Punjab News
  :::: :::: ਵਿਸਾਖੀ ਤੱਕ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪੰਜਾਬ ਭਰ ਵਿੱਚ ਧਰਨੇ ਮੁਜਾਹਰੇ ਕੀਤੇ ਜਾਣਗੇ-ਹਰਗੋਬਿੰਦ ਕੌਰ:::: :::: ਬੱਸੀ ਪਠਾਣਾਂ ਦੀ ਟੀਮ ਜਿੱਤੀ:::: ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਜੀ ਦੀ ਮਾਤਾ ਨਮਿੱਤ ਸ਼ਰਧਾਂਜਲੀ ਸਮਾਰੋਹ 16 ਨੂੰ-ਸੰਤਾਂ, ਮਹਾਂਪੁਰਸ਼ਾਂ ਅਤੇ ਰਾਜਸੀ ਆਗੂਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ:::: ਪਾਂਧੀ ਨੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ-ਨਕਲੀ ਸੀ ਡੀਆਂ ਬਰਾਮਦ-ਦੁਕਾਨਦਾਰਾਂ ਨੇ ਨਾਅਰੇਬਾਜੀ ਕੀਤੀ:::: ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਇਕ ਵੱਡੀ ਰੈਲੀ ਕਰਕੇ ਮੁਲਾਜਮਾਂ ਦੀ ਇਕ ਇਕ ਮੰਗ ਨੂੰ ਜਨਤਾ ਦੀ ਕਚਿਹਰੀ ਵਿੱਚ ਰੱਖਿਆ ਜਾਵੇਗਾ : ਟੌਹੜਾ:::: ਮਿੱਥ ਬਣ ਗਿਆ ਤਾਇਆ ਹਡਆਰੀਆ-ਜਤਿੰਦਰ ਸਿੰਘ ਔਲ਼ਖ:::: :::: ਪੰਡਤ ਲੇਖ ਰਾਮ ਦੀ ਹਲਾਕਤ ਅਹਿਮਦੀਆ ਜਮਾਤ ਦੀ ਸਚਾਈ ਦੀ ਨਿਸ਼ਾਨੀ:ਮੋਲਾਨਾ ਬੁਰਹਾਨ ਅਹਿਮਦ ਜ਼ਫ਼ਰ:::: ਸ਼੍ਰੀ ਸੱਤਿਆ ਸਾਂਈ ਬੀ.ਐਡ ਕਾਲਜ਼ ਕਰਾਈ ਵਾਲਾ ਦੀ ਪੰਜ਼ਵੀ ਦੋ ਰੋਜ਼ਾ ਅਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਸਪੰਨ:::: ਪਿੰਡ ਸੋਹਲ ਜਗੀਰ ‘ਚ ਤੀਸਰਾ ਕਬੱਡੀ ਟੂਰਨਾਮੈਂਟ ਸਮਾਪਤ:::: ਅਕਾਲੀ ਦਲ ਦਿੱਲੀ’ ਚ ਸਾਮਿਲ ਹੋਣ ਵਾਲਿਆਂ’ਚ ਗੋਸ਼ਾ ਨੂੰ ਯੂਥ ਅਕਾਲੀ ਦਲ ਪੰਜਾਬ ਅਤੇ ਭੁੱਲਰ ਨੂੰ ਵਪਾਰ ਵਿੰਗ ਦੇ ਪ੍ਰਧਾਨ ਦੀ ਮਿਲ ਜਾਵੇਗੀ ਵਾਗਡੋਰ।:::: ਅਕਾਲੀ ਦਲ ਨੇ ਸੂਬੇ ਦਾ ਨਹੀਂ , ਪਰਿਵਾਰ ਦਾ ਵਿਕਾਸ ਕੀਤਾ : ਤਿਵਾੜੀ:::: ਕਾਂਗਰਸ ਦੀ ਨੀਤੀ ਧਰਮ ਨਿਰਪੱਖ ਤੇ ਸੋਚ ਗਾਂਧੀਵਾਦੀ : ਤਿਵਾੜੀ:::: ਪੰਜਾਬ ਦੀਆਂ ਫੂਡ ਏਜੰਸੀਆਂ ਵੱਲੋਂ ਟੈਂਡਰਾਂ ਦਾ ਬਾਈਕਾਟ-ਪੰਜਾਬ ਦੀ ਲੇਬਰ ਤੇ ਠੇਕੇਦਾਰ ਯੂਨੀਅਨ ਦੀ ਮੀਟਿੰਗ-ਲਲਕਾਰ ਰੈਲੀ 15 ਨੂੰ ਜਗਰਾਉਂ ’ਚ:::: ਜਗਰਾਉਂ ਦੇ ਤਿੰਨ ਸਾਲ ਪਹਿਲਾਂ ਬਣੇ ਬਾਈਪਾਸ ਦੀ ਖਸਤਾ ਹਾਲਤ, ਪੁਲੀ ਨੀਵੀਂ, ਤੰਗ ਤੇ ਕਮਜ਼ੋਰ, ਪ੍ਰਸ਼ਾਸਨ ਨੇ ਬੋਰਡ ਲਗਾ ਕੇ ਕੰਮ ਚਲਾਇਆ:::: :::: ਖ਼ਾਲਸਾ ਕਾਲਜ ਵਿਖੇ ਪ੍ਰੋ: ਦੀਵਾਨ ਸਿੰਘ ਸਮ੍ਰਿਤੀ ਸਮਾਰੋਹ ਦਾ ਆਯੋਜਨ:::: ਮੈਲਬੌਰਨ ਪੁਲੀਸ ਨੇ ਗੁਰਸ਼ਾਨ ਸਿੰਘ ਨੂੰ ਕਤਲ ਕਰਨ ਦੇ ਦੋਸ਼ ‘ਚ ਇੱਕ ਪੰਜਾਬੀ ਗੁਰਸੇਵਕ ਢਿੱਲੋਂ ਗ੍ਰਿਫਤਾਰ:::: ਨਵੰਬਰ-84 ਦੇ ਮੁੱਦੇ ਤੇ ਪੀੜਤਾਂ ਦਾ ਭਾਵਨਾਤਮਕ, ਰਾਜਨੈਤਿਕ ਅਤੇ ਆਰਥਕ ਸ਼ੋਸ਼ਣ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ-ਜਸਟਿਸ ਆਰ ਐਸ ਸੋਢੀ:::: ‘ਜੀਵੀਏ ਗੁਰਬਾਣੀ ਨਾਲ’ ਪੁਸਤਕ ਸਿਰੀਜ਼ ਵਿਦਿਅਕ ਅਦਾਰਿਆਂ ਲਈ ਇੱਕ ਵਰਦਾਨ: ਡਾ. ਕੰਗ:::: ਆਮ ਲੋਕਾਂ ਨੂੰ ਸੰਵਿਧਾਨਿਕ, ਪ੍ਰਸ਼ਾਸ਼ਨਿਕ ਅਤੇ ਅਦਾਲਤੀ ਅਧਿਕਾਰਾਂ ਦਾ ਕੋਈ ਵੀ ਲਾਭ ਨਹੀਂ : ਪੁਰਖਾਲਵੀ:::: ਵਾਪਰੀ ਇੱਕ ਘਟਨਾ ਦੌਰਾਨ ਦੋ ਨੌਜਵਾਨਾਂ ਦੀ ਮੌਤ::::  
  ਅਜੀਬੋ ਗਰੀਬ

ਕੁਦਰਤ ਦਾ ਵਰਤਾਰਾ ਜਾਂ ਕਲਯੁਗ ਦੀ ਨਿਸ਼ਾਨੀ – ਪਰ ਇਸ ਕੌੜੀ ਸਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ

ਮੁਕਤਸਰ, 22 ਦਸੰਬਰ (ਕੁਲਦੀਪ ਸਿੰਘ ਘੁਮਾਣ) – ਦਸੰਬਰ ਦੇ ਮਹੀਨੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਅੰਬਾਂ ਦੇ ਬੂਟਿਆਂ ਨੂੰ ਅੰਬ ਲੱਗਣ ਦੀਆਂ ਅਤੇ ਜਾਮਨਾਂ ਦੇ ਰੁੱਖਾਂ ਤੇ ਜਾਮਨ ਪੱਕਣ ਦੀਆਂ ਖਬਰਾਂ ਆ ਰਹੀਆਂ ਹਨ। ਭਾਵੇਂ ਕਿ  ਕੁਝ ਭੋਲੇ ਭਾਲੇ ਮਨੁੱਖ ਇਸ ਨੂੰ ਕੁਦਰਤ ਦਾ ਵਰਤਾਰਾ ਸਮਝਣ ਜਾਂ ਕਲਯੁਗ ਦੀ ਨਿਸ਼ਾਨੀ ਦੱਸਣ ਪਰ ਇਸ ਕੌੜੀ ਸਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ Read More..


ਸਰਪਟ ਭੱਜੀ ਗੱਡੀ, ਕਈ ਸਵਾਰੀਆਂ ੳਤਰਨੋਂ -ਚੜਨੋਂ ਰਹੀਆਂ

ਮੁਕਤਸਰ, 28 ਨਵੰਬਰ (ਸੁਨੀਲ ਬਾਂਸਲ) – ਭਾਰਤੀ ਰੇਲ ਬਾਰੇ ਅਕਸਰ ਹੀ ਨਵੇਂ-ਨਵੇਂ ਕਿੱਸੇ ਸੁਣਨ ਨੂੰ ਮਿਲ ਜਾਂਦੇ ਹਨ ਪਰ ਅੱਜ ਗਿੱਦੜਬਾਹਾ ਰੇਲਵੇ ਸਟੇਸ਼ਨ ਤੇ ਇਕ ਨਵੇਕਲਾ ਕਿੱਸਾ ਸੁਣਨ ਨੂੰ ਮਿਲਿਆ ਜਦੋਂ ਰੇਲ ਗੱਡੀ ਦੇ ਡਰਾਈਵਰ ਵਲੋਂ ਪਿੰਡ ਫ਼ਕਰਸਰ ਵਿਖੇ ਗੱਡੀ ਨਾ ਰੋਕੇ ਜਾਣ ਕਾਰਨ ਕਈ ਸਵਾਰੀਆਂ ਰੇਲ ਗੱਡੀ ਵਿਚੋਂ ੳਤਰਨੋਂ -ਚੜਨੋਂ ਰਹਿ ਗਈਆਂ। ਹੋਇਆ ਇਸ ਤਰ•ਾਂ ਕਿ ਸ਼੍ਰੀਗੰਗਾਨਗਰ ਤੋਂ ਚੱਲ ਕੇ ਅੰਬਾਲਾ ਜਾਣ ਵਾਲੀ ਪੈਸੰਜਰ ਗੱਡੀ ਨੰਬਰ 336  ਮਲੋਟ ਮੰਡੀ ਤੋਂ ਅੰਬਾਲਾ ਲਈ ਲਗਭਗ 1:30 ਵਜੇ ਚੱਲੀ। ਇਸ ਗੱਡੀ ਨੇ ਮਲੋਟ ਤੋਂ ਗਿੱਦੜਬਾਹਾ ਦੇ ਦਰਮਿਆਨ ਪੈਂਦੇ ਪਿੰਡ ਫ਼ਕਰਸਰ ਦੇ ਸਟੇਸ਼ਨ ਵਿਖੇ ਰੁਕਣਾ ਸੀ ਪਰ ਗਾਰਡ ਅਤੇ ਡਰਾਈਵਰ ਨੇ ਇਸ ਗੱਡੀ ਨੂੰ ਪਿੰਡ ਫ਼ਕਰਸਰ ਦੇ ਸਟੇਸ਼ਨ ਤੇ ਨਹੀਂ ਰੋਕਿਆ ਅਤੇ ਇਹ ਗੱਡੀ ਉਸੇ ਗਤੀ ਨਾਲ ਚੱਲਦੀ ਹੋਈ ਗਿੱਦੜਬਾਹਾ ਸਟੇਸ਼ਨ ਤੇ ਪੁੱਜੀ। ਜਦੋਂ ਇਸ ਸਬੰਧ ਵਿਚ ਪਿੰਡ ਫ਼ਕਰਸਰ ਵਿਖੇ ਉਤਰਨ ਵਾਲੀਆਂ ਸਵਾਰੀਆਂ ਨੇ ਉਕਤ ਗੱਡੀ ਦੇ ਗਾਰਡ ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਇਸ ਦਾ ਕੋਈ ਵੀ ਉਚਿਤ ਜਵਾਬ ਨਾ ਦਿੱਤਾ ਸਗੋਂ ਲਾਈਨ ਨੰਬਰ 2 ਦੇ ਖੜ•ੀ ਗੱਡੀ ਵੱਲ ਇਸ਼ਾਰਾ ਕਰਕੇ ਕਿਹਾ ਕਿ ‘ਜੇਕਰ ਇਹ ਗੱਡੀ ਨਹੀਂ ਰੁਕੀ ਤਾਂ ਕੋਈ ਗੱਲ ਨਹੀਂ ਤੁਸੀਂ ਇਸ ਨਾਲ ਵਾਲੀ ਗੱਡੀ ਵਿਚ ਬੈਠ ਜਾਓ ਅਤੇ ਪਿੰਡ ਫ਼ਕਰਸਰ ਵਿਖੇ ਉੱਤਰ ਜਾਣਾ’। ਗਿੱਦੜਬਾਹਾ ਰੇਲਵੇ ਸਟੇਸ਼ਨ ਤੇ ਮੌਜੂਦ ਰੇਲਵੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਪ੍ਰਧਾਨ ਸ੍ਰੀ ਗਿਆਨ ਚੰਦ ਕੋਛੜ ਨੇ ਇਸ ਗੱਲ ਦਾ ਨੋਟਿਸ ਲੈਂਦਿਆਂ ਜਦੋਂ ਇਸ  ਸਬੰਧ ਵਿਚ ਸਟੇਸ਼ਨ ਮਾਸਟਰ ਸ੍ਰੀ ਤੁਰਣ ਕੁਮਾਰ ਸ੍ਰੀਵਾਸਤਵਾ ਨਾਲ ਗੱਲ ਕੀਤੀ ਤਾਂ ਉਨ•ਾਂ ਦੱਸਿਆ ਕਿ ਪਹਿਲਾਂ ਉਕਤ ਗੱਡੀ ਦਾ ਪਿੰਡ ਫ਼ਕਰਸਰ ਵਿਖੇ ਸਟਾਪੇਜ਼ ਨਹੀਂ ਸੀ ਅਤੇ ਰੇਲਵੇ ਵਲੋਂ ਬੀਤੀ 1 ਨਵੰਬਰ ਨੂੰ ਹੀ ਇਸ ਗੱਡੀ ਦਾ ਸਟਾਪੇਜ਼ ਪਿੰਡ ਫ਼ਕਰਸਰ ਵਿਖੇ ਦਿੱਤਾ ਗਿਆ ਹੈ । ਉਨ•ਾਂ ਦੱਸਿਆ ਕਿ ਉਕਤ ਗੱਡੀ ਦਾ ਗਾਰਡ ਵਿਜੇ ਕੁਮਾਰ ਮਾਲ ਗੱਡੀ ਦਾ ਗਾਰਡ ਹੈ ਪਰ ਰੇਲਵੇ ਦੇ ਨਿਯਮਾਂ ਅਨੁਸਾਰ ਸਵਾਰੀ ਗੱਡੀ ਦੇ ਗਾਰਡ ਅਤੇ ਡਰਾਈਵਰ ਦੋਵਾਂ ਕੋਲ ਹੀ ਗੱਡੀ ਦਾ ਪੂਰਾ ਰੂਟ ਹੁੰਦਾ ਹੈ। ਉਨ•ਾਂ ਦੱਸਿਆ ਕਿ ਉਨ•ਾਂ ਨੂੰ ਹੁਣੇ ਹੀ ਪਿੰਡ ਫ਼ਕਰਸਰ ਰੇਲਵੇ ਸਟੇਸ਼ਨ ਦੇ ਬੁਕਿੰਗ ਕਲਰਕ ਸੁਨੀਲ ਕੁਮਾਰ ਦਾ ਫੋਨ ਵੀ ਆਇਆ ਅਤੇ ਉਨ•ਾਂ ਨੇ ਇਸ ਸਬੰਧ ਵਿਚ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਲਈ ਕਿਹਾ ਹੈ। ਇਸ ਮੌਕੇ ਪਿੰਡ ਫ਼ਕਰਸਰ ਵਿਖੇ ਉਤਰਨ ਵਾਲੀਆਂ ਸਵਾਰੀਆਂ ਵਿਚੋਂ  ਇਕ ਸ੍ਰੀ ਨਾਜ਼ਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪਿੰਡ ਉਤਰਨਾ ਸੀ ਇਸ ਲਈ ਉਹ ਪਿੰਡ ਦੇ ਨਜਦੀਕ ਆਉਣ ਤੇ ਗੱਡੀ ਦੇ ਦਰਵਾਜੇ ਦੇ ਨਜਦੀਕ ਆ ਗਏ ਪਰ ਗੱਡੀ ਸਟੇਸ਼ਨ ਤੇ ਨਾ ਰੁਕਣ ਕਾਰਨ ਉਨ•ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
 ਕੁਝ ਵੀ ਹੋਵੇ ਪਰ ਰੇਲ ਮੁਲਾਜਮਾਂ ਦੀ ਅਜਿਹੀ ਅਣਗਹਿਲੀ ਕਿਸੇ ਵੀ ਮੁਸਾਫਿਰ ਦਾ ਸਮਾਂ ਤਾਂ ਬਰਬਾਦ ਕਰਦੀ ਹੀ ਹੈ ਪਰ ਕਈ ਵਾਰ ਮੁਸਾਫਿਰਾਂ ਦੀ ਜਾਨ ਨੂੰ ਵੀ ਖਤਰੇ ਵਿਚ ਪਾ ਦਿੰਦੀ ਹੈ।


‘2025 ਤੱਕ 70 ਫ਼ੀਸਦੀ ਧਰਤੀ ਹੋਵੇਗੀ ਰੇਗਿਸਤਾਨ!

desert punjab newsਬਿਊਨਸ ਆਇਰਸ -  ਜਲਵਾਯੂ ਪਰਿਵਰਤਨ ਦੁਨੀਆਂ ਲਈ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਘਟਦੇ ਜੰਗਲ, ਧਰਤੀ ਦਾ ਵਧਦਾ ਤਾਪਮਾਨ ਅਤੇ ਘੱਟ ਹੁੰਦਾ ਮਾਨਸੂਨ ਅਜਿਹੇ ਕਾਰਨ ਹਨ ਜਿਨ੍ਹਾਂ ਕਾਰਨ ਸੋਕਾ ਪੈਣ ਦਾ ਖ਼ਤਰਾ ਵੱਧ ਰਿਹਾ ਹੈ। ਜੇ ਇਸ ’ਤੇ ਕਾਬੂ ਪਾਉਣ ਦੀਆਂ ਗੰਭੀਰ ਕੋਸ਼ਿਸ਼ਾਂ ਛੇਤੀ ਨਹੀਂਕੀਤੀਆਂ ਗਈਆਂ ਤਾਂ 2025 ਤਕ 70 ਫ਼ੀਸਦੀ ਧਰਤੀ ਰੇਗਿਸਤਾਨ ਬਣ ਜਾਵੇਗੀ। ਇੲ ਚਿਤਾਵਨੀ ਵਧਦੇ ਮਾਰੂਥਲੀਕਰਨ ਦੀ ਸਮੱਸਿਆ ’ਤੇ ਵਿਚਾਰ ਕਰਨ ਲਈ ਆਯੋਜਤ ਸੰਯੁਕਤ ਰਾਸ਼ਟਰ ਦੇ ਸੰਮੇਲਨ ’ਚ ਦਿੱਤੀ ਗਈ। ਅਰਜਨਟੀਨਾ ਦੀ ਰਾਜਧਾਨੀ ’ਚ ਆਯੋਜਿਤ ਸੰਯੁਕਤ ਰਾਸ਼ਟਰ ਦੇ ਸੰਮੇਲਨ ’ਚ ਕਾਰਜਕਾਰੀ ਸਕੱਤਰ ਲੁਕ ਨਕਾਦਜਾ ਨੇ ਕਿਹਾ Read More..


ਇਕ ਟਨ ਕਚਰਾ ਲਿਆਉਣਗੇ ਪੁਲਾੜ ਯਾਤਰੀ

garbageਵਾਸ਼ਿੰਗਟਨ- ਅੰਤਰ ਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਮੌਜੂਦ ਪੁਲਾੜ ਯਾਤਰੀਆਂ ਦਾ ਦਲ ਧਰਤੀ ਤੇ ਆਪਣੇ ਨਾਲ ਇਕ ਟਨ ਕਚਰਾ ਵਾਪਸ ਲਿਆਵੇਗਾ। ਨਾਸਾ ਨੇ ਕਿਹਾ ਕਿ ਡਿਸਕਵਰੀ ਸ਼ਟਲ ਦਲ ਦਾ ਕੰਮ ਪੂਰਾ ਹੋ ਚੁੱਕਾ ਹੈ। ਡਿਸਕਵਰੀ ਦਲ ਨੇ ਸਟੇਸ਼ਨ ਤੋਂ ਬੇਕਾਰ ਉਪਕਰਨ ਅਤੇ ਸਮੱਗਰੀ ਇਕ ਵੱਡੇ ਸਿ¦ਡਰ ਵਿਚ ਇਕੱਠੀ ਕੀਤੀ ਹੈ। ਵਰਣਨਯੋਗ ਹੈ ਕਿ ਪੁਲਾੜ ਯਾਤਰੀਆਂ ਨੇ ਐਤਵਾਰ ਨੁੰ ਤੀਜੀ ਅਤੇ ਆਖਰੀ ਸਪੇਸ ਵਾਕ ਪੂਰੀ ਕੀਤੀ। ਤਿੰਨੇ ਸਪੇਸ ਵਾਕ ਵਿਚ ਸ਼ਾਮਲ ਰਹੇ ਡੈਨੀ ਓਲਿਵਾਸ ਨੇ ਕਿਹਾ ਕਿ ਸਾਡਾ ਮਿਸ਼ਨ ਕਾਮਯਾਬ ਰਿਹਾ। Read More..


ਦਿਮਾਗ ’ਚ ਸ਼ੇਰ ਦਾ ਵੀ ਪਿਓ

lionਸ਼ੇਰ ਨੂੰ ਭਾਵੇਂ ਜੰਗਲ ਦਾ ਰਾਜਾ ਕਿਹਾ ਜਾਂਦਾ ਹੋਵੇ ਪਰ ਦਿਮਾਗ ਦੇ ਮਾਮਲੇ ਵਿਚ ਉਹ ਬਾਘ ਨਾਲੋਂ ਘੱਟ ਹੀ ਹੈ। ਮਤਲਬ ਦਿਮਾਗ ਦੇ ਮਾਮਲੇ ਵਿਚ ਬਾਘ ਜੰਗਲ ਦੇ ਰਾਜੇ ਸ਼ੇਰ ਦਾ ਵੀ ਪਿਓ ਹੈ। ਖੋਜੀਆਂ ਨੇ ਹਾਲ ਹੀ ਵਿਚ ਪਤਾ ਕੀਤਾ ਹੈ ਕਿ ਬਾਗ ਦਾ ਦਿਮਾਗ ਸ਼ੇਰ ਦੇ ਮੁਕਾਬਲੇ ਜ਼ਿਆਦਾ ਵੱਡਾ ਹੁੰਦਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਜੀਵ ਵਿਗਿਆਨੀਆਂ ਦੀ ਇਕ ਟੀਮ ਨੇ ਸ਼ੇਰ ਅਤੇ ਬਾਘ ਦੇ ਦਿਮਾਗ ਦਾ ਅਧਿਐਨ ਕੀਤਾ। ਉਨ੍ਹਾਂ ਵੇਖਿਆ ਕਿ ਬਾਘ ਦਾ ਦਿਮਾਗ ਸ਼ੇਰ, ਤੇਂਦੂਆ ਅਤੇ ਜਗੂਆਰ ਦੇ ਮੁਕਾਬਲੇ 16 ਗੁਣਾ ਵੱਡਾ ਹੁੰਦਾ ਹੈ। ਸਾਧਾਰਨ ਤੌਰ ’ਤੇ ਦਿਮਾਗ ਦੇ ਆਕਾਰ ਨੂੰ ਬੁੱਧੀ ਨਾਲ ਜੋੜਿਆ ਜਾਂਦਾ ਹੈ। ਜਾਣਕਾਰ ਹਾਲੇ ਤੱਕ ਮੰਨਦੇ² ਆ ਰਹੇ ਸਨ ਕਿ ਸ਼ੇਰ ਵਿਚ ਬਾਘ ਦੇ ਮੁਕਾਬਲੇ ਜ਼ਿਆਦਾ ਵੱਡਾ ਦਿਮਾਗ ਹੋਣਾ ਚਾਹੀਦਾ ਹੈ। ਕਿਉਂਕਿ ਸ਼ੇਰ ਨੂੰ ਆਪਣੇ ਸਮੂਹ ਵਿਚ ਵੱਡੇ ਹੋਣ ਲਈ ਵਧੇਰੇ ਔਖਾ ਸਮਾਜਿਕ ਜੀਵਨ ਜੀਣਾ ਪੈਂਦਾ ਹੈ। ਆਕਸਫੋਰਡ ਯੂਨੀਵਰਸਿਟੀ ਵਿਖੇ ਹੋਈ ਇਸ ਖੋਜ ਦੇ ਮੁਖੀ ਰਹੇ ਡਾ. ਨੋਬੀ ਯਾਮਾਗੁੱਚੀ ਨੇ ਕਿਹਾ ਕਿ ਅਸੀਂ ਉਮੀਦ ਨਹੀਂ ਕੀਤੀ ਸੀ ਕਿ ਬਾਘ ਦੀ ਖੋਪੜੀ ਉਸ ਦੇ ਪਰਿਵਾਰ ਦੀਆਂ ਬਾਕੀ ਤਿੰਨ ਨਸਲਾਂ ਦੇ ਮੁਕਾਬਲੇ ਵੱਡੀ ਹੋਵੇਗੀ। ਉਨ੍ਹਾਂ ਦੱਸਿਆ ਕਿ ਬਾਘ ਦਾ ਸਿਰ ਸ਼ੇਰਾਂ ਦੇ ਮੁਕਾਬਲੇ ਜ਼ਿਆਦਾ ਫੈਲਿਆ ਹੋਇਆ ਹੁੰਦਾ ਹੈ। Read More..


ਹੁਣ ਦਰਖ਼ਤ ਤੋਂ ਮਿਲੇਗਾ ਸ਼ੁੱਧ ਘਿਓ

treeਦੇਹਰਾਦੂਨ: ਹੁਣ ਹਰ ਵਿਹੜੇ ਵਿਚ ਘਿਓ ਦਾ ਦਰਖ਼ਤ ਉਗੇਗਾ, ਕਿਉਂਕਿ ਹੁਣ ਇਸ ਦਰਖ਼ਤ ਤੋਂ ਘਿਓ ਪੈਦਾ ਹੋਵੇਗਾ। ਉਤਰਾਖੰਡ ਵਿਚ ਪਾਏ ਜਾਣ ਵਾਲੇ ਇਸ ਦਰਖ਼ਤ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਇਸ ਦਰਖ਼ਤ ਤੋਂ ਬੜੀ ਆਸਾਨੀ ਨਾਲ ਘਿਓ ਬਣਾਇਆ ਜਾ ਸਕਦਾ ਹੈ। ਉਤਰਾਖੰਡ ਸਰਕਾਰ ਦੇ ਬਾਗਬਾਨੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਜੇ ਇਸ ਦਰਖ਼ਤ ਤੋਂ ਹਰਬਲ ਘਿਓ ਨੂੰ ਕੱਢਣ ਦੇ ਕੰਮ ਨੂੰ ਕਾਰੋਬਾਰ ਵਿਚ ਵਰਤਿਆ ਜਾਵੇ ਤਾਂ ਇਸ ਦਾ ਫਾਇਦਾ ਪੂਰੇ ਦੇਸ਼ ਵਿਚ ਹੋਵੇਗਾ। ਡਾਕਟਰਾਂ ਅਤੇ ਵਿਗਿਆਨੀਆਂ ਨੇ ਵੀ ਇਸ ਦਰਖ਼ਤ ਤੋਂ ਨਿਕਲਣ ਵਾਲੇ ਘਿਓ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਾਣਕਾਰਾਂ ਅਨੁਸਾਰ ਇਹ ਇੱਕ ਕੁਦਰਤੀ ਵਰਦਾਨ ਹੈ। Read More..


ਬੁੱਧੀਮਾਨ ਲੋਕ ਹੁੰਦੇ ਹਨ ਜ਼ਿਆਦਾ ਸੈਕਸੀ

sexyਵਾਸ਼ਿੰਗਟਨ-ਕੀ ਪੁਰਸ਼ਪਣ ਅਤੇ ਬੁੱਧੀਮਾਨੀ ਵਿਚ ਕੋਈ ਸਬੰਧ ਹੁੰਦਾ ਹੈ? ਇਹ ਸਵਾਲ ਕੁਝ ਹੈਰਾਨ ਕਰਨ ਵਾਲਾ ਲੱਗ ਸਕਦਾ ਹੈ, ਪਰ ਇਹਨਾਂ ਦੋਵਾਂ ਵਿਚ ਕਾਫੀ ਨਜ਼ਦੀਕੀ ਸਬੰਧ ਹਨ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਜੋ ਪੁਰਸ਼ ਜਿੰਨਾ ਹੀ ਸਮਝਦਾਰ ਹੁੰਦਾ ਹੈ, ਉਨਾ ਹੀ ਸੈਕਸੀ ਵੀ। ਆਪਣੀ ਕਿਸਮ ਦਾ ਇਹ ਪਹਿਲਾ ਅਤੇ ਅਨੋਖਾ ਅਧਿਐਨ ਕੀਤਾ ਹੈ ਨਿਊ ਮੈਕਸੀਕੋ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ। ਪ੍ਰਯੋਗਾਂ ਵਿਚ ਪਾਇਆ ਗਿਆ ਹੈ ਕਿ ਆਈ. ਕਿਊ ਪੱਧਰ ਅਤੇ ਸਪਰਮ ਵਿਚਕਾਰ ਡੂੰਘਾ ਸਬੰਧ ਹੈ।
Read More..


 Advertisements
 

Place your advertisement here

 

Contact us for advertisements

Email: advt@5abnews.com

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO