ਗਿਆਨ ਸਰੋਵਰੂ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਾਉਣਾ, ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਕਾਰਵਾਈ :- ਮਾਨ ਫਤਿਹਗੜਸਾਹਿਬ, 27 ਜੁਲਾਈ (ਗੁਰਪ੍ਰੀਤ ਮਹਿਕ ) :- ‘‘ਪੰਜਾਬ ਦੀ ਸਿੱਖਿਆ ਵਜ਼ੀਰ ਬੀਬੀ ਉਪਿੰਦਰਜੀਤ ਕੌਰ ਵੱਲੋਂ ‘‘ਗਿਆਨ ਸਰੋਵਰੂ ਦੀ ਵਿਵਾਦਿਤ ਕਿਤਾਬ ਦੇ ਮੁੱਖ ਸੰਪਾਦਕ ਸ਼੍ਰੀ ਕ੍ਰਿਸ਼ਨ ਕੁਮਾਰ ਆਈ ਏ ਐਸ ਡਾਇਰੈਕਟਰ ਜਨਰਲ ਸਰਬ ਸਿੱਖਿਆ ਅਭਿਆਨ ਪੰਜਾਬ ਚੰਡੀਗੜ ਅਤੇ ਇਸ ਕਿਤਾਬ ਦੇ ਸੰਪਾਦਕੀ ਬੋਰਡ ਦੇ ਹੋਰ 8 ਮੈਬਰਾਂ ਨੂੰ ਕਾਨੂੰਨੀ ਮਾਰ ਤੋਂ ਬਚਾਉਣ ਹਿੱਤ ਹੀ ਬੀਬੀ ਉਪਿੰਦਰਜੀਤ ਕੌਰ ਨੇ ਕੇਵਲ ਇਸ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਨ ਦੀ ਗੱਲ ਕਰਕੇ ਅਤੇ ਇਸਦੀ ਜਾਂਚ ਲਈ ਤਿੰਨ ਮੈਬਰੀ ਕਮੇਟੀ ਦਾ ਗਠਨ ਕਰਕੇ ਸਮੁੱਚੀ ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਹੀ ਤੁੱਲ ਕਾਰਵਾਈ ਕੀਤੀ ਹੈ, ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ। ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਮੌਜੂਦਾ ਬਾਦਲ ਸਰਕਾਰ, ਪੰਜਾਬ ਦੇ ਸਿੱਖਿਆ ਵਜ਼ੀਰ ਬੀਬੀ ਉਪਿੰਦਰਜੀਤ ਕੌਰ ਵੱਲੋਂ ਖਾਲਸਾ ਪੰਥ ਦੇ ਅਸਲ ਮੁਜ਼ਰਿਮ, ਦੋਸ਼ੀਆਂ ਨੂੰ ਬਚਾਉਣ ਲਈ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਅਪਣਾਏ ਜਾ ਰਹੇ ਗੈਰ ਇਖਲਾਕੀ ਢੰਗ-ਤਰੀਕਿਆਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟਾਏ। Read More..
ਹੁਸ਼ਿਆਰਪੁਰ ਨੇੜੇ ਇੱਜ਼ਤ ਖ਼ਾਤਰ ਭਰਾ ਵੱਲੋਂ ਭੈਣ ਦੀ ਹੱਤਿਆ ਹੁਸ਼ਿਆਰਪੁਰ-ਜ਼ਿਲ੍ਹੇ ਦੇ ਪਿੰਡ ਕਿਤਣਾ ਵਿਚ ਇਕ ਭਰਾ ਨੇ ਆਪਣੇ ਖ਼ਾਨਦਾਨ ਦੀ ਅਣਖ ਖਾਤਰ ਆਪਣੀ ਭੈਣ ਦੀ ਹੱਤਿਆ ਕਰ ਦਿੱਤੀ। ਦੋਸ਼ੀ ਨੂੰ ਆਪਣੀ ਭੈਣ ਦੇ ਚਾਲ-ਚਲਣ ’ਤੇ ਸ਼ੱਕ ਸੀ। ਐਸ. ਐਸ. ਪੀ ਰਾਕੇਸ਼ ਅਗਰਵਾਲ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਦੋ ਜੁਲਾਈ ਨੂੰ ਪਿੰਡ ਕਿ¤ਤਣਾ ਵਾਸੀ ਸੁਰਿੰਦਰ ਸਿੰਘ ਨੇ ਮਾਹਿਲਪੁਰ ਥਾਣੇ ਵਿਚ ਇਕ ਲਿਖਤੀ ਦਰਖਾਸਤ ਦਿੱਤੀ ਕਿ ਉਸ ਦੀ ਲੜਕੀ ਕੰਚਨ (16), 29 ਜੂਨ ਨੂੰ ਰਾਤ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖਾਣੇ ਵਿਚ ਕੋਈ ਨਸ਼ੀਲੀ ਦਵਾਈ ਦੇ ਕੇ ਘਰੋਂ ਚਲੀ ਗਈ। ਉਸ ਦੀ ਭਾਲ ਲਈ ਆਲੇ-ਦੁਆਲੇ ਦੇ ਸਾਰੇ ਥਾਣਿਆਂ ਨੂੰ ਚੁਕੰਨਾ ਕਰ ਦਿੱਤਾ ਗਿਆ ਸੀ। 4 ਜੁਲਾਈ ਨੂੰ ਥਾਣਾ ਰਾਵਲਪਿੰਡੀ ਦੇ ਹਲਕੇ ਵਿਚੋਂ ਨਿਕਲਦੀ ਪਾਂਸ਼ਟਾ ਨਹਿਰ ਵਿਚੋਂ ਇਕ ਅਣਪਛਾਤੀ ਲੜਕੀ ਦੀ ਲਾਸ਼ ਮਿਲੀ। ਰਾਵਲਪਿੰਡੀ ਪੁਲਿਸ ਨੇ ਇਸ ਦੀ ਇਤਲਾਹ ਮਾਹਿਲਪੁਰ ਪੁਲਿਸ ਨੂੰ ਦਿੱਤੀ, ਜਿਸ ਨੇ ਕੰਚਨ ਦੇ ਭਰਾ ਮਨੀ ਪ੍ਰਤਾਪ ਕੌਸ਼ਲ ਨੂੰ ਸ਼ਨਾਖ਼ਤ ਲਈ ਲਿਆਂਦਾ ਪਰ ਉਸ ਨੇ ਇਸ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਸ਼ੱਕ ਪੈਣ ’ਤੇ ਪੁਲਿਸ ਨੇ ਜਦੋਂ ਸਖ਼ਤੀ ਨਾਲ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਹ ਮੰਨ ਗਿਆ ਕਿ ਉਸ ਨੇ ਹੀ ਆਪਣੀ ਭੈਣ ਦੀ ਹੱਤਿਆ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੇ 20 ਸਾਲਾ ਮਨੀ ਪ੍ਰਤਾਪ ਨੇ ਦੱਸਿਆ ਕਿ ਉਸ ਦੀ ਭੈਣ ਦਾ ਚਾਲ ਚਲਣ ਠੀਕ ਨਹੀਂ ਸੀ। Read More..
ਲੁਧਿਆਣਾ ਤੋਂ ਆਈ. ਐਸ. ਆਈ. ਦਾ ਏਜੰਟ ਗ੍ਰਿਫ਼ਤਾਰ- ਭਾਰੀ ਗਿਣਤੀ ’ਚ ਅਹਿਮ ਦਸਤਾਵੇਜ਼ ਬਰਾਮਦ ਲੁਧਿਆਣਾ, 23 ਜੁਲਾਈ -ਲੁਧਿਆਣਾ ਪੁਲਿਸ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐਸ. ਆਈ ਦੇ ਇਕ ਏਜੰਟ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਭਾਰੀ ਗਿਣਤੀ ਵਿਚ ਗੁਪਤ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ੍ਰੀ ਹਰਸ਼ ਬਾਂਸਲ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਏ. ਸੀ. ਪੀ. ਸ: ਪਰਮਜੀਤ ਸਿੰਘ ਪੰਨੂ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਦੇ ਐਸ. ਐਚ. ਓ. ਸ: ਮਨਜਿੰਦਰ ਸਿੰਘ ਨੇ ਅਮਲ ਵਿਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਨਿਜ਼ਾਮਬਖਸ਼ ਪੁੱਤਰ ਅੱਲਾ ਦਿੱਤਾ ਵਾਸੀ ਚੱਕ ਨੰਬਰ 114/10 ਆਰ, ਤਹਿਸੀਲ ਜਹਾਨਵੀਆ ਜ਼ਿਲ੍ਹਾ ਖਾਨੇਵਾਲ, ਮੁਲਤਾਨ ਪਾਕਿਸਤਾਨ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਿਛਲੇ ਪੰਜ ਸਾਲ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਕੇ ਜਸੂਸੀ ਕਰ ਰਿਹਾ ਸੀ। ਇਹ ਕਥਿਤ ਦੋਸ਼ੀ ਦੁਬਈ ਸਥਿਤ ਖੁਫ਼ੀਆ ਏਜੰਸੀ ਦੇ ਅਫ਼ਸਰਾਂ ਨੂੰ ਫੌਜੀ ਟਿਕਾਣਿਆਂ ਅਤੇ ਹੋਰ ਅਹਿਮ ਥਾਵਾਂ ਸਬੰਧੀ ਜਾਣਕਾਰੀ ਭੇਜਦਾ ਸੀ ਅਤੇ ਦੁਬਈ ਤੋਂ ਇਹ ਜਾਣਕਾਰੀ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਪਾਸ ਪਹੁੰਚਾਈ ਜਾਂਦੀ ਸੀ। ਸ੍ਰੀ ਬਾਂਸਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਿਜ਼ਾਮਬਖਸ਼ ਦੇਸ਼ ਵਿਰੋਧੀ ਅਨਸਰਾਂ ਨਾਲ ਮਿਲਿਆ ਹੋਇਆ ਹੈ, ਜਿਸ ਕਰਕੇ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਬੀਤੀ ਰਾਤ ਕਥਿਤ ਦੋਸ਼ੀ ਰੇਲਵੇ ਸਟੇਸ਼ਨ ਦੇ ਆਸ-ਪਾਸ ਸ਼ੱਕੀ ਹਾਲਾਤਾਂ ਵਿਚ ਘੁੰਮ ਰਿਹਾ ਸੀ ਅਤੇ ਪੁਲਿਸ ਨੇ ਇਸਨੂੰ ਕਾਬੂ ਕਰ ਲਿਆ। Read More..
ਤਪਸ਼ ਤੇ ਹੁੰਮਸ ਤੋਂ ਮਿਲੀ ਰਾਹਤ-ਪੰਜਾਬ ’ਚ ਕਈ ਥਾਈਂ ਭਾਰੀ ਮੀਂਹ ਚੰਡੀਗੜ੍ਹ -ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਪੈਣ ਦੀਆਂ ਰਿਪੋਰਟਾਂ ਹਨ। ਬਠਿੰਡਾ ਵਿਚ ਮਾਨੂਸਨ ਦੀ ਅੱਜ ਭਰਵੀਂ ਬਾਰਿਸ਼ ਪਈ। ਸਵੇਰੇ 11.30 ਵਜੇ ਤੋਂ 2 ਵਜੇ ਤੱਕ ਪਏ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਉਪਰ 4-4 ਫੁੱਟ ਪਾਣੀ ਖੜਾ ਹੋ ਗਿਆ। ਇਸ ਤੋਂ ਇਲਾਵਾ ਮੋਗਾ, ਫਿਰੋਜ਼ਪੁਰ, ਫ਼ਰੀਦਕੋਟ, ਮਾਨਸਾ, ਅਮਲੋਹ, ਤਪਾ ਮੰਡੀ, ਬੁਢਲਾਡਾ, ਸ਼ੇਰਪੁਰ, ਪਟਿਆਲਾ, ਗੁਰਦਾਸਪੁਰ, ਬਟਾਲਾ, ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਨਕੋਦਰ, ਕਪੂਰਥਲਾ, ਹੁਸ਼ਿਆਰਪੁਰ, ਗੜ੍ਹਸ਼ੰਕਰ ਤੇ ਪੰਜਾਬ ਦੇ ਹੋਰ ਖੇਤਰਾਂ ਵਿਚ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ। ਮੀਂਹ ਪੈਣ ਨਾਲ ਤਾਪਮਾਨ ਘਟ ਗਿਆ ਤੇ ਪਿਛਲੇ ਇਕ ਹਫ਼ਤੇ ਤੋਂ ਤਪਸ਼ ਤੇ ਹੁੰਮਸ ਦੀ ਮਾਰ ਝ¤ਲ ਰਹੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਹਾਲਾਂ ਕਿ ਪੰਜਾਬ ਦੇ ਹੜ੍ਹ ਮਾਰੇ ਖੇਤਰ ਵਿਚ ਮੀਂਹ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ। ਹਰਿਆਣਾ ਦੇ ਹੜ੍ਹ ਨਾਲ ਬੁਰੀ ਤਰਾਂ ਝੰਬੇ ਫਤਹਿਬਾਦ ਜ਼ਿਲ੍ਹੇ ਵਿਚ 47 ਐਮ.ਐਮ ਜਦ ਕਿ ਰਿਵਾੜੀ ਵਿਚ 78 ਐਮ. ਐਮ. ਮੀਂਹ ਪਿਆ। ਇਸ ਤੋਂ ਇਲਾਵਾ ਨਾਰਨੌਲ, ਸੋਨੀਪਤ, ਟੋਹਾਣਾ, ਕਰਨਾਲ ਤੇ ਪਾਣੀਪਤ ਵਿਚ ਵੀ ਭਾਰੀ ਮੀਂਹ ਪਿਆ।ਅੱਜ ਸਵੇਰੇ ਜ¦ਧਰ ਤੇ ਆਲੇ-ਦੁਆਲੇ ਪਏ ਭਾਰੀ ਮੀਂਹ ਨਾਲ ਜਲ-ਥਲ ਹੋ ਗਈ ਜਿਸ ਕਾਰਨ ਸੜਕਾਂ ’ਤੇ ਖੜ੍ਹੇ ਪਾਣੀ ਵਿਚੋਂ ਕਾਰਾਂ, ਆਟੋ ਚਾਲਕਾਂ, ਸਕੂਟਰ ਤੇ ਮੋਟਰ ਸਾਈਕਲ ਸਵਾਰਾਂ ਨੂੰ ¦ਘਣ ਵਿਚ ਦਿੱਕਤ ਹੋਈ ਤੇ ਪੈਦਲ ਜਾਣ ਵਾਲੇ ਵੀ ਪ੍ਰੇਸ਼ਾਨ ਹੋਏ। ਡਿਪਟੀ ਕਮਿਸ਼ਨਰ ਦੇ ਦਫ਼ਤਰ ਅਤੇ ਤਹਿਸੀਲ ਤੋਂ ਇਲਾਵਾ ਪੁਰਾਣੀ ਰੇਲਵੇ ਰੋਡ, ਫਗਵਾੜਾ ਗੇਟ, ਮਾਡਲ ਟਾਊਨ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਖੜ੍ਹਾ ਹੋ ਗਿਆ।ਅੱਜ ਸਵੇਰ ਤੋਂ ਜ਼ਿਲ੍ਹਾ ਅੰਮ੍ਰਿਤਸਰ ’ਚ ਭਾਰੀ ਬਾਰਿਸ਼ ਪੈਣ ਨਾਲ ਜਿਥੇ ਗਰਮੀ ਤੋਂ ਅਥਾਹ ਰਾਹਤ ਲੋਕਾਂ ਨੂੰ ਮਿਲੀ ਉਥੇ ਕਿਸਾਨਾਂ ਸਮੇਤ ਹਰ ਵਰਗ ਵੱਲੋਂ ਮੀਂਹ ਦੀ ਖੁਸ਼ੀ ਮਨਾਈ ਗਈ। ਬੀਤੀ ਰਾਤ ਤੋਂ ਹੀ ਅਸਮਾਨ ’ਤੇ ਸੰਘਣੇ ਬੱਦਲ ਛਾਏ ਹੋਏ ਸਨ। ਅੱਜ ਸਵੇਰੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਨਾਲ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚ ਪਾਣੀ ਹੀ ਪਾਣੀ ਹੋ ਗਿਆ। Read More..
ਈ. ਜੀ. ਐਸ. ਅਧਿਆਪਕਾਂ ਨੇ ਕੀਤਾ ਚੱਕਾ ਜਾਮ, ਮੰਗਾਂ ਨਾ ਮੰਨਣ ਤੱਕ ਕਰਨਗੇ ਸੰਘਰਸ਼ ਜਗਰਾਉਂ, 19 ਜੁਲਾਈ (ਸੁਖਦੇਵ ਗਰਗ) : ਈ. ਟੀ. ਟੀ. ਕਰ ਰਹੇ ਪੰਜਾਬ ਭਰ ਦੇ ਈ. ਜੀ. ਐਸ. ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਰੰਭੇ ਗਏ ਸੰਘਰਸ਼ ਦੀ ਲੜੀ ਤਹਿਤ ਅੱਜ ਜਗਰਾਉਂ ਵਿਖੇ ਅਧਿਆਪਕਾਂ ਵੱਲੋਂ ਲੁਧਿਆਣਾ – ਫਿਰੋਜ਼ਪੁਰ ਮੁੱਖ ਮਾਰਗ ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸਥਾਨਕ ਨੈਬ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਉਪਰੰਤ ਇਹ ਧਰਨਾ ਖਤਮ ਹੋਇਆ। ਧਰਨੇ ਕਾਰਨ ਟ੍ਰੈਫ਼ਿਕ ਕਾਫੀ ਪ੍ਰਭਾਵਿਤ ਹੋਇਆ ਅਤੇ ਜੀ. ਟੀ. ਰੋਡ ਦੇ ਦੋਵੇਂ ਪਾਸੇ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਸਥਾਨਕ ਡਾਇਟ ਤੋਂ ਅਧਿਆਪਕ ਇਕ ਮਾਰਚ ਦੀ ਝਲਕ ’ਚ ਸਥਾਨਕ ਐਸ. ਡੀ. ਐਮ. ਦਫ਼ਤਰ ਪੁੱਜੇ ਜਿੱਥੇ ਉਨਾਂ ਮੁੱਖ ਮਾਰਗ ਤੇ ਚੱਕਾ ਜਾਮ ਕਰ ਦਿੱਤਾ। ਇਸ ਸਮੇਂ ਅਧਿਆਪਕਾਂ ਦੀ ਅਗਵਾਈ ਈ. ਜੀ. ਐਸ. ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਮਧੂ ਆਰੀਆ, ਫਿਰੋਜ਼ਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਮੱਲੀ, ਮੁਕਤਸਰ ਦੀ ਪ੍ਰਧਾਨ ਦਰਸ਼ਨਾਂ ਰਾਣੀ, ਮਾਨਸਾ ਜ਼ਿਲੇ• ਤੋਂ ਗੁਰਲਾਭ ਕੌਰ ਨੇ ਕੀਤੀ। ਉਨਾਂ ਇਸ ਮੌਕੇ ਕਿਹਾ ਕਿ ਸਾਡੀਆਂ ਮੰਗਾਂ ਨੂੰ ਜੇ ਸਰਕਾਰ ਨੇ ਪੂਰਾ ਨਾ ਕੀਤਾ ਤਾਂ ਈ. ਜੀ. ਐਸ. ਅਧਿਆਪਕ ਸਰਕਾਰ, ਡੀ. ਜੀ. ਐਸ. ਅਤੇ ਸਿੱਖਿਆ ਮੰਤਰੀ ਦੇ ਖ਼ਿਲਾਫ਼ ਚੱਲ ਰਿਹਾ ਰੋਸ ਜੋ 16 ਜੁਲਾਈ ਤੋਂ ਚੱਲ ਰਿਹਾ ਹੈ ਨੂੰ ਹੋਰ ਤੇਜ਼ ਕਰਦੇ ਹੋਏ ਆਰ ਜਾਂ ਪਾਰ ਦੀ ਲੜਾਈ ਲੜਨਗੇ। ਉਨਾਂ ਕਿਹਾ ਕਿ ਕਿਰਨਦੀਪ ਕੌਰ ਦੀ ਕੁਰਬਾਨੀ ਨੂੰ ਅਜਾਂਈ ਨਹੀਂ ਜਾਣ ਦਿੱਤਾ ਜਾਵੇਗਾ। Read More..
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ-ਨਵੀਂ ਸਫ਼ਬੰਦੀ ਨਾਲ ਵੱਡੀ ਹਲਚਲ ਜਲੰਧਰ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਜਥੇਬੰਦਕ ਚੋਣਾਂ ਦਾ ਸਮਾਂ ਨੇੜੇ ਆਉਣ ਨਾਲ ਪ੍ਰਧਾਨਗੀ ਦੇ ਚਾਹਵਾਨਾਂ ਵੱਲੋਂ ਪ੍ਰਧਾਨਗੀ ਹਥਿਆਉਣ ਲਈ ਕੀਤੀ ਜਾ ਰਹੀ ਜੋੜ ਤੋੜ ਦੀ ਸਿਆਸਤ ਨੇ ਪੰਜਾਬ ਕਾਂਗਰਸ ਅੰਦਰ ਨਵੀਂ ਸਫਬੰਦੀ ਪੈਦਾ ਕਰ ਦਿੱਤੀ ਹੈ। ਜਿਸਦੇ ਮੱਦੇਨਜ਼ਰ ਜਿਥੇ ਹਾਈਕਮਾਨ ਲਈ ਪ੍ਰਧਾਨ ਦੀ ਚੋਣ ਕਰਨੀ ਆਸਾਨ ਨਹੀਂ ਹੋਵੇਗੀ, ਉਥੇ ਪੰਜਾਬ ਕਾਂਗਰਸ ’ਚ ਵੀ ਵੱਡੀ ਪੱਧਰ ’ਤੇ ਹਲਚਲ ਪੈਦਾ ਹੋ ਗਈ ਹੈ। ਕੁੱਝ ਸਮਾਂ ਪਹਿਲਾਂ ਪ੍ਰਧਾਨਗੀ ਨੂੰ ਆਪਣੇ ਪਾਲੇ ਵਿਚ ਦੇਖਣ ਵਾਲੇ ਪ੍ਰਧਾਨਗੀ ਦੇ ਦਾਅਵੇਦਾਰ ਵੱਡੇ-ਵੱਡੇ ਆਗੂਆਂ ਨੂੰ ਵੀ ਇਸ ਨਵੀਂ ਸਫਬੰਦੀ ਨਾਲ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਉਨ੍ਹਾਂ ਵਲੋਂ ਆਪੋ-ਆਪਣੇ ਧੜੇ ਦੇ ਆਗੂਆਂ ਨਾਲ ਗੰਢਤੁਪ ਕਰਕੇ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸੇ ਸਬੰਧ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੰਡੀਗੜ੍ਹ ਵਿਖੇ ਆਪਣੇ ਸਮਰਥਕ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਗਈ ਦੱਸੀ ਜਾ ਰਹੀ ਹੈ। ਜਿਸ ਵਿਚ ਜਿਥੇ ਪ੍ਰਧਾਨਗੀ ਲਈ ਅਗਲੀ ਰਣਨੀਤੀ ਤੈਣ ਕਰਨ ’ਤੇ ਵਿਚਾਰ ਕੀਤਾ ਗਿਆ ਉਥੇ ਵਿਰੋਧੀਆਂ ਨੂੰ ਮਾਤ ਦੇਣ ਲਈ ਪੈਂਤੜੇ ਵੀ ਵਿਚਾਰੇ ਗਏ ਦੱਸੇ ਜਾ ਰਹੇ ਹਨ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਪਿਛੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਰਵਾਨਾ ਹੋ ਗਏ ਹਨ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਸ਼ਾਮ ਨੂੰ ਫਿਰ ਮੀਟਿੰਗ ਕੀਤੀ ਗਈ ਦੱਸੀ ਜਾ ਰਹੀ ਹੈ। ਉਧਰ ਹਾਲਾਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਰੀਬ ਡੇਢ ਸਾਲ ਦਾ ਹੀ ਸਮਾਂ ਰਹਿ ਜਾਣ Read More..
ਭਾਖੜਾ ਨਹਿਰ ਵਿੱਚ ਕਾਰ ਡਿੱਗਣ ਨਾਲ ਤਿੰਨ ਕਾਰ ਸਵਾਰਾਂ ਦੀ ਮੌਤ ਦਾ ਖਦਸ਼ਾ ; ਲਾਸ਼ਾਂ ਦੀ ਭਾਲ ਜਾਰੀ ਫਤਿਹਗੜ ਸਾਹਿਬ, 17 ਜੁਲਾਈ (ਗੁਰਪ੍ਰੀਤ ਮਹਿਕ) ਅੱਜ ਸਵੇਰੇ ਜੀ ਟੀ ਰੋਡ ਤੇ ਫਲੋਟਿੰਗ ਰੈਸਟੋਰੈਂਟ ਨੇੜੇ ਇਕ ਇੰਡੀਕਾ ਕਾਰ ਭਾਖੜਾ ਨਹਿਰ ਵਿੱਚ ਡਿੱਗ ਪਈ ਅਤੇ ਕਾਰ ਵਿੱਚ ਸਵਾਰ 5 ਵਿਅਕਤੀਆਂ ਵਿੱਚੋ ਕਾਰ ਡਰਾਇਵਰ ਸਮੇਤ 2 ਵਿਅਕਤੀ ਤਾਂ ਸਹੀ ਸਲਾਮਤ ਨਹਿਰ ਵਿੱਚੋ ਨਿਕਲ ਆਏ ਜਦੋਕਿ 3 ਵਿਅਕਤੀਆਂ ਦਾ ਮੌਤ ਦਾ ਖਦਸ਼ਾ ਹੈ। ਸ਼ਾਮ ਨੂੰ ਖਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀਆਂ ਲਾਸ਼ਾ ਬਰਾਮਦ ਨਹੀਂ ਹੋਈਆਂ ਸਨ। ਪੁਲਿਸ ਵੱਲੋ ਕਾਰ ਚਾਲਕ ਤੇ ਤੇਜ ਰਫਤਾਰ ਅਤੇ ਅਣਗਹਿਲੀ ਕਾਰਨ ਵਾਹਨ ਚਲਾਉਣ ਕਾਰਨ ਕੇਸ ਦਰਜ ਕੀਤਾ ਗਿਆ ਹੈ। ਘਟਨਾ ਸੰਬੰਧੀ ਪ੍ਰਾਪਤ ਵੇਰੇਵਿਆਂ ਦੇ ਅਨੁਸਾਰ ਇੰਡੀਕਾ ਕਾਰ ਵਿੱਚ ਸਵਾਰ ਹੋ ਕੇ ਪੰਜ ਵਿਅਕਤੀ ਦੇਰ ਰਾਤ ਲੁਧਿਆਣਾ ਤੋ ਪਟਿਆਲਾ ਲਈ ਚੱਲੇ। ਕਾਰ ਨੂੰ 29 ਸਾਲਾਂ ਵਰਿੰਦਰ ਕੁਮਾਰ ਨਾਮਕ ਵਿਅਕਤੀ ਚਲਾ ਰਿਹਾ ਸੀ ਜਦੋ ਕਿ ਉਸ ਦੇ ਨਾਲ ਸੀਟ ਤੇ ਉਸ ਦਾ ਦੋਸਤ ਮਨੀ ਅਤੇ ਪਿਛਲੀਆਂ ਸੀਟਾਂ ਤੇ ਹੋਰਨਾਂ ਦੋਸਤ ਵਿੱਕੀ, ਮਿੰਟੂ ਅਤੇ ਲੱਕੀ ਬੈਠੇ ਸਨ, ਜੋਕਿ ਨਜਦੀਕੀ ਸੰਬੰਧੀ ਸਨ। ਪਟਿਆਲਾ ਵਿੱਚ ਅੱਧਾ ਘੰਟੇ ਦਾ ਸਮਾਂ ਵਿੱਕੀ ਦੇ ਸਹੁਰੇ ਪਰਿਵਾਰ ਗੁਜਾਰਨ ਤੋ ਬਾਅਦ ਉਨਾਂ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਲੁਧਿਆਣਾ ਵਾਪਸ ਮੁੜਨ ਦੀ ਸੋਚੀ ਅਤੇ ਰਾਤ ਸਮੇਂ ਰੋਟੀ ਰਾਜਪੁਰਾ ਦੇ ਇਕ ਹੋਟਲ ਤੇ ਖਾਧੀ । Read More..
ਪੰਜਾਬ ਵਿਚ ਦਲਿਤਾਂ ਨੂੰ ਇੱਕ ਗਹਿਰੀ ਸਾਜਿਸ਼ ਅਧੀਨ ਉਜਾੜਿਆ ਜਾ ਰਿਹੈ-ਪੁਰਖਾਲਵੀ ਖਰੜ 17 ਜੁਲਾਈ -ਦਿਹਾਤੀ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਦੀ ਦਲਦਲ ਵਿੱਚੋਂ ਮੁਕਤ ਅਤੇ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਕਰਕੇ ਇੱਕ ਨਰੋਏ ਸਮਾਜ ਦੇ ਨਿਰਮਾਣ ਲਈ ਹਿੱਸੇਦਾਰ ਬਣਾਉਣ ਦੇ ਮਨਸੂਬੇ ਵੱਜੋਂ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਅੱਜ ਨਜ਼ਦੀਕੀ ਪਿੰਡ ਰਸਨਹੇੜੀ ਵਿਖੇ ਇੱਕ ਚੇਤਨਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿੰਡ ਵਾਸੀਆਂ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਸਮਾਗਮ ਵਿੱਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਰਾਜ ਦੇ ਮੂਲ ਨਿਵਾਸੀ ਦਲਿਤਾਂ ਨੂੰ ਇੱਕ ਗਹਿਰੀ ਸਾਜਿਸ਼ ਅਧੀਨ ਉਜਾੜਕੇ ਪ੍ਰਵਾਸੀ ਪੰਜਾਬੀਆਂ ਨੂੰ ਪੱਕੇ ਪੈਰੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੀ ਪੰਜਾਬ ਤੇਜੀ ਨਾਲ ਜ਼ੁਰਮਾਂ ਦੇ ਸਿਰਤਾਜ ਸੂਬੇ ਵੱਜੋਂ ਆਪਣੀ ਪਹਿਚਾਣ ਬਣਾ ਰਿਹਾ ਹੈ। ਦਲਿਤ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਰਾਜ ਵਿੱਚ ਪਿਛਲੇ ਸਮੇਂ ਤੋਂ ਚੱਲ ਰਹੀਆਂ ਤਮਾਮ ਭਲਾਈ ਸਕੀਮਾਂ ਨੂੰ ਖੁੱਡੇ ਲਾਇਨ ਲਗਾਕੇ ਦਲਿਤਾਂ ਨੂੰ ਆਨੀ ਬਹਾਨੀਂ ਸਰਕਾਰੀ ਦਫ਼ਤਰਾਂ ਅਤੇ ਥਾਣਿਆਂ ਵਿੱਚ ਰੋਲਿ•ਆ ਜਾ ਰਿਹਾ ਹੈ। ਬਾਬਾ ਆਦਮ ਜ਼ਮਾਨੇ ਤੋਂ ਬਣਾਈਆਂ ਨੀਤੀਆਂ ਅਤੇ ਕਾਨੂੰਨ ਦੀ ਆੜ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਅਤੇ ਭੋਲੇ ਭਾਲੇ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ, ਜਿਹੜਾ ਕਿ ਇੱਕ ਗੰਭੀਰ ਮਾਮਲਾ ਹੈ। ਉਨਾਂ ਕਿਹਾ ਕਿ ਕਾਨੂੰਨ ਅਤੇ ਨੀਤੀਆਂ ਲੋਕਾਂ ਲਈ ਹਨ ਨਾ ਕਿ ਲੋਕ ਕਾਨੂੰਨ ਲਈ ਹਨ, ਇਸ ਗੈਰ ਮਾਨਵੀ ਪ੍ਰਥਾ ਤੋਂ ਖਹਿੜਾ ਛਡਾਉਣ ਲਈ ਸਮੂਹ ਦਲਿਤਾਂ ਨੂੰ ਇੱਕ ਪਲੇਟਫ਼ਾਰਮ ਤੇ ਇਕੱਠੇ ਹੋਕੇ ਸਾਂਝਾ ਸੰਘਰਸ਼ ਵਿੱਢਣਾ ਚਾਹੀਦਾ ਹੈ, Read More..
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਆਪਣੀਆਂ ਗਲਤ ਨੀਤੀਆਂ ਕਾਰਨ ਲੋਕਾਂ ਦੇ ਮਨਾਂ ਤੋ ਉਤਰ ਗਈ : ਪੰਜੋਲੀ ਫਤਿਹਗੜ ਸਾਹਿਬ, 15 ਜੁਲਾਈ (ਗੁਰਪ੍ਰੀਤ ਮਹਿਕ) : ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਆਪਣੀਆਂ ਗਲਤ ਨੀਤੀਆਂ ਕਾਰਨ ਅੱਜ ਲੋਕਾ ਦੇ ਮਨਾਂ ਤੋ ਉਤਰ ਗਈ ਹੈ ਅਤੇ ਪੰਜਾਬ ਦੇ ਲੋਕ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਕਿਉਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਖੋਖਲੇ ਨਜਰ ਆ ਰਹੇ ਹਨ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਪੰਜੋਲੀ ਡਾਇਰੈਕਟਰ ਮਾਰਕਫੈਡ ਪੰਜਾਬ ਨੇ ਪਿੰਡ ਹੰਸਾਲੀ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੀਤਾ। ਉਹਨਾ ਕਿਹਾ ਕਿਸਾਨਾ ਦੀ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਅੱਜ ਕਿਸਾਨਾਂ ਦੀ ਕੋਈ ਮੱਦਦ ਨਹੀ ਕਰ ਰਹੀ। ਇਸ ਮੌਕੇ ਸੁਰਜੀਤ ਸਿੰਘ ਹੰਸਾਲੀ, ਕਰਮ ਸਿੰਘ ਪੰਜੋਲੀ, ਰਣਜੀਤ ਸਿੰਘ ਗੋਲਡੀ ਸਾਨੀਪੁਰ, ਅਸੌਕ ਗੌਤਮ ਬਸੀ ਪਠਾਣਾ, ਕਰਨੈਲ ਸਿੰਘ ਸੰਗਤਪੁਰਾ, ਸੁਸ਼ੀਲ ਕੁਮਾਰ ਭੱਟਮਾਜਰਾ, ਕੁਲਵਿੰਦਰ ਸਿੰਘ ਖਰੈਆਂ, ਕੁਲਵੰਤ ਸਿੰਘ ਅਤੇ ਹੋਰ ਹਾਜਰ ਸਨ।
|