Punjab News
  ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ…ਰੂਪ ਸਿੰਘ:::: ਨਗਰ ਸੁਧਾਰ ਟਰੱਸਟ ਖੰਨਾ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ:::: ਬਜ਼ੁਰਗ ਜੋੜੇ ਨੇ ਵਿਆਹ ਕਰਾ ਕੇ ਇਤਿਹਾਸ ਰਚਿਆ:::: ਸਿੱਖ ਭਾਈਚਾਰੇ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ:::: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ:::: ਗਿਆਨ ਸਰੋਵਰੂ ਕਿਤਾਬ ਦੇ ਪ੍ਰਿੰਟਰ ਵਿਰੁੱਧ ਮਾਮਲਾ ਦਰਜ ਕਰਾਉਣਾ, ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਤੁੱਲ ਕਾਰਵਾਈ :- ਮਾਨ:::: ਨਵੇ ਜਿਲਾ ਸਿੱਖਿਆ ਅਫਸਰ ਨੇ ਚਾਰਜ ਸੰਭਾਲਿਆ:::: ਪਤੀ ਤੋਂ ਦੁਖੀ ਮਹਿਲਾ ਦੀ ਹਮਾਇਤ ਤੇ ਉਤਰੀ ਏ ਸੀ ਸੀ ਪੀ ਸੰਸਥਾ-ਸੰਸਥਾ ਦਾ ਵਫ਼ਦ ਮਹਿਲਾ ਨੂੰ ਲੈ ਕੇ ਐਸ ਪੀ (ਐਚ) ਨੂੰ ਮਿਲਿਆ:::: ਹਵਾਲਾਤੀਆਂ ਵਲੋਂ ਜੇਲ ਹੌਲਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ:::: ਮਹਿੰਗਾਈ ਦੇ ਮੁੱਦੇ ’ਤੇ ਸੰਸਦ ’ਚ ਭਾਰੀ ਹੰਗਾਮਾ-ਕਾਰਵਾਈ ਠੱਪ-ਕੰਮ-ਰੋਕੂ ਮਤੇ ਨੂੰ ਇਜਾਜ਼ਤ ਨਹੀਂ ਦਿੱਤੀ:::: ਚਾਰ ਲੱਖ ਦੀ ਧੋਖਾਧੜੀ ਦੇ ਕੇਸ ਵਿੱਚ ਇਕ ਵਿਰੁਧ ਕੇਸ ਦਰਜ:::: 45 ਸਾਲ ਬਾਦ ਵੀ ਨਹੀ ਮਿਲੀ 1965 ਦੇ ਸ਼ਹੀਦ ਦੀ ਵਿਧਵਾ ਨੂ ਪੈਨਸ਼ਨ:::: ਅਖੰਡ ਕੀਰਤਨੀ ਜਥਾ ਅਤੇ ਸਿਖ ਸੇਵਕ ਸੁਸਾਇਟੀ ਵ¤ਲੋਂ ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ:::: :::: ਕਾਮਾਗਾਟਾਮਾਰੂ ਦੁਖਾਂਤ ਦੀ 96ਵੀਂ ਵਰ੍ਹੇਗੰਢ ’ਤੇ ਮੋਮਬੱਤੀਆਂ ਜਗਾਈਆਂ:::: ਸੀ. ਬੀ. ਆਈ. ਵੱਲੋਂ ਅਮਿਤ ਸ਼ਾਹ ਗ੍ਰਿਫ਼ਤਾਰ- 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਿਆ:::: ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਿਊਯਾਰਕ ਪੁੱਜਣ ’ਤੇ ਭਰਵਾਂ ਸਵਾਗਤ:::: ਦੁਸ਼ਮਣ ਬਾਤ ਕਰੇ ਅਣਹੋਣੀ-ਦਰਸ਼ਨ ਸਿੰਘ ਕਿੰਗਰਾ, ਬੇਕਰਸਫੀਲਡ:::: ਹੁਸ਼ਿਆਰਪੁਰ ਨੇੜੇ ਇੱਜ਼ਤ ਖ਼ਾਤਰ ਭਰਾ ਵੱਲੋਂ ਭੈਣ ਦੀ ਹੱਤਿਆ:::: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਦਿਵਾਉਣ-ਕੀਥ ਵਾਜ਼:::: ਜਗਾ ਜਗਾ ਬੱਸਾਂ ਖੜਿਆਂ ਕਰਨ ਨਾਲ ਕਾਦੀਆਂ ਨਿਵਾਸੀ ਪਰੇਸ਼ਾਨ:::: ਫਲੈਟ ਮਾਲਕਾਂ ਨੂੰ ਧੜਾਧੜ ਜਾਰੀ ਕੀਤੇ ਜਾ ਰਹੇ ਨੋਟਿਸਾਂ ਦੀ ਸਖ਼ਤ ਮੁਖ਼ਾਲਫਤ:::: ਐਡਵੋਕੇਟ ਫੁਲਕਾ ਗਿੱਦੜ ਭਬਕੀਆਂ ਦੀ ਪਰਵਾਹ ਕੀਤੇ ਬਿਨਾਂ ਪੀੜਤਾ ਦੀ ਪੈਰਵਾਈ ਕਰਨ – ਜਥੇ. ਬਲਦੇਵ ਸਿੰਘ:::: ਮੂਲੇਪੁਰ ਪੁਲਿਸ ਨੇ ਨੌਜਵਾਨ ਵਿਰੁਧ ਕੇਸ ਦਰਜ ਕੀਤਾ:::: ਬੱਚੇ ਡੁੱਬਣ ਮਗਰੋਂ ਪੰਚਾਇਤ ਖ਼ਿਲਾਫ਼ ਕੇਸ ਦਰਜ::::  
   ਵਰਲਡ ਨਿਊਜ਼

ਬਜ਼ੁਰਗ ਜੋੜੇ ਨੇ ਵਿਆਹ ਕਰਾ ਕੇ ਇਤਿਹਾਸ ਰਚਿਆ

ਲੰਡਨ-ਪਿਆਰ ਵਿਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਅਜਿਹਾ ਸਿੱਧ ਕਰ ਦਿਖਾਇਆ ਹੈ ਇਥੋਂ ਦੇ ਬਜ਼ੁਰਗ ਪ੍ਰੇਮੀ ਜੋੜੇ ਨੇ। ਇਸ ਜੋੜੇ ਨੇ ਵਿਆਹ ਬੰਧਨ ਵਿਚ ਬੱਝ ਕੇ ਇਤਿਹਾਸ ਰਚਿਆ ਹੈ।  ਡੇਲੀ ਐਕਸਪ੍ਰੈਸ ਅਨੁਸਾਰ ਹੈਨਰੀ ਕੇਰ (97) ਅਤੇ ਵੈਲਰੀ ਬਰਕੋਵਿਚ (87) ਨੇ ਉੱਤਰੀ ਲੰਡਨ ਦੇ ਗੋਲਡਰਜ਼ ਗਰੀਨ ਵਿਚ ਯਹੂਦੀ ਰਸਮਾਂ ਨਾਲ ਵਿਆਹ ਰਚਾਇਆ। ਦੋਵਾਂ ਦਾ ਪਿਆਰ ਉਸ ਵੇਲੇ ਸ਼ੁਰੂ ਹੋਇਆ ਜਦੋਂ ਵੈਲਰੀ ਨੇ ਹੈਨਰੀ ਦੇ ਕਵਿਤਾ ਦੇ ਸ਼ੌਕ ਵਿਚ ਆਪਣੇ ਆਪ ਨੂੰ ਸ਼ਾਮਲ ਕੀਤਾ। ਦੋਵਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਰੂਚੀਆਂ ਇਕੋ ਜਿਹੀਆਂ ਹਨ। ਵੈਲਰੀ ਇਕ ਅਧਿਆਪਕ ਰਹੀ ਹੈ ਅਤੇ ਹੈਨਰੀ ਦੇਸ਼ ਭਰ ਵਿਚ 200 ਸਿਨੇਮਿਆਂ ਦਾ ਪ੍ਰਬੰਧ ਦੇਖਦਾ ਸੀ। ਹੈਨਰੀ ਨੇ ਜਦੋਂ ਵੈਲਰੀ ਨੂੰ ਚਾਹ ਦੇ ਕੱਪ ਦੌਰਾਨ ਵਿਆਹ ਲਈ ਪ੍ਰਸਤਾਵ ਰੱਖਿਆ ਤਾਂ ਵੈਲਰੀ ਨੇ ਆਪਣਾ ਮਨ ਬਣਾਉਣ ਲਈ ਕੁਝ ਸਮਾਂ ਮੰਗਿਆ। ਦੋਵਾਂ ਦੇ ਬੱਚੇ ਅਮਰੀਕਾ ਵਿਚ ਰਹਿ ਰਹੇ ਹਨ। ਵਿਆਹ ਮੌਕੇ ਦੋਸਤਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ    ਕੀਤੀ। 


ਅਖੰਡ ਕੀਰਤਨੀ ਜਥਾ ਅਤੇ ਸਿਖ ਸੇਵਕ ਸੁਸਾਇਟੀ ਵ¤ਲੋਂ ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ

Pala_Singh_France_arrestedਡਰਬੀ – ਸ: ਪਾਲਾ ਸਿੰਘ ਫਰਾਂਸ ਜੋ ਅਜਕਲ ਆਪਣੇ ਜਦੀ ਪਿੰਡ ਢੰਡੇ ਵਿਖੇ ਰਹਿ ਕੇ ਸਿਖੀ ਦਾ ਪ੍ਰਚਾਰ ਕਰਦੇ ਸਨ, ਨੂੰ ਪੰਜਾਬ ਸਰਕਾਰ ਵਲੋਂ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਹਲ ਵਿਚ ਬੰਦ ਕਰਨ ਦੀ ਅਖੰਡ ਕੀਰਤਨੀ ਜਥਾ ਯੂ ਕੇ ਅਤੇ ਸਿ¤ਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ । ਸਿਖ ਸੇਵਕ ਸੁਸਾਇਟੀ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਭਾਈ ਰਘਵੀਰ ਸਿੰਘ ਤੇ 25 ਮੈਂਬਰੀ ਕਾਰਜਕਾਰਨੀ ਕਮੇਟੀ ਨੇ ਸ: ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸ: ਪਾਲਾ ਸਿੰਘ ਸਿਖ ਧਰਮ ਤੇ ਗੁਰਮਤਿ ਦਾ ਪ੍ਰਚਾਰ ਕਰਦੇ ਸਨ, ਉਸ ਨੂੰ ਤੁਰੰਤ ਰਿਹਾ ਕੀਤਾ ਜਾਵੇ ।  ਸ: ਪਾਲਾ ਸਿੰਘ ਨੇ ਵੀਹ ਕੁ ਸਾਲ ਫਰਾਂਸ ਤੇ ਅਮਰੀਕਾ ਵਿਚ ਰਹਿੰਦਿਆਂ ਕੈਨੇਡਾ, ਇੰਗਲੈਂਡ, ਇਟਲੀ, ਜਰਮਨੀ ਅਤੇ ਯੂਰਪ ਦੇ ਹੋਰ ਕਈ ਦੇਸ਼ਾਂ ਵਿਚ ਸਿਖੀ ਦਾ ਕਾਫ਼ੀ ਪ੍ਰਚਾਰ ਕੀਤਾ ਹੈ ਉਹਨਾਂ ਉਤੇ ਪੰਜਾਬ ਪੁਲਿਸ ਵਲੋਂ ਝੂਠੇ ਕੇਸ ਪਾ ਦਿਤੇ ਗਏ ਹਨ । ਸ: ਪਾਲਾ ਸਿੰਘ ਵਿਦੇਸ਼ਾਂ ਵਿਚ ਗਤਕਾ ਅਤੇ ਸਿਖੀ ਪ੍ਰਚਾਰ ਹਿਤ ਗੁਰਮਤਿ ਕੈਂਪ ਲਾਇਆ ਕਰਦੇ ਸਨ, ਤੇ ਹੁਣ ਕੁਝ ਸਾਲਾਂ ਤੋਂ ਉਹ ਪੰਜਾਬ ਦੇ ਪਿੰਡਾਂ, ਸਕੂਲਾਂ ਕਾਲਜਾਂ ਵਿਚ ਸਿਖੀ ਦੇ ਕੈਂਪ ਲਾ ਕੇ ਗੁਰਮਤਿ ਪ੍ਰਚਾਰ ਕਰਦੇ ਸਨ । Read More..


ਬਰਤਾਨੀਆ ਦੇ ਪ੍ਰਧਾਨ ਮੰਤਰੀ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਦਿਵਾਉਣ-ਕੀਥ ਵਾਜ਼

kohenoorਲੰਦਨ-ਭਾਰਤੀ ਮੂਲ ਦੇ ਬਰਤਾਨਵੀ ਸੰਸਦ ਮੈਂਬਰ ਕੀਥ ਵਾਜ਼ ਚਾਹੁੰਦੇ ਹਨ ਕਿ ਕੋਹਿਨੂਰ ਹੀਰੇ ਨੂੰ ਹੁਣ ਭਾਰਤ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ ਹਫ਼ਤੇ ਆਪਣੀ ਭਾਰਤ ਯਾਤਰਾ ਦੌਰਾਨ ਇਸ ਮੁੱਦੇ ’ਤੇ ਚਰਚਾ ਕਰਨ। ਸ੍ਰੀ ਵਾਜ਼ ਨੇ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਕੋਹਿਨੂਰ ਮੁੱਦੇ ’ਤੇ ਚਰਚਾ ਲਈ ਪ੍ਰਧਾਨ ਮੰਤਰੀ ਕੋਲ ਇਹ ਸਹੀ ਮੌਕਾ ਹੈ। ਜਿਸ ਦੇਸ਼ ਤੋਂ 161 ਸਾਲ ਪਹਿਲਾਂ ਇਹ ਕੋਹਿਨੂਰ ਇਥੇ ਆਇਆ ਸੀ, ਉਸ ਨੂੰ ਹੁਣ ਵਾਪਸ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਹੁਮੁੱਲ ਰਤਨ ਨੂੰ ਭਾਰਤ ਨੂੰ ਵਾਪਸ ਕਰਨ ਨਾਲ ਇਹ ਸੰਦੇਸ਼ ਜਾਵੇਗਾ ਕਿ ਇਹ ਨਵੀਂ ਗਠਜੋੜ ਸਰਕਾਰ ਭਾਰਤ ਦੇ ਨਾਲ ਸਹਿਯੋਗ ਦੇ ਨਵੇਂ ਯੁੱਗ ’ਚ ਪ੍ਰਵੇਸ਼ ਕਰਨ ਦੀ ਇਛੁੱਕ ਹੈ। ਸ੍ਰੀ ਵਾਜ਼ ਨੇ ਕਿਹਾ ਕਿ ਇਹ ਕਦਮ ਭਾਰਤ-ਬਰਤਾਨੀਆ ਸਬੰਧਾਂ ਨੂੰ ਨਿਸਚਿਤ ਰੂਪ ’ਚ ਇਕ ਨਵੇਂ ਯੁੱਗ ’ਚ ਪਹੁੰਚਾ ਦੇਵੇਗਾ। ਕੋਹਿਨੂਰ ਨੂੰ ਭਾਰਤ ’ਚ ਪ੍ਰਦਰਸ਼ਿਤ ਕਰਨ ਜਾਂ ਹਮੇਸ਼ਾਂ ਲਈ ਵਾਪਸ ਦੇਣ ਨਾਲ ਜੇਕਰ ਪ੍ਰਧਾਨ ਮੰਤਰੀ ਚਰਚਾ ਲਈ ਤਿਆਰ ਹਨ ਤਾਂ ਇਹ ਨਿਸਚਿਤ ਰੂਪ ’ਚ ਸਾਰੇ ਭਾਰਤੀਆਂ ਦਾ ਦਿਲ ਜਿੱਤਣ ਦੇ ਬਰਾਬਰ ਹੋਵੇਗਾ। ਸਾਲ 1849 ’ਚ ਪੰਜਾਬ ਦੇ ਮਹਾਰਾਜਾ ਦਲੀਪ ਸਿੰਘ ਦੀ ਹਾਰ ਦੇ ਬਾਅਦ ਕੋਹਿਨੂਰ ਨੂੰ ਇੰਗਲੈਂਡ ਲਿਜਾਇਆ ਗਿਆ ਸੀ। ਲਾਹੌਰ ਸੰਧੀ ਦੇ ਰੂਪ ’ਚ ਇਸ ਰਤਨ ਨੂੰ ਮਹਾਰਾਣੀ ਵਿਕਟੋਰੀਆ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਦਿਵਾਉਣ-ਕੀਥ ਵਾਜ਼ ਲੰਦਨ, 24 ਜੁਲਾਈ (ਏਜੰਸੀ)-ਭਾਰਤੀ ਮੂਲ ਦੇ ਬਰਤਾਨਵੀ ਸੰਸਦ ਮੈਂਬਰ ਕੀਥ ਵਾਜ਼ ਚਾਹੁੰਦੇ ਹਨ Read More..


ਬਿਲਾਵਲ ਭੁੱਟੋ ਦੀ ‘ਆਕਸਫੋਰਡ ਡਿਗਰੀ’ ਵੀ ਸ਼ੱਕੀ?

ਇਸਲਾਮਾਬਾਦ-ਪਾਕਿਸਤਾਨੀ ਜਨਤਾ ਨੂੰ ਜਦੋਂ ਰੋਜ਼ ਹੀ ਕਿਸੇ ਨਾ ਕਿਸੇ ਸਿਆਸਤਦਾਨ ਦੇ ਜਾਅਲੀ ਡਿਗਰੀ ਹਾਸਲ ਕਰਨ ਦੇ ਕਿੱਸੇ ਸੁਣਨ ਨੂੰ ਮਿਲ ਰਹੇ ਹਨ ਤਾਂ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਇਕ ਅਸਲ ਡਿਗਰੀ ਮਿਲ ਗਈ ਹੈ।ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਦੇ 21 ਸਾਲਾ ਪੁੱਤਰ ਬਿਲਾਵਲ ਨੇ ਆਕਸਫੋਰਡ ਯੂਨੀਵਰਸਿਟੀ ਦੇ ਵਕਾਰੀ ਕ੍ਰਾਈਸਟ ਕਾਲਜ ਤੋਂ ਇਤਿਹਾਸ ਦੀ ਡਿਗਰੀ ਹਾਸਲ ਜਦਕਿ ਉਸ ਦੇ ਪਿਤਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਲੰਡਨ ਦੇ ਪੈਡਿੰਟਨ ਸਕੂਲ ਤੋਂ ਡਿਗਰੀ ਲੈਣ ਬਾਰੇ ਕਾਫੀ ਕੁਝ ਲਿਖਿਆ ਜਾ ਰਿਹਾ ਹੈ। ਬਿਲਾਵਲ ਦੀ ਛੋਟੀ ਭੈਣ ਬਖਤਾਵਰ ਨੇ ਟਵਿਟਰ ’ਤੇ ਲਿਖਿਆ ‘‘ਮੈਨੂੰ ਆਪਣੇ ਭਰਾ ’ਤੇ ਮਾਣ ਹੈ। ਬੇਮਿਸਾਲ ਨਤੀਜੇ ਹਾਸਲ ਕਰਨ ਅਤੇ ਸਾਡੀ ਮਾਂ ਦਾ ਸਿਰ ਉੱਚਾ ਕਰਨ ਬਦਲੇ ਵਧਾਈ। ਮੈਂ ਆਪਣੇ ਪਰਿਵਾਰ ਨੂੰ ਬੇਹੱਦ ਪਿਆਰ ਕਰਦੀ ਹਾਂ।’’ ਬਖਤਾਵਰ ਅਡਿਨਬਰਾ ਯੂਨੀਵਰਸਿਟੀ ਵਿਚ ਪੜ੍ਹਦੀ ਹੈ।ਪਿਛਲੇ ਮਹੀਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਿੱਖਿਆ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਉਚੇਰੀ ਸਿੱਖਿਆ ਕਮਿਸ਼ਨ ਨੂੰ ਹਦਾਇਤ ਕੀਤੀ ਸੀ ਕਿ ਪ੍ਰਾਂਤਕ ਅਤੇ ਕੌਮੀ ਅਸੈਂਬਲੀਆਂ ਦੇ ਮੈਂਬਰਾਂ ਦੀ ਵਿਦਿਅਕ ਯੋਗਤਾਵਾਂ ਦੀ ਪੜਤਾਲ ਕੀਤੀ ਜਾਵੇ ਕਿਉਂਕਿ ਦਰਜਨ ਤੋਂ ਵੱਧ ਕਾਨੂੰਨਸਾਜ਼ਾਂ ਕੋਲ ਜਾਅਲੀ ਡਿਗਰੀਆਂ ਹੋਣ ਬਾਰੇ ਪਤਾ ਲੱਗਿਆ ਸੀ। ਹੁਣ ਤੱਕ ਹੋਈ ਜਾਂਚ ਤੋਂ ਪਤਾ ਚੱਲਿਆ ਹੈ ਕਿ ਲਗਪਗ 30 ਕਾਨੂੰਨਸਾਜ਼ਾਂ ਨੇ 2008 ਦੀਆਂ ਚੋਣਾਂ ਵੇਲੇ ਨਾਮਜ਼ਦਗੀ ਕਾਗਜ਼ਾਂ ਵਿਚ ਜਾਅਲੀ ਡਿਗਰੀਆਂ ਦੇ ਵੇਰਵੇ ਭਰੇ


ਕਿਰਨ ਸੋਨੀ ਦੇ ਚਿੱਤਰਾਂ ਦੀ ਨੁਮਾਇਸ਼ ਸ਼ੁਰੂ

kiren-soniਲਡਨ (ਨਰਪਾਲ ਸਿੰਘ ਸ਼ੇਰਗਿੱਲ)-ਇਥੇ 8, ਸਾਊਥ ਆਡਲੀ ਸਟਰੀਟ ਸਥਿਤ ਨਹਿਰੂ ਕੇਂਦਰ ਵਿਖੇ 20 ਤੋਂ 30 ਜੁਲਾਈ ਤੱਕ ਭਾਰਤ ਦੀ ਪ੍ਰਸਿੱਧ ਚਿੱਤਰਕਾਰਾ ਕਿਰਨ ਸੋਨੀ ਦੇ ਚਿੱਤਰਾਂ ਦੀ ਨੁਮਾਇਸ਼ ਲੱਗ ਰਹੀ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਬਰਤਾਨੀਆ ਦੇ ਹਾਊਸ ਆਫ ਲਾਰਡਜ਼ ਦੇ ਸਾਬਕਾ ਡਿਪਟੀ ਸਪੀਕਰ ਅਤੇ ਇਥੇ ਵਸਦੇ ਸਭ ਤੋਂ ਵੱਡੇ ਪੰਜਾਬੀ ਉਦਯੋਗਪਤੀ ਲਾਰਡ ਸਵਰਾਜ ਪਾਲ ਵੱਲੋਂ ਕੀਤਾ ਗਿਆ। ਪਟਿਆਲਾ ਦੇ ਇਕ ਗੁਪਤਾ ਪਰਿਵਾਰ ਦੀ ਨੂੰਹ, ਸ੍ਰੀਮਤੀ ਕਿਰਨ ਸੋਨੀ ਗੁਪਤਾ, ਇਕ ਪ੍ਰਸਿੱਧ ਕਲਾਕਾਰ ਦੇ ਨਾਲ-ਨਾਲ ਭਾਰਤੀ ਪ੍ਰਸ਼ਾਸਨ ਸੇਵਾਵਾਂ ਨਾਲ ਸੰਬੰਧਿਤ ਹੋਣ ਨਾਤੇ ਰਾਜਸਥਾਨ ਵਿਚ ਇਸ ਵੇਲੇ ਜੈਪੁਰ ਦੀ ਡਵੀਜ਼ਨਲ ਕਮਿਸ਼ਨਰ ਅਤੇ ਉਥੋਂ ਦੀ ਸੰਸਕ੍ਰਿਤ ਯੂਨੀਵਰਸਿਟੀ ਦੀ ਉਪ ਕੁਲਪਤੀ ਦੀਆਂ ਜ਼ਿੰਮੇਵਾਰ ਉਚ ਪਦਵੀਆਂ ’ਤੇ ਸੇਵਾ ਨਿਭਾਅ ਰਹੀ ਹੈ। ¦ਡਨ ਦੀ ਇਹ ਨੁਮਾਇਸ਼ ਚਿੱਤਰਕਾਰਾ ਕਿਰਨ ਸੋਨੀ ਦੀ ਪਹਿਲੀ ਪ੍ਰਦਰਸ਼ਨੀ ਨਹੀਂ ਹੈ। ਇਸ ਤੋਂ ਪਹਿਲਾਂ ਇਸ ਚਿੱਤਰਕਾਰਾ ਦੀਆਂ ਦੁਰਲੱਭ ਕਲਾਕ੍ਰਿਤਾਂ ਦੀਆਂ ਪ੍ਰਦਰਸ਼ਨੀਆਂ ਅਮਰੀਕਾ ਵਿਚ ਕੈਲੀਫੋਰਨੀਆ, ਨਿਊਯਾਰਕ ਅਤੇ ਸ਼ਿਕਾਗੋ, ਕੈਨੇਡਾ ਵਿਚ ਓਟਾਵਾ ਅਤੇ ਟੋਰਾਂਟੋ, ਬਰਤਾਨੀਆ ਵਿਚ ¦ਦਨ ਤੇ ਕੈਂਬਰਿਜ ਦੇ ਨਾਲ-ਨਾਲ ਈਰਾਨ ਅਤੇ ਸ੍ਰੀ¦ਕਾ ਆਦਿ ਦੇਸ਼ਾਂ ਅਤੇ ਸ਼ਹਿਰਾਂ ਵਿਚ ਲੱਗ ਚੁੱਕੀਆਂ ਹਨ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਕੈਨੇਡੀ ਸਕੂਲ ਦੀ ‘ਮੇਸਨ ਫੈਲੋ’, ਸ੍ਰੀਮਤੀ ਕਿਰਨ ਸੋਨੀ ਦੀ ਇਸ ¦ਦਨ ਪ੍ਰਦਰਸ਼ਨੀ ਵਿਚ ਰਾਜਸਥਾਨੀ ਚਿੱਤਰਕਲਾ ਅਤੇ ਚਿੱਤਰਕਲਾ ਰਾਹੀਂ ਰਾਜਸਥਾਨੀ ਲੋਕਾਂ ਦੇ ਬਹੁਪੱਖੀ ਜੀਵਨ ਅਤ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਰਵਾਇਤਾਂ ਨੂੰ ਉਸ ਵੱਲੋਂ ਬੇਬਾਕੀ ਨਾਲ ਉਜਾਗਰ ਕੀਤਾ ਦੱਸਿਆ ਜਾਂਦਾ ਹੈ।


ਕ੍ਰਿਸ਼ਨਾ ਵੱਲੋਂ ਦਿੱਲੀ ਨਾਲ ਫੋਨ ’ਤੇ ਸੰਪਰਕ ਰੱਖਣ ਦੀ ਗੱਲ ਮੈਂ ਨਹੀਂ ਕਹੀ-ਕੁਰੈਸ਼ੀ

kuਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਸ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ ਕ੍ਰਿਸ਼ਨਾ ਵੱਲੋਂ ਵਾਰ-ਵਾਰ ਨਵੀਂ ਦਿੱਲੀ ਨਾਲ ਫੋਨ ’ਤੇ ਸੰਪਰਕ ਰੱਖਣ ਦੀ ਗੱਲ ਨਹੀਂ ਕਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਗੱਲਬਾਤ ਦੌਰਾਨ ਭਾਰਤੀ ਵਫ਼ਦ ਦੇ ਹੋਰ ਮੈਂਬਰ ਨਵੀਂ ਦਿੱਲੀ ਤੋਂ ਫੋਨ ’ਤੇ ਹਦਾਇਤਾਂ ਲੈਂਦੇ ਰਹੇ ਸਨ। ਕੁਰੈਸ਼ੀ ਨੇ ਕਿਹਾ ਕਿ ਮੈਂ ਇਹ ਨਹੀਂ ਕਿਹਾ ਸੀ ਕਿ ਗੱਲਬਾਤ ਦੌਰਾਨ ਕ੍ਰਿਸ਼ਨਾ ਨੇ ਖੁਦ ਨਵੀਂ ਦਿੱਲੀ ਨੂੰ ਫੋਨ ਕੀਤੇ ਸਨ। ਕੁਰੈਸ਼ੀ ਜੋ ਲਗਾਤਾਰ ਆਪਣਾ ਪੈਂਤੜਾ ਬਦਲ ਰਹੇ ਹਨ, ਨੇ ਕਿਹਾ ਹੈ ਕਿ ਜਦੋਂ ਤੱਕ ਭਾਰਤ ਅਰਥਮਈ, ਉਸਾਰੂ ਤੇ ਸਿੱਟਾ ਭਰਪੂਰ ਗੱਲਬਾਤ ਲਈ ਰਾਜ਼ੀ ਨਹੀਂ ਹੁੰਦਾ ਓਦੋਂ ਤੱਕ ਉਹ ਭਾਰਤ ਨਹੀਂ ਜਾਣਗੇ। ਬੀਤੀ ਰਾਤ ਪਾਕਿਸਤਾਨ ਦੇ ਦੌਰੇ ’ਤੇ ਗਏ ਬਰਤਾਨੀਆ ਦੇ ਮੰਤਰੀ ਸਈਦਾ ਵਾਰਸੀ ਨਾਲ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨ ਤੋਂ ਬਾਅਦ ਕੁਰੈਸ਼ੀ ਨੇ ਕਿਹਾ ਕਿ ਮੈਂ ਛੁੱਟੀ ਮਨਾਉਣ ਲਈ ਭਾਰਤ ਨਹੀਂ ਜਾਵਾਂਗਾ Read More..


ਗਾਉਂਦਾ ਪੰਜਾਬ ਰੇਡੀਓ ਨੇ ਕਰਵਾਇਆ ‘ਪੰਜਾਬੀ ਧਮਾਕਾ 2010’

gundapujnabਟੋਰਾਂਟੋ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀਂ ਗਾਉਂਦਾ ਪੰਜਾਬ ਰੇਡੀਓ, ਟੈਲੀਵਿਜ਼ਨ ਅਤੇ ਹਿੰਦੁਸਤਾਨ ਪੋਸਟ ਅਖਬਾਰ ਦੇ ਸ: ਜੋਗਿੰਦਰ ਸਿੰਘ ਬਾਸੀ ਵੱਲੋਂ ਬਰਾੜ ਰਸ ਮਲਾਈ ਦੇ ਸਹਿਯੋਗ ਨਾਲ ਟੋਰਾਂਟੋ ਡਾਊਨ ਟਾਊਨ ਵਿਖੇ ਇਕ ਬਹੁਤ ਹੀ ਮਨਮੋਹਕ ਥਾਂ ‘ਓਨਟੇਰੀਓ ਪਲੇਸ’ ਵਿਖੇ ਝੀਲ ਦੀ ਹਿੱਕ ’ਤੇ ‘ਪੰਜਾਬ ਧਮਾਕਾ 2010’ ਨਾਂਅ ਦਾ ਇਕ ਸ਼ਾਨਦਾਰ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜੋ ਕਿ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਯਾਦਾਂ ਛੱਡ ਗਿਆ। ਇਹ ਮੇਲਾ ਗਾਉਂਦਾ ਪੰਜਾਬ ਦੀ ਸਾਰੀ ਟੀਮ ਸ: ਕੁਲਦੀਪ ਸਿੰਘ ਬਾਸੀ, ਸ: ਚਮਕੌਰ ਸਿੰਘ, ਪੁਸ਼ਪਿੰਦਰ ਹੈਪੀ ਵੱਲੋਂ ਬੜੀ ਤਰਤੀਬ ਨਾਲ ਜਿਥੇ ਉਲੀਕਿਆ ਗਿਆ ਉਥੇ ਵੈਨਕੂਵਰ ਤੋਂ ਮਿਊਜ਼ਿਕ ਵੇਵਜ਼ ਦੇ ਸ: ਕੁਲਵਿੰਦਰ ਸੰਘੇੜਾ ਅਤੇ ਸੱਭਿਆਚਾਰਕ ਮੇਲਿਆਂ ਦੇ ਕੌਮਾਂਤਰੀ ਪ੍ਰਮੋਟਰ ਸ: ਸੁੱਖੀ ਨਿੱਝਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਸਟੇਜ ਸਕੱਤਰ ਦੀ ਭੂਮਿਕਾ ਸਟੇਜ ਦੇ ਧਨੀ ਅਤੇ ਲਫਜ਼ਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਸ਼ਾਹਨਾਜ਼ ਗੁਰਾਇਆ, ਅਵਤਾਰ ਸਿੰਘ ਉਪਲ ਅਤੇ ਜੱਸੀ ਢੰਡੀਆਂ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਦੂਤਾਵਾਸ Read More..


ਵੈਨਕੂਵਰ ਦੇ ਪੰਜਾਬੀ ਦੀ ਅਮਰੀਕਾ ਹਵਾਲਗੀ ਦੇ ਹੁਕਮ- ਮਾਮਲਾ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਦਾ

 

vancoerਵੈਨਕੂਵਰ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਦੇ ਨਾਗਰਿਕ ਅਤੇ ਵੈਨਕੂਵਰ ਵਾਸੀ ਪੰਜਾਬੀ ਅਵਤਾਰ ਸਿੰਘ ਗਰੇਵਾਲ ਨੂੰ ਆਪਣੀ ਪਤਨੀ ਨਵਨੀਤ ਕੌਰ ਦੀ ਹੱਤਿਆ ਦੇ ਮਾਮਲੇ ’ਚ ਅਮਰੀਕਾ ਹਵਾਲਗੀ ਦੇ ਹੁਕਮ ਜਾਰੀ ਕੀਤੇ ਗਏ ਹਨ। 29 ਮਾਰਚ, 2007 ਨੂੰ ਉਸ ਨੇ ਵੈਨਕੂਵਰ ਤੋਂ ਅਮਰੀਕਾ ਦੇ ਸ਼ਹਿਰ ਫੀਨਿਕਸ ਜਾ ਕੇ 30 ਸਾਲਾ ਪਤਨੀ ਦੀ ਹੱਤਿਆ ਕਰ ਦਿੱਤੀ ਸੀ ਤੇ ਤੁਰੰਤ ਮਗਰੋਂ ਹਵਾਈ ਜਹਾਜ਼ ਰਾਹੀਂ ਭਾਰਤ ਦੌੜ ਗਿਆ ਸੀ ਪ੍ਰੰਤੂ ਐਰੀਜ਼ੋਨਾ ਪੁਲਿਸ ਦੀ ਹਦਾਇਤ ’ਤੇ ਅਵਤਾਰ ਗਰੇਵਾਲ ਨੂੰ 31 ਮਾਰਚ ਨੂੰ ਸੀ. ਬੀ. ਆਈ. ਵੱਲੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਉਸ ਵੇਲੇ ਤੋਂ ਤਿਹਾੜ ਜੇਲ੍ਹ ’ਚ ਰੱਖਿਆ ਜਾ ਰਿਹਾ ਸੀ। ਵੈਨਕੂਵਰ ਦੀ ਸਟਾਰ ਬਾਕਸ ਕੰਪਨੀ ’ਚ ਮੈਨੇਜਰ ਵਜੋਂ ਨੌਕਰੀ ਕਰਨ ਵਾਲੇ 32 ਸਾਲਾ ਗਰੇਵਾਲ ਦੀ ਅਮਰੀਕਾ ਹਵਾਲਗੀ ਲਈ ਸਹਾਇਕ ਮੈਟਰੋ ਪੋਲੀਟਨ ਮੈਜਿਸਟਰੇਟ ਅਜੇ ਕੁਮਾਰ ਪਾਂਡੇ ਨੇ ਹੁਕਮ ਜਾਰੀ ਕਰਕੇ ਰਾਹ ਪੱਧਰਾ ਕਰ ਦਿੱਤਾ ਹੈ। ਕੈਨੇਡੀਅਨ ਨਾਗਰਿਕ ਅਵਤਾਰ ਸਿੰਘ ’ਤੇ ਐਰੀਜ਼ੋਨਾ ’ਚ ਪਹਿਲਾ ਦਰਜਾ ਕਤਲ ਕੇਸ ਅਧੀਨ ਮੁਕੱਦਮਾ ਚਲਾਇਆ ਜਾਵੇਗਾ। ਅਵਤਾਰ ਗਰੇਵਾਲ ਦੇ ਕੈਨੇਡੀਅਨ ਨਾਗਰਿਕ ਹੋਣ ਦੇ ਬਾਵਜੂਦ ਉਸ ਉ¤ਪਰ ਹੱਤਿਆ ਵਾਲੇ ਸਥਾਨ ਫੀਨਿਕਸ ’ਚ ਸਜ਼ਾ ਲਈ ਕੇਸ ਚੱਲੇਗਾ। ਕੈਨੇਡਾ ’ਚ ਹੱਤਿਆ ਦੇ ਦੋਸ਼ ’ਚ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਹੈ, ਜਦ ਕਿ ਅਮਰੀਕਾ ’ਚ ਇਹ ਸਜ਼ਾ ਉਮਰ ਕੈਦ ਤੋਂ ਲੈ ਕੇ ਸਜ਼ਾਏ ਮੌਤ ਹੈ।


ਬਰਤਾਨੀਆ ਸਰਕਾਰ ਵੱਲੋਂ ਦਸਤਾਰ ਸਬੰਧੀ ਅਹਿਮ ਫ਼ੈਸਲਾ- ਨਹੀਂ ਹੋਵੇਗੀ ਕਿਸੇ ਵੀ ਸਿੱਖ ਦੀ ਦਸਤਾਰ ਦੀ ਤਲਾਸ਼ੀ

ਬਰਤਾਨੀਆ ਦੀ ਸਰਕਾਰ ਵੱਲੋਂ ਯੂਰਪੀਅਨ ਸੰਘ ਵੱਲੋਂ ਯੂਰਪ ਭਰ ਦੇ ਹਵਾਈ ਅੱਡਿਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਰੱਖਦਿਆਂ ਤਲਾਸ਼ੀ ਲੈਣ ਮੌਕੇ ਕਿਸੇ ਵੀ ਸਿੱਖ ਦੀ ਪੱਗ ਨੂੰ ਨਵੇਂ ਕਾਨੂੰਨ ਅਨੁਸਾਰ ਲਹਾਉਣ ਦੀ ਸ਼ਰਤ ਉਤੇ ਰੋਕ ਲਗਾ ਦਿੱਤੀ ਗਈ। ਟਰਾਂਸਪੋਰਟ ਮੰਤਰੀ ਫਿਲਪ ਹੈਮੰਡ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਯੂਰਪੀਅਨ ਕਾਨੂੰਨ ਅਨੁਸਾਰ ਈ ਸੀ 300/2008 ਜਿਸ ਨੂੰ 29 ਅਪ੍ਰੈਲ 2010 ਤੋਂ ਲਾਗੂ ਕੀਤਾ ਗਿਆ ਹੈ, ਅਨੁਸਾਰ ਕਿਸੇ ਵੀ ਸਿੱਖ ਦੀ ਦਸਤਾਰ ਦੀ ਤਲਾਸ਼ੀ ਪਹਿਲਾਂ ਦੀ ਤਰ੍ਹਾਂ ਮੈਟਲ ਡਿਕਟੇਟਰ ਨਾਲ ਹੀ ਲਈ ਜਾਵੇਗੀ। ਪੱਤਰ ਅਨੁਸਾਰ ਇਹ ਹਦਾਇਤਾਂ ਸਾਰੇ ਹਵਾਈ ਅੱਡਿਆਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ। ਪੱਤਰ ’ਚ ਕਿਹਾ ਗਿਆ ਹੈ ਕਿ ਇਸ ਬਾਰੇ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਹ ਸਿੱਖਾਂ ਦੀ ਇਸ ਮੰਗ ਬਾਰੇ ਮਿਲ ਕੇ ਕੋਈ ਹੱਲ ਲੱਭਣ ਤਾਂ ਕਿ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਵੀ ਬਰਕਰਾਰ ਰਹੇ। Read More..


 Previous News

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO