪਾਠ ਬੋਧ ਅਤੇ ਸ਼ੁਧ ਉਚਾਰਣ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਪਿੰਡ ਪੱਧਰ ਤੇ ਸਿੱਖੀ ਪ੍ਰਚਾਰ ਦੀ ਸਭ ਤੋਂ ਅਹੀਮ ਭੁਮੀਕਾ ਗ੍ਰੰਥੀ ਸਿੰਘਾਂ ਦੀ ਹੀ ਹੁੰਦੀ ਹੈ। Read More..


ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਅਦਾਰਿਆਂ ਦੇ ਪ੍ਰਬੰਧਕ ਬਦਲੇ

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਪੰਜਾਬੀ ਬਾਗ਼ ਦੀ ਗਵਰਨਿੰਗ ਬਾਡੀ ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ਇੰਸਟੀਚਿਊਟ ਦੇ ਸਾਰੇ ਪ੍ਰਬੰਧਕੀ ਅਧਿਕਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਆਪਣੇ ਕੋਲ ਰੱਖ ਲਏ ਹਨ।ਹੋਰ ਸਿੱਖਿਆ ਸੰਸਥਾਵਾਂ ਦੀਆਂ ਕਾਰਜਕਾਰੀ ਕਮੇਟੀਆਂ ’ਚ ਵੀ ਤਬਦੀਲੀ ਕੀਤੀ ਗਈ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਦੀ ਕਾਰਜਕਾਰਨੀ ’ਚ ਤਬਦੀਲੀ ਕਰਦੇ ਹੋਏ ਪਰਮਜੀਤ ਸਿੰਘ ਅਲੱਗ ਨੂੰ ਮੈਨੇਜਰ ਬਣਾ ਦਿੱਤਾ ਗਿਆ ਹੈ। ਸ੍ਰੀ ਅਲੱਗ ਪਰਮਜੀਤ ਸਿੰਘ ਸਰਨਾ ਦੇ ਕਰੀਬੀਆਂ ਵਿੱਚੋਂ ਹਨ। ਪ੍ਰਭਜੀਤ ਸਿੰਘ ਸਰਨਾ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੋਨੀ ਦੀ ਗਵਰਨਿੰਗ ਕਮੇਟੀ ’ਚ ਮੀਤ ਚੇਅਰਮੈਨ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਗੁਰੂ ਨਾਨਕ ਪਿਆਓ ਵਿਖੇ ਸਥਿਤ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਦੀ ਗਵਰਨਿੰਗ ਬਾਡੀ ’ਚ ਖ਼ਜ਼ਾਨਚੀ ਵਜੋਂ ਸ਼ਾਮਲ ਕੀਤਾ ਗਿਆ ਹੈ।ਇਨ੍ਹਾਂ ਤਬਦੀਲੀਆਂ ਨੂੰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਇਹ ਰੁਟੀਨ ਦੀ ਗੱਲ ਹੈ।


ਭਾਰਤ-ਪਾਕਿ ਵਿਚਾਲੇ ਗੱਲਬਾਤ ਜਾਰੀ ਰਹੇਗੀ- ਵਿਦੇਸ਼ ਮੰਤਰੀ ਐਸ. ਐਮ.ਕ੍ਰਿਸ਼ਨਾ ਦੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ

kureਇਸਲਾਮਾਬਾਦ, 15 ਜੁਲਾਈ -ਭਾਰਤ ਨੇ ਅੱਜ ਮੁੰਬਈ ਹਮਲਿਆਂ ਦੀ ਸਾਜਿਸ਼ ਸਬੰਧੀ ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਦੇ ਕੀਤੇ ਗਏ੍ਯ ਇੰਕਸ਼ਾਫ਼ ਸਬੰਧੀ ਪਾਕਿਸਤਾਨ ਵੱਲੋਂ ਕਰਵਾਈ ਕੀਤੇ ਜਾਣ ਦਾ ਭਰੋਸਾ ਹਾਸਿਲ ਕਰਨ ਤੋਂ ਬਾਅਦ ਗੱਲਬਾਤ ਜਾਰੀ ਰੱਖਣ ਲਈ ਸਹਿਮਤੀ ਪ੍ਰਗਟ ਕੀਤੀ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐ¤ਸ. ਐ¤ਮ. ਕ੍ਰਿਸ਼ਨਾ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਿਚਾਲੇ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੰਤਰੀਆਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਨੇੜ ਭਵਿੱਖ ’ਚ ਉਹ ਭਾਰਤ ’ਚ ਅਗਲੇ ਗੇੜ ਦੀ ਗੱਲਬਾਤ ਕਰਨਗੇ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਅੱਤਵਾਦ ਦੇ ਮੁੱਦੇ ’ਤੇ ਖੁਲ੍ਹ ਕੇ ਸਲਾਹ ਮਸ਼ਵਰਾ ਕੀਤਾ ਅਤੇ ਕਿਹਾ ਹੈ Read More..


ਖਾੜਕੂ ਨੂੰ ਖਤਰਨਾਕ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ -6 ਦਿਨਾ ਪੁਲਿਸ ਰਿਮਾਂਡ

ਜਲੰਧਰ-ਕਾਊਂਟਰ ਇੰਟੈਲੀਜੈਂਸ ਜਲੰਧਰ ਜ਼ੋਨ ਦੀ ਪੁਲਿਸ ਨੇ ਇਕ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ ਇਕ ਖਾੜਕੂ ਨੂੰ ਖਤਰਨਾਕ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਸ: ਉਪਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਮਿਲਣ ’ਤੇ ਡੀ. ਐਸ. ਪੀ. ਨਵਜੋਤ ਸਿੰਘ ਦੀ ਅਗਵਾਈ ਹੇਠ ਇਕ ਪੁਲਿਸ ਨੇ ਛਾਪੇਮਾਰੀ ਕਰਕੇ ਸ਼ੇਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਭੁਟਾਲ ਕਲਾਂ (ਮੂਣਕ) ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿਚੋਂ ਇਕ ਏ. ਕੇ. 47 ਰਾਈਫਲ, ਤਿੰਨ ਮੈਗਜ਼ੀਨ ਤੇ 72 ਜ਼ਿੰਦਾ ਰੌਂਦ ਬਰਾਮਦ ਹੋਏ। ਸ਼ੇਰ ਸਿੰਘ ਕੱਟੜ ਅੱਤਵਾਦੀ ਬਾਬਾ ਸੁਖਦੇਵ ਸਿੰਘ ਉਰਫ਼ ਚਿੜਾ ਪੁੱਤਰ ਗੁਰਦਿਆਲ ਸਿੰਘ ਵਾਸੀ ਸੁਰ ਸਿੰਘ ਵਾਲਾ (ਭਿਖੀਵਿੰਡ) ਜ਼ਿਲ੍ਹਾ ਤਰਨਤਾਰਨ ਦਾ ਸਾਥੀ ਹੈ, ਜਿਸ ਨੂੰ ਅੰਮ੍ਰਿਤਸਰ ’ਚ ਇਕ ਮਾਰੂਤੀ ਕਾਰ ’ਚੋਂ ਦੋ ਕਿਲੋ ਆਰ. ਡੀ. ਐਕਸ. ਬਰਾਮਦ ਹੋਣ ਦੇ ਮਾਮਲੇ Read More..


ਮਾਸਟਰ ਤਾਰਾ ਸਿੰਘ ਵਰਗੇ ਸਿੱਖ ਨੇਤਾਵਾਂ ਦੀ ਕਿਰਦਾਰਕੁਸ਼ੀ ਦੀ ਜਾਂਚ ਹੋਵੇ: ਢੀਂਡਸਾ

ldhਲੁਧਿਆਣਾ,25 ਜੂਨ-‘ਮਾਸਟਰ ਤਾਰਾ ਸਿੰਘ ਵਰਗੇ ਮਹਾਨ ਸਿੱਖ ਆਗੂਆਂ ਨੂੰ ਸ਼ੋਹਰਤ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਤੋਂ ਬਾਅਦ ਉਨ੍ਹਾਂ ਨੂੰ ਨੀਵਾਂ ਦਿਖਾਉਣ ਜਿਹੀਆਂ ਕਾਰਵਾਈਆਂ ਦੀ ਜਾਂਚ ਹੋਣੀ ਚਾਹੀਦੀ ਹੈ। ਇਕੱਲੇ ਮਾਸਟਰ ਤਾਰਾ ਸਿੰਘ ਹੀ ਨਹੀਂ ਸੰਤ ਫਤਿਹ ਸਿੰਘ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੀ ਅਜਿਹੀਆਂ ਸਾਜਿਸ਼ਾਂ ਦਾ ਸ਼ਿਕਾਰ ਹੋਏ ਹਨ। ਇਹ ਮੰਗ ਅੱਜ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਰੱਖੀ। ਉਹ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਮਾਸਟਰ  ਤਾਰਾ ਸਿੰਘ ਦੇ 126ਵੇਂ ਜਨਮ ਦਿਨ ਮੌਕੇ ਹੋਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨ ਆਏ ਸਨ।ਉਨ੍ਹਾਂ ਆਖਿਆ ਕਿ ਅਫ਼ਸੋਸ ਇਸ ਗਲ ਦਾ ਹੈ ਕਿ ਜਿਸ ਸ਼ਖਸ ਦੁਆਲੇ     ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 40 ਸਾਲ ਘੁੰਮੀ ਤੇ ਜਿਸ ਦੀ ਭਾਸ਼ਾਈ ਅਧਾਰ ’ਤੇ ਪੰਜਾਬੀ ਸੂਬੇ ਦੀ ਮੰਗ ਕਰਨ ਬਦਲੇ ਅਜ਼ਾਦੀ ਤੋਂ ਬਾਅਦ ਪਹਿਲੀ ਗ੍ਰਿਫ਼ਤਾਰੀ ਹੋਈ ਹੋਵੇ, ਉਸ ਦੇ ਰੋਲ ਨੂੰ ਗਲਤ ਰੰਗਤ ਦੇਣਾ ਸਿੱਖ ਕੌਮ ਨੂੰ ਵਾਰ-ਵਾਰ ਚੁਭਦਾ ਹੈ।  Read More..


ਗੁਰਦੁਆਰਾ ਚੋਣਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ‘ਤੇ ਬੋਗਸ ਜਥੇਬੰਦੀਆਂ ਤੇ ਆਗੂਆਂ ਦੇ ਢਿੱਡੀ ਪੀੜਾਂ ਪਈਆਂ :- ਅੰਮ੍ਰਿਤਸਰ ਦਲ

ਫਤਿਹਗੜਸਾਹਿਬ,  (ਗੁਰਪ੍ਰੀਤ ਮਹਿਕ) :  ‘‘ਖਾਲਿਸਤਾਨ ਨੂੰ ਕਾਇਮ ਕਰਨ ਲਈ ਕੌਮਾਂਤਰੀ ਕਾਨੂੰਨਾਂ ਦੇ ਦਾਇਰਿਆਂ ਵਿੱਚ ਰਹਿੰਦੇ ਹੋਏ ਕੌਮਾਂਤਰੀ ਪੱਧਰ ਉ¤ਤੇ ਦਲੀਲ ਸਹਿਤ ਜੇਕਰ ਖਾਲਿਸਤਾਨ ਦੇ ਹੱਕ ਵਿੱਚ ਪੂਰਨ ਦ੍ਰਿੜਤਾ ਅਤੇ ਸੁਹਿਰਦਤਾਂ ਨਾਲ ਕੋਈ ਸਖਸੀਅਤ ਲੋਕਰਾਏ ਲਾਮਬੱਧ ਕਰ ਰਹੀ ਹੈ, ਉਹ ਕੇਵਲ ਸ: ਸਿਮਰਨਜੀਤ ਸਿੰਘ ਮਾਨ ਦੀ ਸਖਸੀਅਤ ਅਤੇ ਉਨਾ ਦੀ ਅਗਵਾਈ ਵਿੱਚ ਸਰਗਰਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਹੈ। ਬਾਕੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਗੋਦ ਦਾ ਨਿੱਘ ਮਾਣਨ ਦਾ ਦਾਅਵਾ ਕਰਨ ਵਾਲੇ ਉਹ ਆਗੂ ਜੋ ਪ੍ਰਛਾਵੇਂ ਦੀ ਤਰਾ ਸੰਤਾਂ ਦੇ ਨਾਲ ਰਹਿੰਦੇ ਸਨ ਅਤੇ ਆਪਣੇ ਆਪ ਨੂੰ ਸਭ ਤੋਂ ਵੱਡੇ ਖਾਲਿਸਤਾਨੀ ਕਹਿਲਾਉਂਦੇ ਸਨ। ਅੱਜ ਉਹ ਥੱਕ-ਟੁੱਟ ਕੇ ‘‘ਖਾਲਿਸਤਾਨੂ ਦੇ ਕੌਮੀ ਮਿਸ਼ਨ ਨੂੰ ਪੂਰੀ ਤਰਾ ਪਿੱਠ ਦੇ ਕੇ ਜਾਂ ਤਾਂ ਰਿਟਾਇਰਮੈਂਟ ਲੈ ਚੁੱਕੇ ਹਨ Read More..


 Previous News

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO