Punjab News
  ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ…ਰੂਪ ਸਿੰਘ:::: ਨਗਰ ਸੁਧਾਰ ਟਰੱਸਟ ਖੰਨਾ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ:::: ਬਜ਼ੁਰਗ ਜੋੜੇ ਨੇ ਵਿਆਹ ਕਰਾ ਕੇ ਇਤਿਹਾਸ ਰਚਿਆ:::: ਸਿੱਖ ਭਾਈਚਾਰੇ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ:::: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ:::: ਗਿਆਨ ਸਰੋਵਰੂ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਾਉਣਾ, ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਕਾਰਵਾਈ :- ਮਾਨ:::: ਨਵੇ ਜਿਲਾ ਸਿੱਖਿਆ ਅਫਸਰ ਨੇ ਚਾਰਜ ਸੰਭਾਲਿਆ:::: ਪਤੀ ਤੋਂ ਦੁਖੀ ਮਹਿਲਾ ਦੀ ਹਮਾਇਤ ਤੇ ਉਤਰੀ ਏ ਸੀ ਸੀ ਪੀ ਸੰਸਥਾ-ਸੰਸਥਾ ਦਾ ਵਫ਼ਦ ਮਹਿਲਾ ਨੂੰ ਲੈ ਕੇ ਐਸ ਪੀ (ਐਚ) ਨੂੰ ਮਿਲਿਆ:::: ਹਵਾਲਾਤੀਆਂ ਵਲੋਂ ਜੇਲ ਹੌਲਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ:::: ਮਹਿੰਗਾਈ ਦੇ ਮੁੱਦੇ ’ਤੇ ਸੰਸਦ ’ਚ ਭਾਰੀ ਹੰਗਾਮਾ-ਕਾਰਵਾਈ ਠੱਪ-ਕੰਮ-ਰੋਕੂ ਮਤੇ ਨੂੰ ਇਜਾਜ਼ਤ ਨਹੀਂ ਦਿੱਤੀ:::: ਚਾਰ ਲੱਖ ਦੀ ਧੋਖਾਧੜੀ ਦੇ ਕੇਸ ਵਿੱਚ ਇਕ ਵਿਰੁਧ ਕੇਸ ਦਰਜ:::: 45 ਸਾਲ ਬਾਦ ਵੀ ਨਹੀ ਮਿਲੀ 1965 ਦੇ ਸ਼ਹੀਦ ਦੀ ਵਿਧਵਾ ਨੂ ਪੈਨਸ਼ਨ:::: ਅਖੰਡ ਕੀਰਤਨੀ ਜਥਾ ਅਤੇ ਸਿਖ ਸੇਵਕ ਸੁਸਾਇਟੀ ਵ¤ਲੋਂ ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ:::: :::: ਕਾਮਾਗਾਟਾਮਾਰੂ ਦੁਖਾਂਤ ਦੀ 96ਵੀਂ ਵਰ੍ਹੇਗੰਢ ’ਤੇ ਮੋਮਬੱਤੀਆਂ ਜਗਾਈਆਂ:::: ਸੀ. ਬੀ. ਆਈ. ਵੱਲੋਂ ਅਮਿਤ ਸ਼ਾਹ ਗ੍ਰਿਫ਼ਤਾਰ- 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਿਆ:::: ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਿਊਯਾਰਕ ਪੁੱਜਣ ’ਤੇ ਭਰਵਾਂ ਸਵਾਗਤ:::: ਦੁਸ਼ਮਣ ਬਾਤ ਕਰੇ ਅਣਹੋਣੀ-ਦਰਸ਼ਨ ਸਿੰਘ ਕਿੰਗਰਾ, ਬੇਕਰਸਫੀਲਡ:::: ਹੁਸ਼ਿਆਰਪੁਰ ਨੇੜੇ ਇੱਜ਼ਤ ਖ਼ਾਤਰ ਭਰਾ ਵੱਲੋਂ ਭੈਣ ਦੀ ਹੱਤਿਆ:::: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਦਿਵਾਉਣ-ਕੀਥ ਵਾਜ਼:::: ਜਗਾ ਜਗਾ ਬੱਸਾਂ ਖੜਿਆਂ ਕਰਨ ਨਾਲ ਕਾਦੀਆਂ ਨਿਵਾਸੀ ਪਰੇਸ਼ਾਨ:::: ਫਲੈਟ ਮਾਲਕਾਂ ਨੂੰ ਧੜਾਧੜ ਜਾਰੀ ਕੀਤੇ ਜਾ ਰਹੇ ਨੋਟਿਸਾਂ ਦੀ ਸਖ਼ਤ ਮੁਖ਼ਾਲਫਤ:::: ਐਡਵੋਕੇਟ ਫੁਲਕਾ ਗਿੱਦੜ ਭਬਕੀਆਂ ਦੀ ਪਰਵਾਹ ਕੀਤੇ ਬਿਨਾਂ ਪੀੜਤਾ ਦੀ ਪੈਰਵਾਈ ਕਰਨ – ਜਥੇ. ਬਲਦੇਵ ਸਿੰਘ:::: ਮੂਲੇਪੁਰ ਪੁਲਿਸ ਨੇ ਨੌਜਵਾਨ ਵਿਰੁਧ ਕੇਸ ਦਰਜ ਕੀਤਾ:::: ਬੱਚੇ ਡੁੱਬਣ ਮਗਰੋਂ ਪੰਚਾਇਤ ਖ਼ਿਲਾਫ਼ ਕੇਸ ਦਰਜ::::  
  ਖ਼ਬਰਾਂ

ਬਜ਼ੁਰਗ ਜੋੜੇ ਨੇ ਵਿਆਹ ਕਰਾ ਕੇ ਇਤਿਹਾਸ ਰਚਿਆ

ਲੰਡਨ-ਪਿਆਰ ਵਿਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਅਜਿਹਾ ਸਿੱਧ ਕਰ ਦਿਖਾਇਆ ਹੈ ਇਥੋਂ ਦੇ ਬਜ਼ੁਰਗ ਪ੍ਰੇਮੀ ਜੋੜੇ ਨੇ। ਇਸ ਜੋੜੇ ਨੇ ਵਿਆਹ ਬੰਧਨ ਵਿਚ ਬੱਝ ਕੇ ਇਤਿਹਾਸ ਰਚਿਆ ਹੈ।  ਡੇਲੀ ਐਕਸਪ੍ਰੈਸ ਅਨੁਸਾਰ ਹੈਨਰੀ ਕੇਰ (97) ਅਤੇ ਵੈਲਰੀ ਬਰਕੋਵਿਚ (87) ਨੇ ਉੱਤਰੀ ਲੰਡਨ ਦੇ ਗੋਲਡਰਜ਼ ਗਰੀਨ ਵਿਚ ਯਹੂਦੀ ਰਸਮਾਂ ਨਾਲ ਵਿਆਹ ਰਚਾਇਆ। ਦੋਵਾਂ ਦਾ ਪਿਆਰ ਉਸ ਵੇਲੇ ਸ਼ੁਰੂ ਹੋਇਆ ਜਦੋਂ ਵੈਲਰੀ ਨੇ ਹੈਨਰੀ ਦੇ ਕਵਿਤਾ ਦੇ ਸ਼ੌਕ ਵਿਚ ਆਪਣੇ ਆਪ ਨੂੰ ਸ਼ਾਮਲ ਕੀਤਾ। ਦੋਵਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਰੂਚੀਆਂ ਇਕੋ ਜਿਹੀਆਂ ਹਨ। ਵੈਲਰੀ ਇਕ ਅਧਿਆਪਕ ਰਹੀ ਹੈ ਅਤੇ ਹੈਨਰੀ ਦੇਸ਼ ਭਰ ਵਿਚ 200 ਸਿਨੇਮਿਆਂ ਦਾ ਪ੍ਰਬੰਧ ਦੇਖਦਾ ਸੀ। ਹੈਨਰੀ ਨੇ ਜਦੋਂ ਵੈਲਰੀ ਨੂੰ ਚਾਹ ਦੇ ਕੱਪ ਦੌਰਾਨ ਵਿਆਹ ਲਈ ਪ੍ਰਸਤਾਵ ਰੱਖਿਆ ਤਾਂ ਵੈਲਰੀ ਨੇ ਆਪਣਾ ਮਨ ਬਣਾਉਣ ਲਈ ਕੁਝ ਸਮਾਂ ਮੰਗਿਆ। ਦੋਵਾਂ ਦੇ ਬੱਚੇ ਅਮਰੀਕਾ ਵਿਚ ਰਹਿ ਰਹੇ ਹਨ। ਵਿਆਹ ਮੌਕੇ ਦੋਸਤਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ    ਕੀਤੀ। 


ਸਿੱਖ ਭਾਈਚਾਰੇ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ

 

kalgert

ਕੈਲਗਰੀ, 27 ਜੁਲਾਈ (ਜਸਜੀਤ ਸਿੰਘ ਧਾਮੀ)-ਸਿੱਖ ਕਤਲੇਆਮ ਦੇ ਸਬੰਧ ’ਚ ਕੈਨੇਡਾ ਦੀ ਸੰਸਦ ਵਿਚ ਆਵਾਜ਼ ਉਠਾਉਣ ਵਾਲੇ ਨਿਧੜਕ ਸੰਸਦ ਮੈਂਬਰ ਸੁੱਖ ਧਾਲੀਵਾਲ ਦਾ ਕੈਲਗਰੀ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ ਸਮੂਹ ਸਿੱਖ ਭਾਈਚਾਰੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆ ਸੁੱਖ ਧਾਲੀਵਾਲ ਨੇ ਕਿਹਾ ਕਿ ’84 ਦਾ ਸਿੱਖ ਕਤਲੇਆਮ ’ਚ ਕੇਵਲ ਸਿੱਖਾਂ ਦਾ ਨਹੀਂ ਬਲਕਿ ਇਨਸਾਨੀਅਤ ਦਾ ਘਾਣ ਕੀਤਾ ਗਿਆ। Read More..


ਗਿਆਨ ਸਰੋਵਰੂ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਾਉਣਾ, ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਕਾਰਵਾਈ :- ਮਾਨ

ਫਤਿਹਗੜਸਾਹਿਬ, 27 ਜੁਲਾਈ (ਗੁਰਪ੍ਰੀਤ ਮਹਿਕ ) :- ‘‘ਪੰਜਾਬ ਦੀ ਸਿੱਖਿਆ ਵਜ਼ੀਰ ਬੀਬੀ ਉਪਿੰਦਰਜੀਤ ਕੌਰ ਵੱਲੋਂ ‘‘ਗਿਆਨ ਸਰੋਵਰੂ ਦੀ ਵਿਵਾਦਿਤ ਕਿਤਾਬ ਦੇ ਮੁੱਖ ਸੰਪਾਦਕ ਸ਼੍ਰੀ ਕ੍ਰਿਸ਼ਨ ਕੁਮਾਰ ਆਈ ਏ ਐਸ ਡਾਇਰੈਕਟਰ ਜਨਰਲ ਸਰਬ ਸਿੱਖਿਆ ਅਭਿਆਨ ਪੰਜਾਬ ਚੰਡੀਗੜ ਅਤੇ ਇਸ ਕਿਤਾਬ ਦੇ ਸੰਪਾਦਕੀ ਬੋਰਡ ਦੇ ਹੋਰ 8 ਮੈਬਰਾਂ ਨੂੰ ਕਾਨੂੰਨੀ ਮਾਰ ਤੋਂ ਬਚਾਉਣ ਹਿੱਤ ਹੀ ਬੀਬੀ ਉਪਿੰਦਰਜੀਤ ਕੌਰ ਨੇ ਕੇਵਲ ਇਸ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਨ ਦੀ ਗੱਲ ਕਰਕੇ ਅਤੇ ਇਸਦੀ ਜਾਂਚ ਲਈ ਤਿੰਨ ਮੈਬਰੀ ਕਮੇਟੀ ਦਾ ਗਠਨ ਕਰਕੇ ਸਮੁੱਚੀ ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਹੀ ਤੁੱਲ ਕਾਰਵਾਈ ਕੀਤੀ ਹੈ, ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ। ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਮੌਜੂਦਾ ਬਾਦਲ ਸਰਕਾਰ, ਪੰਜਾਬ ਦੇ ਸਿੱਖਿਆ ਵਜ਼ੀਰ ਬੀਬੀ ਉਪਿੰਦਰਜੀਤ ਕੌਰ ਵੱਲੋਂ ਖਾਲਸਾ ਪੰਥ ਦੇ ਅਸਲ ਮੁਜ਼ਰਿਮ, ਦੋਸ਼ੀਆਂ ਨੂੰ ਬਚਾਉਣ ਲਈ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਅਪਣਾਏ ਜਾ ਰਹੇ ਗੈਰ ਇਖਲਾਕੀ ਢੰਗ-ਤਰੀਕਿਆਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। Read More..


ਮਹਿੰਗਾਈ ਦੇ ਮੁੱਦੇ ’ਤੇ ਸੰਸਦ ’ਚ ਭਾਰੀ ਹੰਗਾਮਾ-ਕਾਰਵਾਈ ਠੱਪ-ਕੰਮ-ਰੋਕੂ ਮਤੇ ਨੂੰ ਇਜਾਜ਼ਤ ਨਹੀਂ ਦਿੱਤੀ

untitledਨਵੀਂ ਦਿੱਲੀ-ਸੰਸਦ ਦੇ ਦੋਵਾਂ ਸਦਨਾਂ ਨੂੰ ਵਿਰੋਧੀ ਧਿਰਾਂ ਨੇ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਦੇ ਮੁੱਦੇ ਉ¤ਤੇ ਅੱਜ ਚੱਲਣ ਨਹੀਂ ਦਿੱਤਾ। ਅਖੀਰ ਬਿਨਾਂ ਕਿਸੇ ਕੰਮ-ਕਾਜ ਦੇ ਦੋਵਾਂ ਸਦਨਾਂ ਨੂੰ ਦਿਨ ਭਰ ਲਈ ਬਰਖਾਸਤ ਕਰਨਾ ਪਿਆ। ਜਿਉਂ ਹੀ ਦੋਵੇਂ ਸਦਨ 11 ਵਜੇ ਸ਼ੁਰੂ ਹੋਇਆ, ਭਾਜਪਾ ਅਤੇ ਦੂਸਰੇ ਵਿਰੋਧੀ ਦਲ ਦੇ ਮੈਂਬਰ ਮਹਿੰਗਾਈ ਵਿਰੁੱਧ ਨਾਅਰੇ ਮਾਰਨ ਲੱਗੇ। ਲੋਕ ਸਭਾ ਵਿਚ ਤਾਂ ਨਾਅਰੇ ਮਾਰਦੇ ਮੈਂਬਰ ਸਦਨ ਦੇ ਐਨ ਵਿਚਕਾਰ ਦਾਖਲ ਹੋ ਗਏ ਤਾਂ ਸਪੀਕਰ ਮੀਰਾ ਕੁਮਾਰ ਨੂੰ ਦੋ ਵਜੇ ਤੱਕ ਸਦਨ ਨੂੰ ਬਰਖਾਸਤ ਕਰਨਾ ਪਿਆ। Read More..


ਅਖੰਡ ਕੀਰਤਨੀ ਜਥਾ ਅਤੇ ਸਿਖ ਸੇਵਕ ਸੁਸਾਇਟੀ ਵ¤ਲੋਂ ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ

Pala_Singh_France_arrestedਡਰਬੀ – ਸ: ਪਾਲਾ ਸਿੰਘ ਫਰਾਂਸ ਜੋ ਅਜਕਲ ਆਪਣੇ ਜਦੀ ਪਿੰਡ ਢੰਡੇ ਵਿਖੇ ਰਹਿ ਕੇ ਸਿਖੀ ਦਾ ਪ੍ਰਚਾਰ ਕਰਦੇ ਸਨ, ਨੂੰ ਪੰਜਾਬ ਸਰਕਾਰ ਵਲੋਂ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਹਲ ਵਿਚ ਬੰਦ ਕਰਨ ਦੀ ਅਖੰਡ ਕੀਰਤਨੀ ਜਥਾ ਯੂ ਕੇ ਅਤੇ ਸਿ¤ਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ । ਸਿਖ ਸੇਵਕ ਸੁਸਾਇਟੀ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਭਾਈ ਰਘਵੀਰ ਸਿੰਘ ਤੇ 25 ਮੈਂਬਰੀ ਕਾਰਜਕਾਰਨੀ ਕਮੇਟੀ ਨੇ ਸ: ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸ: ਪਾਲਾ ਸਿੰਘ ਸਿਖ ਧਰਮ ਤੇ ਗੁਰਮਤਿ ਦਾ ਪ੍ਰਚਾਰ ਕਰਦੇ ਸਨ, ਉਸ ਨੂੰ ਤੁਰੰਤ ਰਿਹਾ ਕੀਤਾ ਜਾਵੇ ।  ਸ: ਪਾਲਾ ਸਿੰਘ ਨੇ ਵੀਹ ਕੁ ਸਾਲ ਫਰਾਂਸ ਤੇ ਅਮਰੀਕਾ ਵਿਚ ਰਹਿੰਦਿਆਂ ਕੈਨੇਡਾ, ਇੰਗਲੈਂਡ, ਇਟਲੀ, ਜਰਮਨੀ ਅਤੇ ਯੂਰਪ ਦੇ ਹੋਰ ਕਈ ਦੇਸ਼ਾਂ ਵਿਚ ਸਿਖੀ ਦਾ ਕਾਫ਼ੀ ਪ੍ਰਚਾਰ ਕੀਤਾ ਹੈ ਉਹਨਾਂ ਉਤੇ ਪੰਜਾਬ ਪੁਲਿਸ ਵਲੋਂ ਝੂਠੇ ਕੇਸ ਪਾ ਦਿਤੇ ਗਏ ਹਨ । ਸ: ਪਾਲਾ ਸਿੰਘ ਵਿਦੇਸ਼ਾਂ ਵਿਚ ਗਤਕਾ ਅਤੇ ਸਿਖੀ ਪ੍ਰਚਾਰ ਹਿਤ ਗੁਰਮਤਿ ਕੈਂਪ ਲਾਇਆ ਕਰਦੇ ਸਨ, ਤੇ ਹੁਣ ਕੁਝ ਸਾਲਾਂ ਤੋਂ ਉਹ ਪੰਜਾਬ ਦੇ ਪਿੰਡਾਂ, ਸਕੂਲਾਂ ਕਾਲਜਾਂ ਵਿਚ ਸਿਖੀ ਦੇ ਕੈਂਪ ਲਾ ਕੇ ਗੁਰਮਤਿ ਪ੍ਰਚਾਰ ਕਰਦੇ ਸਨ । Read More..


ਕਾਮਾਗਾਟਾਮਾਰੂ ਦੁਖਾਂਤ ਦੀ 96ਵੀਂ ਵਰ੍ਹੇਗੰਢ ’ਤੇ ਮੋਮਬੱਤੀਆਂ ਜਗਾਈਆਂ

kama

ਸਰੀ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਦੀ ਧਰਤੀ ਤੋਂ 23 ਜੁਲਾਈ, 1914 ਈ: ਨੂੰ ਵਾਪਸ ਮੋੜੇ ਗਏ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਬਨਾਮ ਗੁਰੂ ਨਾਨਕ ਜਹਾਜ਼ ਦੀ ਤ੍ਰਾਸਦੀ ਦੇ 96 ਵਰ੍ਹੇ ਬੀਤਣ ’ਤੇ ਇਥੇ ਵਸਦੇ ਪੰਜਾਬੀਆਂ ਵੱਲੋਂ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ, ਕੈਨੇਡਾ ਵੱਲੋਂ ਹਰ ਵਰ੍ਹੇ ਵਾਂਗ ਉਲੀਕੇ ਯਾਦਗਾਰੀ ਸਮਾਗਮ ’ਚ ਬੋਲਦਿਆਂ ਨਿਊਟਨ ਨਾਰਥ ਡੈਲਟਾ ਦੇ ਐਮ. ਪੀ. ਸ: ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਨੇ ਕੈਨੇਡਾ ਦੀ ਸੰਸਦ ’ਚ ਮੁਆਫ਼ੀ ਦੀ ਮੰਗ ਦੁਹਰਾਉਂਦਿਆਂ ਸਰਕਾਰ ਨੂੰ ਅਜਿਹਾ ਕਦਮ ਤੇਜ਼ੀ ਨਾਲ ਚੁੱਕਣ ਵਾਸਤੇ ਕਿਹਾ। ਬ੍ਰਿਟਿਸ਼ ਕੋ¦ਬੀਆ ਸੂਬੇ ਦੇ ਵਿਧਾਇਕ ਹੈਰੀ ਬੈਂਸ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਸਦਕਾ ਅੱਜ ਦੀ ਪੀੜ੍ਹੀ ਨੂੰ ਮਿਲੀਆਂ ਸੁੱਖ-ਸਹੂਲਤਾਂ ਦਾ ਜ਼ਿਕਰ ਕੀਤਾ। ਫਾਊਂਡੇਸ਼ਨ ਦੇ ਪ੍ਰਧਾਨ ਸ: ਸਾਹਿਬ ਸਿੰਘ ਥਿੰਦ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਕਾਮਾਗਾਟਾਮਾਰੂ ਦੁਖਾਂਤ ਲਈ ਮੁਆਫ਼ੀ ਵਾਸਤੇ ਜੱਦੋ-ਜਹਿਦ ਜਾਰੀ ਰਹੇਗੀ। ਸ: ਜਸਵਿੰਦਰ ਸਿੰਘ ਤੂਰ ਨੇ ਸੰਸਦ ’ਚ ਮੁਆਫ਼ੀ ਦੇ ਨਾਲ ਹੀ ਇਤਿਹਾਸ ਦੀ ਸੰਭਾਲ, ਸਿਲੇਬਸ ਵਿਚ ਪੜ੍ਹਾਈ ਅਤੇ ਢੁਕਵੀਂ ਯਾਦਗਾਰ ਦੀ ਗੱਲ ਕੀਤੀ, ਉਥੇ ਅਣਵੰਡੇ ਭਾਰਤ ਦੇ ਮੌਜੂਦਾ ਮੁਲਕਾਂ ’ਚ ਵੀ ਅਜਿਹੇ ਕਦਮ ਹੁਣ ਤੱਕ ਨਾ ਚੁੱਕੇ ਜਾਣ ’ਤੇ ਅਫਸੋਸ ਪ੍ਰਗਟਾਇਆ। Read More..


ਸੀ. ਬੀ. ਆਈ. ਵੱਲੋਂ ਅਮਿਤ ਸ਼ਾਹ ਗ੍ਰਿਫ਼ਤਾਰ- 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਿਆ

amitਅਹਿਮਦਾਬਾਦ-ਸੋਹਰਾਬੂਦੀਨ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿਚ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਨੇ ਅੱਜ ਸੀ.ਬੀ.ਆਈ ਅੱਗੇ ਆਤਮਸਮਰਪਣ ਕਰ ਦਿੱਤਾ ਜਿਸ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰਕੇ ਵਿਸ਼ੇਸ਼ ਸੀ.ਬੀ.ਆਈ ਜੱਜ ਏ. ਵਾਈ. ਦਵੇ ਦੀ ਅਦਾਲਤ ਵਿਚ ਪੇਸ਼ ਕੀਤਾ ਜਿਨ੍ਹਾਂ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਅਦਾਲਤ ਵਿਚ ਪੇਸ਼ੀ ਮੌਕੇ ਹੈਰਾਨੀਜਨਕ ਗੱਲ ਇਹ ਰਹੀ ਕਿ ਸੀ.ਬੀ.ਆਈ ਨੇ ਸ਼ਾਹ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲੈਣ ਦੀ ਮੰਗ ਨਹੀਂ ਕੀਤੀ ਜਿਸ ਕਾਰਨ ਅਦਾਲਤ ਨੇ ਉਸ ਨੂੰ 7 ਅਗਸਤ ਤੱਕ ਨਿਆਇਕ ਹਿਰਾਸਤ ਵਿਚ ਸਾਬਰਮਤੀ ਕੇਂਦਰੀ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਜਿਥੇ ਉਸ ਨੂੰ ਇਕ ਬੱਤੀ ਤੇ ਪੱਖੇ ਦੀ ਸਹੂਲਤ ਦਿੱਤੀ ਗਈ ਹੈ। Read More..


ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਿਊਯਾਰਕ ਪੁੱਜਣ ’ਤੇ ਭਰਵਾਂ ਸਵਾਗਤ

 

sant-ranjot

ਨਿਊਯਾਰਕ (ਹਰਵਿੰਦਰ ਰਿਆੜ)- ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਕੱਲ੍ਹ ਨਿਊਯਾਰਕ ਪੁੱਜਣ ’ਤੇ ਵੱਖ-ਵੱਖ ਗੁਰੂ ਘਰਾਂ ਅਤੇ ਸੰਸਥਾਵਾਂ ਦੇ ਮੁਖੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜੇ.ਐਫ.ਕੇ. ਏਅਰਪੋਰਟ ਤੋਂ ਉਨ੍ਹਾਂ ਨੂੰ ਭਾਰੀ ਉਤਸ਼ਾਹ ਨਾਲ ਲਿਆਂਦਾ ਗਿਆ। ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਮੁੱਖ ਤੌਰ ’ਤੇ ਗੁਰਦੁਆਰਾ ਫਲੱਸ਼ਿੰਗ ਸਿੱਖ ਸੈਂਟਰ ਦੇ ਪ੍ਰਧਾਨ ਸ: ਹਰਦੇਵ ਸਿੰਘ ਪੱਡਾ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਯੂ.ਐਸ.ਏ. ਦੇ ਸੀ: ਮੀ: ਪ੍ਰਧਾਨ ਜਰਨੈਲ ਸਿੰਘ ਗਿਲਜੀਆਂ, ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਦੇ ਪ੍ਰਧਾਨ ਸ: ਮਨਿੰਦਰ ਸਿੰਘ ਹੈਪੀ, ਐਨ.ਆਰ.ਆਈ. ਸਭਾ ਨਿਊਯਾਰਕ ਦੇ ਪ੍ਰਧਾਨ ਮਾਸਟਰ ਮਹਿੰਦਰ ਸਿੰਘ, ਸੰਤ ਪ੍ਰੇਮ ਸੰਘ ਕਲਚਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਸੈਂਕੜੇ ਪਤਵੰਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਪਹੁੰਚੇ। ਯਾਦ ਰਹੇ ਕਿ ਸੰਤ ਰਣਜੀਤ ਸਿੰਘ ਹੁਣ ਨਿਊਯਾਰਕ (ਨਿਊਜਰਸੀ ਤੇ ਆਸ-ਪਾਸ ਦੇ) ਗੁਰੂ ਘਰਾਂ ਵਿਚ ਆਉਂਦੇ ਦੋ ਹਫ਼ਤੇ ਦੇ ਕਰੀਬ ਸੰਗਤਾਂ ਨੂੰ ਨਿਹਾਲ ਕਰਨਗੇ।


ਹੁਸ਼ਿਆਰਪੁਰ ਨੇੜੇ ਇੱਜ਼ਤ ਖ਼ਾਤਰ ਭਰਾ ਵੱਲੋਂ ਭੈਣ ਦੀ ਹੱਤਿਆ

hosਹੁਸ਼ਿਆਰਪੁਰ-ਜ਼ਿਲ੍ਹੇ ਦੇ ਪਿੰਡ ਕਿਤਣਾ ਵਿਚ ਇਕ ਭਰਾ ਨੇ ਆਪਣੇ ਖ਼ਾਨਦਾਨ ਦੀ ਅਣਖ ਖਾਤਰ ਆਪਣੀ ਭੈਣ ਦੀ ਹੱਤਿਆ ਕਰ ਦਿੱਤੀ। ਦੋਸ਼ੀ ਨੂੰ ਆਪਣੀ ਭੈਣ ਦੇ ਚਾਲ-ਚਲਣ ’ਤੇ ਸ਼ੱਕ ਸੀ। ਐਸ. ਐਸ. ਪੀ ਰਾਕੇਸ਼ ਅਗਰਵਾਲ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਦੋ ਜੁਲਾਈ ਨੂੰ ਪਿੰਡ ਕਿ¤ਤਣਾ ਵਾਸੀ ਸੁਰਿੰਦਰ ਸਿੰਘ ਨੇ ਮਾਹਿਲਪੁਰ ਥਾਣੇ ਵਿਚ ਇਕ ਲਿਖਤੀ ਦਰਖਾਸਤ ਦਿੱਤੀ ਕਿ ਉਸ ਦੀ ਲੜਕੀ ਕੰਚਨ (16), 29 ਜੂਨ ਨੂੰ ਰਾਤ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖਾਣੇ ਵਿਚ ਕੋਈ ਨਸ਼ੀਲੀ ਦਵਾਈ ਦੇ ਕੇ ਘਰੋਂ ਚਲੀ ਗਈ। ਉਸ ਦੀ ਭਾਲ ਲਈ ਆਲੇ-ਦੁਆਲੇ ਦੇ ਸਾਰੇ ਥਾਣਿਆਂ ਨੂੰ ਚੁਕੰਨਾ ਕਰ ਦਿੱਤਾ ਗਿਆ ਸੀ। 4 ਜੁਲਾਈ ਨੂੰ ਥਾਣਾ ਰਾਵਲਪਿੰਡੀ ਦੇ ਹਲਕੇ ਵਿਚੋਂ ਨਿਕਲਦੀ ਪਾਂਸ਼ਟਾ ਨਹਿਰ ਵਿਚੋਂ ਇਕ ਅਣਪਛਾਤੀ ਲੜਕੀ ਦੀ ਲਾਸ਼ ਮਿਲੀ। ਰਾਵਲਪਿੰਡੀ ਪੁਲਿਸ ਨੇ ਇਸ ਦੀ ਇਤਲਾਹ ਮਾਹਿਲਪੁਰ ਪੁਲਿਸ ਨੂੰ ਦਿੱਤੀ, ਜਿਸ ਨੇ ਕੰਚਨ ਦੇ ਭਰਾ ਮਨੀ ਪ੍ਰਤਾਪ ਕੌਸ਼ਲ ਨੂੰ ਸ਼ਨਾਖ਼ਤ ਲਈ ਲਿਆਂਦਾ ਪਰ ਉਸ ਨੇ ਇਸ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਸ਼ੱਕ ਪੈਣ ’ਤੇ ਪੁਲਿਸ ਨੇ ਜਦੋਂ ਸਖ਼ਤੀ ਨਾਲ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਹ ਮੰਨ ਗਿਆ ਕਿ ਉਸ ਨੇ ਹੀ ਆਪਣੀ ਭੈਣ ਦੀ ਹੱਤਿਆ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੇ 20 ਸਾਲਾ ਮਨੀ ਪ੍ਰਤਾਪ ਨੇ ਦੱਸਿਆ ਕਿ ਉਸ ਦੀ ਭੈਣ ਦਾ ਚਾਲ ਚਲਣ ਠੀਕ ਨਹੀਂ ਸੀ। Read More..


 Previous News

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO