ਸਿੱਖ ਭਾਈਚਾਰੇ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ

ਕੈਲਗਰੀ, 27 ਜੁਲਾਈ (ਜਸਜੀਤ ਸਿੰਘ ਧਾਮੀ)-ਸਿੱਖ ਕਤਲੇਆਮ ਦੇ ਸਬੰਧ ’ਚ ਕੈਨੇਡਾ ਦੀ ਸੰਸਦ ਵਿਚ ਆਵਾਜ਼ ਉਠਾਉਣ ਵਾਲੇ ਨਿਧੜਕ ਸੰਸਦ ਮੈਂਬਰ ਸੁੱਖ ਧਾਲੀਵਾਲ ਦਾ ਕੈਲਗਰੀ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ ਸਮੂਹ ਸਿੱਖ ਭਾਈਚਾਰੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆ ਸੁੱਖ ਧਾਲੀਵਾਲ ਨੇ ਕਿਹਾ ਕਿ ’84 ਦਾ ਸਿੱਖ ਕਤਲੇਆਮ ’ਚ ਕੇਵਲ ਸਿੱਖਾਂ ਦਾ ਨਹੀਂ ਬਲਕਿ ਇਨਸਾਨੀਅਤ ਦਾ ਘਾਣ ਕੀਤਾ ਗਿਆ। Read More..
ਕਾਮਾਗਾਟਾਮਾਰੂ ਦੁਖਾਂਤ ਦੀ 96ਵੀਂ ਵਰ੍ਹੇਗੰਢ ’ਤੇ ਮੋਮਬੱਤੀਆਂ ਜਗਾਈਆਂ 
ਸਰੀ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਦੀ ਧਰਤੀ ਤੋਂ 23 ਜੁਲਾਈ, 1914 ਈ: ਨੂੰ ਵਾਪਸ ਮੋੜੇ ਗਏ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਬਨਾਮ ਗੁਰੂ ਨਾਨਕ ਜਹਾਜ਼ ਦੀ ਤ੍ਰਾਸਦੀ ਦੇ 96 ਵਰ੍ਹੇ ਬੀਤਣ ’ਤੇ ਇਥੇ ਵਸਦੇ ਪੰਜਾਬੀਆਂ ਵੱਲੋਂ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ, ਕੈਨੇਡਾ ਵੱਲੋਂ ਹਰ ਵਰ੍ਹੇ ਵਾਂਗ ਉਲੀਕੇ ਯਾਦਗਾਰੀ ਸਮਾਗਮ ’ਚ ਬੋਲਦਿਆਂ ਨਿਊਟਨ ਨਾਰਥ ਡੈਲਟਾ ਦੇ ਐਮ. ਪੀ. ਸ: ਸੁਖਮਿੰਦਰ ਸਿੰਘ (ਸੁੱਖ) ਧਾਲੀਵਾਲ ਨੇ ਕੈਨੇਡਾ ਦੀ ਸੰਸਦ ’ਚ ਮੁਆਫ਼ੀ ਦੀ ਮੰਗ ਦੁਹਰਾਉਂਦਿਆਂ ਸਰਕਾਰ ਨੂੰ ਅਜਿਹਾ ਕਦਮ ਤੇਜ਼ੀ ਨਾਲ ਚੁੱਕਣ ਵਾਸਤੇ ਕਿਹਾ। ਬ੍ਰਿਟਿਸ਼ ਕੋ¦ਬੀਆ ਸੂਬੇ ਦੇ ਵਿਧਾਇਕ ਹੈਰੀ ਬੈਂਸ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਸਦਕਾ ਅੱਜ ਦੀ ਪੀੜ੍ਹੀ ਨੂੰ ਮਿਲੀਆਂ ਸੁੱਖ-ਸਹੂਲਤਾਂ ਦਾ ਜ਼ਿਕਰ ਕੀਤਾ। ਫਾਊਂਡੇਸ਼ਨ ਦੇ ਪ੍ਰਧਾਨ ਸ: ਸਾਹਿਬ ਸਿੰਘ ਥਿੰਦ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਕਾਮਾਗਾਟਾਮਾਰੂ ਦੁਖਾਂਤ ਲਈ ਮੁਆਫ਼ੀ ਵਾਸਤੇ ਜੱਦੋ-ਜਹਿਦ ਜਾਰੀ ਰਹੇਗੀ। ਸ: ਜਸਵਿੰਦਰ ਸਿੰਘ ਤੂਰ ਨੇ ਸੰਸਦ ’ਚ ਮੁਆਫ਼ੀ ਦੇ ਨਾਲ ਹੀ ਇਤਿਹਾਸ ਦੀ ਸੰਭਾਲ, ਸਿਲੇਬਸ ਵਿਚ ਪੜ੍ਹਾਈ ਅਤੇ ਢੁਕਵੀਂ ਯਾਦਗਾਰ ਦੀ ਗੱਲ ਕੀਤੀ, ਉਥੇ ਅਣਵੰਡੇ ਭਾਰਤ ਦੇ ਮੌਜੂਦਾ ਮੁਲਕਾਂ ’ਚ ਵੀ ਅਜਿਹੇ ਕਦਮ ਹੁਣ ਤੱਕ ਨਾ ਚੁੱਕੇ ਜਾਣ ’ਤੇ ਅਫਸੋਸ ਪ੍ਰਗਟਾਇਆ। Read More..
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਿਊਯਾਰਕ ਪੁੱਜਣ ’ਤੇ ਭਰਵਾਂ ਸਵਾਗਤ

ਨਿਊਯਾਰਕ (ਹਰਵਿੰਦਰ ਰਿਆੜ)- ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਕੱਲ੍ਹ ਨਿਊਯਾਰਕ ਪੁੱਜਣ ’ਤੇ ਵੱਖ-ਵੱਖ ਗੁਰੂ ਘਰਾਂ ਅਤੇ ਸੰਸਥਾਵਾਂ ਦੇ ਮੁਖੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜੇ.ਐਫ.ਕੇ. ਏਅਰਪੋਰਟ ਤੋਂ ਉਨ੍ਹਾਂ ਨੂੰ ਭਾਰੀ ਉਤਸ਼ਾਹ ਨਾਲ ਲਿਆਂਦਾ ਗਿਆ। ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਮੁੱਖ ਤੌਰ ’ਤੇ ਗੁਰਦੁਆਰਾ ਫਲੱਸ਼ਿੰਗ ਸਿੱਖ ਸੈਂਟਰ ਦੇ ਪ੍ਰਧਾਨ ਸ: ਹਰਦੇਵ ਸਿੰਘ ਪੱਡਾ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਯੂ.ਐਸ.ਏ. ਦੇ ਸੀ: ਮੀ: ਪ੍ਰਧਾਨ ਜਰਨੈਲ ਸਿੰਘ ਗਿਲਜੀਆਂ, ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਦੇ ਪ੍ਰਧਾਨ ਸ: ਮਨਿੰਦਰ ਸਿੰਘ ਹੈਪੀ, ਐਨ.ਆਰ.ਆਈ. ਸਭਾ ਨਿਊਯਾਰਕ ਦੇ ਪ੍ਰਧਾਨ ਮਾਸਟਰ ਮਹਿੰਦਰ ਸਿੰਘ, ਸੰਤ ਪ੍ਰੇਮ ਸੰਘ ਕਲਚਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਸੈਂਕੜੇ ਪਤਵੰਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਪਹੁੰਚੇ। ਯਾਦ ਰਹੇ ਕਿ ਸੰਤ ਰਣਜੀਤ ਸਿੰਘ ਹੁਣ ਨਿਊਯਾਰਕ (ਨਿਊਜਰਸੀ ਤੇ ਆਸ-ਪਾਸ ਦੇ) ਗੁਰੂ ਘਰਾਂ ਵਿਚ ਆਉਂਦੇ ਦੋ ਹਫ਼ਤੇ ਦੇ ਕਰੀਬ ਸੰਗਤਾਂ ਨੂੰ ਨਿਹਾਲ ਕਰਨਗੇ।
ਠੰਡਲ ਦਾ ਐਡਮਿੰਟਨ ਪੁੱਜਣ ’ਤੇ ਨਿੱਘਾ ਸਵਾਗਤ
ਐਡਮਿੰਟਨ-ਪੰਜਾਬ ਸਰਕਾਰ ਦੇ ਚੀਫ ਪਾਰਲੀਮੈਂਟਰੀ ਸੈਕਟਰੀ ਖੇਤੀਬਾੜੀ ਵਿਭਾਗ ਸ. ਸੋਹਣ ਸਿੰਘ ਠੰਡਲ ਦਾ ਅਲਬਰਟਾ ਦੀ ਰਾਜਧਾਨੀ ਵਿਖੇ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸ. ਠੰਡਲ ਐਡਮਿੰਟਨ ਵਿਚ ਪੰਜਾਬੀ ਐਮ. ਐਲ. ਏ. ਪੀਟਰ ਸੰਧੂ ਦੇ ਦਫ਼ਤਰ ਵਿਚ ਪੁੱਜੇ, ਜਿਥੇ ਉਨ੍ਹਾਂ ਨੂੰ ਪੀਟਰ ਸੰਧੂ ਨੇ ਅਲਬਰਟਾ ਸਰਕਾਰ ਵੱਲੋਂ ਪਲੈਕ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸ. ਠੰਡਲ ਨੂੰ ਜੀ ਆਇਆਂ ਆਖਣ ਲਈ ਪੀਟਰ ਸੰਧੂ ਦੇ ਦਫ਼ਤਰ ਵਿਚ ਸਨੀ ਬੜੈਚ, ਮਨਮੋਹਨ ਧਾਲੀਵਾਲ, ਨਿਰਭੈ ਗਰੇਵਾਲ, ਜਰਨੈਲ ਸਿੰਘ ਧਾਮੀ, ਬੂਟਾ ਗਿੱਲ, ਨਿਰਮਲ ਗਰੇਵਾਲ, ਅਵਤਾਰ ਮੋਹੀ, ਜਸਮੇਲ ਗਰੇਵਾਲ, ਗੁਰਨਾਮ ਸਿੰਘ ਡੌਡ ਤੇ ਸ਼ਹਿਰ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਉਪਰੰਤ ਸ. ਠੰਡਲ , ਪੀਟਰ ਸੰਧੂ ਦੇ ਹਲਕੇ ਵਿਚ ਉਨ੍ਹਾਂ ਵੱਲੋਂ ਕਰਵਾਏ ਇਕ ਸੱਭਿਆਚਾਰਕ ਮੇਲੇ ਵਿਚ ਵੀ ਸ਼ਾਮਿਲ ਹੋਏ ਜਿਥੇ ਉਨ੍ਹਾਂ ਨੇ ਮੇਲੇ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ।
ਗਾਇਕ ਸਰਬਜੀਤ ਚੀਮਾ ਸਬੰਧੀ ਕੋਈ ਬਿਆਨ ਨਹੀਂ ਦਿਤਾ-ਚਰਨ ਸਿੰਘ ਜੱਜ ਸੈਕਰਾਮੈਂਟੋ-ਪਿਛਲੇ ਹਫਤੇ ਦੇ ਅਖਬਾਰਾਂ ਵਿਚ ਉਘੇ ਗਾਇਕ ਸਰਬਜੀਤ ਸਿੰਘ ਚੀਮਾ ਬਾਰੇ ਗਦਰ ਮੈਮੋਰੀਅਲ ਸੰਸਥਾ ਦੇ ਪਰਧਾਨ ਵਲੋਂ ਇਕ ਬਿਆਨ ਪਰਕਾਸ਼ਤ ਹੋਇਆ ਸੀ ਜਿਸ ਸਬੰਧੀ ਸ਼ਪਸ਼ਟੀਕਰਨ ਦਿੰਦਿੰਆਂ ਸ: ਚਰਨ ਸਿੰਘ ਜੱਜ ਨੇ ਦਸਿਆ ਕਿ ਉਹਨਾਂ ਦਾ ਇਸ ਬਿਆਨ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਦਸਿਆ ਕਿ ਇਸ ਸਬੰਧੀ ਮਿਤੀ 18 ਜੁਲਾਈ ਦਿਨ ਐਤਵਾਰ ਨੂੰ ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਅਮਰੀਕਾ ਦੀ ਹੰਗਾਮੀ ਮੀਟਿੰਗ ਚਰਨ ਸਿੰਘ ਜੱਜ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿਚ ਸਪਸ਼ਟ ਕੀਤਾ ਗਿਆ ਕਿ ਗਾਇਕ ਸਰਬਜੀਤ ਚੀਮਾ ਨੇ ਕਮੇਟੀ ਮੈਂਬਰਾਂ ਦੀ ਕਮਿਟਮੈਂਟ ਮੁਤਾਬਕ ਹੀ ਖਰਚ ਪਾਣੀ ਲਿਆ। ਬੱਗਾ ਮਿਊਜ਼ੀਸ਼ੀਅਨ ਅਤੇ ਉਸਦੀ ਪਾਰਟੀ ਵੀ ਕਮੇਟੀ ਮੈਂਬਰਾਂ ਨੇ ਹੀ ਬੁੱਕ ਕੀਤੀ ਸੀ। ਸਿਆਟਲ ਤੋਂ ਦੋ ਟਿਕਟਾਂ ਵੀ ਕਮੇਟੀ ਮੈਂਬਰਾਂ ਨੇ ਹੀ ਬੁੱਕ ਕੀਤੀਆਂ ਸਨ।ਮੀਟਿੰਗ ਤੋਂ ਬਾਅਦ ਪੰਜਾਬ ਨਿਊਜ ਨੂੰ ਫੈਕਸ ਰਾਹੀਂ ਭੇਜੀ ਗਈ ਜਾਣਕਾਰੀ ਵਿਚ ਦਸਿਆ ਗਿਆ ਕਿ ਗਾਇਕ ਸਰਬਜੀਤ ਚੀਮੇ ਸਬੰਧੀ ਪਹਿਲਾਂ ਦਿੱਤੀ ਖ਼ਬਰ ਚਰਨ ਸਿੰਘ ਜੱਜ ਦੇ ਦਸਤਖਤਾਂ ਹੇਠ ਜਾਰੀ ਨਹੀਂ ਸੀ ਹੋਈ।ਇਥੇ ਇਹ ਗਲ ਵਰਨਣਯੋਗ ਹੈ ਕਿ ਗਾਇਕ ਸਰਬਜੀਤ ਸਿੰਘ ਚੀਮੇ ਸਬੰਧੀ ਇਹ ਖਬਰ ਆਪਣੇ ਆਪ ਨੂੰ ਗਦਰ ਮੈਮੋਰੀਅਲ ਸੰਸਥਾ ਦੇ ਚੇਅਰਮੈਨ ਕਹਾਉਣ ਵਾਲੇ ਕੁਲਦੀਪ ਸਿੰਘ ਧਾਲੀਵਾਲ ਨਾਮ ਦੇ ਵਿਅਕਤੀ ਵਲੋਂ ਭੇਜੀ ਗਈ ਸੀ ਜਿਹੜਾ ਕਿ ਪਹਿਲਾਂ ਵੀ ਇਸ ਸੰਸਥਾ ਦੀਆਂ ਸਰਗਰਮੀਆਂ ਬਾਰੇ ਖਬਰਾਂ ਭੇਜਦਾ ਰਹਿੰਦਾ ਸੀ ।
ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ’ਚ ਜਥੇ: ਅਵਤਾਰ ਸਿੰਘ ਦਾ ਸਨਮਾਨ 
ਨਿਊਯਾਰਕ, 20 ਜੁਲਾਈ (ਹਰਵਿੰਦਰ ਰਿਆੜ)–ਜਥੇ: ਅਵਤਾਰ ਸਿੰਘ ਪ੍ਰ²ਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰ੍ਯਮ੍ਰਿਤਸਰ ਅਮਰੀਕਾ ਫੇਰੀ ’ਤੇ ਸਨ। ਸਮਾਂ ਕੱਢਦੇ ਹੋਏ ਉਹ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਥੇ ਪ੍ਰਧਾਨ ਜਰਨੈਲ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਕੁਲਬੀਰ ਸਿੰਘ ਆਲਮਪੁਰ ਜਨਰਲ ਸਕੱਤਰ, ਮਨਜੀਤ ਸਿੰਘ ਦਸੂਹਾ ਪ੍ਰਧਾਨ ਸ਼੍ਰ੍ਰੋਮਣੀ ਅਕਾਲੀ ਦਲ ਅਮਰੀਕਾ, ਰਘੁਬੀਰ ਸਿੰਘ ਸੁਭਾਨਪੁਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਿਊਯਾਰਕ, ਮਾਸਟਰ ਮਹਿੰਦਰ ਸਿੰਘ ਪ੍ਰਧਾਨ ਐਨ. ਆਰ. ਆਈ. ਸਭਾ ਨਿਊਯਾਰਕ, ਪ੍ਰੀਤਮ ਸਿੰਘ ਗਿਲਜੀਆਂ, ਹਿੰਮਤ ਸਿੰਘ ਸਰਪੰਚ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਦਿਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਵੀ ਉੁਨ੍ਹਾਂ ਦੇ ਨਾਲ ਸਨ। ਜਥੇਦਾਰ ਅਵਤਾਰ ਸਿੰਘ ਨੇ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਧਾਰਮਿਕ ਗਤੀਵਿਧੀਆਂ ਦੀ ਸ਼ਲਾਘਾ ਕੀਤੀ।
ਠੱਗ ਲਾੜੇ-ਲਾੜੀਆਂ ਖ਼ਿਲਾਫ਼ ਕਾਰਵਾਈ ਲਈ ਬਰੈਂਪਟਨ ’ਚ ਭਰਵਾਂ ਇਕੱਠ- ਕੈਨੇਡਾ ਦੀ ਆਵਾਸ ਨੀਤੀ ’ਚ ਤਬਦੀਲੀ ਦੀ ਮੰਗ 
ਟੋਰਾਂਟੋ -ਕੈਨੇਡਾ ਪਹੁੰਚਣ ਦੇ ਮਕਸਦ ਨਾਲ ਵਿਆਹ ਕਰਵਾ ਕੇ ਅਤੇ ਇਥੇ ਪਹੁੰਚ ਕੇ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣ ਵਾਲੇ ਲਾੜੇ-ਲਾੜੀਆਂ ਨਾਲ ਸਬੰਧਿਤ ਮਾਮਲਿਆਂ ਨੂੰ ਨਜਿੱਠਣ ਲਈ ਕਾਰਜਸ਼ੀਲ ਸੰਸਥਾ ‘ਕੈਨੇਡੀਅਨ ਅਗੇਂਸਟ ਇਮੀਗ੍ਰੇਸ਼ਨ ਫਰਾਡ’ ਵੱਲੋਂ ਬੀਤੇ ਦਿਨੀਂ ਬਰੈਂਪਟਨ ਵਿਖੇ ਕੀਤੀ ਗਈ ਇਕ ਜਨਤਕ ਮੀਟਿੰਗ ਵਿਚ ਚਾਰ ਸੌ ਤੋਂ ਵੀ ਵੱਧ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਬੀਤੇ ਮਹੀਨੇ ਪੰਜਾਬ ਤੋਂ ਕੈਨੇਡਾ ਪਹੁੰਚ ਕੇ ਗਾਇਬ ਹੋਣ ਵਾਲੇ ਮਨਜੀਤ ਸਿੰਘ ਸ਼ਾਹੀ ਨਾਮਕ ਵਿਅਕਤੀ ਵੱਲੋਂ ਜਿਸ ਤਰਾਂ ਬਰੈਂਪਟਨ ਵਾਸੀ ਅਰਸ਼ਪ੍ਰੀਤ ਕੌਰ ਬਡਵਾਲ ਨੂੰ ਧੋਖਾ ਦਿੱਤਾ ਗਿਆ, ਉਸ ਨਾਲ ਸਮੁੱਚੇ ਭਾਰਤੀ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਮਾਮਲੇ ਨੂੰ ਵਿਚਾਰਨ ਲਈ ਉਪਰੋਕਤ ਸੰਸਥਾ ਵੱਲੋਂ ਸੱਦੀ ਇਸ ਜਨਤਕ ਮੀਟਿੰਗ ਲਈ ਕੈਨੇਡਾ ਦੇ ਆਵਾਸ ਮੰਤਰੀ ਮਿ: ਜੇਸਨ ਕੈਨੀ ਨੂੰ ਵੀ ਸੱਦਾ-ਪੱਤਰ ਭੇਜਿਆ ਗਿਆ ਸੀ ਪਰ ਉਹ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਨਾ ਪਹੁੰਚ ਸਕੇ ਅਤੇ ਉਨ੍ਹਾਂ ਦੇ ਪ੍ਰਤੀਨਿਧ ਵਜੋਂ ਸੰਸਦ ਮੈਂਬਰ ਸ: ਟਿੰਮ ਉ¤ਪਲ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸ: ਗੁਰਦੇਵ ਸਿੰਘ ਮਾਨ, ਸੰਸਦ ਮੈਂਬਰ ਸ: ਗੁਰਬਖਸ਼ ਸਿੰਘ ਮੱਲ੍ਹੀ Read More..
ਹਿਲੇਰੀ ਕਲਿੰਟਨ ਵੱਲੋਂ ਪਾਕਿ ਦਾ ਦੌਰਾ ਛੇਤੀ ਵਾਸ਼ਿੰਗਟਨ-ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤਾਲਿਬਾਨ ਖਿਲਾਫ ਲੜਾਈ ਲਈ ਹਮਾਇਤ ਜੁਟਾਉਣ ਅਤੇ ਅਫਗਾਨਿਸਤਾਨ ਵਿੱਚ ਚੱਲ ਰਹੀ ਲੜਾਈ ਦੇ ਸਿਆਸੀ ਅੰਤ ਦਾ ਖਾਕਾ ਤਿਆਰ ਕਰਨ ਲਈ ਆਉਂਦੇ ਦਿਨੀ ਪਾਕਿਸਤਾਨ ਦੇ ਦੌਰੇ ’ਤੇ ਜਾ ਰਹੇ ਹਨ।ਮੰਗਲਵਾਰ ਨੂੰ ਕਾਬੁਲ ਵਿੱਚ ਦਾਨੀ ਦੇਸ਼ਾਂ ਦੀ ਕਾਨਫਰੰਸ ਹੋ ਰਹੀ ਅਤੇ ਇਸ ਮੌਕੇ ਸ੍ਰੀਮਤੀ ਕਲਿੰਟਨ ਆਪਣੇ ਹਮ-ਰੁਤਬਾਵਾਂ ਨੂੰ ਬਾਗ਼ੀਆਂ ਖਿਲਾਫ ਆਪਣੇ ਉੱਦਮ ਤੇਜ਼ ਕਰਨ ਦਾ ਸੱਦਾ ਦੇ ਸਕਦੇ ਹਨ। ਇਸ ਤੋਂ ਇਲਾਵਾ ਉਹ ਅਫਗਾਨ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਸਰਕਾਰ ਅਤੇ ਤਾਲਿਬਾਨ ਦੇ ਨਰਮਖਿਆਲ ਆਗੂਆਂ ਵਿਚਕਾਰ ਸੁਲ੍ਹਾ ਦੀਆਂ ਕੋਸ਼ਿਸ਼ਾਂ ਬਾਰੇ ਵੀ ਵਿਚਾਰ-ਚਰਚਾ ਕਰਨਗੇ। ਅਫਗਾਨਿਸਤਾਨ ਅਤੇ ਪਾਕਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਰਿਚਰਡ ਹੌਲਬਰੂਕ ਮੁਤਾਬਕ ਇਸ ਪੜਾਅ ’ਤੇ ਵਾਸ਼ਿੰਗਟਨ ਪਾਕਿਸਤਾਨ ਦੀ ਭੂਮਿਕਾ ਨੂੰ ਕਾਫੀ ਅਸਪਸ਼ਟ ਮੰਨਦਾ ਹੈ। ਕਾਬੁਲ ਅਤੇ ਇਸਲਾਮਾਬਾਦ ਦੇ ਰਿਸ਼ਤੇ ਵੀ ਬੇਵਿਸਾਹੀ ਭਰੇ ਰਹੇ ਹਨ, ਪਰ ਲੰਘੇ ਮਾਰਚ ਵਿੱਚ ਕਰਜ਼ਈ ਨੇ ਪਾਕਿਸਤਾਨ ਵੱਲੋਂ ਸ਼ਾਂਤੀ ਵਾਰਤਾ ਲਈ ਕੀਤੀ ਪੇਸ਼ਕਸ਼ ਦਾ ਸਵਾਗਤ ਕਰਕੇ ਸੁਲ੍ਹਾ-ਸਫਾਈ ਦੇ ਸੰਕੇਤ ਦਿੱਤੇ ਸਨ।
ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ ਵੱਲੋਂ ਦੋ ਰੋਜਾ ਕਾਨਫਰੱਸ ਸਮਾਪਤ- ਐਮ ਪੀ ਸੁੱਖ ਧਾਲੀਵਾਲ, ਰੂਬਾ ਢੱਲਾ ਤੇ ਹੋਰ ਆਗੂਆਂ ਨੇ ਮੁਸ਼ਕਲਾਂ ਦੇ ਹੱਲ ਲਈ ਰੱਖੇ ਵਿਚਾਰ। 
ਸੱਨੀਵੇਲ (ਕੈਲੀਫੋਰਨੀਆ) (ਹੁਸਨ ਲੜੋਆ ਬੰਗਾ)-ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ (ਨਾਪਾ) ਵੱਲੋਂ ਕਰਵਾਈ ਗਈ ਕਾਨਫਰੱਸ ਦੇ ਦੂਸਰੇ ਦਿਨ ਦੀ ਕਾਨਫਰੱਸ ਸਥਾਨਕ ਹਿੱਦੂ ਮੱਦਰ ਦੇ ਕਮਿਊਨਿਟੀ ਹਾਲ ਵਿਚ ਕਰਵਾਈ ਗਈ, ਜਿਸ ਵਿਚ ਵੱਖ ਵੱਖ ਸ਼ਹਿਰਾਂ ਵਿਚੋਂ ਪੱਜਾਬੀਆਂ ਨੇ ਬੜੀ ਭਾਰੀ ਗਿਣਤੀ ਵਿਚ ਸ਼ਾਮਲ ਹੋ ਕੇ ਨਾਪਾ ਨੂੰ ਆਪਣੇ ਭਰਪੂਰ ਸਮਰਥਨ ਦਾ ਹੁੱਗਾਰਾ ਦਿੱਤਾ।ਜਿਸ ਵਿਚ ਹੋਰਨਾਂ ਤੋਂ ਇਲਾਵਾ ਡਾ. ਰੂਬੀ ਢੱਲਾ ਐਮ. ਪੀ., ਸੁੱਖ ਧਾਲੀਵਾਲ ਐਮ. ਪੀ., ਸੁਰੇਸ਼ ਕੁਮਾਰ ਆਈ. ਏ. ਐਸ., ਦੀਦਾਰ ਸਿੱਘ ਬੈਂਸ, ਕੈਸ਼ ਗਿੱਲ ਮੇਅਰ ਸੂਬਾ ਸਿਟੀ, ਰੂਬੀ ਧਾਲੀਵਾਲ ਮੇਅਰ ਸਾਨਵਾਕੀਨ, ਸੱਨੀ ਧਾਲੀਵਾਲ ਵਾਈਸ ਮੇਅਰ ਧਾਲੀਵਾਲ, ਕੌਂਸਲ ਮੈਂਬਰ ਹਰਪ੍ਰੀਤ ਸਿੱਘ ਸੱਧੂ ਆਦਿ ਨੇ ਪ੍ਰਭਾਵਸ਼ਾਲੀ ਵਿਚਾਰ ਰੱਖੇ।ਕਾਨਫਰੱਸ ਨੂੰ ਸੱਬੋਧਨ ਕਰਦਿਆਂ ਨਾਪਾ ਦੇ ਚੇਅਰਮੈਨ ਦਲਵਿੱਦਰ ਸਿੱਘ ਧੂਤ ਨੇ ਭਾਰਤ ਸਰਕਾਰ ਦੀ ਇਸ ਗੱਲ ਤੋਂ ਆਲੋਚਨਾ ਕਰਦਿਆਂ ਕਿ ਭਾਰਤ ਸਰਕਾਰ ਨੇ ਕੈਲੀਫੋਰਨੀਆ ਦੇ ਸਭ ਤੋਂ ਮਹਿੱਗੇ ਸ਼ਹਿਰ ਸਾਨ ਫਰਾਂਸਿਸਕੋ ਵਿਚ ਇਕ ਅਜਿਹੀ ਥਾਂ ਤੇ ਸਫਾਰਤਖਾਨੇ ਦਾ ਦਫਤਰ ਖੋਲ੍ਹ ਕੇ ਰੱਖਿਆ ਹੈ, ਜਿਸ ਸ਼ਹਿਰ ਵਿਚ ਨਾ ਤਾਂ ਭਾਰਤੀ ਮੂਲ ਦੇ ਲੋਕਾਂ ਦੀ ਕੋਈ ਆਬਾਦੀ ਹੈ ਤੇ ਨਾ ਹੀ ਸਫਾਰਤਖਾਨੇ ਦੇ ਆਸ-ਪਸ ਕਾਰਾਂ ਪਾਰਕ ਕਰਨ ਦੀ ਕੋਈ ਸਹੂਲਤ ਹੈ। ਜਿਸ ਕਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਬਹੁਤ ਵਾਧਾ ਹੋ ਰਿਹਾ ਹੈ। ਸ. ਧੂਤ ਨੇ ਮੱਗ ਕੀਤੀ ਕਿ ਕੈਲੀਫੋਰਨੀਆ ਦੇ ਸਫਾਰਤਖਾਨੇ ਨੂੰ ਕਿਸੇ ਅਜਿਹੀ ਥਾਂ ਤੇ ਲਿਜਾਇਆ ਜਾਵੇ, ਜਿੱਥੇ ਲੋਕਾਂ ਨੂੰ ਆਉਣ-ਜਾਣ ਦੀ ਆਸਾਨੀ ਹੋਵੇ। ਨਾਪਾ ਦੇ ਪ੍ਰਧਾਨ ਸਤਨਾਮ ਸਿੱਘ ਚਾਹਲ ਨੇ ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ ਬਾਰੇ ਦੱਸਦਿਆਂ ਕਿਹਾ ਕਿ ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ ਇਕ ਗੈਰ ਸਿਆਸੀ ਅਜਿਹੀ ਸੱਸਥਾ ਹੈ, ਜਿਸ ਦਾ ਮੁੱਖ ਕੱਮ ਇਸ ਖੇਤਰ ਵਿਚ ਰਹਿਣ ਵਾਲੇ ਪੱਜਾਬੀ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਠੋਸ ਹੱਲ ਲਈ ਯਤਨ ਕਰਨਾ ਹੈ।ਪੰਜਾਬ ਵਿਚੋਂ ਵਾਇਦਾ ਕਰਕੇ ਵੀ ਨਾ ਆਉਣ ਵਾਲੇ ਸਿਆਸੀ ਲੀਡਰਾਂ ਉਪਰ ਨੁਕਤਾਚੀਨੀ ਕਰਦਿਆਂ ਸ: ਚਾਹਲ ਨੇ ਕਿਹਾ ਕਿ ਜਿਹੜੇ ਲੀਡਰ ਮੁਫਤ ਵਿਚ ਤੁਹਾਡੀਆਂ ਮੁਸ਼ਕਲਾਂ ਨੂੰ ਸੁਣਨ ਵੀ ਨਹੀਂ ਆ ਸਕਦੇ ਉਹਨਾਂ ਲੀਡਰਾਂ ਤੋਂ ਕਿਸੇ ਵੀ ਕਿਸਮ ਦੀ ਆਸ ਰਖਣਾ ਹਵਾ ਵਿਚ ਤਲਵਾਰਾਂ ਮਾਰਨ ਦੇ ਬਰਾਬਰ ਹੈ।ਸਾਨਵਾਕੀਨ ਸ਼ਹਿਰ ਦੇ ਮੇਅਰ ਰੂਬੀ ਧਾਲੀਵਾਲ ਨੇ ਕਿਹਾ ਕਿ ਇਸ ਖੇਤਰ ਵਿਚ ਰਹਿਣ ਵਾਲੇ ਪੱਜਾਬੀਆਂ ਨੂੰ ਇਕ ਐਸੇ ਪਲੇਟਫਾਰਮ ਦੀ ਲੋੜ ਸੀ, ਜਿਸ ਪਲੇਟ ਫਾਰਮ ਉਪਰ ਇਕੱਠੇ ਹੋ ਕੇ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਕੋਈ ਹੱਲ ਲੱਭਿਆ ਜਾ ਸਕੇ। ਯੂਬਾ ਸਿਟੀ ਦੇ ਮੇਅਰ ਕੈਸ਼ ਗਿੱਲ ਨੇ ਆਪਣੇ ਸੱਬੋਧਨ ਵਿਚ ਕਿਹਾ ਕਿ ਨਾਪਾ ਦੇ ਇਸ ਮੱਚ ਤੇ ਉਹਨਾਂ ਨੂੰ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਬਹੁਤ ਜਾਣਕਾਰੀ ਮਿਲੀ ਹੈ। Read More..
|