Punjab News
  ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ…ਰੂਪ ਸਿੰਘ:::: ਨਗਰ ਸੁਧਾਰ ਟਰੱਸਟ ਖੰਨਾ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ:::: ਬਜ਼ੁਰਗ ਜੋੜੇ ਨੇ ਵਿਆਹ ਕਰਾ ਕੇ ਇਤਿਹਾਸ ਰਚਿਆ:::: ਸਿੱਖ ਭਾਈਚਾਰੇ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ:::: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ:::: ਗਿਆਨ ਸਰੋਵਰੂ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਾਉਣਾ, ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਕਾਰਵਾਈ :- ਮਾਨ:::: ਨਵੇ ਜਿਲਾ ਸਿੱਖਿਆ ਅਫਸਰ ਨੇ ਚਾਰਜ ਸੰਭਾਲਿਆ:::: ਪਤੀ ਤੋਂ ਦੁਖੀ ਮਹਿਲਾ ਦੀ ਹਮਾਇਤ ਤੇ ਉਤਰੀ ਏ ਸੀ ਸੀ ਪੀ ਸੰਸਥਾ-ਸੰਸਥਾ ਦਾ ਵਫ਼ਦ ਮਹਿਲਾ ਨੂੰ ਲੈ ਕੇ ਐਸ ਪੀ (ਐਚ) ਨੂੰ ਮਿਲਿਆ:::: ਹਵਾਲਾਤੀਆਂ ਵਲੋਂ ਜੇਲ ਹੌਲਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ:::: ਮਹਿੰਗਾਈ ਦੇ ਮੁੱਦੇ ’ਤੇ ਸੰਸਦ ’ਚ ਭਾਰੀ ਹੰਗਾਮਾ-ਕਾਰਵਾਈ ਠੱਪ-ਕੰਮ-ਰੋਕੂ ਮਤੇ ਨੂੰ ਇਜਾਜ਼ਤ ਨਹੀਂ ਦਿੱਤੀ:::: ਚਾਰ ਲੱਖ ਦੀ ਧੋਖਾਧੜੀ ਦੇ ਕੇਸ ਵਿੱਚ ਇਕ ਵਿਰੁਧ ਕੇਸ ਦਰਜ:::: 45 ਸਾਲ ਬਾਦ ਵੀ ਨਹੀ ਮਿਲੀ 1965 ਦੇ ਸ਼ਹੀਦ ਦੀ ਵਿਧਵਾ ਨੂ ਪੈਨਸ਼ਨ:::: ਅਖੰਡ ਕੀਰਤਨੀ ਜਥਾ ਅਤੇ ਸਿਖ ਸੇਵਕ ਸੁਸਾਇਟੀ ਵ¤ਲੋਂ ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ:::: :::: ਕਾਮਾਗਾਟਾਮਾਰੂ ਦੁਖਾਂਤ ਦੀ 96ਵੀਂ ਵਰ੍ਹੇਗੰਢ ’ਤੇ ਮੋਮਬੱਤੀਆਂ ਜਗਾਈਆਂ:::: ਸੀ. ਬੀ. ਆਈ. ਵੱਲੋਂ ਅਮਿਤ ਸ਼ਾਹ ਗ੍ਰਿਫ਼ਤਾਰ- 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਿਆ:::: ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਿਊਯਾਰਕ ਪੁੱਜਣ ’ਤੇ ਭਰਵਾਂ ਸਵਾਗਤ:::: ਦੁਸ਼ਮਣ ਬਾਤ ਕਰੇ ਅਣਹੋਣੀ-ਦਰਸ਼ਨ ਸਿੰਘ ਕਿੰਗਰਾ, ਬੇਕਰਸਫੀਲਡ:::: ਹੁਸ਼ਿਆਰਪੁਰ ਨੇੜੇ ਇੱਜ਼ਤ ਖ਼ਾਤਰ ਭਰਾ ਵੱਲੋਂ ਭੈਣ ਦੀ ਹੱਤਿਆ:::: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਦਿਵਾਉਣ-ਕੀਥ ਵਾਜ਼:::: ਜਗਾ ਜਗਾ ਬੱਸਾਂ ਖੜਿਆਂ ਕਰਨ ਨਾਲ ਕਾਦੀਆਂ ਨਿਵਾਸੀ ਪਰੇਸ਼ਾਨ:::: ਫਲੈਟ ਮਾਲਕਾਂ ਨੂੰ ਧੜਾਧੜ ਜਾਰੀ ਕੀਤੇ ਜਾ ਰਹੇ ਨੋਟਿਸਾਂ ਦੀ ਸਖ਼ਤ ਮੁਖ਼ਾਲਫਤ:::: ਐਡਵੋਕੇਟ ਫੁਲਕਾ ਗਿੱਦੜ ਭਬਕੀਆਂ ਦੀ ਪਰਵਾਹ ਕੀਤੇ ਬਿਨਾਂ ਪੀੜਤਾ ਦੀ ਪੈਰਵਾਈ ਕਰਨ – ਜਥੇ. ਬਲਦੇਵ ਸਿੰਘ:::: ਮੂਲੇਪੁਰ ਪੁਲਿਸ ਨੇ ਨੌਜਵਾਨ ਵਿਰੁਧ ਕੇਸ ਦਰਜ ਕੀਤਾ:::: ਬੱਚੇ ਡੁੱਬਣ ਮਗਰੋਂ ਪੰਚਾਇਤ ਖ਼ਿਲਾਫ਼ ਕੇਸ ਦਰਜ::::  
  ਵਿਅੰਗ

ਫ਼ਰਕ – ਮਿੰਨੀ ਕਹਾਣੀ

Viang

ਫ਼ਰਕ                   ਮਿੰਨੀ ਕਹਾਣੀ

ਰਾਮੂ ਤੇ ਸੀਮਾ ਸੜਕ ਬਣਾਉਣ ਦੇ ਕੰਮ ਤੇ ਲੱਗੇ ਹੋਏ ਸਨ ਤੇ ਦੋ ਵਕਤ ਦੀ ਰੋਟੀ ਚੰਗੀ ਚੱਲ ਰਹੀ ਸੀ।ਇੱਕ ਦਿਨ ਸੜਕ ਤੇ ਕੰਮ ਕਰਦੇ ਰਾਮੂ ਦੀ ਲੱਤ ਮੋਟਰ ਸਾਇਕਲ ਲੱਗਣ ਕਾਰਨ ਟੁੱਟ ਗਈ ਤੇ ਉਹ ਕੰਮ ਤੋਂ ਆਹਰੀ ਹੋ ਬੈਠਾ।ਸੀਮਾ ਦੀ ਇਕੱਲੀ ਦੀ ਦਿਹਾੜੀ ਨਾਲ ਰੋਟੀ ਪਾਣੀ ਤੇ ਦਵਾਈ ਬੂਟੀ ਦਾ ਖ਼ਰਚਾ ਔਖਾ ਚੱਲਣ ਲੱਗਿਆ।ਰੱਬ ਵੀ ਜਿਵੇਂ ਉਹਨਾਂ ਦਾ ਇਮਤਿਹਾਨ ਹੀ ਲੈ ਰਿਹਾ ਹੋਵੇ।ਡੇਢ ਸਾਲ ਦਾ ਛੋਟਾ ਬੱਚਾ ਵੀ ਬਿਮਾਰ ਹੋ ਗਿਆ।ਘਰ ਦਵਾਈ ਲਈ ਪੈਸੇ ਨਾ ਰਹੇ।ਰਾਮੂ ਦੇ ਕਹਿਣ ਤੇ ਪੁੱਤਰ ਖਾਤਰ ਭੀਖ ਮੰਗਣ ਲਈ ਅਣਮੰਨੇ ਮਨ ਨਾਲ ਸੀਮਾ ਤੁਰ ਪਈ।ਇੱਕ ਘਰ ਜਾ ਕੇ ਪੰਜ ਦਸ ਰੁਪਏ ਲਈ ਤਰਲਾ ਪਾਇਆ ਪਰ ਮਾਲਕਣ ਦੀਆਂ ਝਿੜਕਾਂ ਨੇ ਦਿਲ ਤੋੜ ਦਿੱਤਾ ਤੇ ਬਿਮਾਰ ਬਾਲ ਨੂੰ ਕੁੱਛੜ ਚੁੱਕ ਕੇ ਤੁਰ ਪਈ।ਤੁਰਦੀ ਤੁਰਦੀ ਨੂੰ ਮਾਲਕਣ ਦੀ ਆਵਾਜ਼ ਸਾਫ਼ ਸੁਣਾਈ ਦਿੱਤੀ, ਉਜਾ ਵੇ ਬਹਾਦੁਰ…….ਆਹ ਸੌ ਰੁਪਏ ਦਾ ਮੀਟ ਲਿਆ ਕੇ ਨਵੇਂ ਕੁੱਤੇ ਨੂੰ ਪਾ ਦੇ ਬਾਬੂ ਜੀ ਕਹਿ ਕੇ ਗਏ ਨੇ। ਸੁਣ ਕੇ ਸੀਮਾ ਦੀਆਂ ਅੱਖਾਂ ਨਮ ਹੋ ਗਈਆਂ ਤੇ ਆਹ ਭਰਦੀ ਹੋਈ ਬੋਲੀ, ਉ ਚੰਗਾ ਰੱਬਾਸਾਡੇ ਨਾਲੋਂ ਤਾਂ ਕੁੱਤੇ ਈ ਚੰਗੇ ਨੇ। ਕੁੱਤੇ ਤੇ ਇਨਸਾਨ ਵਿਚਲਾ ਫ਼ਰਕ ਸੋਚਦੀ ਸੋਚਦੀ ਨੇ ਅਗਲੇ ਘਰ ਦਾ ਬੂਹਾ ਜਾ ਖੜਕਾਇਆ।

Buta_Singh_Bhandohal,Bugga
ਬੂਟਾ ਸਿੰਘ ਭੰਦੋਹਲ


ਚੁੰਨੀ ਨਾਲ ਪਤਾਸੇ

Editor Pick, Viang

399810529_11a1feb8cdਵਿਆਹ ਮਨੁੱਖ ਦੀ ਜ਼ਿੰਦਗੀ ਦਾ ਵੱਡਾ ਸਮਾਗਮ ਹੁੰਦਾ ਹੈ। ਇਸ ਦਿਨ ਕੋਈ ਮਾਂ ਆਪਣੀ ਨੂੰਹ ਦੀ ਚੁੰਨੀ ਵਿਚ ਪਤਾਸੇ ਪਾ ਕੇ ਖੀਵੀ ਹੋ ਜਾਂਦੀ ਹੈ। ਉਹ ਆਪਣਾ ‘ਲਾਲ’ ਦੇ ਕੇ, ‘ਹੀਰਾ’ ਆਪਣੇ ਘਰ ਲਿਆਉਂਦੀ ਹੈ।  ਜਿਥੇ ਸਮਾਜਿਕ ਲੋੜਾਂ ਪੂਰੀਆਂ ਕਰਦਾ ਹੈ, ਉਥੇ ਇਸਤਰੀ-ਪੁਰਖ ਦੀਆਂ ਸਰੀਰਕ ਅਤੇ ਭਾਵੁਕ ਲੋੜਾਂ ਦੀ ਪੂਰਤੀ ਵੀ ਕਰਦਾ ਹੈ ਪਰ ਵਿਆਹ ਤੋਂ ਥੋੜਾ ਚਿਰ ਪਹਿਲਾਂ ਇਕ ਹੋਰ ਪੜਾਅ ਵੀ ਆਉਂਦਾ ਹੈ, ਇਸ ਨੂੰ ‘ਮੰਗਣੀ’ ਕਹਿੰਦੇ ਹਨ।  Read More..


ਵਿਅੰਗ- ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ ‘‘ਓ ਕੇ‘‘ ਨੇ।

Viang

 

desi_arnaz

ਸਾਡੇ ਸਾਰਿਆਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗ ਰਹੇ ਕਿਉਂਕਿ ਸਾਡੀ ਭੂਆ ਅਤੇ ਫੁੱਫੜ ਜੀ ਇੰਗਲੈਂਡ ਤੋਂ ਜੋ ਆ ਰਹੇ ਸਨ। ਮੇਰੀ ਸੁਰਤ ਸੰਭਲਣ ਤੋਂ ਤਕਰੀਬਨ 12-13 ਸਾਲਾਂ ਮਗਰੋਂ ਆ ਰਹੇ ਸਨ ਭੂਆ-ਫੁੱਫੜ। ਕਈ ਵਾਰ ਉਹਨਾਂ ਨੇ ਆਪਣੀਆਂ ਫੋਟੋਆਂ ਜਰੂਰ ਭੇਜੀਆਂ ਸਨ। ਗੋਰੇ ਨਿਛੋਹ ਭੂਆ ਫੁੱਫੜ ਦੀਆਂ ਖਿੜ ਖਿੜ ਹੱਸਦਿਆਂ ਦੀਆਂ ਫੋਟੋਆਂ ਦੇਖਕੇ ਇੰਝ ਲਗਦਾ ਜਿਵੇਂ ਮੈਨੂੰ ਇਹੀ ਕਹਿ ਰਹੇ ਹੋਣ, ‘‘ਪੁੱਤ ਦੀਪ, ਤੂੰ ਵੀ ਖੁਸ਼ ਰਿਹਾ ਕਰ, ਐਤਕੀਂ ਦੀ ਵਾਰੀ ਤੈਨੂੰ ਵੀ ਇੰਗਲੈਂਡ ਵਾਲੇ ਜਹਾਜ ਚੜ੍ਹਾ ਕੇ ਲੈ ਈ ਜਾਣੈ।‘‘ ਇਹ ਗੱਲ ਮੇਰੇ ਦਿਮਾਗ ‘ਚ ਤਾਂ ਆਉਂਦੀ ਹੀ, ਮੇਰੇ ਚਾਚੇ ਤੇ ਤਾਏ ਨੂੰ ਵੀ ਸ਼ਾਇਦ ਇਹੀ ਆਸ ਬੱਝੀ ਰਹਿੰਦੀ ਕਿ ਉਹਨਾਂ ਦੇ ਸਾਹਿਬਜਾਦਿਆਂ ‘ਚੋਂ ਵੀ ਭੂਆ ਕਿਸੇ ਨਾ ਕਿਸੇ ਨੂੰ ਲੈ ਹੀ ਜਾਵੇ। Read More..


ਸਹੁਰੇ ਨੇੜੇ ਵੱਧ ਝਗੜੇ ਝੇੜੇ

Viang

ਜਿੰਨੇ ਸਹੁਰੇ ਨੇੜੇ, ਓਨੇ ਝਗੜੇ ਝੇੜੇ। ਦੋਸਤੋ, ਤੁਸੀਂ ਕਦੇ ਭੁੱਲ ਕੇ ਵੀ ਮੇਰੇ ਵਾਂਗ ਨੇੜੇ ਵਿਆਹ ਕਰਵਾਉਣ ਦੀ ਭੁੱਲ ਨਾ ਕਰ ਬੈਠਿਓ। ਸਹੁਰੇ ਤਾਂ ਦੂਰ ਦੇ ਹੀ ਚੰਗੇ ਰਹਿੰਦੇ ਹਨ। ਜੇ ਕਦੇ ਦੂਰ ਦੀ ਵਹੁਟੀ ਗੁੱਸੇ ਹੋ ਕੇ ਪੇਕਿਆਂ ਨੂੰ ਤੁਰ ਵੀ ਪਵੇ ਤਾਂ ਤੁਸੀਂ ਦੂਰ ਦਾ ਪੂਰਾ ਪੂਰਾ ਲਾਭ ਉਠਾਉਂਦੇ ਹੋਏ ਉਸ ਨੂੰ ਰਾਹ ਵਿਚੋਂ ਹੀ ਸਮਝਾ ਬੁਝਾ ਕੇ ਜਾਂ ਲੇਲੇ-ਪੇਪੇ ਲਗਾ ਕੇ ਮੋੜ ਤਾਂ ਲਿਆਓਗੇ। ਦੋਸਤੋ ਨੇੜੇ ਵਾਲਿਆਂ ਨੂੰ ਤਾਂ ਇਹ ਸੁਨਹਿਰੀ ਮੌਕਾ ਨਸੀਬ ਹੀ ਨਹੀਂ ਹੁੰਦਾ। ਮੇਰੇ ਸਹੁਰੇ ਤਾਂ ਬਹੁਤ ਹੀ ਨੇੜੇ ਹਨ, Read More..


ਲੀਡਰਾਂ ਦੀ ਨੌਕਰੀ

Viang

ਮੰਗਤ ਰਾਮ ਪਿੰਡ ਪੱਧਰ ਤੋਂ ਉਠ ਕੇ ਬਲਾਕ, ਤਹਿਸੀਲ ਤੇ ਹੁਣ ਸੂਬੇ ਦੀ ਕਾਰਜਕਾਰਨੀ ਦਾ ਮੈਂਬਰ ਬਣ ਗਿਆ ਸੀ। ਇਸ ਵਾਰ ਉਸ ਨੂੰ ਅਸੰਬਲੀ ਚੋਣਾਂ ’ਚ ਉਹਦੀ ਪਾਰਟੀ ਨੇ ਉਮੀਦਵਾਰ ਬਣਾ ਲਿਆ। ਉਸ ਨੇ ਵਿਰੋਧੀ ਦਲਾਂ ਦੇ ਉਮੀਦਵਾਰਾਂ ਤੋਂ ਪਹਿਲਾਂ ਹੀ ਕਈ ਪਿੰਡਾਂ ’ਚ ਜਾ ਕੇ ਆਪਣੀ ਪਾਰਟੀ ਦੇ ਕੰਮਾਂ ਬਾਰੇ ਇਸ਼ਤਿਹਾਰ ਲਾਉਣੇ ਸ਼ੁਰੂ ਕਰ ਦਿੱਤੇ। ਉਮੀਦਵਾਰ ਦੇ ਪਿੰਡ ਨੇੜੇ ਪਿੰਡ ਦੇ ਕੁਝ ਸਾਥੀਆਂ ਨੇ ਐਮ. ਐਲ. ਏ. ਬਣਨ ਲਈ ਲੰਗੋਟੇ ਕੱਸਣ ਵਾਲਿਆਂ ਦੀ ਫੂਕ ਕੱਢਣ ਦਾ ਮਨ ਬਣਾ ਲਿਆ। ਸਭ ਤੋਂ ਪਹਿਲਾਂ ਮੰਗਤ ਰਾਮ ਹੀ ਪਿੰਡ ਦੇ ਲੋਕਾਂ ਦੇ ਅੜਿੱਕੇ ਆ ਗਿਆ। ਭਾਵੇਂ ‘ਮੰਗਣ’ ਦਾ ਕੰਮ ਤਾਂ ਮੰਗਤ ਰਾਮ ਦੇ ਸੱਜੇ ਹੱਥ ਦਾ ਕੰਮ ਸੀ ਪਰ ਵੋਟ ਮੰਗਣਾ ਤਾਂ ਇਕ ਵੱਖਰੀ ਕਲਾ ਹੈ। Read More..


ਨਾਸੀਂ ਧੂੰਆਂ ਲਿਆਉਣਾ-ਵਿਅੰਗ

Viang

nosesmokeਨਾਸੀਂ ਧੂੰਆਂ ਬੰਦੇ ਨੂੰ ਔਖੇ ਸਾਹੀਂ ਕਰ ਛੱਡਦਾ ਹੈ। ਦੂਜੇ ਸ਼ਬਦਾਂ ਵਿਚ ਸਾਹ ਹੁੱਟ ਹੋਣ ਲੱਗ ਪੈਂਦਾ ਤੇ ਹਰ ਕੋਈ ਅਜਿਹੀ ਦੁਰਦਰਸ਼ਾਂ ਤੋਂ ਛੁਟਕਾਰਾ ਲੋਚਦਾ ਹੈ। ਜਿਹੜਾ ਬੰਦਾ ਕਿਸੇ ਦੇ ਨਾਸੀਂ ਧੂੰਆਂ ਲਿਆਉਣ ਦਾ ਕਾਰਨ ਬਣਦਾ ਹੈ ਉਸ ਨੂੰ ਚਾਹੇ ਕੋਈ ਖਲਨਾਇਕ ਕਹੀ ਜਾਵੇ ਪਰ ਆਪਣੇ ਆਪ ਵਿਚ ਉਹ ਤੀਸ ਮਾਰ ਖਾਂ ਬਣਿਆ ਹੁੰਦਾ ਹੈ। ਇਹ ਹਾਲਤ ਕਈ ਵਾਰ ਤਾਂ ਪ੍ਰਤੀਕਰਮ ਵਜੋਂ ਹੁੰਦੀ ਹੈ ਬਲਕਿ ਕਰਨੀ ਪੈਂਦੀ ਹੈ। ਕੋਈ ਖਲੀਫਾ ਜੇ ਸਾਨੂੰ ਤੰਗ ਜਾਂ ਪ੍ਰੇਸ਼ਾਨ ਕਰਨ ਦਾ ਸ਼ੌਕ ਫਰਮਾਈ ਜਾਵੇ ਤਾਂ ਅਸੀਂ ਅੱਕ ਕੇ ਤਕੜਾ ਪ੍ਰਤੀਕਰਮ ਦਿੰਦੇ ਹਾਂ। ਹੱਦ ਕੋਈ ਨਿਸ਼ਚਿਤ ਨਾ ਹੋਣ ਕਰਨ ਕਈ ਵਾਰ ਅਜਿਹੇ ਭੜਭੂੰਜੇ ਦਾ ਕਚੂੰਭਰ ਵੀ ਕੱਢ ਛੱਡਦੇ ਹਾਂ ਤੇ ਉਸਦੀਆਂ ਨਾਸਾਂ ਧੂੰਆਂਧਾਰ ਹੋ ਜਾਂਦੀਆਂ ਹਨ ਤੇ ਹਫਲਿਆ ਹੋਇਆ, ‘‘ਅੱਲਾ ਮੇਰੀ ਤੌਬਾ, ਅੱਲਾ ਮੇਰੀ ਤੌਬਾ’’ ਕਹਿਣ ਲੱਗਦਾ ਹੈ। ਇਹ ਅਸਲ ਵਿਚ ਇਨਸਾਫ ਦੀ ਗੱਲ ਹੁੰਦੀ ਹੈ ਤੇ ਦੇਖਣ ਵਾਲੇ ਅਜਿਹੇ ਭੜਭੰਜੇ ਦੀ ਦਰਦਸ਼ਾਂ ਦੇਖਦੇ ਸੰਤੁਸ਼ਟ ਬਣਕੇ ਖੁਸ਼ ਹੁੰਦੇ ਹਨ। ਕਈਆਂ ਦੇ ਮੂੰਹੋਂ ਤਾਂ ‘ਸੋਹਣੀ ਹੋਈ’ ਵੀ ਨਿਕਲਦਾ ਹੈ। Read More..


.ਜਦੋਂ ਘੋੜੀ ਚੜਿਆ ਕੁੱਬਾ

Viang

‘ਉਹ ਦਿਨ ਡੁੱਬਾ ਜਦ ਘੋੜੀ ਚੜ੍ਹਿਆ ਕੁੱਬਾ ਪੜ੍ਹ ਕੇ ਮੈਨੂੰ ਵਿਚਾਰੇ ਕੁੱਬੇ ’ਤੇ ਰੋਣਾ ਅਇਆ ਜੋ ਘੋੜੀ ਲਈ ਤਰਸਦਾ ਮਰ ਜਾਂਦਾ ਹੈ। ਮੈਨੂੰ ਕੁੱਬੇ ਤੇ ਪਿੰਡ ਦੀ ਉਸ ਗਰੀਬ ਬੁੜ੍ਹੀ ਦੇ ਪੁੱਤਰ ਦੀ ਨਾਕਾਮ ਹਸਰਤ ’ਚ ਕੋਈ ਅੰਤਰ ਨਾ ਦਿਸਿਆ ਜੋ ¦ਬੜਦਾਰੀ ਦਾ ਇੱਛੁਕ ਹੈ ਪਰ ਮਾਂ ਦਾ ਇਹ ਸੱਚ, ਪੁੱਤ ਜੇ ਸਾਰਾ ਪਿੰਡ ਵੀ ਮਰ ਜਾਏ ਤਾਂ ਵੀ  ਤੈਨੂੰ  ਕਿਸੇ ¦ਬੜਦਾਰ ਨਹੀਂ ਬਣਾਉਣਾ ਦਾ ਸ਼ਿਕਾਰ ਹੈ। ਬਾਕੀ ਸੰਪਾਦਕੀ ਵਿਚ ਜਿਸ ਸਿਆਸੀ ਕੁੱਬੇ ਦਾ ਜ਼ਿਕਰ ਛੇੜਿਆ ਹੈ ਮੈਂ ਉਸ ਬਾਰੇ ਨਾ ਫਿਕਰ ਕਰਾਂਗਾ ਨਾ ਜ਼ਿਕਰ। ਪਰ ਇਸ ਲੇਖ ਨੇ ਮੇਰੀ ਕਲਮ ਮੋਹਰੇ ਇੱਕ ਆਮ ਕੁੱਬਾ ਲਿਆ ਕੇ ਰੱਖ ਦਿੱਤਾ ਹੈ। ਇਕ ਘੋੜੀ ਖੜ੍ਹੀ ਕਰ ਦਿੱਤੀ ਹੈ, ਜੋ ਕੁੱਬੇ ਨੂੰ ਲਲਕਾਰ ਲਲਕਾਰ ਕੇ ਕਹਿੰਦੀ ਹੈ, ‘‘ਜੇ ਹਿੰਮਤ ਹੈ ਤਾਂ ਮੇਰੇ ’ਤੇ ਚੜ੍ਹ ਕੇ ਦਿਖਾ।’’ ਸ਼ਾਇਦ ਘੋੜੀ ਵੀ ਜਾਣਦੀ ਹੈ ਕਿ ਕੁੱਬਾ ਲੱਖ ਯਤਨ ਕਰੇ ਘੋੜੀ ’ਤੇ ਚੜ੍ਹ ਹੀ ਨਹੀਂ ਸਕਦਾ। ਭਾਵੇਂ ਸ਼ਾਇਰ ਇਹ ਗੱਲ ਕਹਿੰਦਾ ਹੈ ਕਿ Read More..


ਗੰਜੇ ਹਾਂ ਤਾਂ ਕੀ ਹੋਇਆ

Viang

headਰੱਬ ਨੇ ਸਾਡੇ ਨਾਲ ਇਕ ਅਨਿਆ ਕੀਤਾ ਸੀ ਜਿਸ ਦੀ ਸਜ਼ਾ ਅਸੀਂ ਅੱਜ ਭੁਗਤ ਰਹੇ ਹਾਂ। ਉਹ ਇਹ ਕਿ ਅੱਲ੍ਹਾ ਮੀਆਂ ਨੇ ਸਾਨੂੰ ਸਿਰ ਦੇ ਵਾਲ ਪ੍ਰਦਾਨ ਕਰਨ ਲੱਗਿਆਂ ਬਹੁਤ ਕੰਜੂਸੀ ਤੋਂ ਕੰਮ ਲਿਆ ਸੀ। ਜਿਹੜੇ ਥੋੜ੍ਹੇ ਬਹੁਤ ਵਾਲ ਸਾਨੂੰ ਬਖਸ਼ੇ  ਸਨ, ਉਹ ਪੰਜਵੀਂ ਜਮਾਤ ਤੱਕ ਪਹੁੰਚਦਿਆਂ ਇੰਝ ਅਲੋਪ ਹੋ ਗਏ ਜਿਵੇਂ ਗਧੇ  ਦੇ ਸਿਰ ਤੋਂ ਸਿੰਗ। ਬਸ, ਇਸੇ ਕਾਰਨ ਬਚਪਨ ਤੋਂ ਹੀ ਅਸੀਂ ਹੀਣਭਾਵਨਾ ਦਾ ਸ਼ਿਕਾਰ ਹੋ ਗਏ। ਦੂਜਿਆਂ ਦੇ ਸਿਰਾਂ ’ਤੇ ਵਾਲ ਦੇਖ ਕੇ ਸਾਨੂੰ ਬਹੁਤ ਗੁੱਸਾ ਆਉਂਦਾ ਅਤੇ ਜੀਆ ਕਰਦਾ ਕਿ ਉਨ੍ਹਾਂ ਦੇ ਸਿਰਾਂ ਦੇ ਵਾਲ ਹੀ ਪੁੱਟ ਸੁੱਟੀਏ ਅਤੇ ਸਭ ਨੂੰ ਆਪਣੇ ਵਰਗਾ ਗੰਜਾ ਬਣਾ ਲਈਏ। ਸਕੂਲ ਵਿਚ ਅਸੀਂ ਮਿਰਜ਼ਾ ਤਾਹਿਰਬੇਗ ਦੇ ਨਾਂ ਨਾਲ ਘੱਟ ਅਤੇ ਮਿਰਜ਼ਾ ਗੰਜਾ  ਦੇ ਨਾਂ ਨਾਲ ਵੱਧ ਮਸ਼ਹੂਰ ਸੀ। Read More..


ਅਸੀਂ ਝੂਠ ਮੁਫਤ ਦਿਆਂਗੇ

Viang

gamblingਪੰਜਾਬੀ ਭਰਾਵੋ ਸਾਡੀ ਪਾਰਟੀ ਤੁਹਾਡੇ ਨਾਲ ਵਾਅਦਾ ਕਰਦੀ ਹੈ ਜੇਕਰ ਤੁਸੀਂ ਸਾਡੇ ਬੁਣੇ ਮੱਕੜ ਜਾਲ ਵਿਚ ਫੱਸ ਗਏ, ਅਸੀਂ ਤੁਹਾਨੂੰ ਝੂਠ ਮੁਫਤ ਦਿਆਂਗੇ। ਅਸੀਂ ਝੂਠ ਇਸ ਤਰ੍ਹਾਂ ਨਹੀਂ ਵੰਡਾਂਗੇ। ਜਿਸ ਤਰ੍ਹਾਂ ਇਹ ਧਨਾਢ ਪਾਰਟੀਆਂ ਲੋਕਾਂ ਦਾ ਭਰਵਾਂ ਇਕੱਠ ਕਰਕੇ ਮੁਫਤ ਬਿਜਲੀ ਤੋਂ ਲੈ ਕੇ ਅੱਧੀ ਕੀਮਤ ’ਤੇ ਆਟਾ, ਦਾਲਾਂ ਵੰਡ ਰਹੀਆਂ ਹਨ ਕਿਉਂਕਿ ਸਾਡੇ ਕੋਲ ਐਨਾ ਕਾਲਾ ਧਨ ਹੈ ਹੀ ਨਹੀਂ ਕਿ ਅਸੀਂ ਕਿਸਾਨਾਂ ਦੇ ਬੀਜੇ ਕਿੱਲਿਆਂ ਦਾ ਮੁਆਵਜ਼ਾ ਦੇ ਸਕੀਏ। ਮੁਫਤ ਦਾ ¦ਗਰ ਛੱਕਾ ਸਕੀਏ।  ਮਹਿੰਗੇ ਸ਼ਮਿਆਨੇ ਤੇ ਕੁਰੀਆਂ ਲਾ ਸਕੀਏ, ਝੋਲ ਚੁੱਕ ਟਰਾਂਸਪੋਰਟਾਂ ਦੀਆਂ ਬੱਸਾਂ ਤੇ ਕਿਰਾਏ ਦੇ ਬੰਦੇ ਢੋ ਸਕੀਏ। ਸਾਡੀ ਹਾਲਤ ਤਾਂ ਅਜੇ ‘‘ਨੰਗ ਪੁੱਤ ਚੋਰਾਂ ਨਾਲ ਖੇਡੇ’ ਵਾਲੀ ਹੈ ਪਰ ਜੇਕਰ ਤੁਸੀਂ ਇੱਕ ਵਾਰ ਸਾਨੂੰ ਮੌਕਾ ਦੇ ਦਿੱਤਾ ਫੇਰ ਦੇਖਿਓ  ਸਾਡੀਆਂ ਗੋਗੜਾਂ ਤੇ ਸਾਡੇ ਘੋਟਾੜ ਜਿਹੇ ਮੁੰਡਿਆਂ ਦੇ ਕਾਰਨਾਮੇ।
Read More..


 Previous

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO