ਸਿਆਟਲ ਦਾ ਅੰਤਰਰਾਸ਼ਟਰੀ ਖੇਡ ਮੇਲਾ ਖੱਟੀਆ ਮਿੱਠੀਆਂ ਯਾਦਾਂ ਛੱਡਦਾ ਧੂਮ ਧੜੱਕੇ ਨਾਲ ਸਮਾਪਤ ਸਿਆਟਲ- ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਕਰਵਾਏ ਜਾਣ ਵਾਲਾ ਅੰਤਰਰਾਸ਼ਟਰੀ ਪੱਧਰ ਦਾ ਸਲਾਨਾ ਖੇਡ ਮੇਲਾ ਜੋ 18 ਜੁਲਾਈ ਨੂੰ ਕੈਂਟ ਫੀਨਿਕਸ ਅਕੈਡਮੀ ਸਿਆਟਲ ਵਿਖੇ ਇਸ ਵਰੇ• ਖੱਟੀਆ ਮਿੱਠੀਆਂ ਯਾਦਾਂ ਛੱਡਦਾ ਧੂਮ ਧੜੱਕੇ ਨਾਲ ਸਮਾਪਤ ਹੋਇਆ। ਇਸ ਵਾਰ ਕਬੱਡੀ ਦੇ ਦੋਹਾਂ ਵਰਗਾਂ ਵਿੱਚ ਵੇਅ-ਏਰੀਆ ਕੈਲੇਫੋਰਨੀਆ ਦੀ ਚੜਤ ਰਹੀ।ਇਸ ਵਰੇ ਕਬੱਡੀਆਂ ਦੀਆਂ 8 ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਦੇ ਦਿਲਸਚਪ ਸੰਘਰਸ਼ਪੂਰਨ ਮੁਕਾਬਲੇ ਹੋਏ। ਸੀਨੀਅਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਵੇਅ-ਏਰੀਆ ਕੈਲੇਫੋਰਨੀਆ ਦੀ ਟੀਮ ਨੇ ਕਾਮਾਗਾਟਾ ਮਾਰੂ ਕਲੱਬ ਕਨੇਡਾ ਨੂੰ 32-27 ਨਾਲ ਹਰਾਇਆ। ਵੱਖ ਵੱਖ ਮੈਚਾਂ ਦੌਰਾਨ ਅਮਰੀਕਾ ਵਲੋਂ ਭਾਰਤ ਵਿੱਚ ਵਿਸ਼ਵ ਕੱਪ ਖੇਡੇ ਕਬੱਡੀ ਸਟਾਰ ਤੀਰਥ ਗਾਖਲ, ਅੰਕਿਤ ਦਿੱਲੀ, ਜੋਗੀ ਘੱਗੇਵਾਲਾ, ਭੂਰਾ ਘੜੂੰਆ, ਜੱਸਾ ਸਿੱਧਵਾਂ, ਸੇਠੀ ਹਰਖੋਵਾਲ, ਢੋਲਾ ਸਿਆਟਲ ਆਦਿ ਹੋਰ ਨਾਮੀ ਖਿਡਾਰੀਆਂ ਨੇ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦੇ ਮਨ ਮੋਹੇ। ਅੰਡਰ 21 ਸਾਲ ਵਰਗ ਵਿੱਚ ਵੇਅ-ਏਰੀਆ ਕੈਲੇਫੋਰਨੀਆ ਨੇ ਗਦਰੀ ਬਾਬਾ ਸਟਾਕਟਨ ਨੂੰ 25-30 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ ਜਦਕਿ ਵਾਲੀਬਾਲ ਵਿੱਚ ਕਨੇਡਾ ਨੇ ਸਿਆਟਲ ਨੂੰ ਹਰਾ ਕੇ ਚੈਂਪੀਅਨ ਜਿੱਤ ਹਾਸਲ ਕੀਤੀ। ਫੁੱਟਬਾਲ ਦੇ ਵਿੱਚ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਦੀਆਂ ਟੀਮਾਂ ਦਾ ਜੇਤੂ ਦਬਦਬਾ ਰਿਹਾ। ਜਦਕਿ ਪਹਿਲਵਾਨਾਂ ਦੀਆਂ ਕੁਸ਼ਤੀਆ ਵਿੱਚ ਸਿਆਟਲ ਅਤੇ ਕੈਲੇਫੋਰਨੀਆ ਦੇ ਪਹਿਲਵਾਨ ਚੈਪੀਅਨ ਬਣੇ। ਇਨ•ਾਂ ਮੈਚਾਂ ਦੌਰਾਨ ਪ੍ਰੋ: ਮੱਖਣ ਸਿੰਘ ਹਕੀਮਪੁਰ ਅਤੇ ਆਪਣਾ ਪੰਜਾਬ ਹੋਵੇ ਗੀਤ ਵਾਲੇ ਗੀਤਕਾਰ ਮੱਖਣ ਬਰਾੜ ਨੇ ਆਪਣੇ ਨਿਵੇਕਲੇ ਅੰਦਾਜ਼ ਦੀ ਕੁਮੈਂਟਰੀ ਨਾਲ ਖੇਡ ਪ੍ਰੇਮੀਆਂ ਦੇ ਜਿਥੇ ਮਨ ਮੋਹੇ ਉਥੇ ਖੇਡਾਂ ਦੇ ਮਾਹੌਲ ਨੂੰ ਵੀ ਉਹ ਸੁਹਾਵਨਾ ਕੀਤਾ। ਕਬੱਡੀ ਮੈਚਾਂ ਦੇ ਮਨਮੋਹਨ ਜੋਧਾਂ ਅਤੇ ਕਰਨੈਲ ਕੈਲ ਨੇ ਕਨਵੀਨਰ ਵਜੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਜਦਕਿ ਫੁੱਟਬਾਲ ਮੈਚਾਂ ਦੇ ਜਗਦੇਵ ਸਿੰਘ ਸੰਧੂ ਅਤੇ ਜਸਵਿੰਦਰ ਸਿੰਘ ਨੇ ਨੇਪਰੇ ਚਾੜਿਆ। ਵਾਲੀਬਾਲ ਦੇ ਮੈਚਾਂ ਦੌਰਾਨ ਰਾਜ ਪੱਡਾ ਅਤੇ ਉਂਕਾਰ ਭੰਡਾਰ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਜਦਕਿ ਕੁਸ਼ਤੀਆਂ ਦੇ ਵਿੱਚ ਬਰਜਿੰਦਰ ਲਤਾਲਾ ਅਤੇ ਕੁਲਵੰਤ ਸ਼ਾਹ ਨੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ। ਮੇਲੇ ਦੇ ਸ਼ੁਰੂਆਤ ਸਮੇਂ ਸਿਆਟਲ ਮੇਲੇ ਦੇ ਮੁੱਖ ਪ੍ਰਬੰਧਕ ਕਰਨਵੀਰ ਸਿੰਘ ਸਿੱਧੂ ਜਿਨਾਂ ਦੇ ਪਿਤਾ ਐਡਵੋਕੇਟ ਹਰਦਮ ਸਿੰਘ ਸਿੱਧੂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨਾਂ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਜਲੀ ਭੇਂਟ ਕੀਤੀ ਗਈ ਅਤੇ ਫਿਰ ਪ੍ਰਬੰਧਕਾਂ ਵਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਖੇਡਾਂ ਦੇ ਫਾਈਨਲ ਸਮਾਰੋਹ ਤੇ ਕਨੇਡਾ ਦੇ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਅਤੇ ਉਘੇ ਸਾਹਿਤਕਾਰ ਪੱਤਰਕਾਰ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਖੇਡਾਂ ਦੇ ਫਾਈਨਲ ਮੌਕੇ ਸਿਆਟਲ ਦੇ ਵਿੱਚ ਸਮਾਜ ਸੇਵਾ ਦੇ ਪੁੰਜ ਵਜੋਂ ਜਾਣੇ ਜਾਂਦੇ ਡਾ. ਹਰਚੰਦ ਸਿੰਘ ਸੁਧਾਰ ਦਾ ਟੂਰਨਾਮੈਂਟ ਦੀ ਕਮੇਟੀ ਵਲੋਂ ਪੰਜਾਬੀਆਂ ਦੇ ਮਾਣ ਐਵਾਰਡ ਵਜੋਂ ਸਨਮਾਨਿਤ ਕੀਤਾ ਗਿਆ। ਜਦਕਿ ਟੂਰਨਾਮੈਂਟ ਦੇ ਡਾਇਮੰਡ ਸਪੋਂਸਰ ਜਸਮੇਲ ਸੰਘਾ, ਡੇਵਿਡ ਮਲਿਕ, ਅਮਰੀਕ ਘੱਗ, ਰਿੱਕੀ ਕਲੇਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਿਆਟਲ ਦੇ ਮੇਅਰ ਸ੍ਰੀਮਤੀ ਸੂਜਟ ਕੁੱਕ ਨੇ ਸਿਆਟਲ ਖੇਡ ਮੇਲੇ ਦੇ ਬਾਗੋ ਬਾਗ ਹੁੰਦਿਆਂ ਸਮੂਹ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਜਿਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਖੇਡਾਂ ਦਾ ਮਹਾਂਕੁੰਭ ਕਰਵਾਇਆ। ਸੂਜਟ ਕੁੱਕ ਨੇ ਇਸ ਮੌਕੇ ਤੇ ਸਰਕਾਰ ਦੀ ਤਰਫੋਂ ਸਿਆਟਲ ਸਪੋਰਟਸ ਐਂਡ ਕਲਚਰਲ ਕਲੱਬ ਨੂੰ ਵਧਾਈ ਵਜੋਂ ਮਾਣ ਪੱਤਰ ਵੀ ਦਿੱਤਾ। ਖੇਡਾਂ ਦੇ ਫਾਈਨਲ ਸਮਾਰੋਹ ਉਘੇ ਲੋਕ ਗਾਇਕ ਗਿੱਲ ਹਰਦੀਪ, ਨਰਿੰਦਰ ਮਾਵੀ, ਜਸਵੰਤ ਸੰਦੀਲਾ, ਸਿਮਰਨ ਢੋਟ, ਰਾਜ ਬਰਾੜ, ਪ੍ਰੀਤ ਬਰਾੜ, ਆਦਿ ਹੋਰ ਕਲਕਾਰਾਂ ਨੇ ਆਪਣੇ ਚੋਣਵੇਂ ਗੀਤਾਂ ਨਾਲ ਦਰਸ਼ਕਾਂ ਦਾ ਲੰਬਾ ਸਮਾਂ ਮਨੋਰੰਜਨ ਕੀਤਾ। ਜਦਕਿ ਸਿਆਟਲ ਦੀ ਬੀਬੀ ਸ਼ੁੱਭ ਗਿੱਲ ਨੇ ਬੱਚਿਆਂ ਦੇ ਆਧਾਰਿਤ ਤਿਆਰ ਕੀਤਾ ਪੰਜਾਬੀ ਸੱਭਿਆਚਾਰ ਤੇ ਰੰਗਾਰੰਗ ਪ੍ਰੋਗਰਾਮ ਦਰਸ਼ਕਾਂ ਦਾ ਮਨ ਮੋਹ ਕੇ ਲੈ ਗਿਆ। ਇਸ ਮੌਕੇ ਸਿਆਟਲ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਕਾਲਾ ਟਰੇਸੀ, ਮਨਜੀਤ ਸਿੰਘ ਚਾਹਲ, ਮਨਮੋਹਨ ਸਿੰਘ ਜੋਧਾਂ, ਕਰਨੈਲ ਸਿੰਘ ਕੈਲ, ਕੁਲਵੰਤ ਮਿਨਹਾਸ, ਬਲਜੀਤ ਸਿੰਘ ਚੀਨਾ, ਜਸਵਿੰਦਰ ਸਿੰਘ ਸੋਹਲ, ਸੰਦੀਪ ਸਿੰਘ ਖਹਿਰਾ, ਅਮਰੀਕ ਸਿੰਘ ਘੱਗ, ਕਰਨਵੀਰ ਸਿੰਘ ਸਿੱਧੂ, ਸਨਮੋਹਨ ਸੋਢੀ, ਸਜਵੰਤ ਧਾਲੀਵਾਲ, ਜਗਦੇਵ ਸੰਧੂ, ਚਰਨ ਸਿੰਘ ਗਿੱਲ, ਪ੍ਰੀਤਮ ਗਰੇਵਾਲ, ਦੇਵ ਸਿੱਧੂ, ਬਰਜਿੰਦਰ ਸਿੰਘ ਲਤਾਲਾ, ਸੁਰਿੰਦਰ ਸ਼ਿੰਦਾ, ਅੰਤਰਰਾਸ਼ਟਰੀ ਬਾਕਸਰ ਗੁਰਮੀਤ ਸਿੰਘ ਮੇਜਰ, ਕੁਲਵੰਤ ਸ਼ਾਹ, ਬਲਜੀਤ ਸਿੰਘ ਸਹਿੰਬੀ, ਹਰਦੇਵ ਸਿੰਘ ਸਿੱਧੂ, ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਆਦਿ ਹੋਰ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਇਸ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਤਨ-ਮਨ-ਧਨ ਸਹਾਇਤਾ ਕੀਤੀ, ਜਦਕਿ ਅੰਤ ਵਿੱਚ ਪ੍ਰਬੰਧਕ ਮਨਮੋਹਨ ਜੋਧਾਂ, ਮਨਜੀਤ ਚਾਹਲ ਆਦਿ ਹੋਰਨਾਂ ਕਮੇਟੀ ਮੈਂਬਰਾਂ ਨੇ ਮੇਲੇ ਵਿੱਚ ਆਏ ਖਿਡਾਰੀਆਂ, ਦਰਸ਼ਕਾਂ ਅਤੇ ਮੀਡੀਏ ਵਲੋਂ ਦਿੱਤੇ ਗਏ ਸਹਿਯੋਗ ਦਾ ਸਵਾਗਤ ਕਰਦਿਆਂ ਅਗਲੇ ਵਰੇ• ਫਿਰ ਮਿਲਣ ਦੇ ਵਾਅਦੇ ਨਾਲ ਕੋਟਿ ਕੋਟਿਨ ਧੰਨਵਾਦ ਕੀਤਾ।
ਬਾਕਸਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਸ਼ਾਨਦਾਰ ਪ੍ਰਦਰਸ਼ਨ 
ਫ਼ਤਹਿਗੜ ਸਾਹਿਬ, 12 ਜੂਨ (ਗੁਰਪ੍ਰੀਤ ਮਹਿਕ ) : ਤਿੰਨ ਦਿਨ ਚੱਲਣ ਵਾਲੀ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਜੋਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਚੱਲ ਰਹੀ ਹੈ, ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੱਟੀ, ਹਲਕਾ ਸਰਹਿੰਦ ਦੇ ਵਿਧਾਇਕ ਅਤੇ ਐਸੋਸੀਏਸ਼ਨ ਦੇ ਚੈਅਰਮੈਨ ਦੀਦਾਰ ਸਿੰਘ ਭੱਟੀ, ਜਨਰਲ ਸਕੱਤਰ ਏ ਐਸ ਆਈ ਹੇਮੰਤ ਕੁਮਾਰ ਅਤੇ ਬਾਕਸਿੰਗ ਕੋਚ ਜੀ ਐਸ ਸੰਧੂ, ਰਮਨਦੀਪ ਸਿੰਘ ਆਦਿ ਨੇ ਸ਼ਿਰਕਤ ਕੀਤੀ। ਅੱਜ ਹੋਏ ਮੈਚਾਂ ਵਿੱਚ 49 ਕਿਲੋ ਗ੍ਰਾਮ ਸ੍ਰੇਣੀ ਵਿੱਚ ਪਟਿਆਲਾ ਦੇ ਧੀਰਜ ਨੇ ਐਸ ਟੀ ਸੀ, ਮਸਤੂਾਣਾ ਸਾਹਿਬ, ਅਤੇ ਜ¦ਧਰ ਦੇ ਜਗਦੀਪ ਨੇ ਫ਼ਤਹਿਗੜ ਸਾਹਿਬ ਦੇ ਸ਼ਸ਼ੀ ਨੂੰ ਹਰਾਇਆ। 52 ਕਿਲੋਗ੍ਰਾਮ ਸ਼੍ਰੇਣੀ ਵਿੱਚ ਪਟਿਆਲਾ ਦੇ ਬਲਜਿੰਦਰ ਨੇ ਬਰਨਾਲਾ ਦੇ ਵਿਜੈ ਅਤੇ ਜ¦ਧਰ ਦੇ ਦੀਪਕ ਨੇ ਸੰਗਰੂਰ ਦੇ ਸੁਨੀਲ ਨੂੰ ਹਰਾਇਆ। 56 ਕਿਲੋਗ੍ਰਾਮ ਸ਼੍ਰੋਣੀ ਵਿੱਚ ਮਾਨਸਾ ਦੇ ਇਕਸਾਲ ਨੇ ਜ¦ਧਰ ਦੇ ਦੀਪਕ ਅਤੇ ਲੁਧਿਆਣਾ ਦੇ ਸੁਰਿੰਦਰ ਨੇ ਪਟਿਆਲਾ ਦੇ ਨਿਰੇਸ਼ ਨੂੰ ਹਰਾਇਆ। 60 ਕਿਲੋਗ੍ਰਾਮ ਸ੍ਰ੍ਰੋਣੀ ਵਿੱਚ ਲੁਧਿਆਣਾ ਦੇ ਨਰਿੰਦਰ ਨੇ ਐਸ ਟੀ ਸੀ, ਮਸਤੂਾਣਾ ਸਾਹਿਬ ਦੇ ਰੋਹੀ ਰਾਮ ਅਤੇ ਪਟਿਆਲਾ ਦੇ ਅੰਗਰੇਜ ਨੇ ਹੋਸ਼ਿਆਰਪੁਰ ਦੇ ਗਗਨਦੀਪ ਨੂੰ ਹਰਾਇਆ। 64 ਕਿਲੋਗ੍ਰਾਮ ਵਿੱਚ ਐਸ ਟੀ ਸੀ ਦੇ ਸਤਿਗੁਰੂ ਨੇ ਬਰਨਾਲਾ ਦੇ ਪੂਰਣ ਅਤੇ ਪਟਿਆਲਾ ਦੇ ਲਖਵਿੰਦਰ ਨੇ ਸੰਗਰੂਰ ਦੇ ਰਵਿੰਦਰ ਨੂੰ ਹਰਾਇਆ। 69 ਕਿਲੋਗ੍ਰਾਮ ਵਿੱਚ ਪਟਿਆਲਾ ਦੇ ਜਗਵਿੰਦਰ ਨੇ ਮੋਹਾਲੀ ਦੇ ਗੁਰਜੀਤ ਅਤੇ ਲੁਧਿਆਣਾ ਦੇ ਬੇਗਲ ਨੇ ਜ¦ਧਰ ਦੇ ਅਮਿਤ ਨੂੰ ਹਰਾਇਆ। 75 ਕਿਲੋਗ੍ਰਾਮ ਵਿੱਚ ਰੋਪੜ ਦੇ ਮਹੇਸ਼ ਨੇ ਮਾਨਸਾ ਦੇ ਹਰਦੀਪ ਨੂੰ ਅਤੇ ਪਟਿਆਲਾ ਦੇ ਵਰਿੰਦਰ ਨੇ ਲੁਧਿਆਣਾ ਦੇ ਅਮਿਤ ਨੂੰ ਹਰਾਇਆ। 81 ਕਿਲੋਗ੍ਰਾਮ ਸ੍ਰੇਣੀ ਵਿੱਚ ਐਸ ਸੀ ਐਮ ਦੇ ਜਸਪ੍ਰੀਤ ਨੇ ਸੰਗਰੂਰ ਦੇ ਸਬੇਰ ਅਤੇ ਪਟਿਆਲਾ ਦੇ ਮਨਦੀਪ ਨੇ ਫ਼ਤਹਿਗੜ• ਸਾਹਿਬ ਦੇ ਹਰਜਿੰਦਰ ਨੂੰ ਹਰਾਇਆ।
ਸੰਤ ਅਵਤਾਰ ਸਿੰਘ ਯਾਦਗਾਰੀ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪਨ -ਕਬੱਡੀ ’ਚ ਢੰਡੋਵਾਲ ਤੇ ਓਪਨ ਵਾਲੀਬਾਲ ’ਚ ਮੇਜ਼ਬਾਨ ਟੀਮ ਜੇਤੂ 
ਕਪੂਰਥਲਾ, 2 ਜੂਨ (ਪੀ.ਡੀ. ਐਸ ਪੰਨੂ )-ਨਿਰਮਲ ਕੁਟੀਆ ਸੀਚੇਵਾਲ ਦੇ ਖੇਡ ਸਟੇਡੀਅਮ ਵਿਖੇ ਸੰਤ ਅਵਤਾਰ ਸਿੰਘ ਦੀ 22ਵੀਂ ਬਰਸੀ ਦੇ ਸਬੰਧ ਵਿੱਚ ਕਰਵਾਇਆ ਗਿਆ ਪੰਜ ਰੋਜਾ ਖੇਡ ਮੇਲਾ ਬੜੀ ਹੀ ਸ਼ਾਨੋ ਸ਼ੋਕਤ ਨਾਲ ਸੰਪੰਨ ਹੋ ਗਿਆ। ਪੰਜ ਦਿਨ ਚੱਲੇ ਖੇਡ ਮੇਲੇ ਵਿੱਚ ਕਬੱਡੀ ਹਾਕੀ, ਵਾਲੀਬਾਲ, ਰੱਸਾ-ਕਸ਼ੀ, ਗੱਤਕਾ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ’ਚ ਕਰਵਾਏ ਗਏ ਵੱਖ ਵੱਖ ਖੇਡ ਮੁਕਾਬਲਿਆਂ ‘ਚ ਵਾਲੀਬਾਲ ਓਪਨ ਦੇ ਹੋਏ ਦਿਲਕਸ਼ ਮੁਕਾਬਲੇ ’ਚ ਨਿਰਮਲ ਕੁਟੀਆ ਬੀ ਟੀਮ ਨੇ ਪਹਿਲਾ ਤੇ ਨੂਰ ਮਹਿਲ ਨੇ ਦੂਜਾ, 50 ਕਿਲੋ ਭਾਰ ਵਰਗ ’ਚ ਭਿੰਡਰ ਕਲਾਂ ਨੇ ਪਹਿਲਾ ਤੇ ਆਧੀ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਓਪਨ ‘ਚ ਢੰਡੋਵਾਲ ਨੇ ਪਹਿਲਾ ਤੇ ਪੂੰਨੀਆਂ, ਰੇੜਵਾਂ ਦੂਜਾ, 60 ਕਿਲੋ ਵਰਗ ਭਾਰ ਚੋਂ ਚੱਕ ਚੇਲਾ ਨੇ ਪਹਿਲਾ ਤੇ ਕੋਠਾ ਗੁਰੂ (ਬਠਿੰਡਾ) ਨੇ ਦੂਜਾ, 50 ਕਿਲੋ ਭਾਰ ਵਰਗ ਚੋਂ ਕੁਲਾਰਾਂ ਨੇ ਪਹਿਲਾ ਤੇ ਸੈਦੋਵਾਲ ਨੇ ਦੂਜਾ, 40 ਕਿਲੋ ਵਰਗ ਭਾਰ ਚੋਂ ਭਾਗੀਕੇ ਨੇ ਪਹਿਲਾ ਤੇ ਭਿੰਡਰ ਕਲਾਂ ਨੇ ਦੂਜਾ, 30 ਕਿਲੋ ਭਾਰ ਵਰਗ ’ਚ ਮਾਲਾ ਕਲਾਂ ਨੇ ਪਹਿਲਾ ਤੇ ਗਿੱਲਾਂ ਨੇ ਦੂਜਾ, 20 ਕਿਲੋ ਭਾਰ ਵਰਗ ’ਚ ਨਿਰਮਲ ਕੁਟੀਆ ਏ ਨੇ ਪਹਿਲਾ ਤੇ ਨਿਰਮਲ ਕੁਟੀਆ ਬੀ ਨੇ ਦੂਜਾ ਸਥਾਨ ਹਾਸਲ ਕੀਤਾ। ਹਾਕੀ ਸੀਨੀਅਰ ਵਿੱਚ ਦੁਆਬਾ ਖਾਲਸਾ ਮਾਡਲ ਸਕੂਲ ਜ¦ਧਰ ਨੇ ਪਹਿਲਾ ਤੇ ਕਪੂਰਥਲਾ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾ-ਕਸ਼ੀ ਦੇ ਮੁਕਾਬਲਿਆਂ ’ਚ 600 ਕਿਲੋ ਭਾਰ ਵਰਗ ’ਚ ਸਰੀਂਹ ਸੰਕਰ ਨੇ ਪਹਿਲਾ ਤੇ ਲੋਹਾਰਾ ਮਾਜਰਾ ਨੇ ਦੂਜਾ, 400 ਕਿਲੋ ਭਾਰ ਵਰਗ ’ਚ ਜੱਜਾਂ ਕਲਾਂ ਨੇ ਪਹਿਲਾ ਤੇ ਲੋਹਾਰ ਮਾਜਰਾ ਨੇ ਦੂਜਾ ਸਕਾਨ ਹਾਸਲ ਕੀਤਾ। ਇਸੇ ਤਰ•ਾਂ ਡਿਸਟ੍ਰਿਕ ਗੱਤਕਾ ਐਸੋਸੀਏਸ਼ਨ ਲੁਧਿਆਣਾ ਦੀ ਟੀਮ ਨੇ ਪਹਿਲਾ ਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ (ਲੜਕੀਆਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲਿਆਂ ‘ਚ ਲੜਕੀਆਂ ’ਚ 20, 30 ਤੇ 40 ਕਿਲੋ ਭਾਗ ਵਰਗ ‘ਚ ਸਿਮਰਨਜੀਤ ਕੌਰ, ਪ੍ਰਿਅੰਕਾ ਰਾਣੀ, ਰਾਜਵਿੰਦਰ ਕੌਰ ਤੇ ਲੜਕਿਆਂ ’ਚ ਤੀਰਥ ਸਿੰਘ, ਵਰਿੰਦਰ ਸਿੰਘ, ਸਿਮਰਜੀਤ ਸਿੰਘ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਪ੍ਰਸਿਧ ਵਾਤਾਵਰਣ ਤੇ ਖੇਡ ਪ੍ਰੇਮੀ ਸੰਤ ਬਲਬੀਰ ਸਿੰਘ ਨੇ ਯੋਗ ਇਨਾਮ ਤੇ ਦਿਲਕਸ਼ ਟਰਾਫੀਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ ਵਾਲੇ, ਗਿਆਨੀ ਗਿਆਨ ਸਿੰਘ ਤੁੜ, ਮਾਲ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ, ਜਸਵੰਤ ਸਿੰਘ ਜੌਹਲ ਡੀ. ਸੀ. ਮੋਗਾ, ਡੀ. ਐਸ ਪੀ. ਸ਼ਾਹਕੋਟ ਮਨਦੀਪ ਸਿੰਘ, ਥਾਣਾ ਮੁਖੀ ਲੋਹੀਆਂ ਮਨਜੀਤ ਸਿੰਘ, ਸੋਹਣ ਸਿੰਘ ਸ਼ਾਹ, ਅਜੀਤ ਸਿੰਘ ਪ੍ਰਧਾਨ, ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ ਚੱਕ ਚੇਲਾ, ਤੇ ਬੂਟਾ ਸਿੰਘ ਹਾਜ਼ਰ ਸਨ।
ਸੰਤ ਅਵਤਾਰ ਸਿੰਘ ਜੀ ਦੀ ਬਰਸੀ ਮੌਕੇ ਗੱਤਕੇ ਦਾ ਟੂਰਨਾਮੈਂਟ ਕਰਵਾਇਆ 
ਕਪੂਰਥਲਾ, 28 ਮਈ (ਪੀ.ਡੀ.ਐਸ ਪੰਨੂ ) ੴ ਚੈਰੀਟੇਬਲ ਟਰੱਸਟ ਸੀਚੇਵਾਲ ਵੱਲੋਂ ਮਨਾਈ ਜਾ ਰਹੀ ਸੰਤ ਅਵਤਾਰ ਸਿੰਘ ਜੀ ਦੀ 22ਵੀਂ ਸਾਲਾਨਾ ਬਰਸੀ ਮੌਕੇ ਅੱਜ ਮਾਰਸ਼ਲ ਆਰਟ ਗੱਤਕੇ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਗੱਤਕੇ ਦੀਆਂ 9 ਟੀਮਾਂ ਨੇ ਵੱਖ ਵੱਖ ਕਰਤੱਵ ਦਿਖਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਵਰਸੋਈ ਕਲਾ ਦੀ ਅੱਜ ਵੀ ਪ੍ਰਫੂਲਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਕਲਾ ਸਵੈ ਰੱਖਿਆ ਲਈ ਵੀ ਬੇਹੱਦ ਲਾਹੇਵੰਦ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਟੂਰਨਾਮੈਂਟ ਪੁਰਾਣੇ ਇਤਿਹਾਸ ਨੂੰ ਸਾਂਭਣ ਦਾ ਵਧੀਆ ਉਪਰਾਲਾ ਹੈ। ਅੱਜ ਦੇ ਹੋਏ ਟੂਰਨਾਮੈਂਟ ’ਚ ਡਿਸਟ੍ਰਿਕ ਗੱਤਕਾ ਐਸੋਸੀਏਸ਼ਨ ਲੁਧਿਆਣਾ ਦੀ ਟੀਮ ਨੇ ਪਹਿਲਾ, ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ (ਲੜਕੀਆਂ) ਨੇ ਦੂਜਾ ਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ (ਲੜਕੇ) ਨੇ ਤੀਜਾ ਸਥਾਨ ਹਾਸਲ ਕੀਤਾ। ਅੰਤ ਵਿੱਚ ਸੰਤ ਸੀਚੇਵਾਲ ਨੇ ਸਾਰੇ ਆਏ ਹੋਏ ਖਿਡਾਰੀਆਂ ਤੇ ਕੌਚਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਟੀਮਾਂ ਨੂੰ ਸੁੰਦਰ ਟਰਾਫੀਆਂ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਕੌਚ ਗੁਰਵਿੰਦਰ ਕੌਚ, ਰਣਜੀਤ ਕੁਮਾਰ, ਅਮਰੀਕ ਸਿੰਘ ਤਲਵੰਡੀ ਮਾਧੋ, ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।
ਬਾਬਾ ਚਰਨ ਦਾਸ ਯਾਦਗਾਰੀ ਤਿੰਨ ਰੋਜ਼ਾ ਕਬੱਡੀ ਖੇਡ ਮੇਲਾ ਸ੍ਰੀ ਮੁਕਤਸਰ ਸਾਹਿਬ, 18 ਮਈ (ਸ਼ਮਿੰਦਰਪਾਲ)-ਗ੍ਰਾਮ ਪੰਚਾਇਤ ਨੰਦਗੜ• ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਬਾਬਾ ਚਰਨ ਦਾਸ ਯਾਦਗਾਰੀ ਤਿੰਨ ਰੋਜ਼ਾ ਕਬੱਡੀ ਖੇਡ ਮੇਲਾ 15 ਤੋਂ 17 ਮਈ ਤੱਕ ਕਰਵਾਇਆ ਗਿਆ। ਜਿਸ ਵਿੱਚ ਕਬੱਡੀ 52 ਕਿਲੋਂ ਅਤੇ ਕਬੱਡੀ 40 ਕਿਲੋਂ ਦੇ ਮੁਕਾਬਲੇ ਕਰਵਾਏ ਗਏ। ਤਿੰਨ ਦਿਨਾਂ ਤੱਕ ਦਰਸ਼ਕਾਂ ਨਾਲ ਖੱਚਾ ਖਚਾ ਭਰੇ ਖੇਡ ਮੈਦਾਨ ਵਿੱਚ ਇਲਾਕੇ ਭਰ ਦੀਆਂ 2 ਦਰਜ਼ਨ ਤੋਂ ਵਧੇਰੇ ਕਬੱਡੀ ਟੀਮਾਂ ਨੇ ਇਸ ਖੇਡ ਮੇਲੇ ਵਿੱਚ ਖੇਡ ਕੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ। ਆਖਰੀ ਦਿਨ ਜੇਤੂ ਰਹੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਸੀਨੀਅਰ ਅਕਾਲੀ ਆਗੂ ਅਤੇ ਪਿੰਡ ਨੰਦਗੜ ਦੇ ਸਰਪੰਚ ਗੁਰਜੀਤ ਸਿੰਘ ਸਿਵੀਆ ਨੇ ਕੀਤੀ। ਉਹਨਾ ਕਬੱਡੀ 52 ਕਿਲੋਂ ਵਿੱਚ ਫਸ਼ਟ ਰਹੀ ਚੱਕ ਜਾਨੀਸਰ ਦੀ ਟੀਮ ਨੂੰ 11 ਹਜ਼ਾਰ ਅਤੇ ਸੈਕਿੰਡ ਰਹਿਣ ਵਾਲੀ ਮਹਾਂਬੱਧਰ ਦੀ ਟੀਮ ਨੂੰ 8 ਹਜ਼ਾਰ ਰੁਪਏ ਦੇ ਇਨਾਮ ਦਿੱਤੇ। ਇਸੇ ਤਰਾ 40 ਕਿਲੋਂ ਵਰਗ ਵਿੱਚ ਚੱਕ ਜਾਨੀਸਰ ਦੀ ਜੇਤੂ ਟੀਮ ਨੂੰ 8 ਹਜ਼ਾਰ ਤੇ ਨੰਦਗੜ• ਦੀ ਉਪ ਜੇਤੂ ਟੀਮ ਨੂੰ 6 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ ਭੇਂਟ ਕੀਤੇ। ਇਸ ਮੌਕੇ ਉਹਨਾ ਖਿਡਾਰੀਆਂ ਨੂੰ ਆਪਣੇ ਸੰਬੋਧਨ ਵਿੱਚ ਆਖਿਆ ਕਿ ਅੱਜ ਸਾਡੀ ਨੌਜਵਾਨ ਪੀੜੀ ਨਸ਼ਿਆਂ ਦੀ ਦਲ ਦਲ ਵਿੱਚ ਫਸ ਕੇ ਆਪਣੀ ਜਿੰਦਗੀ ਤਬਾਹ ਹੀ ਨਹੀਂ ਕਰਦੇ ਸਗੋ ਆਪਣੀ ਔਲਾਦ ਲਈ ਵੀ ਮਾੜੇ ਹਲਾਤ ਬਣਾ ਰਹੀ ਹੈ। ਉਹਨਾ ਕਿਹਾ ਕਿ ਖੇਡਾਂ ਸਾਨੂੰ ਜਿੱਥੇ ਸਿਹਤ ਪੱਖ ਤੋਂ ਤੰਦਰੁਸਤ ਰੱਖਦੀਆਂ ਹਨ, ਉਥੇ ਆਪਸੀ ਭਾਈਚਾਰਕ ਏਕਤਾ ਵਿੱਚ ਵੀ ਪਰੋ ਕੇ ਰੱਖਦੀਆਂ ਹਨ। ਇਸ ਮੌਕੇ ਸਹਿਕਾਰੀ ਸਭਾ ਦੇ ਪ੍ਰਧਾਨ ਨਵਰਾਜ ਸਿੰਘ ਸਿਵੀਆ, ਹਿੰਮਤ ਸਿੰਘ, ਜਗਦੀਪ ਸਿੰਘ ਦੋਵੇ ਪੰਚ, ਰਾਜਾ ਸਿੰਘ ਸੈਕਟਰੀ, ਪ੍ਰਕਾਸ਼ ਸਿੰਘ, ਜਥੇਦਾਰ ਜਸਵਿੰਦਰ ਸਿੰਘ ਨੰਦਗੜ•, ਗੁਰਬਿੰਦਰ ਸਿੰਘ ਸਿਵੀਆ, ਅੰਗਰੇਜ਼ ਸਿੰਘ ਸੰਧੂ, ਸਤਨਾਮ ਬਰਾੜ, ਸੰਦੀਪ ਸਿਵੀਆ, ਪ੍ਰਦੀਪ ਸੰਧੂ, ਬੱਬੂ ਬਰਾੜ ਅਤੇ ਜਗਸੀਰ ਸਿੰਘ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਖਿਡਾਰੀ ਵੀਰਾਂ ਤੋਂ ਇਲਾਵਾ ਦਰਸ਼ਕ ਮੌਜ਼ੂਦ ਸਨ।
ਕਬੱਡੀ ਵਾਲੇ ਕੀ ਜਾਨਣ ਐਵਾਰਡਾਂ ਦੀ ਕਦਰ?-ਜਗਰੂਪ ਸਿੰਘ ਜਰਖੜ 
ਮਹਾਰਾਜਾ ਰਣਜੀਤ ਸਿੰਘ ਸਟੇਟ ਐਵਾਰਡ ਜੋ 1978 ਵਿਚ ਉਸ ਵੇਲੇ ਦੀ ਅਕਾਲੀ ਦਲ ਦੀ ਸਰਕਾਰ ਦੇ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਸ਼ੁਰੂ ਕੀਤਾ ਸੀ। 1978 ਤੋਂ ਲੈ ਕੇ 1997 ਤੱਕ ਲਗਾਤਾਰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਐਵਾਰਡ ਦਿੱਤਾ ਜਾਂਦਾ ਰਿਹਾ। ਪਹਿਲਾਂ ਪਹਿਲ ਇਸ ਦੀ ਇਨਾਮੀ ਰਾਸ਼ੀ 10 ਹਜ਼ਾਰ ਫਿਰ 21 ਹਜ਼ਾਰ, ਸਾਲ 2005 ਵਿਚ ਕਾਂਗਰਸ ਸਰਕਾਰ ਨੇ ਇਕ ਲੱਖ ਰੁਪਏ ਕਰ ਦਿੱਤੀ ਸੀ ਤੇ ਹੁਣ ਇਨਾਮੀ ਰਾਸ਼ੀ ਸਰਕਾਰ ਨੇ 2 ਲੱਖ ਰੁਪਏ ਕਰ ਦਿੱਤੀ ਹੈ। ਸਾਲ 2005 ਦੇ ਵਿਚ ਜਦੋਂ ਵੱਖ ਵੱਖ ਖੇਡਾਂ ਵਿਚ ਖਿਡਾਰੀਆਂ ਨੂੰ ਦਿੱਤਾ ਸੀ ਤਾਂ ਕਬੱਡੀ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਖਿਡਾਰੀਆਂ ਨੇ ਏਨਾ ਕੁ ਰੌਲਾ ਪਾਇਆ ਸੀ ਕਿ ਇਹ ਐਵਾਰਡ ਸਰਕਲ ਸਟਾਈਲ ਕਬੱਡੀ ਦੇ ਖਿਡਾਰੀਆਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ, ਕਬੱਡੀ ਨਾਲ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਆਦਿ ਅਜਿਹੀਆਂ ਵੱਡੀਆਂ ਵੱਡੀਆਂ ਗੱਲਾਂ ਹੋਈਆਂ। ਹਾਲਾਂ ਕਿ ਸਰਕਾਰ ਦੇ ਨਿਯਮਾਂ ਸਿਧਾਂਤਾਂ ਮੁਤਾਬਿਕ ਇਹ ਸਟੇਟ ਐਵਾਰਡ ਕਬੱਡੀ ਖਿਡਾਰੀਆਂ ਨੂੰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਸ ਐਵਾਰਡ ਦੀ ਚੋਣ ਮੌਕੇ ਉ¦ਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਖੇਡਾਂ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਦੀਆਂ ਪ੍ਰਾਪਤੀਆਂ ਦੇ ਨੰਬਰ ਜੋੜੇ ਜਾਂਦੇ ਹਨ, ਫਿਰ ਇਹ ਐਵਾਰਡ ਪ੍ਰਾਪਤੀਆਂ ਦੇ ਅਧਾਰ ’ਤੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ। ਸਰਕਲ ਸਟਾਈਲ ਕਬੱਡੀ ਉਪਿਕ, ਕਾਮਨਵੈਲਥ ਅਤੇ ਏਸ਼ੀਅਨ ਖੇਡਾਂ ਦਾ ਹਿੱਸਾ ਨਹੀਂ ਹੈ, ਨਾ ਹੀ ਕੋਈ ਇਸ ਤਰਾਂ ਦੀ ਕੋਈ ਹੋਰ ਅੰਤਰਰਾਸ਼ਟਰੀ ਪੱਧਰ ਦੀ ਕਬੱਡੀ ਚੈਂਪੀਅਨਸ਼ਿਪ ਹੁੰਦੀ ਹੈ ਜਿਸ ਤੋਂ ਖਿਡਾਰੀਆਂ ਦਾ ਲੇਖਾ ਜੋਖਾ ਹੋ ਸਕੇ, ਪਰ ਫਿਰ ਵੀ ਪੰਜਾਬੀਆਂ ਦੀ ਇਹ ਚਹੇਤੀ ਅਤੇ ਚਰਚਿਤ ਖੇਡ ਹੋਣ ਨਾਤੇ ਅਤੇ ਖਿਡਾਰੀਆਂ ਵੱਲੋਂ ਵਾਰ ਵਾਰ ਐਵਾਰਡਾਂ ਦੀ ਮੰਗ ਕਰਨ ’ਤੇ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਕਦਮ ਚੁੱਕਿਆ ਸੀ ਕਿ ਦੂਸਰੀਆਂ ਖੇਡਾਂ ਵਾਂਗ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਰਕਲ ਸਟਾਈਲ ਕਬੱਡੀ ਖਿਡਾਰੀਆਂ ਨੂੰ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਪਿਛਲੇ ਸਾਲ 2005 ਤੋਂ ਲੈ ਕੇ 2008 ਤੱਕ ਦੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਦੇ ਵੱਖ ਵੱਖ ਖੇਡਾਂ ਦੇ ਵੇਰਵੇ ਮੰਗੇ ਸਨ ਜਿਸ ਵਿਚ ਦੂਸਰੀਆਂ ਖੇਡਾਂ ਜਿਵੇਂ ਐਥਲੈਟਿਕਸ, ਫੁੱਟਬਾਲ, ਹਾਕੀ, ਵਾਲੀਬਾਲ, ਬਾਸਕਟਬਾਲ, ਜਿਮਨਾਸਟਿਕ ਆਦਿ 28 ਦੇ ਕਰੀਬ ਖੇਡਾਂ ਦੇ 250 ਦੇ ਕਰੀਬ ਖਿਡਾਰੀਆਂ ਨੇ ਇਸ ਸਟੇਟ ਐਵਾਰਡ ਲਈ ਆਪਣੀਆਂ ਖੇਡ ਪ੍ਰਾਪਤੀਆਂ ਦੇ ਵੇਰਵੇ ਅਪਲਾਈ ਕੀਤੇ। ਦੂਸਰੇ ਪਾਸੇ ਕਬੱਡੀ ਜਿਸ ਵਿਚ ਬੇਇਨਸਾਫ਼ੀ ਦਾ ਵੱਡਾ ਰੌਲਾ ਪਾਇਆ ਜਾ ਰਿਹਾ ਸੀ ਕਿ ਸਰਕਲ ਸਟਾਈਲ ਕਬੱਡੀ ਦੇ ਖਿਡਾਰੀਆਂ ਨੇ ਇਹ ਐਵਾਰਡ ਲੈਣਾ ਮੁਨਾਸਿਬ ਹੀ ਨਹੀਂ ਸਮਝਿਆ ਅਤੇ ਕਿਸੇ ਖਿਡਾਰੀ ਨੇ ਅਪਲਾਈ ਹੀ ਨਹੀਂ ਕੀਤਾ, ਸਿਰਫ਼ ਨੈਸ਼ਨਲ ਸਟਾਈਲ ਕਬੱਡੀ ਦੇ ਏਸ਼ੀਅਨ ਖੇਡਾਂ ’ਚੋਂ ਸੋਨ ਤਗਮਾ ਜੇਤੂ ਮਨਪ੍ਰੀਤ ਸਿੰਘ ਮਾਨਾ ਅਤੇ ਕੁਝ ਇਕ ਖਿਡਾਰੀਆਂ ਨੇ ਐਵਾਰਡ ਲਈ ਅਪਲਾਈ ਜ਼ਰੂਰ ਕੀਤਾ ਜਿਨਾਂ ਵਿਚੋਂ ਹੋ ਸਕਦਾ ਮਨਪ੍ਰੀਤ ਸਿੰਘ ਮਾਨਾ ਨੂੰ ਸਟੇਟ ਐਵਾਰਡ ਦੇ ਯੋਗ ਸਮਝਿਆ ਜਾਵੇ, ਦੂਸਰੇ ਪਾਸੇ ਪੰਜਾਬ ਸਰਕਾਰ ਸਰਕਲ ਸਟਾਈਲ ਕਬੱਡੀ ਨੂੰ ਅੰਤਰਰਾਸ਼ਟਰੀ ਲੀਹਾਂ ’ਤੇ ਲਿਜਾਣ ਲਈ ਵਿਸ਼ਵ ਕੱਪ ਕਬੱਡੀ ਮੁਕਾਬਲਾ ਕਰਵਾਇਆ ਹੈ ਅਤੇ ਚੈਂਪੀਅਨ ਹੀ ਪੰਜਾਬ ਦੇ ਖਿਡਾਰੀ ਬਣੇ ਹਨ। ਜਦਕਿ ਸਰਕਲ ਸਟਾਈਲ ਕਬੱਡੀ ਦੇ ਜੋ ਨਾਮੀ ਖਿਡਾਰੀ ਹਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਪ੍ਰਾਪਤੀਆਂ ਦਾ ਵੱਡੇ ਪੱਧਰ ’ਤੇ ਲੇਖਾ ਜੋਖਾ ਦਰਸਾ ਰਹੇ ਹਨ, ਪਰ ਸਟੇਟ ਐਵਾਰਡ ਦੀ ਕਦਰ ਤੋਂ ਅਣਜਾਣੇ ਹਨ। ਕਬੱਡੀ ਵਿਚ ਚੱਲੀ ਪੈਸੇ ਦੀ ਦੌੜ ਨੇ ਕਬੱਡੀ ਖਿਡਾਰੀਆਂ ਦਾ ਦਿਮਾਗ ਏਨਾ ਕੁ ਘੁਮਾ ਦਿੱਤਾ ਹੈ ਕਿ ਇਨਾਂ ਨੂੰ ਖੇਡ ਦੇ ਅਨੁਸ਼ਾਸਨ ਅਤੇ ਇਨਾਂ ਐਵਾਰਡਾਂ ਦੀ ਅਹਿਮੀਅਤ ਬਾਰੇ ਕੁਝ ਪਤਾ ਹੀ ਨਹੀਂ।
ਅਣਖ ਦਾ ਸਿਰਨਾਵਾਂ ਤੇ ਅੰਨੇ ਜ਼ੋਰ ਦੀ ਬਾਤ ਪਾਉਂਦੇ ਹਨ ਕਬੱਡੀ ਖਿਡਾਰੀਆਂ ਦੇ ਟੈਟੂ-ਹਰਮਿੰਦਰ ਢਿੱਲੋਂ ਮੌ ਸਾਹਿਬ 
ਅਣਖਾਂ ਦੇ ਸਿਰਨਾਵੇਂ ਦੱਸਦੀ ਰਹੇ ਕਬੱਡੀ, ਵੱਸਦੇ ਰਹਿਣ ਪੰਜਾਬੀ ਵੱਸਦੀ ਰਹੇ ਕਬੱਡੀ… ਨਾਮਵਰ• ਪੰਜਾਬੀ ਗਾਇਕ ਰਣਜੀਤ ਰਾਣਾ ਵੱਲੋਂ ਸੁਰੀਲੇ ਸੁਰਾਂ ’ਚ ਗਾਇਆ ਹੈ। ਇਹ ਜੋਸ਼ੀਲਾ ਗੀਤ ਕਬੱਡੀ ਖਿਡਾਰੀਆਂ ਦੇ ਖੇਡ ਸਟਾਈਲ ਅਤੇ ਉਨਾਂ ਵਿਚਲੇ ਅੰਨੇ ਜ਼ੋਰ ਦੀ ਗੱਲ ਕਰਦਾ ਹੈ। ਪੰਜਾਬੀਆਂ ਦੀ ਮਹਿਬੂਬ ਖੇਡ ਬਣੀ ਕਬੱਡੀ ਦੇ ਪੰਜਾਬ ’ਚ ਹੋਏ ਅਸਲੀ ਵਰਲਡ ਕੱਪ ਤੋਂ ਬਾਅਦ ਖੇਡ ਕਬੱਡੀ ਲਗਾਤਾਰ ਸੁਰਖੀਆਂ ਦਾ ਸ਼ਿੰਗਾਰ ਬਣੀ ਹੈ। ਇਸ ਵਰਲਡ ਕੈਂਪ ’ਚ ਖੇਡਣ ਆਏ ਦੇਸੀ-ਵਿਦੇਸ਼ੀ ਖਿਡਾਰੀਆਂ ਨੂੰ ਖੇਡ ਪ੍ਰੇਮੀਆਂ ਆਪਣੀ ਨਜ਼ਰਾਂ ਨਾਲ ਪੂਰੇ ਗੋਹ ਨਾਲ ਵਾਚ ਚੁੱਕੇ ਹਨ। ਦਰਸ਼ਨੀ ਸਰੀਰਾਂ ਵਾਲੇ ਖਿਡਾਰੀਆਂ ’ਤੇ ਅੱਖ ਮੱਲੋ-ਮੱਲੀ ਉਨਾਂ ਵੱਲੋਂ ਸਰੀਰਾਂ ’ਤੇ ਖੁਣਵਾਏ ਟੈਟੂਆਂ ’ਤੇ ਜਾ ਟਿੱਕਦੀ ਹੈ। ਖਿਡਾਰੀਆਂ ਦੇ ਸਰੀਰਾਂ ’ਤੇ ਖੁਣਵਾਏ ਟੈਟੂ ਜਿੱਥੇ ਸਾਡੇ ਖਿਡਾਰੀਆਂ ਦੇ ਸ਼ੌਕੀਨ ਹੋਣ ਦੀ ਗਵਾਹੀ ਭਰਦੇ ਹਨ, ਉਥੇ ਇਹ ਟੈਟੂ ਅਣਖ ਦਾ ਸਿਰਨਾਵਾਂ ਬਣ ਅੰਨੇ ਜ਼ੋਰ ਦੀ ਬਾਤ ਵੀ ਪਾਉਂਦੇ ਹਨ। Read More..
ਖੇਡਾਂ ਮਨੁੱਖ ਵਿਚ ਸਹਿਯੋਗ, ਸਹਿਣਸੀਲਤਾ ਤੇ ਅਨੁਸ਼ਾਸ਼ਨ ਦੇ ਗੁਣ ਪੈਦਾ ਕਰਦੀਆ ਹਨ : ਯਸ਼ਵੀਰ ਮਹਾਜ਼ਨ ਖੇਡਾਂ ਮਨੁੱਖ ਵਿਚ ਸਹਿਯੋਗ, ਸਹਿਣਸੀਲਤਾ ਤੇ ਅਨੁਸ਼ਾਸ਼ਨ ਦੇ ਗੁਣ ਪੈਦਾ ਕਰਦੀਆ ਹਨ : ਯਸ਼ਵੀਰ ਮਹਾਜ਼ਨ

ਫ਼ਤਹਿਗੜ ਸਾਹਿਬ, 18 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ ) ਖੇਡਾਂ ਵਿੱਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾਂ ਪੈਦਾ ਕਰਦੀਆਂ ਹਨ ਤੇ ਸਖਸੀਅਤ ਦੇ ਸਰਬ ਪੱਖੀ ਵਿਕਾਸ ਅਹਿਮ ਭੂਮਿਕਾ ਨਿਭਾਉਂੇਦੀਆ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ ਨੇ ਪੰਜਾਬ ਕਾਲਜ ਆਫ ਐਜੂਕੇਸ਼ਨ ਚੁੰਨੀ ਕਲਾਂ ਵਿਖੇ ਕਾਲਜ ਦੀ ਸਲਾਨਾ ਪੰਜਵੀਂ ਐਥਲੈਟਿਕਸ ਮੀਟ ਦੇ ਜੈਤੂ ਖਿਡਾਰੀਆਂ ਨੂੰ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸ੍ਰੀ ਯਸ਼ਵੀਰ ਮਹਾਜ਼ਨ ਨੇ ਕਿਹਾ ਕਿ ਜਿੱਥੇ ਅੱਜ ਦੇ ਦੌਰ ਵਿਚ ਪੜ੍ਹਾਈ ਬਿਨ੍ਹਾਂ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ, ਉੱਥੇ ਖੇਡਾਂ ਬਿਨ੍ਹਾਂ ਸਰੀਰ ਦਾ ਵਿਕਾਸ ਵੀ ਅਧੂਰਾ ਹੈ। ਉਨਾਂ ਖੇਡਾਂ ਦੀ ਮੱਹਤਤਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਖੇਡਾਂ ਮਨੁੱਖ ਵਿਚ ਸਹਿਯੋਗ, ਸਹਿਣਸੀਲਤਾ ਅਤੇ ਅਨੁਸਾਸ਼ਨ ਦੇ ਗੁਣ ਪੈਦਾ ਕਰਦੀਆ ਹਨ। ਉਨਾਂ ਵਿੱਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਇਸ ਮੌਕੇ ਬੀ.ਐੱਡ ਵਿੱਦਿਆਰਥੀਆਂ ਦੀ ਹੋਈ ਐਥਲੈਟਿਕਸ ਮੀਟ ਵਿਚ ਜੈਤੂ ਖਿਡਾਰੀਆਂ ਦਾ ਸਨਮਾਨ ਵੀ ਕੀਤਾ। ਇਸ ਤੋਂ ਪਹਿਲਾ ਇਸ ਕਾਲਜ ਵਿਚ ਸ਼ੁਰੂ ਹੋਈ ਐਥਲੈਟਿਕਸ ਮੀਟ ਦਾ ਉਦਘਾਟਨ ਸ. ਬਲਜੀਤ ਸਿੰਘ ਸਿੱਧੂ ਐਡੀਸ਼ਨਲ ਕੰਟਰੋਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਰਦਿਆਂ ਕਾਲਜ ਦੇ ਵਿੱਦਿਆਰਥੀਆਂ ਪਾਸੋਂ ਮਾਰਚ ਪਾਸਟ ਤੋਂ ਸਲਾਮੀ ਲੈਂਦਿਆਂ ਕਿਹਾ ਕਿ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਖੇਡਾਂ ਬਹੁਤ ਸਹਾਈ ਹੁੰਦੀਆਂ ਹਨ। ਇਸ ਮੌਕੇ ਤੇ ਨਿਰਮਲ ਸਿੰਘ ਚੇਅਰਮੈਨ ਪੰਜਾਬ ਕਾਲਜ ਆਫ ਐਜੂਕੇਸ਼ਨ ਨੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ੍ਰੀ ਡੀ.ਐੱਸ. ਭੱਟੀ ਪ੍ਰਿੰਸੀਪਲ ਡਾਲਫਿਨ ਕਾਲਜ, ਸ਼੍ਰੀ ਹਰਨੇਕ ਸਿੰਘ ਸੀਨੀਅਰ ਮੈਂਬਰ ਕਾਲਜ ਮੈਨੇਜ਼ਮੈਂਟ ਨੇ ਵੀ ਵਿੱਦਿਆਰਥੀਆਂ ਨੂੰ ਵੀ ਸੰਬੋਧਨ ਕਰਦਿਆਂ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕਾਲਜ ਦੇ ਪਿੰ੍ਰਸੀਪਲ ਡਾ. ਬੇਅੰਤਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹੋਏ ਮੁਕਾਬਲਿਆਂ ਵਿਚ 200 ਮੀਟਰ ਦੋੜ ਲੜਕਿਆਂ ਵਿਚੋਂ ਮਨਿੰਦਰ ਸਿੰਘ ਨੇ ਪਹਿਲਾ, ਜਗਵੀਰ ਸਿੰਘ ਨੇ ਦੂਸਰਾ, ਸੁਖਜੀਤ ਪਾਲ ਨੇ ਤੀਸਰਾ, 200 ਦੋੜਾਂ ਲੜਕੀਆਂ ’ਚੋਂ ਅਜੀਤ ਕੋਰ ਨੇ ਪਹਿਲਾ, ਮਨਪ੍ਰੀਤ ਕੋਰ ਨੇ ਦੂਸਰਾ, ਸ਼ਰਨਵੀਰ ਕੋਰ ਨੇ ਤੀਸਰਾ, 400 ਮੀਟਰ ਲੜਕਿਆਂ ਦੀ ਦੋੜ ਵਿਚੋਂ ਜਗਵੀਰ ਸਿੰਘ ਨੇ ਪਹਿਲਾ, ਲਖਵੀਰ ਸਿੰਘ ਨੇ ਦੂਸਰਾ, ਦਵਿੰਦਰਜੀਤ ਸਿੰਘ ਨੇ ਤੀਸਰਾ, 400 ਮੀਟਰ ਦੌੜ ਲੜਕੀਆ ਵਿਚੋਂ ਕੁਲਦੀਪ ਕੋਰ ਨੇ ਪਹਿਲਾ, ਰੀਤਿਕਾ ਨੇ ਦੂਸਰਾ, ਮਨਪ੍ਰੀਤ ਕੋਰ ਨੇ ਤੀਸਰਾ, ਜੈਵਲਿਨ ਥਰੋਂ ਲੜਕਿਆਂ ਵਿਚੋਂ ਨਰਿੰਦਰ ਸਿੰਘ ਨੇ ਪਹਿਲਾ, ਦਵਿੰਦਰ ਸਿੰਘ ਨੇ ਦੁਸਰਾ, ਸੰਦੀਪ ਸਿੰਘ ਨੇ ਤੀਸਰਾ, ਜੈਵਲਿਨ ਥਰੋ ਲੜਕੀਆਂ ਵਿਚੋਂ ਨੀਰਜ਼ ਸ਼ਰਮਾ ਨੇ ਪਹਿਲਾ, ਗੁਰਪ੍ਰੀਤ ਕੋਰ ਨੇ ਦੁਸਰਾ, ਸਵਰਨਜੀਤ ਕੋਰ ਨੇ ਤੀਸਰਾ, ਡਿਸਕਸ ਥਰੋ ਲੜਕਿਆਂ ’ਚੋਂ ਮਨਿੰਦਰ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਸਰਾ, ਹਰਪ੍ਰੀਤ ਸਿੰਘ ਨੇ ਤੀਸਰਾ, ਡਿਸਕਸ ਥਰੋ ਲੜਕੀਆਂ ’ਚੋਂ ਗੁਰਪ੍ਰੀਤ ਕੌਰ ਨੇ ਪਹਿਲਾ, ਰੁਪਿੰਦਰ ਕੌਰ ਨੇ ਦੂਸਰਾ, ਅਮਨਦੀਪ ਕੋਰ ਨੇ ਤੀਸਰਾ, ਗੋਲਾ ਸੁੱਟਣ ਲੜਕਿਆਂ ਵਿਚੋਂ ਮਨਿੰਦਰ ਸਿੰਘ ਨੇ ਪਹਿਲਾ, ਨਰਿੰਦਰ ਸਿੰਘ ਨੇ ਦੂਸਰਾ, ਹਰਪ੍ਰੀਤ ਸਿੰਘ ਨੇ ਤੀਸਰਾ, ਗੋਲਾ ਸੁੱਟਣ ਲੜਕੀਆਂ ’ਚੋਂ ਪੂਨਮ ਰਾਣੀ ਨੇ ਪਹਿਲਾ, ਨੀਰਜ਼ ਸਰਮਾ ਨੇ ਦੂਸਰਾ ਤੇ ਅਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ।
ਪੰਜਾਬ ਕਾਲਜ ਆਫ ਐਜੂਕੇਸ਼ਨ ਚੁੰਨੀ ਕਲਾਂ ਵਿਖੇ ਸਲਾਨਾ ਪੰਜਵੀਂ ਐਥਲੈਟਿਕਸ ਮੀਟ ਆਯੋਜਿਤ ਫ਼ਤਹਿਗੜ ਸਾਹਿਬ, 16 ਅਪ੍ਰੈਲ (ਜਗਦੇਵ) ਪੰਜਾਬ ਕਾਲਜ ਆਫ ਐਜੂਕੇਸ਼ਨ ਚੁੰਨੀ ਕਲਾਂ ਵਿਖੇ ਸਲਾਨਾ ਪੰਜਵੀਂ ਐਥਲੈਟਿਕਸ ਮੀਟ ਦਾ ਆਯੋਜਿਨ ਕੀਤਾ ਗਿਆ। ਇਸ ਮੀਟ ਦਾ ਉਦਘਾਟਨ ਸ. ਬਲਜੀਤ ਸਿੰਘ ਸਿੱਧੂ ਐਡੀਸ਼ਨਲ ਕੰਟਰੋਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਰਦਿਆਂ ਕਾਲਜ ਦੇ ਵਿੱਦਿਆਰਥੀਆਂ ਪਾਸੋਂ ਮਾਰਚ ਪਾਸਟ ਤੋਂ ਸਲਾਮੀ ਲੈਂਦਿਆਂ ਕਿਹਾ ਕਿ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਖੇਡਾਂ ਬਹੁਤ ਸਹਾਈ ਹੁੰਦੀਆਂ ਹਨ । ਉਨਾਂ ਖੇਡਾਂ ਦੀ ਮੱਹਤਤਾ ਤੇ ਚਾਨਦਾ ਪਾਉਂਦਿਆਂ ਕਿਹਾ ਕਿ ਖੇਡਾਂ ਮਨੁੱਖ ਵਿਚ ਸਹਿਯੋਗ, ਸਹਿਣਸੀਲਤਾ ਵਰਗੇ ਗੁਣ ਪੈਦਾ ਕਰਦੀਆ ਹਨ। ਉਨਾਂ ਵਿੱਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਤੇ ਨਿਰਮਲ ਸਿੰਘ ਚੇਅਰਮੈਨ ਪੰਜਾਬ ਕਾਲਜ ਆਫ ਐਜੂਕੇਸ਼ਨ, ਸ੍ਰੀ ਡੀ.ਐੱਸ. ਭੱਟੀ ਪ੍ਰਿੰਸੀਪਲ ਡਾਲਫਿਨ ਕਾਲਜ, ਸ਼੍ਰੀ ਹਰਨੇਕ ਸਿੰਘ ਸੀਨੀਅਰ ਮੈਂਬਰ ਕਾਲਜ ਮੈਨੇਜ਼ਮੈਂਟ ਨੇ ਵੀ ਵਿੱਦਿਆਰਥੀਆਂ ਨੂੰ ਵੀ ਸੰਬੋਧਨ ਕਰਦਿਆਂ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕਾਲਜ ਦੇ ਪਿੰਰਸੀਪਲ ਡਾ. ਬੇਅੰਤਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਇਨਾਮ ਵੰਡ ਸਮਾਰੋਹ ਵਿਚ ਜੈਤੂ ਖਿਡਾਰੀਆਂ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਖੇਡਾਂ ਵਿੱਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾਂ ਕਰਦੀਆਂ ਹਨ ਤੇ ਸਖਸੀਅਤ ਦੇ ਸਰਬ ਪੱਖੀ ਵਿਕਾਸ ਅਹਿਮ ਭੂਮਿਕਾ ਨਿਭਾਉਂੇਦੀਆ ਹਨ। ਇਸ ਮੌਕੇ ਤੇ ਹੋਏ ਮੁਕਾਬਲਿਆਂ ਵਿਚ 200 ਮੀਟਰ ਦੋੜ ਲੜਕਿਆਂ ਵਿਚੋਂ ਮਨਿੰਦਰ ਸਿੰਘ ਨੇ ਪਹਿਲਾ, ਜਗਵੀਰ ਸਿੰਘ ਨੇ ਦੂਸਰਾ, ਸੁਖਜੀਤ ਪਾਲ ਨੇ ਤੀਸਰਾ, 200 ਦੋੜਾਂ ਲੜਕੀਆਂ ’ਚੋਂ ਅਜੀਤ ਕੋਰ ਨੇ ਪਹਿਲਾ, ਮਨਪ੍ਰੀਤ ਕੋਰ ਨੇ ਦੂਸਰਾ, ਸ਼ਰਨਵੀਰ ਕੋਰ ਨੇ ਤੀਸਰਾ, 400 ਮੀਟਰ ਲੜਕਿਆਂ ਦੀ ਦੋੜ ਵਿਚੋਂ ਜਗਵੀਰ ਸਿੰਘ ਨੇ ਪਹਿਲਾ, ਲਖਵੀਰ ਸਿੰਘ ਨੇ ਦੂਸਰਾ, ਦਵਿੰਦਰਜੀਤ ਸਿੰਘ ਨੇ ਤੀਸਰਾ, 400 ਮੀਟਰ ਦੌੜ ਲੜਕੀਆ ਵਿਚੋਂ ਕੁਲਦੀਪ ਕੋਰ ਨੇ ਪਹਿਲਾ, ਰੀਤਿਕਾ ਨੇ ਦੂਸਰਾ, ਮਨਪ੍ਰੀਤ ਕੋਰ ਨੇ ਤੀਸਰਾ, ਜੈਵਲਿਨ ਥਰੋਂ ਲੜਕਿਆਂ ਵਿਚੋਂ ਨਰਿੰਦਰ ਸਿੰਘ ਨੇ ਪਹਿਲਾ, ਦਵਿੰਦਰ ਸਿੰਘ ਨੇ ਦੁਸਰਾ, ਸੰਦੀਪ ਸਿੰਘ ਨੇ ਤੀਸਰਾ, ਜੈਵਲਿਨ ਥਰੋ ਲੜਕੀਆਂ ਵਿਚੋਂ ਨੀਰਜ਼ ਸ਼ਰਮਾ ਨੇ ਪਹਿਲਾ, ਗੁਰਪ੍ਰੀਤ ਕੋਰ ਨੇ ਦੁਸਰਾ, ਸਵਰਨਜੀਤ ਕੋਰ ਨੇ ਤੀਸਰਾ, ਡਿਸਕਸ ਥਰੋ ਲੜਕਿਆਂ ’ਚੋਂ ਮਨਿੰਦਰ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਸਰਾ, ਹਰਪ੍ਰੀਤ ਸਿੰਘ ਨੇ ਤੀਸਰਾ, ਡਿਸਕਸ ਥਰੋ ਲੜਕੀਆਂ ’ਚੋਂ ਗੁਰਪ੍ਰੀਤ ਕੌਰ ਨੇ ਪਹਿਲਾ, ਰੁਪਿੰਦਰ ਕੌਰ ਨੇ ਦੂਸਰਾ, ਅਮਨਦੀਪ ਕੋਰ ਨੇ ਤੀਸਰਾ, ਗੋਲਾ ਸੁੱਟਣ ਲੜਕਿਆਂ ਵਿਚੋਂ ਮਨਿੰਦਰ ਸਿੰਘ ਨੇ ਪਹਿਲਾ, ਨਰਿੰਦਰ ਸਿੰਘ ਨੇ ਦੂਸਰਾ, ਹਰਪ੍ਰੀਤ ਸਿੰਘ ਨੇ ਤੀਸਰਾ, ਗੋਲਾ ਸੁੱਟਣ ਲੜਕੀਆਂ ’ਚੋਂ ਪੂਨਮ ਰਾਣੀ ਨੇ ਪਹਿਲਾ, ਨੀਰਜ਼ ਸਰਮਾ ਨੇ ਦੂਸਰਾ ਤੇ ਅਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ।
|